ਪੜਚੋਲ ਕਰੋ

Vegetable Vendors : ਸਬਜ਼ੀਆਂ ’ਤੇ ਰੰਗੀਨ ਲਾਈਟਾਂ ਲਗਾਉਣ ਵਾਲਿਆਂ ’ਤੇ ਹੋਵੇਗਾ ਐਕਸ਼ਨ

Chandigarh Vegetable Market : ਚੰਡੀਗੜ੍ਹ ਦੀਆਂ ਸਬਜ਼ੀ ਮੰਡੀਆਂ ਵਿੱਚ ਵੈਂਡਰਾਂ ਵੱਲੋਂ ਸਬਜ਼ੀਆਂ ਅਤੇ ਫਲਾਂ ’ਤੇ ਰੰਗੀਨ ਲਾਈਟਾਂ ਲਗਾਉਣ ਨੂੰ ਲੈ ਕੇ ਨਗਰ ਨਿਗਮ ਸਖ਼ਤੀ ਕਰਨ ਦੀ ਤਿਆਰੀ ਕਰ ਰਿਹਾ ਹੈ। ਹਰੀ, ਪੀਲੀ ਜਾਂ ਲਾਲ

Chandigarh Vegetable Market : ਚੰਡੀਗੜ੍ਹ ਦੀਆਂ ਸਬਜ਼ੀ ਮੰਡੀਆਂ ਵਿੱਚ ਵੈਂਡਰਾਂ ਵੱਲੋਂ ਸਬਜ਼ੀਆਂ ਅਤੇ ਫਲਾਂ ’ਤੇ ਰੰਗੀਨ ਲਾਈਟਾਂ ਲਗਾਉਣ ਨੂੰ ਲੈ ਕੇ ਨਗਰ ਨਿਗਮ ਸਖ਼ਤੀ ਕਰਨ ਦੀ ਤਿਆਰੀ ਕਰ ਰਿਹਾ ਹੈ। ਹਰੀ, ਪੀਲੀ ਜਾਂ ਲਾਲ ਲਾਈਟਾਂ ਦੀ ਵਰਤੋਂ ਕਰਨ ਵਾਲੇ ਵੈਂਡਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਨਗਰ ਨਿਗਮ ਦੀ ਕਮੇਟੀ ਵੱਲੋਂ ਪ੍ਰਸਤਾਵ ਤਿਆਰ ਕੀਤਾ ਗਿਆ ਹੈ, ਜਿਸ ਨੂੰ ਅਕਤੂਬਰ ਮਹੀਨੇ ਹੋਣ ਵਾਲੀ ਹਾਊਸ ਮੀਟਿੰਗ ਵਿੱਚ ਪੇਸ਼ ਕੀਤਾ ਜਾਵੇਗਾ।

ਨਗਰ ਨਿਗਮ ਕਮੇਟੀ ਦੇ ਮੈਂਬਰ ਅਤੇ ਕੌਂਸਲਰ ਗੁਰਪ੍ਰੀਤ ਗਾਬੀ ਮੁਤਾਬਕ ਕਈ ਵੈਂਡਰ ਸਬਜ਼ੀਆਂ ’ਤੇ ਹਰੀ ਅਤੇ ਫਲਾਂ ’ਤੇ ਪੀਲੀ ਜਾਂ ਲਾਲ ਰੰਗ ਦੀ ਲਾਈਟ ਲਗਾਉਂਦੇ ਹਨ। ਇਸ ਕਾਰਨ ਸਬਜ਼ੀਆਂ ਅਤੇ ਫਲ ਅਸਲ ਨਾਲੋਂ ਜ਼ਿਆਦਾ ਤਾਜ਼ੇ ਅਤੇ ਵਧੀਆ ਦਿਖਾਈ ਦਿੰਦੇ ਹਨ। ਗਾਹਕ ਇਨ੍ਹਾਂ ਨੂੰ ਚੰਗੀ ਕੁਆਲਿਟੀ ਦਾ ਸਮਝ ਕੇ ਖਰੀਦ ਲੈਂਦੇ ਹਨ, ਪਰ ਘਰ ਪਹੁੰਚਣ ’ਤੇ ਹਕੀਕਤ ਸਾਹਮਣੇ ਆਉਂਦੀ ਹੈ।

ਕਮੇਟੀ ਵੱਲੋਂ ਵੈਂਡਰਾਂ ਲਈ ਚਲਾਨ ਦਾ ਸਿਸਟਮ ਵੀ ਤਿਆਰ ਕੀਤਾ ਗਿਆ ਹੈ। ਨਿਯਮਾਂ ਦੀ ਉਲੰਘਣਾ ਕਰਨ ’ਤੇ ਚਲਾਨ ਕੀਤਾ ਜਾਵੇਗਾ ਅਤੇ ਤਿੰਨ ਵਾਰ ਚਲਾਨ ਹੋਣ ’ਤੇ ਵੈਂਡਰ ਦਾ ਲਾਇਸੈਂਸ 6 ਮਹੀਨਿਆਂ ਲਈ ਮੁਅੱਤਲ ਕੀਤਾ ਜਾ ਸਕਦਾ ਹੈ। ਵੈਂਡਰ ਦੇ ਆਈਡੀ ਕਾਰਡ ਵਿੱਚ ਪਰਿਵਾਰ ਅਤੇ ਪੂਰੇ ਪਤੇ ਦੀ ਜਾਣਕਾਰੀ ਵੀ ਦਰਜ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੰਡੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਅਤੇ ਗੰਦਗੀ ਫੈਲਾਉਣ ’ਤੇ ਵੀ ਨਿਗਰਾਨੀ ਕੀਤੀ ਜਾਵੇਗੀ।

ਕਿਸਾਨਾਂ ਨੂੰ ਮਿਲੇਗੀ 50% ਛੋਟ

ਪ੍ਰਸਤਾਵ ਵਿੱਚ ਸਥਾਨਕ ਕਿਸਾਨਾਂ ਲਈ ਮੰਡੀ ਫੀਸ ਵਿੱਚ 50 ਫੀਸਦੀ ਛੋਟ ਦੇਣ ਦੀ ਵਿਵਸਥਾ ਵੀ ਰੱਖੀ ਗਈ ਹੈ। ਇਹ ਛੋਟ ਉਨ੍ਹਾਂ ਕਿਸਾਨਾਂ ਨੂੰ ਮਿਲੇਗੀ, ਜਿਨ੍ਹਾਂ ਕੋਲ ਆਪਣੀ ਜ਼ਮੀਨ ਦੀ ਫ਼ਰਦ ਅਤੇ ਪਛਾਣ ਪੱਤਰ ਮੌਜੂਦ ਹੋਵੇਗਾ। ਨਗਰ ਨਿਗਮ ਦੀ ਮੰਡੀ ਨਾਲ ਸਬੰਧਤ ਕਮੇਟੀ ਦੇ ਸਾਰੇ ਮੈਂਬਰ ਇਲਾਕੇ ਦੇ ਕੌਂਸਲਰ ਹਨ। ਪ੍ਰਸਤਾਵ ਨੂੰ ਹਾਊਸ ਮੀਟਿੰਗ ਵਿੱਚ ਮਨਜ਼ੂਰੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਦੀ ਮਨਜ਼ੂਰੀ ਲੈ ਕੇ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Advertisement

ਟਾਪ ਹੈਡਲਾਈਨ

Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ 
Chandigarh Murder : ਚੰਡੀਗੜ੍ਹ 'ਚ ਪੁਲਿਸ ਹੈੱਡਕੁਆਰਟਰ ਨੇੜੇ ਔਰਤ ਦਾ ਕਤਲ, ਪੱਥਰਾਂ ਨਾਲ ਕੁਚਲਿਆ ਸਿਰ 
Chandigarh News: ਹਾਈ ਅਲਰਟ 'ਤੇ ਚੰਡੀਗੜ੍ਹ ਪੁਲਿਸ, ਬੈਂਕਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਭਾਰੀ ਪੁਲਿਸ ਬਲ ਨੇ ਘੇਰਿਆ ਇਹ ਇਲਾਕਾ...
ਹਾਈ ਅਲਰਟ 'ਤੇ ਚੰਡੀਗੜ੍ਹ ਪੁਲਿਸ, ਬੈਂਕਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਭਾਰੀ ਪੁਲਿਸ ਬਲ ਨੇ ਘੇਰਿਆ ਇਹ ਇਲਾਕਾ...
Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ
Panjab University ਨੂੰ ਮਿਲਿਆ ਨਵਾਂ ਵਾਈਸ ਚਾਂਸਲਰ, ਪ੍ਰੋ. ਟੰਕੇਸ਼ਵਰ ਕੁਮਾਰ ਦੀ ਨਿਯੁਕਤੀ
Big News: ਪ੍ਰਸ਼ਾਸਨ ਵਿਚਾਲੇ ਮੱਚਿਆ ਹੜਕੰਪ, ED ਦੇ ਨਿਸ਼ਾਨੇ 'ਤੇ ਕਈ ਸਿਆਸਤਦਾਨ ਅਤੇ ਪੁਲਿਸ ਅਫ਼ਸਰ, ਪੁੱਛਗਿੱਛ ਮਗਰੋਂ ਖੁੱਲ੍ਹਣਗੇ ਡੂੰਘੇ ਰਾਜ਼; ਜਾਣੋ ਪੂਰਾ ਮਾਮਲਾ...
ਪ੍ਰਸ਼ਾਸਨ ਵਿਚਾਲੇ ਮੱਚਿਆ ਹੜਕੰਪ, ED ਦੇ ਨਿਸ਼ਾਨੇ 'ਤੇ ਕਈ ਸਿਆਸਤਦਾਨ ਅਤੇ ਪੁਲਿਸ ਅਫ਼ਸਰ, ਪੁੱਛਗਿੱਛ ਮਗਰੋਂ ਖੁੱਲ੍ਹਣਗੇ ਡੂੰਘੇ ਰਾਜ਼; ਜਾਣੋ ਪੂਰਾ ਮਾਮਲਾ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਸਰਕਾਰ ਨੇ ਬਿਜਲੀ ਬਿੱਲਾਂ ਦਾ 518 ਕਰੋੜਾਂ ਮਾਫ ਕੀਤਾ, CM ਮਾਨ ਨੇ ਘਰੇਲੂ ਗਾਹਕਾਂ ਦੇ ਲਈ OTS ਲਾਂਚ ਕੀਤੀ
ਪੰਜਾਬ ਸਰਕਾਰ ਨੇ ਬਿਜਲੀ ਬਿੱਲਾਂ ਦਾ 518 ਕਰੋੜਾਂ ਮਾਫ ਕੀਤਾ, CM ਮਾਨ ਨੇ ਘਰੇਲੂ ਗਾਹਕਾਂ ਦੇ ਲਈ OTS ਲਾਂਚ ਕੀਤੀ
ਵੱਡੀ ਖ਼ਬਰ! ਜੇਲ੍ਹ ਤੋਂ ਬਾਹਰ ਆਉਣਗੇ MP ਅੰਮ੍ਰਿਤਪਾਲ ਸਿੰਘ, ਮਿਲੀ ਜ਼ਮਾਨਤ
ਵੱਡੀ ਖ਼ਬਰ! ਜੇਲ੍ਹ ਤੋਂ ਬਾਹਰ ਆਉਣਗੇ MP ਅੰਮ੍ਰਿਤਪਾਲ ਸਿੰਘ, ਮਿਲੀ ਜ਼ਮਾਨਤ
ਪਟਿਆਲਾ ਨਿਗਮ ਦੇ ਵਾਰਡਾਂ ਚ 28 ਨਵੰਬਰ ਨੂੰ ਮੁੜ ਪੈਣਗੀਆਂ ਵੋਟਾਂ, 19 ਤਰੀਕ ਤੱਕ ਨਾਮਜ਼ਦਗੀਆਂ ਕੀਤੀਆਂ ਜਾ ਸਕਦੀਆਂ ਦਾਖਲ; ਚੋਣ ਜ਼ਾਬਤਾ ਲਾਗੂ
ਪਟਿਆਲਾ ਨਿਗਮ ਦੇ ਵਾਰਡਾਂ ਚ 28 ਨਵੰਬਰ ਨੂੰ ਮੁੜ ਪੈਣਗੀਆਂ ਵੋਟਾਂ, 19 ਤਰੀਕ ਤੱਕ ਨਾਮਜ਼ਦਗੀਆਂ ਕੀਤੀਆਂ ਜਾ ਸਕਦੀਆਂ ਦਾਖਲ; ਚੋਣ ਜ਼ਾਬਤਾ ਲਾਗੂ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਟਿਕਟ ਕੱਟੇ ਜਾਣ ਮਗਰੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਵੱਡਾ ਦਾਅਵਾ; ਜਾਣੋ ਕੀ ਕਿਹਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਟਿਕਟ ਕੱਟੇ ਜਾਣ ਮਗਰੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਵੱਡਾ ਦਾਅਵਾ; ਜਾਣੋ ਕੀ ਕਿਹਾ
ਪੰਜਾਬ ਦੇ 2 ਜ਼ਿਲ੍ਹਿਆਂ 'ਚ ਪਿਆ ਮੀਂਹ, ਕਈ ਥਾਵਾਂ 'ਤੇ ਹੋਇਆ ਬੱਦਲ; ਸਵੇਰੇ-ਸ਼ਾਮ ਧੁੰਦ ਦਾ ਅਲਰਟ ਜਾਰੀ
ਪੰਜਾਬ ਦੇ 2 ਜ਼ਿਲ੍ਹਿਆਂ 'ਚ ਪਿਆ ਮੀਂਹ, ਕਈ ਥਾਵਾਂ 'ਤੇ ਹੋਇਆ ਬੱਦਲ; ਸਵੇਰੇ-ਸ਼ਾਮ ਧੁੰਦ ਦਾ ਅਲਰਟ ਜਾਰੀ
Akali+BJP ਗੱਠਜੋੜ 'ਤੇ ਫੈਸਲਾ ਅੱਜ, ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸੱਦਿਆ ਦਿੱਲੀ; ਸਹਿਮਤੀ ਨਾ ਬਣੀ ਤਾਂ ਇਕੱਲਿਆਂ ਲੜਨਗੇ
Akali+BJP ਗੱਠਜੋੜ 'ਤੇ ਫੈਸਲਾ ਅੱਜ, ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸੱਦਿਆ ਦਿੱਲੀ; ਸਹਿਮਤੀ ਨਾ ਬਣੀ ਤਾਂ ਇਕੱਲਿਆਂ ਲੜਨਗੇ
ਛੱਠ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ? ਜਾਣ ਲਓ ਨਵੇਂ ਰੇਟ
ਛੱਠ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ? ਜਾਣ ਲਓ ਨਵੇਂ ਰੇਟ
ਵੱਡਾ ਪ੍ਰਸ਼ਾਸਨਿਕ ਫੇਰਬਦਲ! IPS ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ
ਵੱਡਾ ਪ੍ਰਸ਼ਾਸਨਿਕ ਫੇਰਬਦਲ! IPS ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ
Embed widget