ਪੜਚੋਲ ਕਰੋ

Punjab News: ‘ਇਸ਼ਤਿਹਾਰ ਨਾਲ ਹੋ ਰਹੀ ਗੁਰਬਾਣੀ ਦੀ ਬੇਅਦਬੀ, SGPC ਗੁਰਬਾਣੀ ਪ੍ਰਸਾਰਣ ਦੌਰਾਨ ਚੱਲ ਰਹੇ ਇਸ਼ਤਿਹਾਰ ਨੂੰ ਕਰੇ ਬੰਦ’

ਜਸਟਿਸ ਨਿਰਮਲ ਸਿੰਘ ਨੇ ਐਸ ਜੀ ਪੀ ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਸ ਮਾਮਲੇ ਵਿਚ ਖੁਦ ਦਖਲ ਦੇਣ ਦੀ ਮੰਗ ਕਰਦਿਆਂ ਗੁਰਬਾਣੀ ਪ੍ਰਸਾਰਣ ਦੌਰਾਨ ਇਸ਼ਤਿਹਾਰ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ।

Punjab News:  ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨ ਜਸਟਿਸ ਨਿਰਮਲ ਸਿੰਘ (ਸੇਵਾ ਮੁਕਤ) ਨੇ ਕਿਹਾ ਕਿ ਪੀ ਟੀ ਸੀ ਸਿਮਰਨ ਚੈਨਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਵਲੋ ਗੁਰਬਾਣੀ ਪ੍ਰਸਾਰਣ ਦੌਰਾਨ ਚਲਾਏ ਜਾ ਰਹੇ ਇਸ਼ਤਿਹਾਰ ਨਾਲ ਸਰੇਆਮ ਗੁਰਬਾਣੀ ਦੀ ਬੇਅਦਬੀ ਕੀਤੀ ਜਾ ਰਹੀ ਹੈ।

ਜਸਟਿਸ ਨਿਰਮਲ ਸਿੰਘ ਨੇ ਐਸ ਜੀ ਪੀ ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਸ ਮਾਮਲੇ ਵਿਚ ਖੁਦ ਦਖਲ ਦੇਣ ਦੀ ਮੰਗ ਕਰਦਿਆਂ ਗੁਰਬਾਣੀ ਪ੍ਰਸਾਰਣ ਦੌਰਾਨ ਇਸ਼ਤਿਹਾਰ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ।

ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਪੀ ਟੀ ਸੀ ਸਿਮਰਨ ਚੈਨਲ ਤੇ ਸ਼ਾਮ ਦੇ ਸਮੇਂ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਂਦਾ ਹੈ। ਪ੍ਰਸਾਰਣ ਦੌਰਾਨ ਚੈਨਲ ਤੇ ਇਕ ਪੱਟੀ ਤੇ ਗੁਰਬਾਣੀ ਦੇ ਸ਼ਬਦ ਲਿਖਤ ਰੂਪ ਵਿਚ ਆਉਂਦੇ ਹਨ ਅਤੇ ਉਸ ਦੇ ਉਪਰ ਹੀ ਇਸ਼ਤਿਹਾਰ ਦੀ ਵੀ ਇਕ ਪੱਟੀ ਚੱਲਦੀ ਹੈ। ਜਿਸ ਨਾਲ ਲਿਖਤ ਸ਼ਬਦ ਪੂਰੀ ਤਰ੍ਹਾਂ ਵਿਖਾਈ ਨਹੀ ਦਿੰਦੇ ਹਨ ।ਇਸ ਨਾਲ ਜਿੱਥੇ ਗੁਰਬਾਣੀ ਸੁਣ ਰਹੇ ਵਿਅਕਤੀ ਦਾ ਧਿਆਨ ਹੋਰ ਪਾਸੇ ਭਟਕਦਾ ਹੈ, ਉਥੇ ਹੀ ਗੁਰਬਾਣੀ ਦੀ ਵੀ ਸਰੇਆਮ ਬੇਅਦਬੀ ਕੀਤੀ ਜਾ ਰਹੀ ਹੈ।

ਜਸਟਿਸ ਨਿਰਮਲ ਸਿੰਘ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੁੱਛਿਆ ਹੈ ਕੀ ਗੁਰਬਾਣੀ ਦੇ ਸ਼ਬਦ ਉੱਪਰ ਇਸ਼ਤਿਹਾਰ ਚਲਾਉਣਾ ਨਾਲ ਗੁਰਬਾਣੀ ਦੀ ਬੇਅਦਬੀ ਨਹੀਂ ਹੋ ਰਹੀ ਹੈ ? ਉਹਨਾਂ ਕਿਹਾ ਹੈ ਕਿ ਇਹ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮੈਂਬਰ ਦਾ ਇਸ ਤੇ ਧਿਆਨ ਕਿਉਂ ਨਹੀਂ ਗਿਆ। ਉਹਨਾਂ ਕਿਹਾ ਕਿ ਜਿਹਨਾਂ ਵਿਅਕਤੀਆਂ ਦੀ ਸੁਣਨ ਦੀ ਸ਼ਕਤੀ ਘੱਟ ਹੁੰਦੀ ਹੈ ਉਹ ਗੁਰਬਾਣੀ ਪੜ੍ਹਕੇ ਅਨੰਦ ਲੈਦੇਂ ਹਨ ਪਰ ਇਸ਼ਤਿਹਾਰ ਦੀ ਪੱਟੀ ਉੱਪਰ ਆ ਜਾਣ ਕਾਰਨ ਉਹਨਾਂ ਵਿਅਕਤੀਆਂ ਨੂੰ ਕਾਫੀ ਮੁਸ਼ਕਿਲ ਹੁੰਦੀ ਹੈ।

ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਐਸ ਜੀ ਪੀ ਸੀ ਦਾ ਅਹਿਮ ਕੰਮ ਪੂਰੀ ਦੁਨੀਆ ਵਿਚ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਐਸ ਜੀ ਪੀ ਸੀ ਨੇ ਇਹ ਸਭ ਭੁੱਲ ਕੇ ਸਿਰਫ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜਸਟਿਸ ਨਿਰਮਲ ਸਿੰਘ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਗੁਰਬਾਣੀ ਪ੍ਰਸਾਰਣ ਦੌਰਾਨ ਇਸ਼ਤਿਹਾਰ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਗੁਰਬਾਣੀ ਦਾ ਪੂਰਾ ਸਤਿਕਾਰ ਹੋ ਸਕੇ ਅਤੇ ਗੁਰਬਾਣੀ ਸੁਣਨ ਵਾਲੇ ਵੀ ਇਸ ਦਾ ਪੂਰਾ ਅਨੰਦ ਲੈ ਸਕਣ।

ਟਾਪ ਹੈਡਲਾਈਨ

School Holiday in October 2026 : ਅਕਤੂਬਰ ਮਹੀਨੇ ’ਚ ਕਦੋਂ-ਕਦੋਂ ਬੰਦ ਰਹਿਣਗੇ ਸਕੂਲ , ਚੈੱਕ ਕਰੋ ਛੁੱਟੀਆਂ ਦੀ ਲਿਸਟ 

Heart Health : ਕੀ ਹਰ ਰੋਜ਼ ਵੱਖ-ਵੱਖ ਸਮੇਂ 'ਤੇ ਸੌਣਾ ਦਿਲ ਲਈ ਨੁਕਸਾਨਦਾਇਕ ਹੈ? ਜਾਣੋ ਡਾਕਟਰ ਕੀ ਕਹਿੰਦੇ ਹਨ

Canada 'ਚ ਫਿਰੌਤੀ ਦੇ ਮਾਮਲੇ 'ਚ ਪਹਿਲੀ ਵਾਰ ਪੰਜਾਬੀ ਔਰਤ ਗ੍ਰਿਫ਼ਤਾਰ ,  ਵਟਸਐਪ ਮੈਸੇਜ ਕਰਕੇ ਪੈਸੇ ਮੰਗੇ

Jalandhar News : ਪੇਸ਼ੀ 'ਤੇ ਆਏ 2 ਗੈਂਗਸਟਰਾਂ ਨੇ ਕੋਰਟ ਕੰਪਲੈਕਸ ਦੀ ਛੱਤ ਤੋਂ ਮਾਰੀ ਛਾਲ , ਮਚਿਆ ਹੜਕੰਪ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
School Holiday in October 2026 : ਅਕਤੂਬਰ ਮਹੀਨੇ ’ਚ ਕਦੋਂ-ਕਦੋਂ ਬੰਦ ਰਹਿਣਗੇ ਸਕੂਲ , ਚੈੱਕ ਕਰੋ ਛੁੱਟੀਆਂ ਦੀ ਲਿਸਟ 
School Holiday in October 2026 : ਅਕਤੂਬਰ ਮਹੀਨੇ ’ਚ ਕਦੋਂ-ਕਦੋਂ ਬੰਦ ਰਹਿਣਗੇ ਸਕੂਲ , ਚੈੱਕ ਕਰੋ ਛੁੱਟੀਆਂ ਦੀ ਲਿਸਟ 
Heart Health : ਕੀ ਹਰ ਰੋਜ਼ ਵੱਖ-ਵੱਖ ਸਮੇਂ 'ਤੇ ਸੌਣਾ ਦਿਲ ਲਈ ਨੁਕਸਾਨਦਾਇਕ ਹੈ? ਜਾਣੋ ਡਾਕਟਰ ਕੀ ਕਹਿੰਦੇ ਹਨ
Heart Health : ਕੀ ਹਰ ਰੋਜ਼ ਵੱਖ-ਵੱਖ ਸਮੇਂ 'ਤੇ ਸੌਣਾ ਦਿਲ ਲਈ ਨੁਕਸਾਨਦਾਇਕ ਹੈ? ਜਾਣੋ ਡਾਕਟਰ ਕੀ ਕਹਿੰਦੇ ਹਨ
Canada 'ਚ ਫਿਰੌਤੀ ਦੇ ਮਾਮਲੇ 'ਚ ਪਹਿਲੀ ਵਾਰ ਪੰਜਾਬੀ ਔਰਤ ਗ੍ਰਿਫ਼ਤਾਰ ,  ਵਟਸਐਪ ਮੈਸੇਜ ਕਰਕੇ ਪੈਸੇ ਮੰਗੇ
Canada 'ਚ ਫਿਰੌਤੀ ਦੇ ਮਾਮਲੇ 'ਚ ਪਹਿਲੀ ਵਾਰ ਪੰਜਾਬੀ ਔਰਤ ਗ੍ਰਿਫ਼ਤਾਰ ,  ਵਟਸਐਪ ਮੈਸੇਜ ਕਰਕੇ ਪੈਸੇ ਮੰਗੇ
Jalandhar News : ਪੇਸ਼ੀ 'ਤੇ ਆਏ 2 ਗੈਂਗਸਟਰਾਂ ਨੇ ਕੋਰਟ ਕੰਪਲੈਕਸ ਦੀ ਛੱਤ ਤੋਂ ਮਾਰੀ ਛਾਲ , ਮਚਿਆ ਹੜਕੰਪ 
Jalandhar News : ਪੇਸ਼ੀ 'ਤੇ ਆਏ 2 ਗੈਂਗਸਟਰਾਂ ਨੇ ਕੋਰਟ ਕੰਪਲੈਕਸ ਦੀ ਛੱਤ ਤੋਂ ਮਾਰੀ ਛਾਲ , ਮਚਿਆ ਹੜਕੰਪ 
TMC ਦੇ 17 ਬਾਗੀ ਸੰਸਦ ਮੈਂਬਰ BJP 'ਚ ਹੋਣਗੇ ਸ਼ਾਮਲ, NCPI ਆਗੂ ਦਾ ਹੈਰਾਨ ਕਰਨ ਵਾਲਾ ਦਾਅਵਾ

Health Tips : ਕਿੰਨੀ ਤਰ੍ਹਾਂ ਦੀ ਹੁੰਦੀ ਹੈ ਬਵਾਸੀਰ, ਕਿਸ ਵਿੱਚ ਰਹਿੰਦਾ ਹੈ ਜਾਨ ਦਾ ਖਤਰਾ ?

Sugar Price Drop : ਸਸਤੀ ਹੋਈ ਚੀਨੀ, 22 ਦਿਨਾਂ 'ਚ ਵੱਡੀ ਗਿਰਾਵਟ; ਹੁਣ ਕੀ ਹੈ ਰੇਟ? 

Masood Azhar : ਅੱਤਵਾਦੀ ਮਸੂਦ ਅਜ਼ਹਰ ’ਤੇ ਪਾਕਿਸਤਾਨ ਨੇ ਰੱਖਿਆ 70 ਲੱਖ ਦਾ ਇਨਾਮ, ਜਾਣੋ ਪੂਰਾ ਮਾਮਲਾ ?

Embed widget