ਪੜਚੋਲ ਕਰੋ

Amritsar News: ਜਾਣੋ ਕੌਣ ਨੇ ਗੁਰਮੀਤ ਸਿੰਘ ਜਿਨ੍ਹਾਂ ਦੀ ਜ਼ਮਾਨਤ ਰੱਦ ਹੋਣ 'ਤੇ SGPC ਨੇ ਪ੍ਰਗਟਾਇਆ ਰੋਹ

ਐਡਵੋਕੇਟ ਧਾਮੀ ਨੇ ਸਰਕਾਰਾਂ ਨੂੰ ਇਸ ਮਾਮਲੇ ਵਿਚ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਤੋਂ ਗੁਰੇਜ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਸਾਫ਼ ਤੌਰ ’ਤੇ ਕਿਹਾ ਕਿ ਮਨੁੱਖੀ ਹੱਕਾਂ, ਹਕੂਕਾਂ ਦੇ ਵਿਰੁੱਧ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਕਾਰਜਸ਼ੈਲੀ ਸਮਾਜ ਲਈ ਠੀਕ ਨਹੀਂ ਹੈ।

Amritsar News: ਕਰੀਬ ਤਿੰਨ ਦਹਾਕੇ ਜੇਲ੍ਹ ਵਿਚ ਨਜ਼ਰਬੰਦ ਰਹੇ ਭਾਈ ਗੁਰਮੀਤ ਸਿੰਘ ਨੂੰ ਮਿਲੀ ਪੱਕੀ ਜ਼ਮਾਨਤ ਰੱਦ ਕਰਨਾ ਬੇਹੱਦ ਮੰਦਭਾਗਾ ਹੈ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਕ ਪਾਸੇ ਸਿੱਖ ਕੌਮ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੀ ਹੈ, ਜਦਕਿ ਦੂਜੇ ਪਾਸੇ ਪਹਿਲਾਂ ਤੋਂ ਪੱਕੀ ਜ਼ਮਾਨਤ ’ਤੇ ਆਏ ਸਿੰਘਾਂ ਦੀਆਂ ਜ਼ਮਾਨਤਾਂ ਰੱਦ ਕਰਕੇ ਹੋਰ ਧੱਕਾ ਕੀਤਾ ਜਾ ਰਿਹਾ ਹੈ।
 
 ਉਨ੍ਹਾਂ ਆਖਿਆ ਕਿ ਇੰਜ ਲਗਦਾ ਹੈ ਜਿਵੇਂ ਸਰਕਾਰਾਂ ਜਾਣਬੁਝ ਕੇ ਸਿੱਖ ਮਸਲਿਆਂ ਨੂੰ ਉਲਝਾਈ ਰੱਖ ਕੇ ਆਪਣੇ ਰਾਜਸੀ ਹਿੱਤ ਪੂਰੇ ਕਰਨਾ ਚਾਹੁੰਦੀਆਂ ਹਨ। ਐਡਵੋਕੇਟ ਧਾਮੀ ਨੇ ਸਰਕਾਰਾਂ ਨੂੰ ਇਸ ਮਾਮਲੇ ਵਿਚ ਮਨੁੱਖੀ ਅਧਿਕਾਰਾਂ ਦੀ ਅਣਦੇਖੀ ਤੋਂ ਗੁਰੇਜ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਸਾਫ਼ ਤੌਰ ’ਤੇ ਕਿਹਾ ਕਿ ਮਨੁੱਖੀ ਹੱਕਾਂ, ਹਕੂਕਾਂ ਦੇ ਵਿਰੁੱਧ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਕਾਰਜਸ਼ੈਲੀ ਸਮਾਜ ਲਈ ਠੀਕ ਨਹੀਂ ਹੈ।
 
 ਜੇਕਰ ਸਰਕਾਰਾਂ ਇਸੇ ਨੀਤੀ ’ਤੇ ਚੱਲਦੀਆਂ ਰਹੀਆਂ ਤਾਂ ਦੇਸ਼ ਦੇ ਸੰਵਿਧਾਨ ਅਤੇ ਸਰਕਾਰਾਂ ਤੋਂ ਲੋਕਾਂ ਦਾ ਭਰੋਸਾ ਉਠਣਾ ਦੂਰ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਈ ਗੁਰਮੀਤ ਸਿੰਘ ਦੀ ਸ਼ਖ਼ਸੀਅਤ ਅਤੇ ਚਾਲ-ਚਲਣ ਚੰਗਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਪੱਕੀ ਜ਼ਮਾਨਤ ਰੱਦ ਕਰਕੇ ਮੁੜ ਜੇਲ੍ਹ ਭੇਜਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। 
 
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਜ਼ਮਾਨਤ ਰੱਦ ਕੀਤੇ ਜਾਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਹਰ ਪੱਧਰ ਦੇ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਕਿਹਾ ਕਿ ਸਿੱਖ ਸੰਸਥਾ ਪਹਿਲਾਂ ਵੀ ਬੰਦੀ ਸਿੰਘਾਂ ਦੇ ਮਾਮਲੇ ਵਿਚ ਕਦੇ ਖ਼ਾਮੋਸ਼ ਨਹੀਂ ਰਹੀ ਅਤੇ ਭਵਿੱਖ ਵਿਚ ਵੀ ਬੰਦੀ ਸਿੰਘਾਂ ਦੇ ਹੱਕ ਵਿਚ ਯਤਨ ਜਾਰੀ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਭਾਈ ਗੁਰਮੀਤ ਸਿੰਘ ਦੇ ਪਰਿਵਾਰ ਨਾਲ ਸੰਪਰਕ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਹਰ ਲੋੜੀਂਦਾ ਸਹਿਯੋਗ ਕੀਤਾ ਜਾਵੇਗਾ।
ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਟਾਪ ਹੈਡਲਾਈਨ

ਅੰਮ੍ਰਿਤਸਰ ਏਅਰਪੋਰਟ 'ਤੇ ਦਿਖੇ ਸ਼ੱਕੀ ਡਰੋਨ, ਰਨਵੇ ਕੋਲ ਮੰਡਰਾਏ; 7 ਫਲਾਈਟਸ ਕੀਤੀਆਂ ਡਾਇਵਰਟ; ਸੁਰੱਖਿਆ ਏਜੰਸੀਆਂ ਅਲਰਟ 'ਤੇ
ਅੰਮ੍ਰਿਤਸਰ ਏਅਰਪੋਰਟ 'ਤੇ ਦਿਖੇ ਸ਼ੱਕੀ ਡਰੋਨ, ਰਨਵੇ ਕੋਲ ਮੰਡਰਾਏ; 7 ਫਲਾਈਟਸ ਕੀਤੀਆਂ ਡਾਇਵਰਟ; ਸੁਰੱਖਿਆ ਏਜੰਸੀਆਂ ਅਲਰਟ 'ਤੇ
ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਦੀ ਗੋਲੀ ਲੱਗਣ ਨਾਲ ਹੋਈ ਮੌਤ
ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਦੀ ਗੋਲੀ ਲੱਗਣ ਨਾਲ ਹੋਈ ਮੌਤ
Golden Temple 'ਚ ਨੌਜਵਾਨ ਨੇ ਕੀਤੀ ਬੇਅਦਬੀ,  ਗੁਟਕਾ ਸਾਹਿਬ ਦੇ ਅੰਗ ਪਾੜ ਕੇ ਔਰਤ ਦੀ ਚੁੰਨੀ ਨਾਲ ਬੰਨ੍ਹੇ , ਮੁਲਜ਼ਮ ਗ੍ਰਿਫ਼ਤਾਰ
Golden Temple 'ਚ ਨੌਜਵਾਨ ਨੇ ਕੀਤੀ ਬੇਅਦਬੀ,  ਗੁਟਕਾ ਸਾਹਿਬ ਦੇ ਅੰਗ ਪਾੜ ਕੇ ਔਰਤ ਦੀ ਚੁੰਨੀ ਨਾਲ ਬੰਨ੍ਹੇ , ਮੁਲਜ਼ਮ ਗ੍ਰਿਫ਼ਤਾਰ
Tarn Taran 'ਚ ਬੱਸ ਸਟੈਂਡ ਨੇੜੇ ਦਿਨ-ਦਿਹਾੜੇ ਵੱਢਿਆ ਨੌਜਵਾਨ , ਪ੍ਰੇਮ ਸਬੰਧਾਂ ਦਾ ਮਾਮਲਾ,  ਕੁੜੀ ਦੇ ਭਰਾਵਾਂ ’ਤੇ ਆਰੋਪ 
Tarn Taran 'ਚ ਬੱਸ ਸਟੈਂਡ ਨੇੜੇ ਦਿਨ-ਦਿਹਾੜੇ ਵੱਢਿਆ ਨੌਜਵਾਨ , ਪ੍ਰੇਮ ਸਬੰਧਾਂ ਦਾ ਮਾਮਲਾ,  ਕੁੜੀ ਦੇ ਭਰਾਵਾਂ ’ਤੇ ਆਰੋਪ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ ਦੇ ਨਗਰ ਨਿਗਮ ਕਮਿਸ਼ਨਰ ਦਾ ਮੁੜ ਹੋਇਆ ਤਬਾਦਲਾ, ਜਾਣੋ ਕਿਸ ਨੂੰ ਮਿਲੀ ਨਵੀਂ ਜ਼ਿੰਮੇਵਾਰੀ
ਜਲੰਧਰ ਦੇ ਨਗਰ ਨਿਗਮ ਕਮਿਸ਼ਨਰ ਦਾ ਮੁੜ ਹੋਇਆ ਤਬਾਦਲਾ, ਜਾਣੋ ਕਿਸ ਨੂੰ ਮਿਲੀ ਨਵੀਂ ਜ਼ਿੰਮੇਵਾਰੀ
ਪਠਾਨਕੋਟ 'ਚ ਪੈਨ ਡਾਊਨ, ਕੰਪਿਊਟਰ ਬੰਦ ਹੜਤਾਲ, ਡੀਸੀ ਦਫਤਰ, ਤਹਿਸੀਲ ਸਣੇ ਹੋਰ ਸਰਕਾਰੀ ਦਫਤਰਾਂ 'ਚ ਨਹੀਂ ਹੋਵੇਗਾ ਲੋਕਾਂ ਦਾ ਕੰਮ
ਪਠਾਨਕੋਟ 'ਚ ਪੈਨ ਡਾਊਨ, ਕੰਪਿਊਟਰ ਬੰਦ ਹੜਤਾਲ, ਡੀਸੀ ਦਫਤਰ, ਤਹਿਸੀਲ ਸਣੇ ਹੋਰ ਸਰਕਾਰੀ ਦਫਤਰਾਂ 'ਚ ਨਹੀਂ ਹੋਵੇਗਾ ਲੋਕਾਂ ਦਾ ਕੰਮ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਸਤੰਬਰ 2026
Marriage ਤੋਂ 10 ਦਿਨ ਬਾਅਦ ਹੀ ਪਤੀ ਚਲਾ ਗਿਆ ਗੁਜਰਾਤ, ਡੇਢ ਮਹੀਨੇ ਬਾਅਦ ਪਤਨੀ ਹੋ ਗਈ ਗਰਭਵਤੀ, ਥਾਣੇ ਅੰਦਰ ਹੋਈ ਡਿਲੀਵਰੀ 
Marriage ਤੋਂ 10 ਦਿਨ ਬਾਅਦ ਹੀ ਪਤੀ ਚਲਾ ਗਿਆ ਗੁਜਰਾਤ, ਡੇਢ ਮਹੀਨੇ ਬਾਅਦ ਪਤਨੀ ਹੋ ਗਈ ਗਰਭਵਤੀ, ਥਾਣੇ ਅੰਦਰ ਹੋਈ ਡਿਲੀਵਰੀ 
ਮੁਰਦੇ ਨੂੰ ਵੀ ਨਾ ਛੱਡਿਆ ! ਪੰਜਾਬ ਦੇ ਇਸ ਪਿੰਡ 'ਚ ਹੈਰਾਨ ਕਰਨ ਵਾਲੀ ਘਟਨਾ, ਸ਼ਮਸ਼ਾਨਘਾਟ 'ਚੋਂ...
ਮੁਰਦੇ ਨੂੰ ਵੀ ਨਾ ਛੱਡਿਆ ! ਪੰਜਾਬ ਦੇ ਇਸ ਪਿੰਡ 'ਚ ਹੈਰਾਨ ਕਰਨ ਵਾਲੀ ਘਟਨਾ, ਸ਼ਮਸ਼ਾਨਘਾਟ 'ਚੋਂ...
Ration Card : ਇਨ੍ਹਾਂ ਰਾਸ਼ਨ ਕਾਰਡਾਂ 'ਤੇ ਲੱਗ ਸਕਦੀ ਹੈ ਰੋਕ ? ਜਲਦ ਕਰਵਾ ਲਓ ਇਹ ਕੰਮ
Ration Card : ਇਨ੍ਹਾਂ ਰਾਸ਼ਨ ਕਾਰਡਾਂ 'ਤੇ ਲੱਗ ਸਕਦੀ ਹੈ ਰੋਕ ? ਜਲਦ ਕਰਵਾ ਲਓ ਇਹ ਕੰਮ
Schools Closed : ਕੀ 11 ਸਤੰਬਰ ਨੂੰ ਰਹੇਗੀ ਸਕੂਲਾਂ ਦੀ ਛੁੱਟੀ, ਕੀ ਆਨਲਾਈਨ ਹੋਵੇਗੀ ਪੜ੍ਹਾਈ?
Schools Closed : ਕੀ 11 ਸਤੰਬਰ ਨੂੰ ਰਹੇਗੀ ਸਕੂਲਾਂ ਦੀ ਛੁੱਟੀ, ਕੀ ਆਨਲਾਈਨ ਹੋਵੇਗੀ ਪੜ੍ਹਾਈ?
LPG e-KYC ਦੀ ਡੈੱਡਲਾਈਨ ਅੱਜ ਖ਼ਤਮ, ਹੁਣ ਗੈਸ ਸਿਲੰਡਰ ਕਿਵੇਂ ਮਿਲੇਗਾ?
LPG e-KYC ਦੀ ਡੈੱਡਲਾਈਨ ਅੱਜ ਖ਼ਤਮ, ਹੁਣ ਗੈਸ ਸਿਲੰਡਰ ਕਿਵੇਂ ਮਿਲੇਗਾ?
Embed widget