ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀ ਕੋਸ਼ਿਸ਼ ਵਾਲਾ ਬਿਆਨ ਵਿਸ਼ਵਾਸ਼ਯੋਗ ਨਹੀਂ, ਇਹ ਸਿਆਸੀ ਲਾਹਾ....., ਫੌਜ ਦੇ ਬਿਆਨ 'ਤੇ SGPC ਨੂੰ ਨਹੀਂ ਭਰੋਸਾ
ਮਾਨ ਕਿਹਾ ਕਿ ਇਹ ਉਨ੍ਹਾਂ ਦਾ ਕੋਈ ਸਿਆਸੀ ਉਦੇਸ਼ ਹੋ ਸਕਦਾ ਹੈ। ਕੋਈ ਵੀ ਫੌਜ ਇੱਥੇ ਹਮਲਾ ਕਰਨ ਦੀ ਸੋਚ ਨਹੀਂ ਸਕਦੀ, ਇੱਥੇ ਤਾਂ ਜੀਵਨ ਦਿੱਤਾ ਜਾਂਦਾ ਹੈ। ਸੰਗਤ ਲੱਖਾਂ ਦੀ ਗਿਣਤੀ ਵਿੱਚ ਆ ਰਹੀ ਹੈ, ਕਿਸੇ ਦੇ ਮਨ ਵਿੱਚ ਕੋਈ ਤੋਖਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਫੌਜ ਦੇ ਬਿਆਨ ਉੱਤੇ ਵਿਸ਼ਵਾਸ਼ ਹੀ ਨਹੀਂ ਹੈ।
Amritsar News: ਆਪ੍ਰੇਸ਼ਨ ਸਿੰਦੂਰ ਤਹਿਤ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਅੰਮ੍ਰਿਤਸਰ ਵਿੱਚ ਸਥਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਪਾਕਿਸਤਾਨੀ ਫੌਜ ਤਿੰਨ ਦਿਨਾਂ ਤੱਕ ਛਾਉਣੀ ਤੇ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਵਿੱਚ ਅਸਮਰੱਥ ਰਹੀ ਤਾਂ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵੱਲ ਮਿਜ਼ਾਈਲਾਂ ਦਾਗੀਆਂ। ਹਾਲਾਂਕਿ, ਫੌਜ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਉਨ੍ਹਾਂ ਦੀਆਂ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਬੇਅਸਰ ਕਰ ਦਿੱਤਾ। ਇਸ ਗੱਲ ਦਾ ਖ਼ੁਲਾਸਾ ਭਾਰਤੀ ਫੌਜ ਵੱਲੋਂ ਕੀਤਾ ਗਿਆ ਗਿਆ ਹੈ।
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਮਾਨ ਨੇ ਫੌਜ ਦੇ ਖੁਲਾਸੇ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਫੌਜ ਭਾਵੇਂ ਪਾਕਿਸਤਾਨ ਦੀ ਹੋਵੇ ਜਾਂ ਭਾਰਤ ਦੀ, ਕੋਈ ਵੀ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਬਾਰੇ ਸੋਚ ਵੀ ਨਹੀਂ ਸਕਦਾ। ਮਾਨ ਕਿਹਾ ਕਿ ਇਹ ਉਨ੍ਹਾਂ ਦਾ ਕੋਈ ਸਿਆਸੀ ਉਦੇਸ਼ ਹੋ ਸਕਦਾ ਹੈ। ਕੋਈ ਵੀ ਫੌਜ ਇੱਥੇ ਹਮਲਾ ਕਰਨ ਦੀ ਸੋਚ ਨਹੀਂ ਸਕਦੀ, ਇੱਥੇ ਤਾਂ ਜੀਵਨ ਦਿੱਤਾ ਜਾਂਦਾ ਹੈ। ਸੰਗਤ ਲੱਖਾਂ ਦੀ ਗਿਣਤੀ ਵਿੱਚ ਆ ਰਹੀ ਹੈ, ਕਿਸੇ ਦੇ ਮਨ ਵਿੱਚ ਕੋਈ ਤੋਖਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਫੌਜ ਦੇ ਬਿਆਨ ਉੱਤੇ ਵਿਸ਼ਵਾਸ਼ ਹੀ ਨਹੀਂ ਹੈ।
ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਸੰਬੰਧੀ ਸ਼੍ਰੋਮਣੀ ਕਮੇਟੀ ਦਾ ਪੱਖ#SriDarbarSahib #SriAmritsar #SriHarmandirSahib #SGPC pic.twitter.com/jgXL6CBmns
— Shiromani Gurdwara Parbandhak Committee (@SGPCAmritsar) May 19, 2025
ਦਰਅਸਲ, ਇਸ ਗੱਲ ਦਾ ਖੁਲਾਸਾ ਪੰਜਾਬ ਵਿੱਚ ਤਾਇਨਾਤ ਆਰਮੀ ਏਅਰ ਡਿਫੈਂਡਰਾਂ ਨੇ ਕੀਤਾ ਹੈ। ਮੇਜਰ ਕਾਰਤਿਕ ਸੀ ਨੇ ਕਿਹਾ ਹੈ ਕਿ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਅਸਫਲ ਹੋਣ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਅਧਿਕਾਰੀ ਨੇ ਕਿਹਾ ਕਿ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਅਸੀਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਪਾਕਿ ਫੌਜ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾ ਰਹੀ ਸੀ।" ਇਨ੍ਹਾਂ ਨੇ ਦੋ ਤਰ੍ਹਾਂ ਦੀਆਂ ਮਿਜ਼ਾਈਲਾਂ, ਹਵਾ ਤੋਂ ਸਤ੍ਹਾ ਅਤੇ ਸਤ੍ਹਾ ਤੋਂ ਸਤ੍ਹਾ, ਸ੍ਰੀ ਹਰਿਮੰਦਰ ਸਾਹਿਬ ਵੱਲ ਦਾਗੀਆਂ।
ਇਸ ਤੋਂ ਇਲਾਵਾ ਡਰੋਨ ਹਮਲੇ ਦੀ ਵੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਹਰ ਕੋਈ ਜਾਣਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨਾ ਸਿਰਫ਼ ਅੰਮ੍ਰਿਤਸਰ ਸਗੋਂ ਪੂਰੇ ਦੇਸ਼ ਦੀ ਸ਼ਰਧਾ ਦਾ ਕੇਂਦਰ ਹੈ। ਇਸ ਲਈ ਅਸੀਂ ਇਸਦੀ ਸੁਰੱਖਿਆ ਲਈ ਪਹਿਲਾਂ ਹੀ ਤਿਆਰ ਸੀ। ਅਸੀਂ ਉਨ੍ਹਾਂ ਦੇ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ।






















