Accident News: ਥਾਰ ਦਾ ਕਹਿਰ! ਟਾਟਾ ਮੈਜਿਕ ਨੂੰ ਟੱਕਰ ਮਾਰ ਨਦੀ 'ਚ ਸੁੱਟਿਆ, ਸ਼ਹਿਰ 'ਚ ਮਚੀ ਹਫੜਾ-ਦਫੜੀ
ਰੂਪਨਗਰ 'ਚ ਥਾਰ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਥਾਰ ਨੇ ਟਾਟਾ ਮੈਜਿਕ ਨੂੰ ਟੱਕਰ ਮਾਰ ਕੇ ਨਦੀ ਵਿੱਚ ਸੁੱਟ ਦਿੱਤਾ। ਇਹ ਹਾਦਸਾ ਰੂਪਨਗਰ ਸ਼ਹਿਰ ਦੇ ਨਗਰ ਕੌਂਸਲ ਦਫ਼ਤਰ ਨੇੜੇ ਕਲਗੀਧਰ ਗਰਲਜ਼ ਸਕੂਲ ਦੇ ਸਾਹਮਣੇ ਦੇਰ ਸ਼ਾਮ ਵਾਪਰਿਆ ਹੈ।
Chandigarh News: ਰੂਪਨਗਰ 'ਚ ਥਾਰ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਥਾਰ ਨੇ ਟਾਟਾ ਮੈਜਿਕ ਨੂੰ ਟੱਕਰ ਮਾਰ ਕੇ ਨਦੀ ਵਿੱਚ ਸੁੱਟ ਦਿੱਤਾ। ਇਹ ਹਾਦਸਾ ਰੂਪਨਗਰ ਸ਼ਹਿਰ ਦੇ ਨਗਰ ਕੌਂਸਲ ਦਫ਼ਤਰ ਨੇੜੇ ਕਲਗੀਧਰ ਗਰਲਜ਼ ਸਕੂਲ ਦੇ ਸਾਹਮਣੇ ਦੇਰ ਸ਼ਾਮ ਵਾਪਰਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਇੱਕ ਥਾਰ ਜੀਪ ਦੀ ਸਾਹਮਣੇ ਤੋਂ ਆ ਰਹੀ ਟਾਟਾ ਮੈਜਿਕ ਨਾਲ ਟੱਕਰ ਹੋ ਗਈ। ਘਟਨਾ ਵਿੱਚ ਟਾਟਾ ਮੈਜਿਕ ਸੜਕ ਦੇ ਨਾਲ ਲੱਗਦੀ ਨਦੀ ਵਿੱਚ ਡਿੱਗ ਗਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਟਾਟਾ ਮੈਜਿਕ 'ਚ ਕਿੰਨੇ ਲੋਕ ਸਨ।
ਸੂਤਰਾਂ ਮੁਤਾਬਕ ਟਾਟਾ ਮੈਜਿਕ ਕਰਮ ਸਿੰਘ ਪੁੱਤਰ ਗੁਰਜਰ ਸਿੰਘ ਵਾਸੀ ਰੂਪਨਗਰ ਦਾ ਦੱਸਿਆ ਜਾ ਰਿਹਾ ਹੈ। ਪੀੜਤ ਪਰਿਵਾਰ ਦੇ ਲੜਕੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਟਾਟਾ ਮੈਜਿਕ ਉਸ ਦੇ ਪਿਤਾ ਕਰਮ ਸਿੰਘ ਚਲਾ ਰਹੇ ਸਨ। ਹੁਣ ਇਹ ਨਹੀਂ ਪਤਾ ਕਿ ਉਹ ਇਸ ਆਟੋ ਵਿੱਚ ਇਕੱਲੇ ਸੀ ਜਾਂ ਹੋਰ ਲੋਕ ਵੀ ਸਨ। ਘਟਨਾ ਦੀ ਖਬਰ ਨਾਲ ਪੂਰੇ ਸ਼ਹਿਰ 'ਚ ਹਫੜਾ-ਦਫੜੀ ਮਚ ਗਈ। ਮੌਕੇ 'ਤੇ ਪ੍ਰਸ਼ਾਸਨ ਦੇ ਸਾਰੇ ਲੋਕਾਂ ਨੇ ਟਾਟਾ ਮੈਜਿਕ ਦੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ।
ਕਰੀਬ 2 ਘੰਟੇ ਬਾਅਦ ਟਾਟਾ ਮੈਜਿਕ ਨੂੰ ਨਦੀ 'ਚੋਂ ਬਾਹਰ ਕੱਢਿਆ ਗਿਆ ਪਰ ਟਾਟਾ ਮੈਜਿਕ 'ਚ ਸਫਰ ਕਰ ਰਹੇ ਡਰਾਈਵਰ ਤੇ ਹੋਰ ਲੋਕਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ। ਮੌਕੇ 'ਤੇ ਐਨਡੀਆਰਐਫ ਦੀ ਟੀਮ ਦੇ ਕੁੱਲ 23 ਮੈਂਬਰ ਰਾਹਤ ਕਾਰਜ ਵਿੱਚ ਲੱਗੇ ਹਨ। ਡੀਸੀ ਰੂਪਨਗਰ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੇ ਲੋਕ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਹਨ।ਘਟਨਾ ਦੀ ਖਬਰ ਨਾਲ ਪੂਰੇ ਸ਼ਹਿਰ 'ਚ ਹਫੜਾ-ਦਫੜੀ ਮਚ ਗਈ। ਮੌਕੇ 'ਤੇ ਪ੍ਰਸ਼ਾਸਨ ਦੇ ਸਾਰੇ ਲੋਕਾਂ ਨੇ ਟਾਟਾ ਮੈਜਿਕ ਦੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।