ਪੜਚੋਲ ਕਰੋ

Amritsar News: ਅੰਮ੍ਰਿਤਸਰ 'ਚ ਚੱਲਣਗੇ ਸਿਰਫ ਗਰੀਨ ਪਟਾਕੇ, ਨਿਯਮ ਤੋੜਨ ਵਾਲਿਆਂ ਵਿਰੁੱਧ ਹੋਏਗੀ ਕਾਨੂੰਨੀ ਕਾਰਵਾਈ

Amritsar News: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਧੀਕ ਕਮਿਸ਼ਨਰ ਜਨਰਲ ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਅੰਮ੍ਰਿਤਸਰ ਵਿੱਚ ਸਿਰਫ ਗਰੀਨ ਪਟਾਕੇ, ਜੋ ਸੀਐਸਆਈਆਰ-ਨੀਰੀ ਤੋਂ ਪ੍ਰਵਾਨਿਤ ਹੋਣਗੇ, ਉਹੀ ਵੇਚੇ ਜਾਣਗੇ।

Amritsar News: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਧੀਕ ਕਮਿਸ਼ਨਰ ਜਨਰਲ ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਅੰਮ੍ਰਿਤਸਰ ਵਿੱਚ ਸਿਰਫ ਗਰੀਨ ਪਟਾਕੇ, ਜੋ ਸੀਐਸਆਈਆਰ-ਨੀਰੀ ਤੋਂ ਪ੍ਰਵਾਨਿਤ ਹੋਣਗੇ, ਉਹੀ ਵੇਚੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਯਕੀਨੀ ਬਣਾਇਆ ਜਾਏਗਾ ਕਿ ਨਿਯਮਾਂ ਮੁਤਾਬਕ ਹੀ ਪਟਾਕੇ ਵੇਚੇ ਜਾਣ ਤੇ ਚਲਾਏ ਜਾਣ। 

ਬੁੱਧਵਾਰ ਨੂੰ ਕਮਿਸ਼ਨਰ ਜਨਰਲ ਸੁਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਪਟਾਕੇ ਵੇਚਣ ਵਾਲੇ ਵੈਂਡਰਾਂ ਲਈ ਡਰਾਅ ਪਾਰਦਰਸ਼ੀ ਢੰਗ ਨਾਲ ਕੱਢੇ ਗਏ। ਇਸ ਮੌਕੇ ਸਹਾਇਕ ਕਮਿਸ਼ਨਰ ਹਰਨੂਰ ਕੌਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸਚਿਨ ਪਾਠਕ, ਏਡੀਸੀਪੀ ਅਜੈ ਗਾਂਧੀ, ਏਸੀਪੀ ਸਰਬਜੀਤ ਸਿੰਘ ਬਾਜਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਟਾਕਾ ਵਪਾਰੀ ਹਾਜ਼ਰ ਸਨ। ਪਟਾਕਾ ਵਪਾਰੀਆਂ ਨੇ ਵੀ ਭਰੋਸਾ ਦਵਾਇਆ ਕਿ ਉਹ ਨਿਯਮਾਂ ਮੁਤਾਬਕ ਹੀ ਪਟਾਕੇ ਵੇਚਣਗੇ।

ਵਧੀਕ ਕਮਿਸ਼ਨਰ ਜਨਰਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਟਾਕਾ ਵਪਾਰੀਆਂ ਤੋਂ 2063 ਬਿਨੈ-ਪੱਤਰ ਪ੍ਰਾਪਤ ਹੋਏ ਸਨ ਜਿਨ੍ਹਾਂ ਵਿਚੋਂ 10 ਡਰਾਅ ਕੱਢੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਸਿਰਫ 10 ਡਰਾਅ ਕੱਢੇ ਗਏ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੀਆਂ ਹਦਾਇਤਾਂ ਮੁਤਾਬਕ ਅਸਥਾਈ ਲਾਇਸੈਂਸਾਂ ਦੇ ਡਰਾਅ ਕੱਢੇ ਗਏ ਹਨ। ਉਨ੍ਹਾਂ ਦੱਸਿਆ ਕਿ ਸਵੇਰੇ 10 ਵਜੇ ਤੋਂ ਸ਼ਾਮ ਸਾਢੇ 7 ਵਜੇ ਤਕ ਪਟਾਕੇ ਵੇਚਣ ਦੀ ਹੀ ਇਜਾਜ਼ਤ ਹੋਵੇਗੀ ਤੇ ਜਿਨ੍ਹਾਂ ਵਿਅਕਤੀਆਂ ਦੇ ਡਰਾਅ ਨਿਕਲੇ ਹਨ ਉਹੀ ਵਪਾਰੀ ਪਟਾਕੇ ਵੇਚ ਸਕਣਗੇ।

ਇਸੇ ਦੌਰਾਨ ਸਹਾਇਕ ਕਮਿਸ਼ਨਰ ਹਰਨੂਰ ਕੋਰ ਨੇ ਪਟਾਕਾ ਵਪਾਰੀਆਂ ਨੂੰ ਕਿਹਾ ਕਿ ਉਹ ਪਟਾਕੇ ਵੇਚਣ ਵਾਲੀ ਜਗ੍ਹਾ ’ਤੇ ਪੂਰੀ ਸਾਵਧਾਨੀ ਵਰਤੀ ਜਾਵੇ ਤੇ ਸਕਰਾਰ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਤੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸੇ ਤਰ੍ਹਾਂ ਏਡੀਸੀਪੀ ਅਜੈ ਗਾਂਧੀ ਨੇ ਦੱਸਿਆ ਕਿ ਪਟਾਕੇ ਵੇਚਣ ਵਾਲੀਆਂ ਨਿਰਧਾਰਤ ਥਾਵਾਂ ’ਤੇ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੇਵਲ ਲਾਇਸੈਂਸ ਧਾਰਕਾਂ ਨੂੰ ਹੀ ਪਟਾਕੇ ਵੇਚਣ ਦੀ ਆਗਿਆ ਹੋਵੇਗੀ ਤੇ ਬਗੈਰ ਲਾਇਸੈਂਸ ਤੋਂ ਪਟਾਕੇ ਵੇਚਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

DM ਰੰਧਾਵਾ ਦੇ ਸੁਸਾਈਡ ਦਾ ਵੀਡੀਓ ਆਇਆ ਸਾਹਮਣੇ, ਪਤਨੀ ਨੇ ਕਿਹਾ – 24 ਘੰਟਿਆਂ ‘ਚ ਸਾਬਕਾ ਮੰਤਰੀ ਨੂੰ ਕਰੋ ਗ੍ਰਿਫਤਾਰ, ਨਹੀਂ ਤਾਂ ਬੱਚਿਆਂ ਨੂੰ ਲੈਕੇ...
DM ਰੰਧਾਵਾ ਦੇ ਸੁਸਾਈਡ ਦਾ ਵੀਡੀਓ ਆਇਆ ਸਾਹਮਣੇ, ਪਤਨੀ ਨੇ ਕਿਹਾ – 24 ਘੰਟਿਆਂ ‘ਚ ਸਾਬਕਾ ਮੰਤਰੀ ਨੂੰ ਕਰੋ ਗ੍ਰਿਫਤਾਰ, ਨਹੀਂ ਤਾਂ ਬੱਚਿਆਂ ਨੂੰ ਲੈਕੇ...
Punjab News: ਪੰਜਾਬ ਤੋਂ ਵੱਡੀ ਖਬਰ, ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਗੋਲੀ ਲੱਗਣ ਦੇ ਮਾਮਲੇ 'ਚ ਵੱਡਾ ਅਪਡੇਟ; ਹੁਣ ਪੁਲਿਸ ਨੇ ਦੱਸਿਆ ਕਿਵੇਂ ਹੋਇਆ ਫਾਇਰ...?
ਪੰਜਾਬ ਤੋਂ ਵੱਡੀ ਖਬਰ, ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਗੋਲੀ ਲੱਗਣ ਦੇ ਮਾਮਲੇ 'ਚ ਵੱਡਾ ਅਪਡੇਟ; ਹੁਣ ਪੁਲਿਸ ਨੇ ਦੱਸਿਆ ਕਿਵੇਂ ਹੋਇਆ ਫਾਇਰ...?
ਵੱਡੀ ਖ਼ਬਰ! ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਮਾਰੀਆਂ ਗੋਲੀਆਂ, ਮੱਚਿਆ ਹੜਕੰਪ
ਵੱਡੀ ਖ਼ਬਰ! ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਮਾਰੀਆਂ ਗੋਲੀਆਂ, ਮੱਚਿਆ ਹੜਕੰਪ
ਸ੍ਰੀ ਦਰਬਾਰ ਸਾਹਿਬ ਦਾ ਇੱਕ ਹੋਰ AI Video ਹੋਇਆ ਵਾਇਰਲ, ਮੱਚਿਆ ਹੜਕੰਪ
ਸ੍ਰੀ ਦਰਬਾਰ ਸਾਹਿਬ ਦਾ ਇੱਕ ਹੋਰ AI Video ਹੋਇਆ ਵਾਇਰਲ, ਮੱਚਿਆ ਹੜਕੰਪ

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SSB Constable Death : SSB ਬਟਾਲੀਅਨ 'ਚ ਤੈਨਾਤ ਪੰਜਾਬ ਦੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ , 3 ਦਿਨ ਪਹਿਲਾਂ ਛੁੱਟੀ ਕੱਟ ਕੇ ਆਇਆ ਸੀ ਵਾਪਸ 
SSB Constable Death : SSB ਬਟਾਲੀਅਨ 'ਚ ਤੈਨਾਤ ਪੰਜਾਬ ਦੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ , 3 ਦਿਨ ਪਹਿਲਾਂ ਛੁੱਟੀ ਕੱਟ ਕੇ ਆਇਆ ਸੀ ਵਾਪਸ 
Punjab News: ਪੰਜਾਬ ਤੋਂ ਵੱਡੀ ਖਬਰ, 25 ਦੁਕਾਨਾਂ ਸੀਲ ਕਰਨ ਪਹੁੰਚੀ ਟੀਮ: ਕਾਲੋਨਾਈਜ਼ਰ-ਦੁਕਾਨਦਾਰਾਂ 'ਚ ਮੱਚ ਗਿਆ ਹਾਹਾਕਾਰ; ਫਿਰ...
ਪੰਜਾਬ ਤੋਂ ਵੱਡੀ ਖਬਰ, 25 ਦੁਕਾਨਾਂ ਸੀਲ ਕਰਨ ਪਹੁੰਚੀ ਟੀਮ: ਕਾਲੋਨਾਈਜ਼ਰ-ਦੁਕਾਨਦਾਰਾਂ 'ਚ ਮੱਚ ਗਿਆ ਹਾਹਾਕਾਰ; ਫਿਰ...
DM ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ,ਕਿਹਾ - ਪੰਜਾਬ ਦੇ ਸਾਂਸਦ ਲਿਖ ਕੇ ਦੇਣ ਤਾਂ CBI ਨੂੰ ਸੌਂਪੀ ਜਾਵੇਗੀ ਜਾਂਚ
DM ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ,ਕਿਹਾ - ਪੰਜਾਬ ਦੇ ਸਾਂਸਦ ਲਿਖ ਕੇ ਦੇਣ ਤਾਂ CBI ਨੂੰ ਸੌਂਪੀ ਜਾਵੇਗੀ ਜਾਂਚ
Punjab News : ਗ੍ਰਿਫਤਾਰੀ ਤੋਂ ਬਾਅਦ ਲਾਲਜੀਤ ਭੁੱਲਰ ਦਾ ਪਹਿਲਾ ਬਿਆਨ ਆਇਆ ਸਾਹਮਣੇ , ਆਤਮ ਸਮਰਪਣ ਕਰਨ ਦਾ ਕੀਤਾ ਦਾਅਵਾ 
Punjab News : ਗ੍ਰਿਫਤਾਰੀ ਤੋਂ ਬਾਅਦ ਲਾਲਜੀਤ ਭੁੱਲਰ ਦਾ ਪਹਿਲਾ ਬਿਆਨ ਆਇਆ ਸਾਹਮਣੇ , ਆਤਮ ਸਮਰਪਣ ਕਰਨ ਦਾ ਕੀਤਾ ਦਾਅਵਾ 
DM Randhawa Suicide Case : ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ CM ਭਗਵੰਤ ਮਾਨ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ
DM Randhawa Suicide Case : ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ CM ਭਗਵੰਤ ਮਾਨ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ
Punjab News: ਪੰਜਾਬ ਤੋਂ ਵੱਡੀ ਖਬਰ, DM ਰੰਧਾਵਾ ਸੁਸਾਈਡ ਮਾਮਲੇ 'ਚ ਮੰਤਰੀ ਭੁੱਲਰ ਗ੍ਰਿਫ਼ਤਾਰ, CBI ਜਾਂਚ ਲਈ ਸ਼ਾਹ ਨੂੰ ਲੈਟਰ...
ਪੰਜਾਬ ਤੋਂ ਵੱਡੀ ਖਬਰ, DM ਰੰਧਾਵਾ ਸੁਸਾਈਡ ਮਾਮਲੇ 'ਚ ਮੰਤਰੀ ਭੁੱਲਰ ਗ੍ਰਿਫ਼ਤਾਰ, CBI ਜਾਂਚ ਲਈ ਸ਼ਾਹ ਨੂੰ ਲੈਟਰ...
LPG Cylinder 14.2kg Gas: ਆਮ ਜਨਤਾ ਨੂੰ ਇੱਕ ਹੋਰ ਵੱਡਾ ਝਟਕਾ, ਹੁਣ ਸਿਲੰਡਰਾਂ 'ਚ 14.2 ਨਹੀਂ, ਸਿਰਫ਼ 10 ਕਿੱਲੋ ਮਿਲੇਗੀ ਗੈਸ! ਸਰਕਾਰ ਨੇ ਸਥਿਤੀ ਨੂੰ ਹੱਲ ਕਰਨ ਲਈ... 
ਆਮ ਜਨਤਾ ਨੂੰ ਇੱਕ ਹੋਰ ਵੱਡਾ ਝਟਕਾ, ਹੁਣ ਸਿਲੰਡਰਾਂ 'ਚ 14.2 ਨਹੀਂ, ਸਿਰਫ਼ 10 ਕਿੱਲੋ ਮਿਲੇਗੀ ਗੈਸ! ਸਰਕਾਰ ਨੇ ਸਥਿਤੀ ਨੂੰ ਹੱਲ ਕਰਨ ਲਈ... 
Electricity Expensive: ਵੱਡੀ ਖਬਰ, ਮਹਿੰਗੀ ਹੋਵੇਗੀ ਬਿਜਲੀ! ਗਰਮੀ 'ਚ ਆਉਣਗੇ ਮੋਟੇ ਬਿੱਲ; ਸਰਕਾਰ ਵੱਲੋਂ...
Electricity Expensive: ਵੱਡੀ ਖਬਰ, ਮਹਿੰਗੀ ਹੋਵੇਗੀ ਬਿਜਲੀ! ਗਰਮੀ 'ਚ ਆਉਣਗੇ ਮੋਟੇ ਬਿੱਲ; ਸਰਕਾਰ ਵੱਲੋਂ...
Embed widget