Chandigarh News: ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸੋਮਵਾਰ ਨੂੰ ਪੰਜਾਬ ਰਾਜ ਭਵਨ ਤੋਂ 60 ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਫਲੀਟ ਵਿੱਚ 40 ਇਲੈਕਟ੍ਰਿਕ ਬੱਸਾਂ ਹਨ, ਜੋ ਇੰਟਰਾ-ਸਿਟੀ ਚੱਲਣਗੀਆਂ ਤੇ 20 ਲੰਬੇ ਰੂਟ ਦੀਆਂ ਐਚਵੀਏਸੀ ਬੱਸਾਂ ਸ਼ਾਮਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਯੂਟੀ ਪ੍ਰਸ਼ਾਸਨ ਸੈਕਟਰ-43 ਤੇ ਸੈਕਟਰ-17 ਬੱਸ ਅੱਡੇ ਤੋਂ ਪਠਾਨਕੋਟ, ਬਟਾਲਾ, ਫਤਿਹਾਬਾਦ, ਅੰਮ੍ਰਿਤਸਰ, ਅਬੋਹਰ, ਕੱਟੜਾ, ਮਨਾਲੀ, ਲੁਧਿਆਣਾ, ਸ਼ਿਮਲਾ, ਜੈਪੁਰ, ਝੱਜਰ ਤੇ ਹਰਿਦੁਆਰ ਤੱਕ ਐਚਵੀਏਸੀ ਬੱਸਾਂ ਚਲਾਉਣ ਜਾ ਰਿਹਾ ਹੈ। ਇਸੇ ਤਰ੍ਹਾਂ ਸ਼ਹਿਰ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਯੂਟੀ ਪ੍ਰਸ਼ਾਸਨ ਨੇ 40 ਹੋਰ ਬੱਸਾਂ ਸ਼ੁਰੂ ਕਰ ਦਿੱਤੀਆਂ ਹਨ।
ਇਨ੍ਹਾਂ ਵਿੱਚੋਂ 5 ਬੱਸਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫਰਵਰੀ 2022 ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ ਤੇ ਰਹਿੰਦੀਆਂ ਬੱਸਾਂ ਨੂੰ ਸੋਮਵਾਰ ਨੂੰ ਯੂਟੀ ਦੇ ਪ੍ਰਸ਼ਾਸਕ ਨੇ ਹਰੀ ਝੰਡੀ ਦੇ ਕੇ ਰਵਾਨਾ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਫੇਮ ਇੰਡੀਆ ਸਕੀਮ ਤਹਿਤ ਚੰਡੀਗੜ੍ਹ ਲਈ 80 ਇਲੈਕਟ੍ਰਿਕ ਬੱਸਾਂ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੇ ਪਹਿਲੇ ਲਾਟ ਵਿੱਚ 40 ਬੱਸਾਂ ਸ਼ੁਰੂ ਕੀਤੀਆਂ ਗਈਆਂ, ਹੁਣ ਦੂਜੇ ਲਾਟ ਦੀਆਂ 40 ਹੋਰ ਬੱਸਾਂ ਨੂੰ ਵੀ ਰਵਾਨਾ ਕਰ ਦਿੱਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ