ਪੜਚੋਲ ਕਰੋ

AAP Protest: ਭਾਜਪਾ ਵਿਰੁੱਧ ਪ੍ਰਦਰਸ਼ਨ ਕਰ ਰਹੇ ਆਪ ਆਗੂਆਂ 'ਤੇ ਪਾਣੀ ਦੀਆਂ ਬੁਝਾੜਾਂ

ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਵਿੱਚ ਭਾਰਤੀ ਜਨਤਾ ਪਾਰਟੀ ਦੇ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਉੱਥੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕਰਕੇ ਬੈਰੀਕੇਡਿੰਗ ਕੀਤੀ ਗਈ ਹੈ।

AAP PROTEST: ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫਤਰ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਉੱਥੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। ਇਸ ਮੌਕੇ ਆਪ ਆਗੂਆਂ ਵੱਲੋਂ ਪੁਲਿਸ ਵੱਲੋਂ ਕੀਤੀ ਗਈ ਬੈਰੀਕੇਡਿੰਗ ਤੋੜਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਪੁਲਿਸ ਵੱਲੋਂ ਪਾਣੀ ਦੀਆਂ ਬੁਝਾੜਾਂ ਦੀ ਵੀ ਵਰਤੋਂ ਕੀਤੀ ਗਈ ਹੈ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਆਪ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਨੇ ਸਾਰੇ ਸਰਕਾਰੀ ਅਦਾਰਿਆਂ ਨੂੰ ਇੱਕ-ਇੱਕ ਕਰਕੇ ਅਡਾਨੀਆਂ-ਅੰਬਾਨੀਆਂ ਨੂੰ ਵੇਚ ਦਿੱਤਾ ਹੈ। ਆਮ ਆਦਮੀ ਪਾਰਟੀ ਇਸਦਾ ਸਖ਼ਤ ਵਿਰੋਧ ਕਰਦੀ ਹੈ ਤੇ ਇਸੇ ਨੂੰ ਮੁੱਖ ਰੱਖ ਕੇ ਅੱਜ ਅਸੀਂ ਦੇਸ਼ ਭਰ ਵਿੱਚ ਮੋਦੀ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਜ਼ਿਕਰ ਕਰ ਦਈਏ ਕਿ ਇਹ ਪ੍ਰਦਰਸ਼ਨ ਕਾਰੋਬਾਰੀ ਗੌਤਮ ਅਡਾਨੀ ਦੇ ਕਥਿਤ ਘਪਲੇ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂਚ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਹਨ। ਆਪ ਆਗੂਆਂ ਦਾ ਦੋਸ਼ ਹੈ ਕਿ ਜਿਸ ਤਰ੍ਹਾਂ ਮੋਦੀ ਨੇ ਆਪਣੇ ਦੋਸਤ ਅਡਾਨੀ ਨੂੰ ਫਾਇਦਾ ਪਹੁੰਚਾਇਆ ਹੈ, ਇਹ ਬਹੁਤ ਵੱਡਾ ਘੁਟਾਲਾ ਹੈ। ਸੀ.ਬੀ.ਆਈ., ਇਨਕਮ ਟੈਕਸ, ਈ.ਡੀ ਛੋਟੇ-ਛੋਟੇ ਮਾਮਲਿਆਂ 'ਤੇ ਵਿਰੋਧੀ ਨੇਤਾਵਾਂ 'ਤੇ ਛਾਪੇਮਾਰੀ ਕਰਦੇ ਹਨ, ਪਰ ਮੋਦੀ ਸਰਕਾਰ ਇਸ ਘੁਟਾਲੇ 'ਤੇ ਪੂਰੀ ਤਰ੍ਹਾਂ ਚੁੱਪ ਹੈ। ਅਡਾਨੀ ਘੁਟਾਲੇ 'ਤੇ ਮੋਦੀ ਸਰਕਾਰ ਦਾ ਨਾ ਬੋਲਣਾ ਇਸ ਘੁਟਾਲੇ 'ਚ ਉਨ੍ਹਾਂ ਦੀ ਸ਼ਮੂਲੀਅਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਨੇ ਜੇਪੀਸੀ ਬਣਾਉਣ ਦੀ ਮੰਗ ਉਠਾਈ, ਪਰ ਇਸ ਦੀ ਸੁਣਵਾਈ ਨਹੀਂ ਹੋ ਰਹੀ। ਸੰਸਦ ਵਿਚ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਇਸ ਲਈ ਅਸੀਂ ਇਸ ਮੁੱਦੇ ਨੂੰ ਲੈ ਕੇ ਸੜਕਾਂ 'ਤੇ ਉਤਰ ਰਹੇ ਹਨ। 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Manpreet Badal Daughter: ਸਾਬਕਾ ਮੰਤਰੀ ਮਨਪ੍ਰੀਤ ਦੀ ਧੀ ਦੀ ਰਿਸੈਪਸ਼ਨ ਪਾਰਟੀ 'ਚ ਸੁਖਬੀਰ ਬਾਦਲ ਸਣੇ ਅਕਾਲੀ-ਭਾਜਪਾ ਆਗੂ ਹੋਏ ਸ਼ਾਮਲ, ਜੰਮੂ ਦੇ ਸ਼ਾਹੀ ਪਰਿਵਾਰ 'ਚ ਵਿਆਹ...
ਸਾਬਕਾ ਮੰਤਰੀ ਮਨਪ੍ਰੀਤ ਦੀ ਧੀ ਦੀ ਰਿਸੈਪਸ਼ਨ ਪਾਰਟੀ 'ਚ ਸੁਖਬੀਰ ਬਾਦਲ ਸਣੇ ਅਕਾਲੀ-ਭਾਜਪਾ ਆਗੂ ਹੋਏ ਸ਼ਾਮਲ, ਜੰਮੂ ਦੇ ਸ਼ਾਹੀ ਪਰਿਵਾਰ 'ਚ ਵਿਆਹ...
1 ਤਰੀਕ ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਠੰਡ ਨੂੰ ਧਿਆਨ 'ਚ ਰੱਖ ਕੇ ਲਿਆ ਫੈਸਲਾ
1 ਤਰੀਕ ਤੋਂ ਬਦਲ ਜਾਵੇਗਾ ਸਕੂਲਾਂ ਦਾ ਸਮਾਂ, ਠੰਡ ਨੂੰ ਧਿਆਨ 'ਚ ਰੱਖ ਕੇ ਲਿਆ ਫੈਸਲਾ
Attack on Bus: ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
1 ਨਵੰਬਰ ਨੂੰ ਚੰਡੀਗੜ੍ਹ ਆਉਣਗੇ ਅਮਿਤ ਸ਼ਾਹ, ਜਾਣੋ ਪੂਰਾ ਸ਼ਡਿਊਲ
1 ਨਵੰਬਰ ਨੂੰ ਚੰਡੀਗੜ੍ਹ ਆਉਣਗੇ ਅਮਿਤ ਸ਼ਾਹ, ਜਾਣੋ ਪੂਰਾ ਸ਼ਡਿਊਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
SGPC ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਦਾ ਦੇਹਾਂਤ, ਧਾਰਮਿਕ ਜਗਤ 'ਚ ਸੋਗ ਦੀ ਲਹਿਰ
SGPC ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਦਾ ਦੇਹਾਂਤ, ਧਾਰਮਿਕ ਜਗਤ 'ਚ ਸੋਗ ਦੀ ਲਹਿਰ
ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ
ASI Drug Case : ਚਿੱਟਾ ਪੀਂਦਾ ਫੜਿਆ ਗਿਆ ਪੰਜਾਬ ਪੁਲਿਸ ਦਾ ASI , ਡੋਪ ਟੈਸਟ ਦੀ ਰਿਪੋਰਟ ਆਈ ਤਾਂ ਹੋਇਆ ਵੱਡਾ ਖੁਲਾਸਾ
Amritsar News : ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੇ ਭੈਣ-ਭਰਾ ਦੀ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
Amritsar News : ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੇ ਭੈਣ-ਭਰਾ ਦੀ ਬਾਈਕ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
Sarkari Naukri 2026 : ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! CM ਦਾ ਵੱਡਾ ਐਲਾਨ
Sarkari Naukri 2026 : ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ! CM ਦਾ ਵੱਡਾ ਐਲਾਨ
Mansa : Daljit Singh ਦੀ ਮੌਤ ਦਾ ਮਾਮਲਾ ਭਖਿਆ, ਪਤਨੀ ਨੇ ਪੁਲਿਸ 'ਤੇ ਲਾਏ ਗੰਭੀਰ ਆਰੋਪ ,ਹਾਈ ਕੋਰਟ ਜਾਣ ਦੀ ਦਿੱਤੀ ਚਿਤਾਵਨੀ 
Mansa : Daljit Singh ਦੀ ਮੌਤ ਦਾ ਮਾਮਲਾ ਭਖਿਆ, ਪਤਨੀ ਨੇ ਪੁਲਿਸ 'ਤੇ ਲਾਏ ਗੰਭੀਰ ਆਰੋਪ ,ਹਾਈ ਕੋਰਟ ਜਾਣ ਦੀ ਦਿੱਤੀ ਚਿਤਾਵਨੀ 
Embed widget