Punjab Breaking News LIVE: ਮੁਲਾਇਮ ਯਾਦਵ ਨਹੀਂ ਰਹੇ, ਜੈਨੀ ਜੌਹਲ ਦਾ ਗਾਣਾ ਯੂਟਿਊਬ ਤੋਂ ਹਟਾਉਣ 'ਤੇ ਭਖਿਆ ਸਿਆਸੀ ਅਖਾੜਾ, ਸੁਖਬੀਰ ਬਾਦਲ ਵੱਲੋਂ ਪੰਥਕ ਇੱਕਜੁੱਟਤਾ ਦਾ ਸੱਦਾ, ਡਾਲਰ ਮੁਕਾਬਲੇ ਰੁਪਇਆ ਢਹਿ-ਢੇਰੀ

Punjab Breaking News, 10 October 2022 LIVE Updates: ਮੁਲਾਇਮ ਯਾਦਵ ਨਹੀਂ ਰਹੇ, ਜੈਨੀ ਜੌਹਲ ਦਾ ਗਾਣਾ ਯੂਟਿਊਬ ਤੋਂ ਹਟਾਉਣ 'ਤੇ ਭਖਿਆ ਸਿਆਸੀ ਅਖਾੜਾ, ਸੁਖਬੀਰ ਬਾਦਲ ਵੱਲੋਂ ਪੰਥਕ ਇੱਕਜੁੱਟਤਾ ਦਾ ਸੱਦਾ, ਡਾਲਰ ਮੁਕਾਬਲੇ ਰੁਪਇਆ ਢਹਿ-ਢੇਰੀ

ਏਬੀਪੀ ਸਾਂਝਾ Last Updated: 10 Oct 2022 05:38 PM
Mulayam Singh Yadav Death: ਮੁਲਾਇਮ ਸਿੰਘ ਯਾਦਵ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ: ਬਾਜਵਾ

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇ ਦੇਹਾਂਤ 'ਤੇ ਪਰਿਵਾਰ ਅਤੇ ਪੈਰੋਕਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਖੇਤਰੀ ਆਤੇ ਰਾਸ਼ਟਰੀ ਰਾਜਨੀਤੀ 'ਚ ਇੱਕ ਮਹਾਨ ਸਿਆਸਤਦਾਨ ਸਨ ।

Breaking News: ਲੁਧਿਆਣਾ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਸੱਤ ਦਿਨ ਦਾ ਮਿਲਿਆ ਪੁਲਿਸ ਰਿਮਾਂਡ

 ਲੁਧਿਆਣਾ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਸੱਤ ਦਿਨ ਦਾ ਮਿਲਿਆ ਪੁਲਿਸ ਰਿਮਾਂਡ

Army Recruitment : ਫੌਜ 'ਚ ਭਰਤੀ ਹੋਣ ਵਾਲਿਆਂ ਲਈ ਖੁਸ਼ਖਬਰੀ ! 1 ਤੋਂ 5 ਦਸੰਬਰ ਤੱਕ ਜਲੰਧਰ 'ਚ ਭਰਤੀ ਰੈਲੀ

ਆਰਮੀ ਵਿੱਚ ਤਕਨੀਕੀ ਸਿਪਾਹੀ (ਨਰਸਿੰਗ ਸਹਾਇਕ/ਨਰਸਿੰਗ ਸਹਾਇਕ ਵੈਟਨਰੀ) ਦੀ ਭਰਤੀ ਆਰਮੀ ਪਬਲਿਕ ਸਕੂਲ (ਪ੍ਰਾਇਮਰੀ ਵਿੰਗ) ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਰੋਡ ਜਲੰਧਰ ਕੈਂਟ ਵਿਖੇ 1 ਤੋਂ 5 ਦਸੰਬਰ ਤੱਕ ਹੋਵੇਗੀ। ਇਸ ਵਿੱਚ ਪੰਜਾਬ ਰਾਜ, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ, ਲਾਦਾਖ਼ ਦੇ ਯੋਗ ਉਮੀਦਵਾਰਾਂ ਦੀ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਨਲ ਡਾਇਰੈਕਟਰ ਭਰਤੀ ਅੰਮ੍ਰਿਤਸਰ ਨੇ ਦੱਸਿਆ ਕਿ ਆਨਲਾਈਨ ਰਜਿਸਟ੍ਰੇਸਨ ਪਹਿਲਾਂ ਹੀ 1 ਅਕਤੂਬਰ ਤੋਂ 30 ਅਕਤੂਬਰ 2022 ਤੱਕ ਸੁਰੂ ਹੋ ਚੁੱਕੀ ਹੈ ਤੇ ਸਾਰੇ ਯੋਗ ਉਮੀਦਵਾਰ ਆਰਮੀ ਭਰਤੀ ਦੀ ਵੈੱਬਸਾਈਟ www.joinindianarmy.nic.in ਤੇ ਲਾਗਇਨ ਕਰਕੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ।

7th Pay Commission: ਸਰਕਾਰ ਨੇ ਮਹਿੰਗਾਈ ਰਾਹਤ ਵਧਾਉਣ ਲਈ ਕੀਤਾ ਨੋਟੀਫਿਕੇਸ਼ਨ ਜਾਰੀ

ਤਿਉਹਾਰਾਂ ਦੇ ਸੀਜ਼ਨ 'ਤੇ ਮੋਦੀ ਸਰਕਾਰ ਨੇ 28 ਸਤੰਬਰ 2022 ਨੂੰ ਮਹਿੰਗਾਈ ਭੱਤਾ ਵਧਾਉਣ ਦਾ ਐਲਾਨ ਕੀਤਾ ਸੀ। ਜਿਸ ਨਾਲ ਕੇਂਦਰ ਸਰਕਾਰ ਦੇ 1 ਕਰੋੜ ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਰਾਹਤ ਦਿੱਤੀ ਗਈ ਸੀ। ਜਿਸ ਤੋਂ ਬਾਅਦ 3 ਅਕਤੂਬਰ 2022 ਨੂੰ ਖਰਚਾ ਵਿਭਾਗ ਨੇ ਦਫ਼ਤਰੀ ਮੈਮੋਰੰਡਮ ਰਾਹੀਂ ਮਹਿੰਗਾਈ ਭੱਤੇ ਵਿੱਚ ਵਾਧੇ ਦੇ ਹੁਕਮਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਹੁਣ ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ (DOPPW) ਨੇ ਦੱਸਿਆ ਹੈ ਕਿ ਮਹਿੰਗਾਈ ਭੱਤੇ ਨੂੰ 34 ਫੀਸਦੀ ਤੋਂ ਵਧਾ ਕੇ 38 ਫੀਸਦੀ ਕਰ ਦਿੱਤਾ ਗਿਆ ਹੈ।

Patiala News: ਸਾਬਕਾ ਫ਼ੌਜੀ ਨੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੀਤਾ ਵੱਡਾ ਕਾਰਾ

 ਸਾਬਕਾ ਫ਼ੌਜੀ ਵੱਲੋਂ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਈ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਫ਼ੌਜੀ ਨੇ ਪੰਜ ਸਾਬਕਾ ਫ਼ੌਜੀਆਂ ਸਣੇ ਕੁੱਲ ਸੱਤ ਜਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਉਸ ਉੱਪਰ ਕਰੀਬ 21 ਲੱਖ ਰੁਪਏ ਦੀ ਠੱਗੀ ਮਾਰਨ ਦਾ ਇਲਜ਼ਾਮ ਹੈ। ਪੁਲਿਸ ਨੇ ਪਟਿਆਲਾ ਤੋਂ ਬਾਹਰਲੇ ਜ਼ਿਲ੍ਹੇ ਨਾਲ ਸਬੰਧਤ ਬਲਦੇਵ ਸਿੰਘ ਨਾਮੀਂ ਇਸ ਸਾਬਕਾ ਫ਼ੌਜੀ ਖਿਲਾਫ਼ ਧਾਰਾ 406 ਤੇ 420 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Amritsar News: ਸ੍ਰੀ ਹਰਿਮੰਦਰ ਸਾਹਿਬ ਦੀ ਕੀਤੀ ਇੰਝ ਸਜਾਵਟ

ਸ਼੍ਰੀ ਗੁਰੂ ਰਾਮਦਾਸ ਜੀ ਦੇ 11 ਅਕਤੂਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਖ-ਵੱਖ ਕਿਸਮ ਦੇ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਸਜਾਵਟ ਲਈ ਦੇਸ਼-ਵਿਦੇਸ਼ ਤੋਂ ਵੱਖ-ਵੱਖ ਕਿਸਮਾਂ ਦੇ 30 ਟਨ ਫੁੱਲਾਂ ਮੰਗਵਾਏ ਗਏ ਹਨ। ਸਜਾਵਟ ਕਰਨ ਲਈ ਕੱਲਕਤਾ ਤੇ ਦਿੱਲੀ ਤੋਂ ਕਾਰੀਗਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ। ਮੁੰਬਈ ਤੋਂ ਆਏ ਸਿੱਖ ਸ਼ਰਧਾਲੂ ਇਕਬਾਲ ਸਿੰਘ ਨੇ ਦੱਸਿਆ ਕਿ ਮੁੰਬਈ ਦੀ ਸੰਗਤ ਵੱਲੋਂ ਬੀਤੇ ਕਈ ਸਾਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਨਾਲ ਸਜਾਵਟ ਕਰਨ ਦੀ ਸੇਵਾ ਨਿਭਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਜਾਵਟ ਲਈ ਮਲੇਸ਼ੀਆ, ਸਿੰਗਾਪੁਰ, ਬੈਂਕਾਕ ਤੋਂ ਇਲਾਵਾ ਕੋਲਕਾਤਾ, ਪੁਣੇ, ਬੰਗਲੁਰੂ ਸਮੇਤ ਵੱਖ-ਵੱਖ ਜਗ੍ਹਾ ਤੋਂ ਆਰਚਿਡ, ਗੁਲਾਬ, ਕਾਰਨਿਸ਼ਾਨ, ਗੇਂਦਾ, ਲੀਲੀਅਮ, ਸੁਲਸ਼ੀਰੀ ਆਦਿ ਸਮੇਤ 25 ਤੋਂ ਵਧੇਰੇ ਕਿਸਮ ਦੇ 30 ਟਨ ਫ਼ੁੱਲ ਮੰਗਵਾਏ ਗਏ ਹਨ।

Mulayam Singh Yadav Death :  ਨਹੀਂ ਰਹੇ ਮੁਲਾਇਮ ਸਿੰਘ ਯਾਦਵ , 82 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ

ਤਿੰਨ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਇੱਕ ਵਾਰ ਦੇਸ਼ ਦੇ ਰੱਖਿਆ ਮੰਤਰੀ ਰਹਿ ਚੁੱਕੇ ਮੁਲਾਇਮ ਸਿੰਘ ਯਾਦਵ (Mulayam Singh Yadav) ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੱਜ ਸਵੇਰੇ 8:16 ਵਜੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ 82 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਮੁਲਾਇਮ ਸਿੰਘ ਯਾਦਵ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਦੇ ਆਈਸੀਯੂ ਵਿੱਚ ਰੱਖਿਆ ਗਿਆ ਸੀ। 

Rupee at Record Low:  ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ, 82.68 ਪ੍ਰਤੀ ਡਾਲਰ ਤੱਕ ਹੇਠਾਂ ਖਿਸਕਿਆ

ਭਾਰਤੀ ਮੁਦਰਾ ਰੁਪਿਆ ਅੱਜ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ। ਸ਼ੁਰੂਆਤੀ ਵਪਾਰ 'ਚ ਇਹ ਅਮਰੀਕੀ ਡਾਲਰ ਦੇ ਮੁਕਾਬਲੇ 82.68 ਪ੍ਰਤੀ ਡਾਲਰ 'ਤੇ ਆ ਗਿਆ ਹੈ। ਰੁਪਏ 'ਚ ਰਿਕਾਰਡ ਗਿਰਾਵਟ ਤੋਂ ਬਾਅਦ ਭਾਰੀ ਚਿੰਤਾ ਹੈ ਅਤੇ ਇਸ ਦੇ 85 ਰੁਪਏ ਪ੍ਰਤੀ ਡਾਲਰ 'ਤੇ ਆਉਣ ਦੀ ਉਮੀਦ ਹੈ। ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਇੱਕ ਡਾਲਰ ਦੀ ਕੀਮਤ ਪਹਿਲੀ ਵਾਰ 82.68 ਰੁਪਏ ਹੋ ਗਈ ਹੈ। ਰੁਪਏ ਦੀ ਗਿਰਾਵਟ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਦੀਆਂ ਕੋਸ਼ਿਸ਼ਾਂ ਦਾ ਬਹੁਤ ਘੱਟ ਨਤੀਜਾ ਨਿਕਲਿਆ ਹੈ ਅਤੇ ਰੁਪਿਆ ਲਗਾਤਾਰ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਹੈ।

ਪਿਛੋਕੜ

Punjab Breaking News, 10 October 2022 LIVE Updates: ਤਿੰਨ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਇੱਕ ਵਾਰ ਦੇਸ਼ ਦੇ ਰੱਖਿਆ ਮੰਤਰੀ ਰਹਿ ਚੁੱਕੇ ਮੁਲਾਇਮ ਸਿੰਘ ਯਾਦਵ ( Mulayam Singh Yadav ) ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੱਜ ਸਵੇਰੇ 8:16 ਵਜੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ 82 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਮੁਲਾਇਮ ਸਿੰਘ ਯਾਦਵ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਦੇ ਆਈਸੀਯੂ ਵਿੱਚ ਰੱਖਿਆ ਗਿਆ ਸੀ। ਨਹੀਂ ਰਹੇ ਮੁਲਾਇਮ ਸਿੰਘ ਯਾਦਵ , 82 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ


 


ਜੈਨੀ ਜੌਹਲ ਦਾ ਗਾਣਾ ਯੂਟਿਊਬ ਤੋਂ ਹਟਾਏ ਜਾਣ ਤੇ ਭਖਿਆ ਸਿਆਸੀ ਅਖਾੜਾ


ਪੰਜਾਬੀ ਸਿੰਗਰ ਜੈਨੀ ਜੌਹਲ ਦਾ ਗਾਣਾ `ਲੈਟਰ ਟੂ ਸੀਐਮ` ਹਾਲ ਹੀ `ਚ ਰਿਲੀਜ਼ ਹੋਇਆ ਸੀ। ਇਸ ਗੀਤ ਨੇ ਰਿਲੀਜ਼ ਹੁੰਦੇ ਹੀ ਤਹਿਲਕਾ ਮਚਾ ਦਿਤਾ ਸੀ। ਪਰ ਰਿਲੀਜ਼ ਤੋਂ ਕੁੱਝ ਘੰਟਿਆਂ ਬਾਅਦ ਹੀ ਪੰਜਾਬ ਸਰਕਾਰ ਦੀ ਸ਼ਿਕਾਇਤ ਤੇ ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਹੀ ਸੂਬੇ ਵਿੱਚ ਸਿਆਸੀ ਮਾਹੌਲ ਭਖਿਆ ਹੋਇਆ ਹੈ। ਜੈਨੀ ਜੌਹਲ ਦੇ ਹੱਕ ਵਿੱਚ ਕਈ ਪੰਜਾਬੀ ਕਲਾਕਾਰ ਬਿਆਨ ਦੇ ਚੁੱਕੇ ਹਨ। ਹੁਣ ਪੰਜਾਬ ਦੇ ਸਿਆਸਤਦਾਨ ਵੀ ਸਿੰਗਰ ਦਾ ਖੁੱਲ ਕੇ ਸਮਰਥਨ ਕਰ ਰਹੇ ਹਨ। ਜੈਨੀ ਜੌਹਲ ਦਾ ਗਾਣਾ ਯੂਟਿਊਬ ਤੋਂ ਹਟਾਏ ਜਾਣ ਤੇ ਭਖਿਆ ਸਿਆਸੀ ਅਖਾੜਾ


 


ਮਲੇਸ਼ੀਆ, ਸਿੰਗਾਪੁਰ ਤੇ ਬੈਂਕਾਕ ਸਣੇ ਕਈ ਥਾਵਾਂ ਤੋਂ ਪੁੱਜੇ 30 ਟਨ ਫੁੱਲ


ਸ਼੍ਰੀ ਗੁਰੂ ਰਾਮਦਾਸ ਜੀ ਦੇ 11 ਅਕਤੂਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਖ-ਵੱਖ ਕਿਸਮ ਦੇ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਸਜਾਵਟ ਲਈ ਦੇਸ਼-ਵਿਦੇਸ਼ ਤੋਂ ਵੱਖ-ਵੱਖ ਕਿਸਮਾਂ ਦੇ 30 ਟਨ ਫੁੱਲਾਂ ਮੰਗਵਾਏ ਗਏ ਹਨ। ਸਜਾਵਟ ਕਰਨ ਲਈ ਕੱਲਕਤਾ ਤੇ ਦਿੱਲੀ ਤੋਂ ਕਾਰੀਗਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ। ਮੁੰਬਈ ਤੋਂ ਆਏ ਸਿੱਖ ਸ਼ਰਧਾਲੂ ਇਕਬਾਲ ਸਿੰਘ ਨੇ ਦੱਸਿਆ ਕਿ ਮੁੰਬਈ ਦੀ ਸੰਗਤ ਵੱਲੋਂ ਬੀਤੇ ਕਈ ਸਾਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਨਾਲ ਸਜਾਵਟ ਕਰਨ ਦੀ ਸੇਵਾ ਨਿਭਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਜਾਵਟ ਲਈ ਮਲੇਸ਼ੀਆ, ਸਿੰਗਾਪੁਰ, ਬੈਂਕਾਕ ਤੋਂ ਇਲਾਵਾ ਕੋਲਕਾਤਾ, ਪੁਣੇ, ਬੰਗਲੁਰੂ ਸਮੇਤ ਵੱਖ-ਵੱਖ ਜਗ੍ਹਾ ਤੋਂ ਆਰਚਿਡ, ਗੁਲਾਬ, ਕਾਰਨਿਸ਼ਾਨ, ਗੇਂਦਾ, ਲੀਲੀਅਮ, ਸੁਲਸ਼ੀਰੀ ਆਦਿ ਸਮੇਤ 25 ਤੋਂ ਵਧੇਰੇ ਕਿਸਮ ਦੇ 30 ਟਨ ਫ਼ੁੱਲ ਮੰਗਵਾਏ ਗਏ ਹਨ। ਮਲੇਸ਼ੀਆ, ਸਿੰਗਾਪੁਰ ਤੇ ਬੈਂਕਾਕ ਸਣੇ ਕਈ ਥਾਵਾਂ ਤੋਂ ਪੁੱਜੇ 30 ਟਨ ਫੁੱਲ


 


ਪੰਥ ਦੁਸਮਣਾਂ ਤੇ ਉਨ੍ਹਾਂ ਦੇ ਪੈਰਾਂ 'ਚ ਬੈਠ ਕੇ ਪੰਥ ਨੂੰ ਨੁਕਸਾਨ ਦੀਆਂ ਸਾਜ਼ਿਸ਼ਾਂ ਕਰ ਰਹੇ ਗ਼ੱਦਾਰਾਂ ਨੂੰ ਸਬਕ ਸਿਖਾਉਣ ਲਈ ਇਕਮੁੱਠ ਹੋ ਜਾਓ : ਸੁਖਬੀਰ ਬਾਦਲ


 ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਥਕ ਧਿਰਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਅਕਾਲ ਪੁਰਖ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ ਤੇ ਸਮੁੱਚੇ ਪੰਥ ਨੂੰ ਵਧਾਈ ਦਿੰਦਾ ਹਾਂ ਕਿ ਪੰਥਕ ਏਕਤਾ ਦੀ ਸ਼ੁਰੂਆਤ ਦਾ ਬਿਗਲ ਵੱਜ ਗਿਆ ਹੈ। ਮੈਂ ਹਰ ਪੰਥ ਦਰਦੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਥ ਦੁਸਮਣਾਂ ਤੇ ਉਨ੍ਹਾਂ ਦੇ ਪੈਰਾਂ 'ਚ ਬੈਠ ਕੇ ਪੰਥ ਨੂੰ ਨੁਕਸਾਨ ਦੀਆਂ ਸਾਜ਼ਿਸ਼ਾਂ ਕਰ ਰਹੇ ਗ਼ੱਦਾਰਾਂ ਨੂੰ ਸਬਕ ਸਿਖਾਉਣ ਲਈ ਇਕਮੁੱਠ ਹੋ ਜਾਣ। ਪੰਥ ਦੁਸਮਣਾਂ ਤੇ ਉਨ੍ਹਾਂ ਦੇ ਪੈਰਾਂ 'ਚ ਬੈਠ ਕੇ ਪੰਥ ਨੂੰ ਨੁਕਸਾਨ ਦੀਆਂ ਸਾਜ਼ਿਸ਼ਾਂ ਕਰ ਰਹੇ ਗ਼ੱਦਾਰਾਂ ਨੂੰ ਸਬਕ ਸਿਖਾਉਣ ਲਈ ਇਕਮੁੱਠ ਹੋ ਜਾਓ : ਸੁਖਬੀਰ ਬਾਦਲ


 


ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ, 82.68 ਪ੍ਰਤੀ ਡਾਲਰ ਤੱਕ ਹੇਠਾਂ ਖਿਸਕਿਆ


ਭਾਰਤੀ ਮੁਦਰਾ ਰੁਪਿਆ ਅੱਜ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ। ਸ਼ੁਰੂਆਤੀ ਵਪਾਰ 'ਚ ਇਹ ਅਮਰੀਕੀ ਡਾਲਰ ਦੇ ਮੁਕਾਬਲੇ 82.68 ਪ੍ਰਤੀ ਡਾਲਰ 'ਤੇ ਆ ਗਿਆ ਹੈ। ਰੁਪਏ 'ਚ ਰਿਕਾਰਡ ਗਿਰਾਵਟ ਤੋਂ ਬਾਅਦ ਭਾਰੀ ਚਿੰਤਾ ਹੈ ਅਤੇ ਇਸ ਦੇ 85 ਰੁਪਏ ਪ੍ਰਤੀ ਡਾਲਰ 'ਤੇ ਆਉਣ ਦੀ ਉਮੀਦ ਹੈ। ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਇੱਕ ਡਾਲਰ ਦੀ ਕੀਮਤ ਪਹਿਲੀ ਵਾਰ 82.68 ਰੁਪਏ ਹੋ ਗਈ ਹੈ। ਰੁਪਏ ਦੀ ਗਿਰਾਵਟ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਦੀਆਂ ਕੋਸ਼ਿਸ਼ਾਂ ਦਾ ਬਹੁਤ ਘੱਟ ਨਤੀਜਾ ਨਿਕਲਿਆ ਹੈ ਅਤੇ ਰੁਪਿਆ ਲਗਾਤਾਰ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਹੈ। ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ, 82.68 ਪ੍ਰਤੀ ਡਾਲਰ ਤੱਕ ਹੇਠਾਂ ਖਿਸਕਿਆ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.