ਪੜਚੋਲ ਕਰੋ

Moga News: ਨਸ਼ੇ ਦਾ ਟੀਕਾ ਲਾਉਣ ਤੋਂ ਰੋਕਣ 'ਤੇ ਖ਼ੂਨੀ ਝੜਪ, ਦੋਵੇਂ ਧਿਰਾਂ ਦੇ 6 ਲੋਕ ਜ਼ਖਮੀ

Moga News: ਪਿੰਡ 'ਚ ਹਰਬੰਸ ਸਿੰਘ ਨਾਂ ਦੇ ਨੌਜਵਾਨ ਦਾ ਇੱਕ ਸੈਲੂਨ ਹੈ ਜਿਸ 'ਚ ਉਕਤ ਪਿੰਡ ਦਾ ਰਹਿਣ ਵਾਲਾ ਮੰਗਲ ਸਿੰਘ ਆਇਆ, ਜੋ ਨਸ਼ੇ ਦਾ ਆਦੀ ਹੈ। ਬੀਤੇ ਦਿਨੀਂ ਮੰਗਲ ਸਿੰਘ ਸੈਲੂਨ ਤੇ ਜਾ ਕੇ ਟੀਕਾ ਲਾਉਣ ਲੱਗਾ।

Moga News: ਮੋਗਾ ਦੇ ਪਿੰਡ ਰੋਲੀ ਵਿੱਚ ਸੈਲੂਨ ਮਾਲਕ ਵੱਲੋਂ ਆਪਣੀ ਦੁਕਾਨ 'ਤੇ ਨੌਜਵਾਨ ਨੂੰ ਨਸ਼ੇ ਦਾ ਟੀਕਾ ਲਾਉਣ ਤੋਂ ਰੋਕਣ ਨੂੰ ਲੈ ਕੇ ਖ਼ੂਨੀ ਝੜਪ ਹੋ ਗਈ। ਇਸ ਵਿੱਚ ਦੋਵੇਂ ਧਿਰਾਂ ਦੇ 6 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਕੁੱਟਮਾਰ ਦੀ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ।

ਦਰਅਸਲ ਪਿੰਡ 'ਚ ਹਰਬੰਸ ਸਿੰਘ ਨਾਂ ਦੇ ਨੌਜਵਾਨ ਦਾ ਇੱਕ ਸੈਲੂਨ ਹੈ ਜਿਸ 'ਚ ਉਕਤ ਪਿੰਡ ਦਾ ਰਹਿਣ ਵਾਲਾ ਮੰਗਲ ਸਿੰਘ ਆਇਆ, ਜੋ ਨਸ਼ੇ ਦਾ ਆਦੀ ਹੈ। ਬੀਤੇ ਦਿਨੀਂ ਮੰਗਲ ਸਿੰਘ ਸੈਲੂਨ ਤੇ ਜਾ ਕੇ ਟੀਕਾ ਲਾਉਣ ਲੱਗਾ। ਜਦੋਂ ਹਰਬੰਸ ਸਿੰਘ ਨੇ ਮੰਗਲ ਸਿੰਘ ਨੂੰ ਆਪਣੀ ਦੁਕਾਨ ਤੇ ਟੀਕਾ ਲਾਉਣ ਤੋਂ ਰੋਕਿਆ ਤਾਂ ਮੰਗਲ ਸਿੰਘ ਨੇ ਦੁਕਾਨ ਤੇ ਲੱਗੇ ਸ਼ੀਸ਼ੇ ਤੇ ਇੱਟ ਮਾਰੀ ਤੇ ਬਾਅਦ ਵਿੱਚ ਉਸ ਦੀ ਕੁੱਟਮਾਰ ਵੀ ਕੀਤੀ।

ਬਾਅਦ ਵਿੱਚ ਮੰਗਲ ਸਿੰਘ ਦੇ ਪਰਿਵਾਰ ਨੇ ਵੀ ਆ ਕੇ ਹਰਬੰਸ ਸਿੰਘ ਤੇ ਉਸ ਦੇ ਭਰਾ ਭਤੀਜੇ ਦੀ ਕੁੱਟਮਾਰ ਕੀਤੀ। ਦੋਵੇਂ ਪਰਿਵਾਰਾ ਨੇ ਆਪਸ ਵਿੱਚ ਇੱਕ-ਦੂਜੇ 'ਤੇ ਡੰਡਿਆਂ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਦੋਵੇਂ ਧਿਰਾਂ ਦੇ 6 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਸਾਰੀ ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।

ਹਸਪਤਾਲ 'ਚ ਦਾਖਲ ਜ਼ਖਮੀ ਨੌਜਵਾਨ ਹਰਬੰਸ ਸਿੰਘ ਨੇ ਦੱਸਿਆ ਕਿ ਉਸ ਦੀ ਪਿੰਡ ਆਪਣੇ ਹੀ ਘਰ ਵਿੱਚ ਸੈਲੂਨ ਦੀ ਦੁਕਾਨ ਹੈ। ਮੰਗਲ ਸਿੰਘ ਨਸ਼ੇ ਦਾ ਆਦੀ ਹੈ। ਉਹ ਅਕਸਰ ਹੀ ਉਨ੍ਹਾਂ ਦੀ ਦੁਕਾਨ 'ਤੇ ਚਿੱਟੇ ਦਾ ਟੀਕਾ ਲਾਉਣ ਲਈ ਆਉਂਦਾ ਹੈ। ਬੀਤੇ ਕੱਲ੍ਹ ਮੰਗਲ ਸਿੰਘ ਉਸ ਦੀ ਦੁਕਾਨ ਤੇ ਸ਼ੇਪ ਕਰਨ ਵਾਲੀ ਕੌਲੀ ਵਿੱਚੋਂ ਪਾਣੀ ਦੀ ਸਰਿੰਜ ਭਰ ਰਿਹਾ ਸੀ। ਜਦੋਂ ਉਸ ਨੂੰ ਇਹ ਸਭ ਕਰਨ ਤੋਂ ਰੋਕਿਆ ਤਾਂ ਉਹ ਗਾਲੀ-ਗਲੋਚ ਕਰਨ ਲੱਗਾ ਤਾਂ ਉਸ ਨੂੰ ਧੱਕਾ ਮਾਰ ਕੇ ਦੁਕਾਨ ਤੋਂ ਬਾਹਰ ਕੱਢ ਦਿੱਤਾ।

ਮੰਗਲ ਸਿੰਘ ਦੇ ਹੱਥ ਵਿੱਚ ਫੜਿਆ ਟੀਕਾ ਥੱਲੇ ਡਿਗ ਗਿਆ ਤਾਂ ਉਸ ਨੇ ਇੱਟ ਚੁੱਕ ਕੇ ਦੁਕਾਨ ਦੇ ਸ਼ੀਸ਼ੇ ਤੇ ਮਾਰੀ ਤੇ ਸ਼ੀਸ਼ਾ ਤੋੜ ਦਿੱਤਾ। ਇਸ ਤੋਂ ਬਾਅਦ ਝਗੜਾ ਹੋ ਗਿਆ ਤੇ ਬਾਅਦ ਵਿੱਚ ਉਸ ਦੇ ਪਰਿਵਾਰ ਨੇ ਵੀ ਆ ਕੇ ਮੇਰੇ ਉੱਪਰ ਤਲਵਾਰ ਨਾਲ ਹਮਲਾ ਕਰ ਦਿੱਤਾ। ਜਦੋਂ ਮੇਰਾ ਵੱਡਾ ਭਰਾ ਤੇ ਭਤੀਜਾ ਮੈਨੂੰ ਬਚਾਉਣ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਤੇ ਵੀ ਹਮਲਾ ਕਰ ਦਿੱਤਾ ਜਿਸ ਵਿੱਚ ਉਸ ਦੇ ਵੱਡੇ ਭਰਾ ਤੇ ਭਤੀਜੇ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ।

ਉੱਥੇ ਹੀ ਦੂਜੇ ਪਾਸੇ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਨੌਜਵਾਨ ਮੰਗਲ ਸਿੰਘ ਨੇ ਦੱਸਿਆ ਕਿ ਉਹ ਹਰਬੰਸ ਸਿੰਘ ਦੇ ਸੈਲੂਨ ਵਿੱਚ ਵਾਲ ਕਟਵਾਉਣ ਲਈ ਗਿਆ ਸੀ ਪਰ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ। ਸੈਲੂਨ ਦੇ ਅੰਦਰ ਹੀ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਆਪਣੀ ਜਾਨ ਬਚਾਉਣ ਲਈ ਸੈਲੂਨ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਦੀ ਬਾਹਰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਦੀ ਮਾਂ ਤੇ ਭਰਾ ਉਸ ਨੂੰ ਬਚਾਉਣ ਲਈ ਆਏ ਤਾਂ ਉਨ੍ਹਾਂ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਸ ਦੇ ਨਾਲ ਉਸ ਦੀ ਮਾਂ ਅਤੇ ਭਰਾ ਜ਼ਖ਼ਮੀ ਹੋ ਗਏ। ਇਸ ਮਾਮਲੇ 'ਚ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਟਾਪ ਹੈਡਲਾਈਨ

ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
ਪਿਟਬੁੱਲ ਕੁੱਤੇ ਨੇ ਪਤੀ-ਪਤਨੀ 'ਤੇ ਕੀਤਾ ਹਮਲਾ, ਔਰਤ ਦੀ ਬਾਂਹ, ਪੱਟ ਤੇ ਕਮਰ ’ਤੇ ਵੱਢਿਆ; ਮਸਾਂ ਬਚਾਈ ਜਾਨ
ਪਿਟਬੁੱਲ ਕੁੱਤੇ ਨੇ ਪਤੀ-ਪਤਨੀ 'ਤੇ ਕੀਤਾ ਹਮਲਾ, ਔਰਤ ਦੀ ਬਾਂਹ, ਪੱਟ ਤੇ ਕਮਰ ’ਤੇ ਵੱਢਿਆ; ਮਸਾਂ ਬਚਾਈ ਜਾਨ
Jalandhar News: ਜਲੰਧਰ ਚ ਵੱਡੀ ਵਾਰਦਾਤ, ਪੁੱਤਰ ਵੱਲੋਂ ਪਿਓ ਅਤੇ ਪਤਨੀ ਦਾ ਕਤਲ, ਘਰ 'ਚੋਂ ਮਿਲੀਆਂ ਦੋਵਾਂ ਦੀਆਂ ਲਾਸ਼ਾਂ; ਸਿਰ ਅਤੇ ਗਰਦਨ 'ਤੇ ਹਮਲਾ...
ਜਲੰਧਰ ਚ ਵੱਡੀ ਵਾਰਦਾਤ, ਪੁੱਤਰ ਵੱਲੋਂ ਪਿਓ ਅਤੇ ਪਤਨੀ ਦਾ ਕਤਲ, ਘਰ 'ਚੋਂ ਮਿਲੀਆਂ ਦੋਵਾਂ ਦੀਆਂ ਲਾਸ਼ਾਂ; ਸਿਰ ਅਤੇ ਗਰਦਨ 'ਤੇ ਹਮਲਾ...
Punjab News: ਹਾਈ ਅਲਰਟ 'ਤੇ ਪੰਜਾਬ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ...
ਹਾਈ ਅਲਰਟ 'ਤੇ ਪੰਜਾਬ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ?
ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ?
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, CEO ਪੰਜਾਬ ਦੀ ਵੈਬਸਾਈਟ 'ਤੇ ਇਦਾਂ ਚੈੱਕ ਕਰੋ ਆਪਣਾ ਨਾਮ; ਵੋਟ ਕੱਟੀ ਤਾਂ EPIC ਨੰਬਰ ਤੋਂ ਲੱਗੇਗਾ ਪਤਾ
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, CEO ਪੰਜਾਬ ਦੀ ਵੈਬਸਾਈਟ 'ਤੇ ਇਦਾਂ ਚੈੱਕ ਕਰੋ ਆਪਣਾ ਨਾਮ; ਵੋਟ ਕੱਟੀ ਤਾਂ EPIC ਨੰਬਰ ਤੋਂ ਲੱਗੇਗਾ ਪਤਾ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
ਅੱਜ ਕਿਸ ਰੇਟ 'ਤੇ ਮਿਲੇਗਾ 14 ਕਿਲੋ ਵਾਲਾ ਸਿਲੰਡਰ, ਜਾਣ ਲਓ ਅੱਜ ਦੀਆਂ ਕੀਮਤਾਂ
ਅੱਜ ਕਿਸ ਰੇਟ 'ਤੇ ਮਿਲੇਗਾ 14 ਕਿਲੋ ਵਾਲਾ ਸਿਲੰਡਰ, ਜਾਣ ਲਓ ਅੱਜ ਦੀਆਂ ਕੀਮਤਾਂ
Canada Student Protest: ਵਿਦਿਆਰਥੀਆਂ ਦੇ ਧਰਨੇ ਵਾਲੀ ਥਾਂ ’ਤੇ CBSA ਦੀ ਰੇਡ
Canada Student Protest: ਵਿਦਿਆਰਥੀਆਂ ਦੇ ਧਰਨੇ ਵਾਲੀ ਥਾਂ ’ਤੇ CBSA ਦੀ ਰੇਡ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਖੁੱਲ੍ਹਣਗੇ ਭਾਗ! ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਮਿਲੇਗੀ ਤਰੱਕੀ, ਵਿਆਹੁਤਾ ਜੋੜਿਆਂ ਦਾ ਖੁਸ਼ੀਆਂ ਨਾਲ ਭਰੇਗਾ ਜੀਵਨ; ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦੇ ਖੁੱਲ੍ਹਣਗੇ ਭਾਗ! ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਮਿਲੇਗੀ ਤਰੱਕੀ, ਵਿਆਹੁਤਾ ਜੋੜਿਆਂ ਦਾ ਖੁਸ਼ੀਆਂ ਨਾਲ ਭਰੇਗਾ ਜੀਵਨ; ਜਾਣੋ ਕੌਣ ਖੁਸ਼ਕਿਸਮਤ...
Embed widget