ਪੜਚੋਲ ਕਰੋ

Chandigarh News: ਸਿਟੀ ਬਿਊਟੀਫੁੱਲ 'ਚ ਇਲੈਕਟ੍ਰਿਕ ਵਾਹਨ ਚਾਲਕਾਂ ਲਈ ਖੁਸ਼ਖਬਰੀ, ਹੁਣ ਨਹੀਂ ਰਹੇਗੀ ਚਾਰਜਿੰਗ ਦੀ ਸਮੱਸਿਆ 

ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਇਲੈਕਟ੍ਰਿਕ ਵਾਹਨ ਚਾਲਕਾਂ ਲਈ ਖੁਸ਼ਖਬਰੀ ਹੈ। ਸ਼ਹਿਰ ਵਿੱਚ ਹੁਣ ਵਾਹਨਾਂ ਦੀ ਚਾਰਜਿੰਗ ਸਮੱਸਿਆ ਦਾ ਹੱਲ ਹੋਣ ਵਾਲਾ ਹੈ। ਜੂਨ 2023 ਦੇ ਅਖੀਰ ਤੱਕ 23 ਚਾਰਜਿੰਗ ਸਟੇਸ਼ਨ ਸ਼ੁਰੂ ਹੋ ਜਾਣਗੇ।

Chandigarh News: ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਇਲੈਕਟ੍ਰਿਕ ਵਾਹਨ ਚਾਲਕਾਂ ਲਈ ਖੁਸ਼ਖਬਰੀ ਹੈ। ਸ਼ਹਿਰ ਵਿੱਚ ਹੁਣ ਵਾਹਨਾਂ ਦੀ ਚਾਰਜਿੰਗ ਸਮੱਸਿਆ ਦਾ ਹੱਲ ਹੋਣ ਵਾਲਾ ਹੈ। ਜੂਨ 2023 ਦੇ ਅਖੀਰ ਤੱਕ 23 ਚਾਰਜਿੰਗ ਸਟੇਸ਼ਨ ਸ਼ੁਰੂ ਹੋ ਜਾਣਗੇ। ਇਸ ਮਗਰੋਂ ਅਗਲੇ ਪੜਾਅ ਵਿੱਚ 44 ਹੋਰ ਚਾਰਜਿੰਗ ਸਟੇਸ਼ਨ ਖੋਲ੍ਹੇ ਜਾਣਗੇ। ਇਸ ਤਰ੍ਹਾਂ ਦੋ ਸਾਲਾਂ ਵਿੱਚ ਚੰਡੀਗੜ੍ਹ ’ਚ 100 ਜਨਤਕ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ।

ਹਾਸਲ ਜਾਣਕਾਰੀ ਮੁਤਾਬਕ ਯੂਟੀ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਨੂੰ ਪ੍ਰਦੁਸ਼ਣਮੁਕਤ ਰੱਖਣ ਲਈ ਸ਼ਹਿਰ ਨੂੰ ‘ਮਾਡਲ ਈਵੀ ਸਿਟੀ’ ਵਜੋਂ ਪ੍ਰਫੁੱਲਿਤ ਕਰਨ ਵਾਸਤੇ ਲੋਕਾਂ ਨੂੰ ਵੱਡੀ ਪੱਧਰ ’ਤੇ ਇਲੈਕਟ੍ਰਿਕ ਵਾਹਨ ਦੀ ਖਰੀਦੋ-ਫਰੋਖਤ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਸ਼ਹਿਰ ਵਿੱਚ ਪਹਿਲੇ 23 ਚਾਰਜਿੰਗ ਸਟੇਸ਼ਨ ਜੂਨ 2023 ਦੇ ਅਖੀਰ ਤੱਕ ਸ਼ੁਰੂ ਹੋ ਜਾਣਗੇ। 


ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇਸ ਸਬੰਧੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਚਾਰਜਿੰਗ ਸਟੇਸ਼ਨ ਨਵੰਬਰ 2022 ’ਚ ਸਥਾਪਤ ਕੀਤੇ ਗਏ ਸਨ। ਇਸ ਗੱਲ ਦੀ ਪੁਸ਼ਟੀ ਕਰੱਸਟ ਦੇ ਇਕ ਅਧਿਕਾਰੀ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਗੇੜ ਵਿੱਚ 23 ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਜਾ ਰਹੇ ਹਨ, ਜਦੋਂ ਕਿ ਦੂਜੇ ਗੇੜ ਲਈ 44 ਹੋਰ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਜਾ ਰਹੇ ਹਨ। 

ਯੂਟੀ ਪ੍ਰਸ਼ਾਸਨ ਨੇ 20 ਸਤੰਬਰ ਨੂੰ ਆਪਣੀ ਇਲੈਕਟ੍ਰਿਕ ਵਹੀਕਲ ਪਾਲਿਸੀ ਨੂੰ ਨੋਟੀਫਾਈ ਕੀਤਾ ਸੀ, ਜਿਸ ਤਹਿਤ ਚੰਡੀਗੜ੍ਹ ਨੂੰ ਇਕ ‘ਮਾਡਲ ਈਵੀ ਸਿਟੀ’ ਬਣਾਉਣ ਦੇ ਉਦੇਸ਼ ਨਾਲ ਜ਼ੀਰੋ-ਐਮਿਸ਼ਨ ਵਾਹਨਾਂ ਦੀ ਸਭ ਤੋਂ ਵੱਧ ਪ੍ਰਵੇਸ਼ ਪ੍ਰਾਪਤੀ ਕੀਤੀ ਗਈ ਸੀ। ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ 23 ਚਾਰਜਿੰਗ ਸਟੇਸ਼ਨ ਸਥਾਪਤ ਕਰਨ ਲਈ ਕੰਮ ਅਲਾਟ ਕੀਤਾ ਸੀ।


ਕੇਂਦਰ ਨੇ ਹਾਈਬ੍ਰਿਡ ਐਂਡ ਇਲੈਕਟ੍ਰਿਕ ਵਹੀਕਲ (ਫੇਮ) ਇੰਡੀਆ ਸਕੀਮ ਅਧੀਨ ਚੰਡੀਗੜ੍ਹ ’ਚ 48 ਚਾਰਜਿੰਗ ਸਟੇਸ਼ਨਾਂ ਨੂੰ ਮਨਜ਼ੂਰੀ ਦਿੱਤੀ ਸੀ। ਇਸ ਵਿੱਚੋਂ 23 ਚਾਰਜਿੰਗ ਸਟੇਸ਼ਨਾਂ ਦਾ ਕੰਮ ਹੀ ਮੁਕੰਮਲ ਕੀਤਾ ਜਾ ਸਕਿਆ ਹੈ। ਨੀਤੀ ਤਹਿਤ ਘਰ ਵਿੱਚ ਆਪਣੇ ਵਾਹਨਾਂ ਨੂੰ ਚਾਰਜ ਕਰਨ ਵਾਲੇ ਈਵੀ ਮਾਲਕ ਘਰੇਲੂ ਦਰਾਂ ਦਾ ਭੁਗਤਾਨ ਕਰਨਗੇ, ਜਦੋਂ ਕਿ ਜਨਤਕ ਸਟੇਸ਼ਨਾਂ ’ਤੇ ਚਾਰਜ ਕਰਨ ਵਾਲਿਆਂ ਨੂੰ ਧੀਮੀ ਜਾਂ ਦਰਮਿਆਨੀ ਚਾਰਜਿੰਗ ਲਈ 8 ਰੁਪਏ ਪ੍ਰਤੀ ਯੂਨਿਟ, ਤੇਜ਼ ਚਾਰਜਿੰਗ ਲਈ 10 ਰੁਪਏ ਪ੍ਰਤੀ ਯੂਨਿਟ ਅਤੇ ਬੈਟਰੀ ਸਵੈਪਿੰਗ ਲਈ 11 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਚਾਰਜ ਦੇਣਾ ਹੋਵੇਗਾ।

ਯੂਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਇਲੈਕਟ੍ਰਿਕ ਵਾਹਨ ਚਲਾਉਣ ਵਾਲਿਆਂ ਦੀ ਸਹੂਲਤ ਲਈ ਚਾਰਜਿੰਗ ਸਟੇਸ਼ਨਾਂ ਬਾਰੇ ਸਮੇਂ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਮੋਬਾਈਲ ਐਪ ਤਿਆਰ ਕੀਤੀ ਜਾਵੇਗੀ, ਜਿਸ ਵਿੱਚ ਵਾਹਨ ਚਾਰਜ ਕਰਨ ਲਈ ਟਾਈਮ ਸਲੌਟ, ਸਟੇਸ਼ਨ ਦੀ ਕਿਸਮ, ਲੋਡ, ਸਥਾਨ ਅਤੇ ਟੈਰਿਫ ਬਾਰੇ ਅਪਡੇਟ ਕੀਤਾ ਜਾਵੇਗਾ। 

ਦੱਸ ਦਈਏ ਕਿ ਇਲੈਕਟ੍ਰਿਕ ਵਹੀਕਲ ਪਾਲਿਸੀ ਦੇ ਪਹਿਲੇ ਦੋ ਸਾਲਾਂ ਵਿੱਚ ਚੰਡੀਗੜ੍ਹ ’ਚ 100 ਜਨਤਕ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ। ਛੇ ਮਹੀਨਿਆਂ ਦੇ ਅੰਦਰ ਸਾਰੇ ਪੈਟਰੋਲ ਪੰਪਾਂ ’ਤੇ ਚਾਰਜਿੰਗ ਸਟੇਸ਼ਨ ਸਥਾਪਤ ਕੀਤਾ ਜਾਣਗੇ। ਜੇਕਰ ਪੈਟਰੋਲ ਪੰਪ ’ਤੇ ਥਾਂ ਦੀ ਘਾਟ ਹੈ ਤਾਂ ਨਜ਼ਦੀਕੀ ਪਾਰਕਿੰਗ ਖੇਤਰ ਵਿੱਚ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ।

ਟਾਪ ਹੈਡਲਾਈਨ

Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Free Petrol: ਇਨ੍ਹਾਂ ਪੰਪਾਂ 'ਤੇ ਪੈਟਰੋਲ ਅੱਜ ਮੁਫ਼ਤ ਮਿਲੇਗਾ, ਦੋਪਹੀਆ-ਤਿੰਨਪਹੀਆ ਵਾਹਨਾਂ ਲਈ ₹500 ਅਤੇ ਕਾਰਾਂ ਲਈ ₹1,000 ਦੇ ਕੂਪਨ, ਜਾਣੋ ਕਿੰਨੇ ਵਜੇ ਅਤੇ ਕਿੱਥੇ...?
ਇਨ੍ਹਾਂ ਪੰਪਾਂ 'ਤੇ ਪੈਟਰੋਲ ਅੱਜ ਮੁਫ਼ਤ ਮਿਲੇਗਾ, ਦੋਪਹੀਆ-ਤਿੰਨਪਹੀਆ ਵਾਹਨਾਂ ਲਈ ₹500 ਅਤੇ ਕਾਰਾਂ ਲਈ ₹1,000 ਦੇ ਕੂਪਨ, ਜਾਣੋ ਕਿੰਨੇ ਵਜੇ ਅਤੇ ਕਿੱਥੇ...?
Punjab Weather Update: ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
Punjab School Holiday: ਪੰਜਾਬ 'ਚ ਛੁੱਟੀ ਦਾ ਐਲਾਨ! ਸੋਮਵਾਰ ਨੂੰ ਚੰਡੀਗੜ੍ਹ-ਮੋਹਾਲੀ ਤੇ ਜਲੰਧਰ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਛੁੱਟੀ ਦਾ ਐਲਾਨ! ਸੋਮਵਾਰ ਨੂੰ ਚੰਡੀਗੜ੍ਹ-ਮੋਹਾਲੀ ਤੇ ਜਲੰਧਰ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ...

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਬਿਕਰਮ ਮਜੀਠੀਆ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਇਸ ਤਰੀਕ ਨੂੰ ਹੋਵੇਗੀ ਸੁਣਵਾਈ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
ਅੱਜ ਤੁਹਾਡੇ ਸ਼ਹਿਰ ਵਿੱਚ ਕਿੰਨੇ ਦਾ ਵਿੱਕ ਰਿਹਾ ਘਰੇਲੂ ਗੈਸ ਸਿਲੰਡਰ? ਜਾਣੋ ਰੇਟ
Zodiac Signs: ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦਾ ਗੋਲਡਨ ਟਾਈਮ ਸ਼ੁਰੂ! ਕਰੀਅਰ 'ਚ ਤਰੱਕੀ, ਕਾਰੋਬਾਰ-ਨਿਵੇਸ਼ 'ਚ ਧਨ ਲਾਭ ਹੋਏਗਾ, ਲੰਬੇ ਸਮੇਂ ਤੋਂ ਲਟਕ ਰਹੇ ਕੰਮ ਪੂਰੇ ਹੋਣਗੇ; ਜਾਣੋ ਕੌਣ ਖੁਸ਼ਕਿਸਮਤ...
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਵੱਡੀ ਖ਼ਬਰ! ਡਿਊਟੀ ਦੌਰਾਨ ਕਾਂਸਟੇਬਲ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ; ਮੱਚੀ ਸਨਸਨੀ
ਵੱਡੀ ਖ਼ਬਰ! ਡਿਊਟੀ ਦੌਰਾਨ ਕਾਂਸਟੇਬਲ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ; ਮੱਚੀ ਸਨਸਨੀ
ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ
ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ
ਅੱਜ ਕਿੰਨੇ ਦਾ ਮਿਲੇਗਾ 1 ਲੀਟਰ ਪੈਟਰੋਲ? ਜਾਣੋ Petrol-Diesel ਦੇ ਤਾਜ਼ਾ ਰੇਟ
ਅੱਜ ਕਿੰਨੇ ਦਾ ਮਿਲੇਗਾ 1 ਲੀਟਰ ਪੈਟਰੋਲ? ਜਾਣੋ Petrol-Diesel ਦੇ ਤਾਜ਼ਾ ਰੇਟ
Embed widget