Amritsar 'ਚ ਔਰਤ ਦੀ ਗੋਲੀ ਲੱਗਣ ਨਾਲ ਮੌਤ ! ਪਤੀ ਨੇ ਪਿਤਾ ਨੂੰ ਫੋਨ 'ਤੇ ਕਹੀ ਅਜਿਹੀ ਗੱਲ, ਫਿਰ ਹੋ ਗਿਆ ਫਰਾਰ!
Amritsar Woman Shot Dead : ਅੰਮ੍ਰਿਤਸਰ ਵਿੱਚ ਮੰਗਲਵਾਰ ਨੂੰ ਗੋਲੀ ਲੱਗਣ ਕਾਰਨ 41 ਸਾਲਾ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਗ੍ਰੀਨ ਫੀਲਡ ਇਲਾਕੇ ਦੀ ਰਹਿਣ ਵਾਲੀ ਸਬੀਨਾ ਵਜੋਂ ਹੋਈ ਹੈ। ਘਟਨਾ ਤੋਂ
Amritsar Woman Shot Dead : ਅੰਮ੍ਰਿਤਸਰ ਵਿੱਚ ਮੰਗਲਵਾਰ ਨੂੰ ਗੋਲੀ ਲੱਗਣ ਕਾਰਨ 41 ਸਾਲਾ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਗ੍ਰੀਨ ਫੀਲਡ ਇਲਾਕੇ ਦੀ ਰਹਿਣ ਵਾਲੀ ਸਬੀਨਾ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਔਰਤ ਦਾ ਪਤੀ ਮੌਕੇ ਤੋਂ ਗਾਇਬ ਮਿਲਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਸਬੀਨਾ ਦੇ ਪਤੀ ਸੁਮਿਤ ਨੇ ਆਪਣੇ ਪਿਤਾ ਰਮੇਸ਼ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਦੀ ਪਤਨੀ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਹੈ। ਇਹ ਸੁਣਦਿਆਂ ਹੀ ਪਰਿਵਾਰਕ ਮੈਂਬਰ ਅਤੇ ਗੁਆਂਢੀ ਤੁਰੰਤ ਮੌਕੇ 'ਤੇ ਪਹੁੰਚੇ। ਸਬੀਨਾ ਬੇਹੋਸ਼ੀ ਦੀ ਹਾਲਤ ਵਿੱਚ ਸੀ। ਪਰਿਵਾਰ ਵਾਲੇ ਉਸ ਨੂੰ ਤੁਰੰਤ ਫੋਰਟਿਸ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
15 ਸਾਲਾਂ ਤੋਂ ਪਤਨੀ ਨਾਲ ਵੱਖ ਰਹਿ ਰਿਹਾ ਸੀ ਪੁੱਤਰ
ਮ੍ਰਿਤਕਾ ਦੇ ਸਹੁਰੇ ਰਮੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ। ਉਹ ਆਪਣੇ ਛੋਟੇ ਪੁੱਤਰ ਨਾਲ ਰਹਿੰਦੇ ਹਨ, ਜਦਕਿ ਵੱਡਾ ਪੁੱਤਰ ਸੁਮਿਤ ਪਿਛਲੇ ਕਰੀਬ 15 ਸਾਲਾਂ ਤੋਂ ਆਪਣੀ ਪਤਨੀ ਨਾਲ ਵੱਖ ਰਹਿ ਰਿਹਾ ਸੀ। ਉਨ੍ਹਾਂ ਮੁਤਾਬਕ ਦੋਵਾਂ ਪਰਿਵਾਰਾਂ ਵਿਚਾਲੇ ਕੋਈ ਵੱਡਾ ਝਗੜਾ ਜਾਂ ਕਾਰੋਬਾਰੀ ਵਿਵਾਦ ਨਹੀਂ ਸੀ ਅਤੇ ਆਮ ਮੇਲ-ਜੋਲ ਬਣਿਆ ਹੋਇਆ ਸੀ।
ਘਰੇਲੂ ਕਲੇਸ਼ ਦਾ ਸ਼ੱਕ, ਪੁਲਿਸ ਵੱਲੋਂ ਜਾਂਚ ਜਾਰੀ
ਏਸੀਪੀ ਗਗਨਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਘਰੇਲੂ ਕਲੇਸ਼ ਦੀ ਗੱਲ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਔਰਤ ਦਾ ਪਤੀ ਮੌਕੇ 'ਤੇ ਨਹੀਂ ਮਿਲਿਆ। ਪੁਲਿਸ ਮੁਤਾਬਕ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀ ਕਿਸ ਨੇ ਚਲਾਈ ਅਤੇ ਇਸ ਪਿੱਛੇ ਕੀ ਕਾਰਨ ਸੀ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਟ੍ਰੈਂਡਿੰਗ ਟੌਪਿਕ





















