ਨਰਮੀ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨ ਹੋਏ ਸਖਤ, ਭੰਡਾਰੀ ਪੁਲ ਨੂੰ ਚੁਫ਼ੇਰਿਓਂ ਕਰਤਾ ਬੰਦ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋੰ ਅੱਜ ਦਿੱਤੇ ਜਾ ਰਹੇ ਧਰਨਿਆ 'ਚ ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ ਪ੍ਰਦਰਸ਼ਨ ਦੌਰਾਨ ਜਿਲਾ ਪ੍ਰਸ਼ਾਸ਼ਨ ਨਾਲ ਨਰਮੀ ਨਾਲ ਚੱਲ ਰਹੇ ਕਿਸਾਨਾਂ ਨੇ ਹੁਣ ਸ਼ਾਮ ਹੁੰਦੇ ਹੁੰਦੇ ਸ਼ਖਤ ਰੁਖ ਅਖਤਿਆਰ ਕਰ ਲਿਆ ਹੈ

Amritsar News: ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋੰ ਅੱਜ ਦਿੱਤੇ ਜਾ ਰਹੇ ਧਰਨਿਆ 'ਚ ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ ਪ੍ਰਦਰਸ਼ਨ ਦੌਰਾਨ ਜਿਲਾ ਪ੍ਰਸ਼ਾਸ਼ਨ ਨਾਲ ਨਰਮੀ ਨਾਲ ਚੱਲ ਰਹੇ ਕਿਸਾਨਾਂ ਨੇ ਹੁਣ ਸ਼ਾਮ ਹੁੰਦੇ ਹੁੰਦੇ ਸ਼ਖਤ ਰੁਖ ਅਖਤਿਆਰ ਕਰ ਲਿਆ ਹੈ ਤੇ ਭੰਡਾਰੀ ਪੁਲ ਨੂੰ ਚੁਫੇਰਿਓਂ ਜਾਮ ਕਰਕੇ ਟ੍ਰੈਫਿਕ ਪੂਰੀ ਤਰਾਂ ਬੰਦ ਕਰ ਦਿੱਤੀ ਹੈ।
ਪਹਿਲਾਂ ਕਿਸਾਨਾਂ ਨੇ ਸੰਗਰਾਦ ਦੇ ਮੱਦੇਨਜਰ ਸੰਗਤਾਂ ਦਾ ਧਿਆਨ ਰੱਖਦੇ ਕੁਝ ਰਸਤੇ ਖੋਲੇ ਸਨ ਪਰ ਜਿਵੇੰ ਹੀ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਕਿਸਾਨਾਂ ਨੇ ਕ੍ਰਿਸਟਲ ਚੌਕ ਵਾਲੇ ਪਾਸਿਓ, ਹਾਲ ਗੇਟ, ਰਾਮਬਾਗ, ਰੇਲਵੇ ਸਟੇਸ਼ਨ ਤੇ ਅੇੈਲੀਵੇਟਡ ਰੋਡ 'ਤੇ ਆਉਣ ਵਾਲੀ ਸਾਰੀ ਟ੍ਰੈਫਿਕ ਟਰਾਲੀਆਂ ਲਾ ਕੇ ਬੰਦ ਕਰ ਦਿੱਤੀ। ਹੁਣ ਜਿਲਾ ਪ੍ਰਸ਼ਾਸ਼ਨ ਦੇ ਅਧਿਕਾਰੀ ਜਗਜੀਤ ਸਿੰਘ ਡੱਲੇਵਾਲ ਨਾਲ ਮੀਟਿੰਗ ਕਰ ਰਹੇ ਹਨ ਤੇ ਖਬਰ ਲਿਖੇ ਜਾਣ ਤਕ ਧਰਨਾ ਜਾਰੀ ਸੀ।
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Before You Go
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
ਟ੍ਰੈਂਡਿੰਗ ਟੌਪਿਕ





















