(Source: ECI/ABP News)
Punjab News: ਪੰਥ ਦੁਸਮਣਾਂ ਤੇ ਉਨ੍ਹਾਂ ਦੇ ਪੈਰਾਂ 'ਚ ਬੈਠ ਕੇ ਪੰਥ ਨੂੰ ਨੁਕਸਾਨ ਦੀਆਂ ਸਾਜ਼ਿਸ਼ਾਂ ਕਰ ਰਹੇ ਗ਼ੱਦਾਰਾਂ ਨੂੰ ਸਬਕ ਸਿਖਾਉਣ ਲਈ ਇਕਮੁੱਠ ਹੋ ਜਾਓ : ਸੁਖਬੀਰ ਬਾਦਲ
Punjab News: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਥਕ ਧਿਰਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਅਕਾਲ ਪੁਰਖ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ ਤੇ ਸਮੁੱਚੇ ਪੰਥ ਨੂੰ ਵਧਾਈ ਦਿੰਦਾ ਹਾਂ ਕਿ ਪੰਥਕ ਏਕਤਾ ਦੀ ਸ਼ੁਰੂਆਤ ਦਾ ਬਿਗਲ ਵੱਜ ਗਿਆ ਹੈ।
![Punjab News: ਪੰਥ ਦੁਸਮਣਾਂ ਤੇ ਉਨ੍ਹਾਂ ਦੇ ਪੈਰਾਂ 'ਚ ਬੈਠ ਕੇ ਪੰਥ ਨੂੰ ਨੁਕਸਾਨ ਦੀਆਂ ਸਾਜ਼ਿਸ਼ਾਂ ਕਰ ਰਹੇ ਗ਼ੱਦਾਰਾਂ ਨੂੰ ਸਬਕ ਸਿਖਾਉਣ ਲਈ ਇਕਮੁੱਠ ਹੋ ਜਾਓ : ਸੁਖਬੀਰ ਬਾਦਲ Sukhbir Badal joins hands with Delhi Sarna brothers ,invited the to all panthic parties Punjab News: ਪੰਥ ਦੁਸਮਣਾਂ ਤੇ ਉਨ੍ਹਾਂ ਦੇ ਪੈਰਾਂ 'ਚ ਬੈਠ ਕੇ ਪੰਥ ਨੂੰ ਨੁਕਸਾਨ ਦੀਆਂ ਸਾਜ਼ਿਸ਼ਾਂ ਕਰ ਰਹੇ ਗ਼ੱਦਾਰਾਂ ਨੂੰ ਸਬਕ ਸਿਖਾਉਣ ਲਈ ਇਕਮੁੱਠ ਹੋ ਜਾਓ : ਸੁਖਬੀਰ ਬਾਦਲ](https://feeds.abplive.com/onecms/images/uploaded-images/2022/10/10/46b24a0746e2cb9e9ab25ed82d2334751665379173496345_original.jpg?impolicy=abp_cdn&imwidth=1200&height=675)
Punjab News: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਥਕ ਧਿਰਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਅਕਾਲ ਪੁਰਖ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ ਤੇ ਸਮੁੱਚੇ ਪੰਥ ਨੂੰ ਵਧਾਈ ਦਿੰਦਾ ਹਾਂ ਕਿ ਪੰਥਕ ਏਕਤਾ ਦੀ ਸ਼ੁਰੂਆਤ ਦਾ ਬਿਗਲ ਵੱਜ ਗਿਆ ਹੈ। ਮੈਂ ਹਰ ਪੰਥ ਦਰਦੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਥ ਦੁਸਮਣਾਂ ਤੇ ਉਨ੍ਹਾਂ ਦੇ ਪੈਰਾਂ 'ਚ ਬੈਠ ਕੇ ਪੰਥ ਨੂੰ ਨੁਕਸਾਨ ਦੀਆਂ ਸਾਜ਼ਿਸ਼ਾਂ ਕਰ ਰਹੇ ਗ਼ੱਦਾਰਾਂ ਨੂੰ ਸਬਕ ਸਿਖਾਉਣ ਲਈ ਇਕਮੁੱਠ ਹੋ ਜਾਣ।
ਮੈਂ ਅਕਾਲ ਪੁਰਖ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ ਤੇ ਸਮੁੱਚੇ ਪੰਥ ਨੂੰ ਵਧਾਈ ਦਿੰਦਾ ਹਾਂ ਕਿ ਅੱਜ ਪੰਥਕ ਏਕਤਾ ਦੀ ਸ਼ੁਰੂਆਤ ਦਾ ਬਿਗਲ ਵੱਜ ਗਿਆ ਹੈ।ਮੈਂ ਹਰ ਪੰਥ ਦਰਦੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਥ ਦੁਸਮਣਾ ਤੇ ਉਹਨਾਂ ਦੇ ਪੈਰਾਂ 'ਚ ਬੈਠ ਕੇ ਪੰਥ ਨੂੰ ਨੁਕਸਾਨ ਦੀਆਂ ਸਾਜ਼ਿਸ਼ਾਂ ਕਰ ਰਹੇ ਗ਼ੱਦਾਰਾਂ ਨੂੰ ਸਬਕ ਸਿਖਾਉਣ ਲਈ ਇਕਮੁੱਠ ਹੋ ਜਾਣ। pic.twitter.com/TTZG4uz0eD
— Sukhbir Singh Badal (@officeofssbadal) October 9, 2022
ਪੰਥਕ ਪਰੰਪਰਾਵਾਂ, ਪੰਥਕ ਕਦਰਾਂ ਕੀਮਤਾਂ ਤੇ ਜਜ਼ਬੇ ਨੂੰ ਪ੍ਰਚੰਡ ਕਰਨ ਲਈ ਪੰਥਕ ਏਕਤਾ ਸਭ ਤੋਂ ਵੱਡੀ ਲੋੜ ਹੈ। ਇਸ ਵਕਤ ਪੰਥ ਨੂੰ ਅੰਦਰੋਂ ਢਾਹ ਲਾਉਣ ਲਈ ਦੇਸ਼ ਅੰਦਰ ਵੱਡੀਆਂ ਸ਼ਕਤੀਆਂ ਕੰਮ ਕਰ ਰਹੀਆਂ ਹਨ। ਉਹਨਾਂ ਨੂੰ ਤੇ ਪੰਥਕ ਮਖੌਟੇ ਪਹਿਨ ਕੇ ਕੌਮ ਨੂੰ ਅੰਦਰੋਂ ਢਾਹ ਲਾਉਣ ਵਾਲਿਆਂ ਨੂੰ ਸਬਕ ਸਿਖਾਉਣ ਲਈ ਅੱਜ ਦਾ ਦਿਨ ਇਤਿਹਾਸਕ ਸ਼ੁਰੂਆਤ ਹੈ। pic.twitter.com/D4Jh5yoeZq
— Sukhbir Singh Badal (@officeofssbadal) October 9, 2022
ਪਰਮਜੀਤ ਸਿੰਘ ਸਰਨਾ ਦੇ ਪੰਜਾਬੀ ਬਾਗ ਸਥਿਤ ਘਰ ਵਿੱਚ ਐਤਵਾਰ ਨੂੰ ਹੋਈ ਪੰਥਕ ਇੱਕਤਰਤਾ ’ਚ ਸੁਖਬੀਰ ਬਾਦਲ ਵੱਲੋਂ ਦੋਵੇਂ ਧੜਿਆਂ ਵਿਚਾਲੇ ਇੱਕਜੁਟਤਾ ਪ੍ਰਗਟ ਕੀਤੀ ਗਈ ਤੇ ਸਰਨਾ ਨੂੰ ਸਿਰੋਪਾ ਦੇ ਕੇ ਦਿੱਲੀ ਇਕਾਈ ਦਾ ਪ੍ਰਧਾਨ ਐਲਾਨ ਦਿੱਤਾ। ਇਹ ਅਹੁਦਾ ਅਵਤਾਰ ਸਿੰਘ ਹਿੱਤ ਦੇ ਦੇਹਾਂਤ ਮਗਰੋਂ ਖਾਲੀ ਪਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)