Chandigarh News: ਚੰਡੀਗੜ੍ਹ ਵਿੱਚ ਡੈਪੂਟੇਸ਼ਨ 'ਤੇ ਆਉਣ ਦਾ ਸੁਫਨਾ ਵੇਖ ਰਹੇ ਪੰਜਾਬ ਤੇ ਹਰਿਆਣਾ ਦੇ ਆਧਿਆਪਕਾਂ ਲਈ ਖੁਸ਼ਖਬਰੀ ਹੈ। ਚੰਡੀਗੜ੍ਹ ਵਿੱਚ ਡੈਪੂਟੇਸ਼ਨ 'ਤੇ ਅਧਿਆਪਕਾਂ ਦੀ ਗਿਣਤੀ ਵਧ ਗਈ ਹੈ। ਇਸ ਲਈ ਜਲਦ ਹੀ ਪੰਜਾਬ ਤੇ ਹਰਿਆਣਾ ਦੇ ਹੋਰ ਅਧਿਆਪਕਾਂ ਨੂੰ ਚੰਡੀਗੜ੍ਹ ਵਿੱਚ ਡੈਪੂਟੇਸ਼ਨ ਉੱਪਰ ਬੁਲਾਇਆ ਜਾਏਗਾ। 


ਇਸ ਬਾਰੇ ਚੰਡੀਗੜ੍ਹ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਨੂੰ ਕਿਹਾ ਗਿਆ ਹੈ ਕਿ ਉਹ ਟੀਜੀਟੀ ਦੇ 57 ਅਧਿਆਪਕਾਂ ਦਾ ਪੈਨਲ ਭੇਜਣ ਪਰ ਕੇਂਦਰੀ ਨਿਯਮਾਂ ਤੋਂ ਬਾਅਦ ਇਨ੍ਹਾਂ ਮਨਜ਼ੂਰਸ਼ੁਦਾ ਅਸਾਮੀਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ । ਇਸ ਕਾਰਨ ਹੁਣ 87 ਅਧਿਆਪਕਾਂ ਦਾ ਪੈਨਲ ਮੰਗਿਆ ਜਾਵੇਗਾ। 


ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਭਿਆਨਕ ਹਾਦਸਾ, ਕੋਠੀ 'ਚ ਲੱਗੀ ਅੱਗ, ਤਿੰਨ ਲੋਕ ਸੜ ਕੇ ਮਰੇ, ਚਾਰ ਗੰਭੀਰ ਜ਼ਖ਼ਮੀ


ਡਾਇਰੈਕਟਰ ਬਰਾੜ ਨੇ ਦੱਸਿਆ ਕਿ ਇਸ ਮਹੀਨੇ ਦੇ ਅੰਤ ਤਕ ਜਾਂ ਮਈ ਦੇ ਸ਼ੁਰੂ ਵਿਚ ਇਹ ਅਧਿਆਪਕ ਚੰਡੀਗੜ੍ਹ ਵਿੱਚ ਜੁਆਇਨ ਕਰ ਜਾਣਗੇ। ਇਸ ਵੇਲੇ ਸਮੱਗਰ ਸਿੱਖਿਆ ਤਹਿਤ 647 ਅਸਾਮੀਆਂ ਹਨ ਜਿਨ੍ਹਾਂ ’ਤੇ 534 ਦੀ ਭਰਤੀ ਕੀਤੀ ਜਾ ਚੁੱਕੀ ਹੈ ਤੇ 113 ਅਸਾਮੀਆਂ ਖਾਲੀ ਹਨ ।


ਇਸ ਦੇ ਨਾਲ ਹੀ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਵੱਲੋਂ ਜਲਦੀ ਹੀ 570 ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ । ਡਾਇਰੈਕਟਰ ਬਰਾੜ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੰਜ ਅਪਰੈਲ ਨੂੰ 125 ਜੇਬੀਟੀ ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਡਾਇਰੈਕਟਰ ਨੇ ਦੱਸਿਆ ਕਿ ਕੇਂਦਰ ਨੇ ਇਨ੍ਹਾਂ ਅਸਾਮੀਆਂ ਨੂੰ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਲਈ 300 ਜੇਬੀਟੀ ਅਧਿਆਪਕਾਂ ਨੂੰ ਭਰਤੀ ਕੀਤਾ ਜਾਵੇਗਾ ਜਿਸ ਲਈ ਕੇਂਦਰੀ ਵੱਲੋਂ ਜਲਦੀ ਮਨਜ਼ੂਰੀ ਮਿਲ ਜਾਵੇਗੀ । 


ਇਸ ਤੋਂ ਇਲਾਵਾ 70 ਸਪੈਸ਼ਲ ਐਜੂਕੇਟਰ ਭਰਤੀ ਕਰਨ ਲਈ ਇਸ ਮਹੀਨੇ ਦੇ ਅੰਤ ਤਕ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ ਤੇ ਇਸ ਸਾਲ ਅਗਸਤ ਜਾਂ ਸਤੰਬਰ ਤਕ ਇਨ੍ਹਾਂ ਦੀ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ । ਯੂਟੀ ਦੇ ਸਿੱਖਿਆ ਵਿਭਾਗ ਵੱਲੋਂ 200 ਟੀਜੀਟੀ ਅਧਿਆਪਕਾਂ ਦੀ ਵੀ ਭਰਤੀ ਕੀਤੀ ਜਾਵੇਗੀ। ਇਸ ਲਈ ਵੀ ਇਸ ਮਹੀਨੇ ਇਸ਼ਤਿਹਾਰ ਜਾਰੀ ਹੋ ਜਾਵੇਗਾ ।


ਇਹ ਵੀ ਪੜ੍ਹੋ: ਖੁਸ਼ਖਬਰੀ! ਸਰਕਾਰੀ ਅਧਿਆਪਕ ਦੀ ਭਰਤੀ ਲਈ ਅੱਜ ਜਾਰੀ ਹੋਏਗਾ ਇਸ਼ਤਿਹਾਰ