ਪੜਚੋਲ ਕਰੋ

Chandigarh Mayor: ਚੰਡੀਗੜ੍ਹ ਦੇ ਮੇਅਰ ਦੀ ਅੱਜ ਸ਼ਾਹੀ ਤਾਜ਼ਪੋਸ਼ੀ, ਸੀਐਮ ਭਗਵੰਤ ਮਾਨ ਵੀ ਪਹੁੰਚ ਸਕਦੇ, AAP ਨੇ ਰੱਖਿਆ ਵੱਡਾ ਸਮਾਗਮ 

Chandigarh Mayor Kuldeep Kumar: ਦੂਜੇ ਪਾਸੇ ਚੰਡੀਗੜ੍ਹ ਲੋਕ ਸਭਾ ਸੀਟ ਲਈ ਵੀ ਕਾਂਗਰਸ ਤੇ ਆਪ ਨੇ ਗਠਜੋੜ ਕਰ ਲਿਆ ਹੈ। ਚੰਡੀਗੜ੍ਹ ਦੀ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨਹੀਂ ਲੜੇਗੀ। ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਲੜੇਗੀ।

Chandigarh Mayor Kuldeep Kumar: ਚੰਡੀਗੜ੍ਹ ਵਿੱਚ ਅੱਜ ਨਵਾਂ ਮੇਅਰ ਕੁਲਦੀਪ ਕੁਮਾਰ ਆਪਣਾ ਅਹੁਦਾ ਸਾਂਭ ਰਹੇ ਹਨ। ਸੁਪਰੀਮ ਕੋਰਟ ਦੀ ਦਖਲ ਤੋਂ ਬਾਅਦ ਇੰਡੀਆ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੇ ਇਹ ਚੋਣ ਜਿੱਤੀ ਸੀ। ਜਿਸ ਦੀ ਅੱਜ ਤਾਜਪੋਸ਼ੀ ਹੋਣ ਜਾ ਰਹੀ ਹੈ। 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਜਪੋਸ਼ੀ ਪ੍ਰੋਗਰਾਮ 'ਚ ਹਿੱਸਾ ਲੈ ਸਕਦੇ ਹਨ। ਇਸ ਲਈ ਆਮ ਆਦਮੀ ਪਾਰਟੀ ਨੇ ਪੂਰੀ ਤਿਆਰੀ ਕਰ ਲਈ ਹੈ। ਉਨ੍ਹਾਂ ਆਪਣੇ ਵਰਕਰਾਂ ਨੂੰ ਹੋਟਲ ਸ਼ਿਵਾਲਿਕ ਵਿਊ ਦੇ ਬਾਹਰ ਇਕੱਠੇ ਹੋਣ ਦਾ ਸੁਨੇਹਾ ਵੀ ਦਿੱਤਾ ਹੈ। ਉਥੋਂ ਕੁਲਦੀਪ ਕੁਮਾਰ ਵਰਕਰਾਂ ਸਮੇਤ ਨਗਰ ਨਿਗਮ ਦਫ਼ਤਰ ਜਾਣਗੇ।

ਚੰਡੀਗੜ੍ਹ ਨਗਰ ਨਿਗਮ ਵਿੱਚ 30 ਜਨਵਰੀ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਹੋਈਆਂ ਸਨ। ਇਸ ਵਿੱਚ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੂੰ 16 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਵੱਲੋਂ ਕੁਲਦੀਪ ਕੁਮਾਰ ਦੀਆਂ 20 ਵੋਟਾਂ ਵਿਚੋ 8 ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ। 

ਫਿਰ ਇਹ ਮਾਮਲਾ ਸੁਪਰੀਮ ਕੋਰਨ ਪਹੁੰਚ ਗਿਆ ਸੀ। ਪਰ ਇਨ੍ਹਾਂ 8 ਵੋਟਾਂ ਨੂੰ ਜਾਇਜ਼ ਮੰਨਦਿਆਂ ਸੁਪਰੀਮ ਕੋਰਟ ਨੇ ਕੁਲਦੀਪ ਕੁਮਾਰ ਨੂੰ ਚੰਡੀਗੜ੍ਹ ਨਗਰ ਨਿਗਮ ਦਾ ਮੇਅਰ ਐਲਾਨ ਦਿੱਤਾ। ਹੁਣ ਆਮ ਆਦਮੀ ਪਾਰਟੀ ਇਸ ਮੌਕੇ ਨੂੰ ਲੋਕਾਂ ਵਿੱਚ ਵੱਡਾ ਮੁੱਦਾ ਬਣਾਉਣਾ ਚਾਹੁੰਦੀ ਹੈ।

ਦੂਜੇ ਪਾਸੇ ਚੰਡੀਗੜ੍ਹ ਲੋਕ ਸਭਾ ਸੀਟ ਲਈ ਵੀ ਕਾਂਗਰਸ ਤੇ ਆਪ ਨੇ ਗਠਜੋੜ ਕਰ ਲਿਆ ਹੈ। ਚੰਡੀਗੜ੍ਹ ਦੀ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨਹੀਂ ਲੜੇਗੀ। ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਲੜੇਗੀ। ਇਸ ਦਾ ਐਲਾਨ ਦੋਵੇਂ ਧਿਰਾਂ ਪਹਿਲਾਂ ਹੀ ਕਰ ਚੁੱਕੀਆਂ ਹਨ।

ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਕੇ ਕੁਲਦੀਪ ਕੁਮਾਰ ਨੂੰ ਮੇਅਰ ਬਣਾਇਆ ਸੀ। ਬਦਲੇ ਵਿੱਚ ਹੁਣ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲੋਕ ਸਭਾ ਸੀਟ ਕਾਂਗਰਸ ਲਈ ਛੱਡ ਦਿੱਤੀ ਹੈ। ਹੁਣ ਇੱਥੇ ਕਾਂਗਰਸੀ ਉਮੀਦਵਾਰ ਚੋਣ ਲੜਨਗੇ। 

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਟਾਪ ਹੈਡਲਾਈਨ

Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ
Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ
Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ
Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ
Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ
Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ
Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ
Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ
Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ
Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ
Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ
Gas Cylinder : ਮਹੀਨਿਆਂ ਤੱਕ ਚੱਲੇਗਾ ਗੈਸ ਸਿਲੰਡਰ! ਖਾਣਾ ਬਣਾਉਂਦੇ ਸਮੇਂ ਕਰੋ ਇਹ 1 ਛੋਟਾ ਕੰਮ
Gas Cylinder : ਮਹੀਨਿਆਂ ਤੱਕ ਚੱਲੇਗਾ ਗੈਸ ਸਿਲੰਡਰ! ਖਾਣਾ ਬਣਾਉਂਦੇ ਸਮੇਂ ਕਰੋ ਇਹ 1 ਛੋਟਾ ਕੰਮ
FASTag ਵਾਲਿਆਂ ਦੇ ਲਈ ਵੱਡਾ ਬਦਲਾਅ, ਅੱਜ ਤੋਂ ਬਦਲ ਗਿਆ ਨਿਯਮ
FASTag ਵਾਲਿਆਂ ਦੇ ਲਈ ਵੱਡਾ ਬਦਲਾਅ, ਅੱਜ ਤੋਂ ਬਦਲ ਗਿਆ ਨਿਯਮ
Gold Loan News : ਕੀ ਤੁਸੀਂ ਵੀ ਬੈਂਕ ’ਚ ਸੋਨਾ ਗਿਰਵੀ ਰੱਖ ਕੇ ਲਿਆ ਹੈ ਲੋਨ? ਗਾਹਕ ਨੂੰ ਮਿਲਿਆ 14.5 ਲੱਖ ਰੁਪਏ ਦਾ ਮੁਆਵਜ਼ਾ
Gold Loan News : ਕੀ ਤੁਸੀਂ ਵੀ ਬੈਂਕ ’ਚ ਸੋਨਾ ਗਿਰਵੀ ਰੱਖ ਕੇ ਲਿਆ ਹੈ ਲੋਨ? ਗਾਹਕ ਨੂੰ ਮਿਲਿਆ 14.5 ਲੱਖ ਰੁਪਏ ਦਾ ਮੁਆਵਜ਼ਾ
Asian Games 2026 : ਭਾਰਤ ਦੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, 44 ਸਾਲ ਬਾਅਦ ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Asian Games 2026 : ਭਾਰਤ ਦੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, 44 ਸਾਲ ਬਾਅਦ ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Embed widget