ਪੜਚੋਲ ਕਰੋ

Big News: ਚੰਡੀਗੜ੍ਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਨੂੰ ਲੈ ਕੇ ਵੱਡਾ ਐਲਾਨ, ਜਾਣੋ ਕਦੋਂ ਹੋਏਗੀ ਵੋਟਿੰਗ? ਨਾਮਜ਼ਦਗੀ ਫੀਸ ਵੀ ਹੋਈ ਤੈਅ...

Chandigarh News: ਚੋਣਾਂ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ, ਜਿਨ੍ਹਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦਰਅਸਲ, ਜ਼ਿਲ੍ਹਾ ਬਾਰ ਐਸੋਸੀਏਸ਼ਨ (DBA), ਚੰਡੀਗੜ੍ਹ ਵਿੱਚ ਚੋਣਾਂ ਸਤੰਬਰ ਵਿੱਚ ਹੋਣਗੀਆਂ...

Chandigarh News: ਚੋਣਾਂ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ, ਜਿਨ੍ਹਾਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦਰਅਸਲ, ਜ਼ਿਲ੍ਹਾ ਬਾਰ ਐਸੋਸੀਏਸ਼ਨ (DBA), ਚੰਡੀਗੜ੍ਹ ਵਿੱਚ ਚੋਣਾਂ ਸਤੰਬਰ ਵਿੱਚ ਹੋਣਗੀਆਂ। ਚੋਣ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਚੋਣਾਂ 11 ਸਤੰਬਰ, 2026 ਨੂੰ ਜ਼ਿਲ੍ਹਾ ਕੋਰਟ ਕੰਪਲੈਕਸ, ਸੈਕਟਰ 43 ਵਿੱਚ ਹੋਣਗੀਆਂ। ਨਾਮਜ਼ਦਗੀਆਂ ਦੀ ਪ੍ਰਕਿਰਿਆ 25 ਅਤੇ 26 ਅਗਸਤ ਨੂੰ ਦਾਖਲ ਕੀਤੀਆਂ ਜਾਣਗੀਆਂ। ਉਮੀਦਵਾਰ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਸਰਵਿਸ ਬਲਾਕ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਕਾਰਜਕਾਰੀ ਕਮੇਟੀ ਦੇ ਦਫ਼ਤਰ ਵਿੱਚ ਨਾਮਜ਼ਦਗੀ ਪੱਤਰ ਜਮ੍ਹਾਂ ਕਰਵਾ ਸਕਣਗੇ। ਨਾਮਜ਼ਦਗੀ ਪੱਤਰਾਂ ਦੀ ਜਾਂਚ 27 ਅਗਸਤ ਤੱਕ ਕੀਤੀ ਜਾਵੇਗੀ। ਉਮੀਦਵਾਰ 29 ਅਗਸਤ ਨੂੰ ਦੁਪਹਿਰ 2.15 ਵਜੇ ਤੋਂ ਸ਼ਾਮ 4 ਵਜੇ ਤੱਕ ਲਿਖਤੀ ਰੂਪ ਵਿੱਚ ਆਪਣੀ ਨਾਮਜ਼ਦਗੀ ਵਾਪਸ ਲੈ ਸਕਣਗੇ।

11 ਸਤੰਬਰ ਨੂੰ ਹੋਵੇਗੀ ਵੋਟਿੰਗ

ਡੀਬੀਏ ਚੰਡੀਗੜ੍ਹ ਦੀਆਂ ਚੋਣਾਂ ਲਈ ਵੋਟਿੰਗ 11 ਸਤੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 4.30 ਵਜੇ ਤੱਕ ਹੋਵੇਗੀ। ਵੋਟਿੰਗ ਲਈ ਜ਼ਿਲ੍ਹਾ ਅਦਾਲਤ ਕੰਪਲੈਕਸ, ਸੈਕਟਰ-43 ਦੇ ਸਰਵਿਸ ਬਲਾਕ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਜੈਂਟਸ ਬਾਰ ਰੂਮ ਨੂੰ ਪੋਲਿੰਗ ਸਥਾਨ ਬਣਾਇਆ ਗਿਆ ਹੈ।

ਚੋਣਾਂ ਵਿੱਚ ਪ੍ਰਧਾਨ, ਉਪ ਪ੍ਰਧਾਨ, ਮਹਿਲਾ ਵਕੀਲਾਂ ਲਈ ਰਾਖਵਾਂ ਉਪ ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ, ਖਜ਼ਾਨਚੀ, ਮਹਿਲਾ ਵਕੀਲਾਂ ਲਈ ਰਾਖਵਾਂ ਲਾਇਬ੍ਰੇਰੀ ਸਕੱਤਰ ਅਤੇ ਸੀਨੀਅਰ ਤੇ ਜੂਨੀਅਰ ਕਾਰਜਕਾਰੀ ਮੈਂਬਰਾਂ ਦੇ ਅਹੁਦਿਆਂ ਲਈ ਚੋਣ ਹੋਵੇਗੀ। ਸੀਨੀਅਰ ਅਤੇ ਜੂਨੀਅਰ ਕਾਰਜਕਾਰੀ ਮੈਂਬਰਾਂ ਦੀਆਂ ਪੰਜ-ਪੰਜ ਅਸਾਮੀਆਂ ਹੋਣਗੀਆਂ, ਜਿਨ੍ਹਾਂ ਵਿੱਚ ਹਰੇਕ ਸ਼੍ਰੇਣੀ ਦੀਆਂ ਦੋ ਅਸਾਮੀਆਂ ਮਹਿਲਾ ਵਕੀਲਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ।

ਨਾਮਜ਼ਦਗੀ ਫੀਸ ਵੀ ਤੈਅ

ਚੋਣ ਕਮੇਟੀ ਵੱਲੋਂ ਜਾਰੀ ਸੂਚਨਾ ਅਨੁਸਾਰ ਪ੍ਰਧਾਨ ਅਹੁਦੇ ਲਈ ਨਾਮਜ਼ਦਗੀ ਫੀਸ 41 ਹਜ਼ਾਰ ਰੁਪਏ, ਉਪ ਪ੍ਰਧਾਨ ਅਹੁਦਿਆਂ ਲਈ 31 ਹਜ਼ਾਰ ਰੁਪਏ, ਸਕੱਤਰ ਲਈ 31 ਹਜ਼ਾਰ ਰੁਪਏ, ਸੰਯੁਕਤ ਸਕੱਤਰ ਅਤੇ ਖਜ਼ਾਨਚੀ ਲਈ 21-21 ਹਜ਼ਾਰ ਰੁਪਏ ਨਿਰਧਾਰਤ ਕੀਤੀ ਗਈ ਹੈ। ਇਸੇ ਤਰ੍ਹਾਂ ਲਾਇਬ੍ਰੇਰੀ ਸਕੱਤਰ ਲਈ 21 ਹਜ਼ਾਰ ਰੁਪਏ, ਸੀਨੀਅਰ ਕਾਰਜਕਾਰੀ ਮੈਂਬਰ ਲਈ 10 ਹਜ਼ਾਰ ਰੁਪਏ ਅਤੇ ਜੂਨੀਅਰ ਕਾਰਜਕਾਰੀ ਮੈਂਬਰ ਲਈ 7,500 ਰੁਪਏ ਨਾਮਜ਼ਦਗੀ ਫੀਸ ਹੋਵੇਗੀ। ਉਮੀਦਵਾਰ 24 ਅਗਸਤ ਤੋਂ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9.30 ਵਜੇ ਤੋਂ ਡੀਬੀਏ ਚੰਡੀਗੜ੍ਹ ਦੇ ਫਰੰਟ ਦਫ਼ਤਰ ਤੋਂ ਨਾਮਜ਼ਦਗੀ ਪੱਤਰ ਪ੍ਰਾਪਤ ਕਰ ਸਕਣਗੇ।

ਚੋਣਾਂ ਲਈ ਚਮਨ ਲਾਲ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਜਦਕਿ ਸੁਨੀਲ ਬਿਲਗਾ, ਮੰਦੀਪ ਕੁਮਾਰ, ਡਾ. ਸੁਸ਼ੀਲਾ ਭਾਰਦਵਾਜ ਅਤੇ ਅਮਰਜੀਤ ਸਿੰਘ ਗੁੱਜਰ ਸਹਾਇਕ ਰਿਟਰਨਿੰਗ ਅਫ਼ਸਰਾਂ ਦੀ ਜ਼ਿੰਮੇਵਾਰੀ ਨਿਭਾਉਣਗੇ।

 

Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਸਿਆਸੀ ਧਮਾਕਾ, ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ; ਬੋਲੇ...
ਪੰਜਾਬ 'ਚ ਸਿਆਸੀ ਧਮਾਕਾ, ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ; ਬੋਲੇ...
Punjab News: ਪੰਜਾਬ 'ਚ ਸਿਆਸੀ ਧਮਾਕਾ, ਸੀਨੀਅਰ ਆਗੂ ਅਤੇ ਸਾਬਕਾ ਕਾਂਗਰਸੀ ਵਿਧਾਇਕ ਅਕਾਲੀ ਦਲ 'ਚ ਸ਼ਾਮਲ; ਭਾਜਪਾ ਨਾਲ ਗੱਠਜੋੜ ਵਿਚਾਲੇ ਵੱਡੀ ਖਬਰ...
ਪੰਜਾਬ 'ਚ ਸਿਆਸੀ ਧਮਾਕਾ, ਸੀਨੀਅਰ ਆਗੂ ਅਤੇ ਸਾਬਕਾ ਕਾਂਗਰਸੀ ਵਿਧਾਇਕ ਅਕਾਲੀ ਦਲ 'ਚ ਸ਼ਾਮਲ; ਭਾਜਪਾ ਨਾਲ ਗੱਠਜੋੜ ਵਿਚਾਲੇ ਵੱਡੀ ਖਬਰ...
Big News: ਵੱਡੀ ਖਬਰ, CBI ਦੀ ਰਡਾਰ 'ਤੇ ਸੀਨੀਅਰ ਅਫ਼ਸਰ, ਨਾਮਜ਼ਦ ਅਧਿਕਾਰੀਆਂ ਤੋਂ ਜਲਦ ਹੋਏਗੀ ਪੁੱਛਗਿੱਛ; ਜਾਣੋ ਪੂਰਾ ਮਾਮਲਾ...
ਵੱਡੀ ਖਬਰ, CBI ਦੀ ਰਡਾਰ 'ਤੇ ਸੀਨੀਅਰ ਅਫ਼ਸਰ, ਨਾਮਜ਼ਦ ਅਧਿਕਾਰੀਆਂ ਤੋਂ ਜਲਦ ਹੋਏਗੀ ਪੁੱਛਗਿੱਛ; ਜਾਣੋ ਪੂਰਾ ਮਾਮਲਾ...
Big News: ਪੁਲਿਸ ਵਿਭਾਗ ਵਿਚਾਲੇ ਮੱਚਿਆ ਹੜਕੰਪ, ਅਦਾਲਤ ਨੇ DSP-ਇੰਸਪੈਕਟਰ ਨੂੰ ਦਿੱਤੀ ਸਖ਼ਤ ਚੇਤਾਵਨੀ, ਗੈਰਹਾਜ਼ਰ ਰਹਿਣ 'ਤੇ...
ਪੁਲਿਸ ਵਿਭਾਗ ਵਿਚਾਲੇ ਮੱਚਿਆ ਹੜਕੰਪ, ਅਦਾਲਤ ਨੇ DSP-ਇੰਸਪੈਕਟਰ ਨੂੰ ਦਿੱਤੀ ਸਖ਼ਤ ਚੇਤਾਵਨੀ, ਗੈਰਹਾਜ਼ਰ ਰਹਿਣ 'ਤੇ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਧਮਾਕਾ, ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ; ਬੋਲੇ...
ਪੰਜਾਬ 'ਚ ਸਿਆਸੀ ਧਮਾਕਾ, ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ, ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ; ਬੋਲੇ...
ਮੋਗਾ 'ਚ ਵਾਪਰੀ ਵੱਡੀ ਵਾਰਦਾਤ, ਨੌਜਵਾਨਾਂ 'ਤੇ ਚਲਾਈਆਂ ਤਾੜਤਾੜ ਗੋਲੀਆਂ; ਪੂਰੇ ਇਲਾਕੇ 'ਚ ਮੱਚੀ ਸਨਸਨੀ
ਮੋਗਾ 'ਚ ਵਾਪਰੀ ਵੱਡੀ ਵਾਰਦਾਤ, ਨੌਜਵਾਨਾਂ 'ਤੇ ਚਲਾਈਆਂ ਤਾੜਤਾੜ ਗੋਲੀਆਂ; ਪੂਰੇ ਇਲਾਕੇ 'ਚ ਮੱਚੀ ਸਨਸਨੀ
ਹੁਣ ਇਸ ਬੈਂਕ ਤੋਂ ਗਾਇਬ ਹੋਏ 13.96 ਕਰੋੜ ਰੁਪਏ, ਕੀ ਗਾਹਕਾਂ ਦੇ ਖਾਤਿਆਂ 'ਚੋਂ ਉੱਡ ਜਾਣਗੇ ਸਾਰੇ ਪੈਸੇ? ਮੱਚੀ ਤਰਥੱਲੀ
ਹੁਣ ਇਸ ਬੈਂਕ ਤੋਂ ਗਾਇਬ ਹੋਏ 13.96 ਕਰੋੜ ਰੁਪਏ, ਕੀ ਗਾਹਕਾਂ ਦੇ ਖਾਤਿਆਂ 'ਚੋਂ ਉੱਡ ਜਾਣਗੇ ਸਾਰੇ ਪੈਸੇ? ਮੱਚੀ ਤਰਥੱਲੀ
ਸਿਆਸੀ ਜਗਤ ਤੋਂ ਵੱਡੀ ਖ਼ਬਰ! ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਕਾਫਲੇ ਦੀਆਂ ਗੱਡੀਆਂ ਹੋਈਆਂ ਹਾਦਸੇ ਦਾ ਸ਼ਿਕਾਰ; ਕਈ ਜ਼ਖ਼ਮੀ
ਸਿਆਸੀ ਜਗਤ ਤੋਂ ਵੱਡੀ ਖ਼ਬਰ! ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਕਾਫਲੇ ਦੀਆਂ ਗੱਡੀਆਂ ਹੋਈਆਂ ਹਾਦਸੇ ਦਾ ਸ਼ਿਕਾਰ; ਕਈ ਜ਼ਖ਼ਮੀ
ਵੱਡੀ ਖ਼ਬਰ! ਇਨ੍ਹਾਂ 4 ਸਰਕਾਰੀ ਬੈਂਕਾਂ ‘ਚ ਹਿੱਸੇਦਾਰੀ ਵੇਚਣ ਜਾ ਰਹੀ ਸਰਕਾਰ, ਦੇਖ ਲਓ ਲਿਸਟ
ਵੱਡੀ ਖ਼ਬਰ! ਇਨ੍ਹਾਂ 4 ਸਰਕਾਰੀ ਬੈਂਕਾਂ ‘ਚ ਹਿੱਸੇਦਾਰੀ ਵੇਚਣ ਜਾ ਰਹੀ ਸਰਕਾਰ, ਦੇਖ ਲਓ ਲਿਸਟ
ਦਿਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਖੁਸ਼ਖ਼ਬਰੀ! ਇਸ ਦਿਨ ਆਵੇਗੀ ਪੀਐਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ
ਦਿਵਾਲੀ ਤੋਂ ਪਹਿਲਾਂ ਕਿਸਾਨਾਂ ਲਈ ਖੁਸ਼ਖ਼ਬਰੀ! ਇਸ ਦਿਨ ਆਵੇਗੀ ਪੀਐਮ ਕਿਸਾਨ ਯੋਜਨਾ ਦੀ 24ਵੀਂ ਕਿਸ਼ਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਕਤੂਬਰ 2026
ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਤਾਪਮਾਨ 'ਚ ਆਈ ਗਿਰਾਵਟ; 28 ਨੂੰ ਕੁਝ ਥਾਵਾਂ 'ਤੇ ਪੈ ਸਕਦਾ ਮੀਂਹ
ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਤਾਪਮਾਨ 'ਚ ਆਈ ਗਿਰਾਵਟ; 28 ਨੂੰ ਕੁਝ ਥਾਵਾਂ 'ਤੇ ਪੈ ਸਕਦਾ ਮੀਂਹ
Embed widget