ਪੜਚੋਲ ਕਰੋ

Chandigarh News: ਵੱਡੀ ਖਬਰ, 2 ਅਧਿਕਾਰੀ ਮੁਅੱਤਲ ਤੇ 1 ਨੂੰ ਕੀਤਾ ਗਿਆ ਬਰਖ਼ਾਸਤ, ਜਾਣੋ ਪ੍ਰਸ਼ਾਸਨ ਨੇ ਕਿਉਂ ਕੀਤੀ ਵੱਡੀ ਕਾਰਵਾਈ?

Chandigarh News: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕਰਦਿਆਂ 2 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਚੰਡੀਗੜ੍ਹ ਨਗਰ ਨਿਗਮ ’ਚ ਸਮਾਰਟ ਸਿਟੀ ਫੰਡ ਨਾਲ ਜੁੜੇ 116.84 ਕਰੋੜ ਰੁਪਏ ਦੇ ਫਰਜ਼ੀ ਫਿਕਸਡ...

Chandigarh News: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕਰਦਿਆਂ 2 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਚੰਡੀਗੜ੍ਹ ਨਗਰ ਨਿਗਮ ’ਚ ਸਮਾਰਟ ਸਿਟੀ ਫੰਡ ਨਾਲ ਜੁੜੇ 116.84 ਕਰੋੜ ਰੁਪਏ ਦੇ ਫਰਜ਼ੀ ਫਿਕਸਡ ਡਿਪਾਜ਼ਿਟ (ਐੱਫ. ਡੀ.) ਘਪਲੇ ਦਾ ਖ਼ੁਲਾਸਾ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਮਾਮਲੇ ’ਚ ਨਿਗਮ ਦੀ ਅਕਾਊਂਟਸ ਬ੍ਰਾਂਚ ’ਚ ਤਾਇਨਾਤ ਸੁਪਰਡੈਂਟ ਤੇ ਅਕਾਊਂਟੈਂਟ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ, ਜਦੋਂ ਕਿ ਇਕ ਸੈਕਸ਼ਨ ਅਫ਼ਸਰ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ। 

ਜਾਣੋ ਕੌਣ ਹੋਇਆ ਸਸਪੈਂਡ?

ਜਾਣਕਾਰੀ ਲਈ ਦੱਸ ਦੇਈਏ ਕਿ ਮੁਅੱਤਲ ਕੀਤੇ ਗਏ ਕਰਮਚਾਰੀਆਂ ’ਚ ਅਕਾਊਂਟਸ ਬ੍ਰਾਂਚ ਦੀ ਸੁਪਰਡੈਂਟ ਰਜਨੀ ਤੇ ਅਕਾਊਂਟੈਂਟ ਹਰਅੰਸ਼ ਸ਼ਾਮਲ ਹਨ। ਇਸ ਦੇ ਨਾਲ ਹੀ ਨਿਗਮ ਨੇ ਯੂ. ਟੀ. ਦੇ ਵਿੱਤ ਸਕੱਤਰ ਨੂੰ ਪੱਤਰ ਲਿਖ ਕੇ ਸੈਕਸ਼ਨ ਅਫ਼ਸਰ ਦੀਪਕ ਪਠਾਨੀਆ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਤੋਂ ਇਲਾਵਾ ਨਿਗਮ ਦੇ ਇਕ ਆਊਟਸੋਰਸ ਕਰਮਚਾਰੀ ਅਨੁਭਵ ਮਿਸ਼ਰਾ ਨੂੰ ਵੀ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।

ਇੱਥੇ ਜਾਣੋ ਪੂਰਾ ਮਾਮਲਾ

ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਅਨੁਭਵ ਮਿਸ਼ਰਾ ਲਾਪਤਾ ਦੱਸਿਆ ਜਾ ਰਿਹਾ ਹੈ। ਉਹ ਸਮਾਰਟ ਸਿਟੀ ਖ਼ਾਤਿਆਂ ਨਾਲ ਸਬੰਧਿਤ ਵਿੱਤੀ ਦਸਤਾਵੇਜ਼ਾਂ ਦਾ ਕੰਮਕਾਜ ਸੰਭਾਲ ਰਿਹਾ ਸੀ। ਨਿਗਮ ਦੀ ਅੰਦਰੂਨੀ ਸਮੀਖਿਆ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਸਮਾਰਟ ਸਿਟੀ ਫੰਡ ਨੂੰ ਨਿਗਮ ’ਚ ਟਰਾਂਸਫਰ ਕਰਦੇ ਸਮੇਂ ਵਿੱਤੀ ਰਿਕਾਰਡ ਦੀ ਤਸਦੀਕ ਤੇ ਦਸਤਾਵੇਜ਼ੀ ਪ੍ਰਕਿਰਿਆ ’ਚ ਗੰਭੀਰ ਖ਼ਾਮੀਆਂ ਵਰਤੀਆਂ ਗਈਆਂ। ਸੂਤਰਾਂ ਅਨੁਸਾਰ ਮੁਅੱਤਲ ਕੀਤੇ ਗਏ ਕਰਮਚਾਰੀਆਂ ਦੀ ਜ਼ਿੰਮੇਵਾਰੀ ਰਿਕਾਰਡ ਬਣਾਈ ਰੱਖਣ, ਦਸਤਾਵੇਜ਼ਾਂ ਦੀ ਨਿਗਰਾਨੀ ਕਰਨ ਤੇ ਸਮਾਰਟ ਸਿਟੀ ਲਿਮਟਿਡ ਦੇ ਖ਼ਾਤਿਆਂ ਦੇ ਟਰਾਂਸਫਰ ਤੇ ਤਸਦੀਕ ਦੌਰਾਨ ਤੈਅ ਪ੍ਰਕਿਰਿਆਵਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਸੀ।

ਅੰਦਰੂਨੀ ਜਾਂਚ ’ਚ ਪਾਇਆ ਗਿਆ ਕਿ ਤਸਦੀਕ ਨਾਲ ਜੁੜੀਆਂ ਪ੍ਰਕਿਰਿਆਵਾਂ ਦੀ ਜਾਂ ਤਾਂ ਪਾਲਣਾ ਨਹੀਂ ਕੀਤੀ ਗਈ ਜਾਂ ਉਨ੍ਹਾਂ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਧੋਖਾਧੜੀ ਕਈ ਮਹੀਨਿਆਂ ਤੱਕ ਪਕੜ ’ਚ ਨਹੀਂ ਆ ਸਕੀ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਭਾਗੀ ਜਾਂਚ ਪੂਰੀ ਹੋਣ ਤੱਕ ਇਨ੍ਹਾਂ ਕਰਮਚਾਰੀਆਂ ਨੂੰ ਮੁਅੱਤਲ ਰੱਖਿਆ ਜਾਵੇਗਾ। ਮੁੱਢਲੀ ਜਾਂਚ ’ਚ ਸਪੱਸ਼ਟ ਹੋਇਆ ਹੈ ਕਿ ਸਮਾਰਟ ਸਿਟੀ ਲਿਮਟਿਡ ਤੋਂ ਨਗਰ ਨਿਗਮ ’ਚ ਰਾਸ਼ੀ ਟਰਾਂਸਫਰ ਕਰਦੇ ਸਮੇਂ ਤੈਅ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਰਿਕਾਰਡ ਰੱਖਣ ’ਚ ਵੀ ਬੇਨਿਯਮੀਆਂ ਪਾਈਆਂ ਗਈਆਂ। 

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ (ਈਓਡਬਲਯੂ) ਨੇ ਸੋਮਵਾਰ ਨੂੰ ਇਸ ਮਾਮਲੇ ’ਚ ਐੱਫ. ਆਈ. ਆਰ. ਦਰਜ ਕੀਤੀ ਸੀ, ਜਦ ਨਗਰ ਨਿਗਮ ਨੂੰ ਪਤਾ ਲੱਗਿਆ ਕਿ ਲਗਭਗ 116.84 ਕਰੋੜ ਰੁਪਏ ਦੀਆਂ ਫਿਕਸਡ ਡਿਪਾਜ਼ਿਟ ਰਸੀਦਾਂ (ਐੱਫ. ਡੀ. ਆਰ.) ਕਥਿਤ ਤੌਰ ’ਤੇ ਫਰਜ਼ੀ ਹਨ।

 

ਟਾਪ ਹੈਡਲਾਈਨ

Chandigarh News: ਹਾਈ ਅਲਰਟ 'ਤੇ ਚੰਡੀਗੜ੍ਹ, ਤਾਜ ਹੋਟਲ 'ਚ ਬੰਬ ਹੋਣ ਦੀ ਸੂਚਨਾ, ਪੁਲਿਸ ਨੇ ਘੇਰਿਆ ਇਲਾਕਾ, ਡਮੀ ਬੰਬ ਮਿਲਣ ਤੇ ਮੱਚਿਆ ਹੜਕੰਪ...
ਹਾਈ ਅਲਰਟ 'ਤੇ ਚੰਡੀਗੜ੍ਹ, ਤਾਜ ਹੋਟਲ 'ਚ ਬੰਬ ਹੋਣ ਦੀ ਸੂਚਨਾ, ਪੁਲਿਸ ਨੇ ਘੇਰਿਆ ਇਲਾਕਾ, ਡਮੀ ਬੰਬ ਮਿਲਣ ਤੇ ਮੱਚਿਆ ਹੜਕੰਪ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ ਚ ਲਟਕਦੀਆਂ ਮਿਲੀਆਂ ਲਾਸ਼ਾਂ...
ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ ਚ ਲਟਕਦੀਆਂ ਮਿਲੀਆਂ ਲਾਸ਼ਾਂ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਹੈੱਡਮਾਸਟਰ ਦਾ ਬੇਰਹਿਮੀ ਨਾਲ ਕਤਲ, ਬਦਮਾਸ਼ਾਂ ਨੇ ਕੁਹਾੜੀ ਅਤੇ ਕਿਰਚ ਨਾਲ ਬੁਰੀ ਤਰ੍ਹਾਂ ਵੱਢਿਆ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਹੈੱਡਮਾਸਟਰ ਦਾ ਬੇਰਹਿਮੀ ਨਾਲ ਕਤਲ, ਬਦਮਾਸ਼ਾਂ ਨੇ ਕੁਹਾੜੀ ਅਤੇ ਕਿਰਚ ਨਾਲ ਬੁਰੀ ਤਰ੍ਹਾਂ ਵੱਢਿਆ...
Punjab Weather: ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, ਚੰਡੀਗੜ੍ਹ 'ਚ ਬੱਦਲਵਾਈ ਰਹੇਗੀ, ਇਨ੍ਹਾਂ ਇਲਾਕਿਆਂ 'ਚ ਗਰਜ-ਬਿਜਲੀ ਡਿੱਗਣ ਦਾ ਅਲਰਟ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
ਪੰਜਾਬ 'ਚ ਛਮ-ਛਮ ਵਰ੍ਹੇਗਾ ਮੀਂਹ, ਚੰਡੀਗੜ੍ਹ 'ਚ ਬੱਦਲਵਾਈ ਰਹੇਗੀ, ਇਨ੍ਹਾਂ ਇਲਾਕਿਆਂ 'ਚ ਗਰਜ-ਬਿਜਲੀ ਡਿੱਗਣ ਦਾ ਅਲਰਟ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Relationship Possessiveness : ਰਿਸ਼ਤਾ ਬਣਦੇ ਹੀ ਕੁੜੀਆਂ ਕਿਉਂ ਹੋ ਜਾਂਦੀਆਂ ਹਨ ਪਜ਼ੈਸਿਵ? ਸਮਝੋ ਇਸ ਦੇ ਪਿੱਛੇ ਦਾ ਕਾਰਨ 
Relationship Possessiveness : ਰਿਸ਼ਤਾ ਬਣਦੇ ਹੀ ਕੁੜੀਆਂ ਕਿਉਂ ਹੋ ਜਾਂਦੀਆਂ ਹਨ ਪਜ਼ੈਸਿਵ? ਸਮਝੋ ਇਸ ਦੇ ਪਿੱਛੇ ਦਾ ਕਾਰਨ 
School Holiday : ਸਕੂਲ ਜਾਣ ਵਾਲੇ ਬੱਚਿਆਂ ਲਈ ਵੱਡੀ ਖ਼ਬਰ ! ਅੱਜ ਕਈ ਥਾਵਾਂ ’ਤੇ ਛੁੱਟੀ
School Holiday : ਸਕੂਲ ਜਾਣ ਵਾਲੇ ਬੱਚਿਆਂ ਲਈ ਵੱਡੀ ਖ਼ਬਰ ! ਅੱਜ ਕਈ ਥਾਵਾਂ ’ਤੇ ਛੁੱਟੀ
Embed widget