ਪੜਚੋਲ ਕਰੋ
Advertisement
ਚੰਡੀਗੜ੍ਹ ਪੁਲਿਸ ਦਾ ਸਬ ਇੰਸਪੈਕਟਰ ਹੋਇਆ 'ਵਿਸ਼ਵ ਫੇਮਸ ', ਇੰਡੀਅਨ ਆਈਡਲ 'ਚ ਗਾਇਆ ਟ੍ਰੈਫਿਕ ਨਿਯਮਾਂ 'ਤੇ ਗੀਤ
ਚੰਡੀਗੜ੍ਹ ਦੀਆਂ ਸੜਕਾਂ 'ਤੇ ਆਪਣੇ ਅਨੋਖੇ ਅੰਦਾਜ਼ 'ਚ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਉਣ ਵਾਲਾ ਚੰਡੀਗੜ੍ਹ ਪੁਲਸ ਦਾ ਸਬ-ਇੰਸਪੈਕਟਰ ਭੁਪਿੰਦਰ ਸਿੰਘ ਇਕ ਹੀ ਝਟਕੇ 'ਚ ਦੇਸ਼-ਵਿਦੇਸ਼ 'ਚ ਮਸ਼ਹੂਰ ਹੋ ਗਿਆ ਹੈ।
ਚੰਡੀਗੜ੍ਹ ਦੀਆਂ ਸੜਕਾਂ 'ਤੇ ਆਪਣੇ ਅਨੋਖੇ ਅੰਦਾਜ਼ 'ਚ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਉਣ ਵਾਲਾ ਚੰਡੀਗੜ੍ਹ ਪੁਲਸ ਦਾ ਸਬ-ਇੰਸਪੈਕਟਰ ਭੁਪਿੰਦਰ ਸਿੰਘ ਇਕ ਹੀ ਝਟਕੇ 'ਚ ਦੇਸ਼-ਵਿਦੇਸ਼ 'ਚ ਮਸ਼ਹੂਰ ਹੋ ਗਿਆ ਹੈ। ਉਨ੍ਹਾਂ ਨੂੰ ਇੰਡੀਅਨ ਆਈਡਲ 'ਚ ਗੈਸਟ ਦੇ ਰੂਪ 'ਚ ਬੁਲਾਇਆ ਗਿਆ ਸੀ, ਜਿੱਥੇ ਉਸਨੇ ਆਪਣੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਗੀਤ "ਨੋ ਪਾਰਕਿੰਗ, ਨੋ ਪਾਰਕਿੰਗ, ਨੋ ਪਾਰਕਿੰਗ"...ਗੱਡੀ ਨੂ ਕ੍ਰੇਨ ਲੇ ਗਈ" ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ।
ਦੱਸ ਦੇਈਏ ਕਿ ਸ਼ੋਅ 'ਚ ਗਾਇਕਾਂ ਨੂੰ ਮਸ਼ਹੂਰ ਗਾਇਕ ਵਿਸ਼ਾਲ ਡਡਲਾਨੀ, ਹਿਮੇਸ਼ ਰੇਸ਼ਮੀਆ ਅਤੇ ਨੇਹਾ ਕੱਕੜ ਜੱਜ ਕਰਦੀ ਹੈ। ਪੰਜਾਬੀ ਢੋਲ 'ਤੇ ਐਸਆਈ ਭੁਪਿੰਦਰ ਦੇ ਗੀਤ 'ਤੇ ਸਾਰੇ ਝੂਮ ਉਠੇ। ਸ਼ੋਅ 'ਚ ਅਭਿਨੇਤਾ ਆਯੁਸ਼ਮਾਨ ਖੁਰਾਨਾ ਵੀ ਮੌਜੂਦ ਸਨ। ਉਸ ਨੇ ਇਸ ਗੀਤ ਦਾ ਵੀ ਖੂਬ ਆਨੰਦ ਲਿਆ। ਇਸ ਦੇ ਨਾਲ ਹੀ ਦਰਸ਼ਕਾਂ ਨੇ ਵੀ ਇਸ ਗੀਤ 'ਤੇ ਖੂਬ ਤਾੜੀਆਂ ਵਜਾਈਆਂ।
ਇਸ ਦੌਰਾਨ ਭੁਪਿੰਦਰ ਨੇ ਸਰੋਤਿਆਂ ਅਤੇ ਜੱਜਾਂ ਨੂੰ ਦੱਸਿਆ ਕਿ ਕਿਵੇਂ ਉਸ ਨੇ ਗੀਤ ਲਿਖਣੇ ਸ਼ੁਰੂ ਕੀਤੇ। ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਭੁਪਿੰਦਰ ਦੇ ਇਸ ਨਿਵੇਕਲੇ ਉਪਰਾਲੇ ਦੀ ਚੰਡੀਗੜ੍ਹ ਪੁਲੀਸ ਨੇ ਵੀ ਸ਼ਲਾਘਾ ਕਰ ਚੁੱਕੀ ਹੈ।
ਹਾਲ ਹੀ 'ਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਚੰਡੀਗੜ੍ਹ ਦੀਆਂ ਸੜਕਾਂ 'ਤੇ ਲੱਗੇ ਭਾਰੀ ਟ੍ਰੈਫਿਕ ਜਾਮ ਦਰਮਿਆਨ ਭੁਪਿੰਦਰ ਦਾ ਗੀਤ ''ਨੋ ਪਾਰਕਿੰਗ, ਨੋ ਪਾਰਕਿੰਗ, ਨੋ ਪਾਰਕਿੰਗ...ਗੱਡੀ ਨੂ ਕਰੇਨ ਲੈ ਗਈ'' ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋਇਆ ਹੈ, ਜਿਸ ਦੀ ਜਾਣਕਾਰੀ ਭੁਪਿੰਦਰ ਸਿੰਘ ਵੀ ਦੇ ਰਹੇ ਹਨ। ਆਪਣੇ ਗੀਤ ਰਾਹੀਂ ਲੋਕਾਂ ਨੂੰ ਕਿਹਾ ਕਿ ਨੋ ਪਾਰਕਿੰਗ 'ਚ ਖੜ੍ਹੇ ਵਾਹਨ ਨੂੰ ਟੋਕਿੰਗ ਕਰਨ ਤੋਂ ਘਬਰਾਉਣ ਦੀ ਬਜਾਏ ਟ੍ਰੈਫਿਕ ਪੁਲਿਸ ਦੇ ਹੈਲਪਲਾਈਨ ਨੰਬਰ 1073 ਜਾਂ 1122 'ਤੇ ਕਾਲ ਕਰੋ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement