ਪੜਚੋਲ ਕਰੋ

Governor Vs CM - ਰਾਜਪਾਲ ਨੇ CM ਭਗਵੰਤ ਮਾਨ ਦੀ ਦੇਸ਼ ਭਗਤੀ 'ਤੇ ਚੁੱਕੇ ਸਵਾਲ, ਆਟਾ ਦਾਲ ਸਕੀਮ ਵੀ ਆ ਸਕਦੀ ਖਤਰੇ 'ਚ

Governor raised questions - ਰਾਜਪਾਲ ਨੇ ਸੀਐਮ ਮਾਨ ਨੂੰ ਨਸੀਹਤ ਦਿੱਤੀ ਹੈ ਕਿ ਤੁਸੀਂ ਸੰਵਿਧਾਨ ਨਿਰਮਾਤਾ ਡਾ. ਬੀਆਰ ਅੰਬੇਡਕਰ ਦੀ ਫੋਟੋ ਤਾਂ ਲਗਾਉਂਦੇ ਹੋ, ਪਰ ਉਨ੍ਹਾਂ ਦੇ ਸੰਵਿਧਾਨ ਦਾ ਪਾਲਣ ਨਹੀਂ ਕਰ ਰਹੇ। ਰਾਜਪਾਲ ਨੇ ਕਿਹਾ ਕਿ ਤੁਹਾਡੀ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਇੱਕ ਵਾਰ ਮੁੜ ਤੋਂ ਤਕਰਾਰ ਦੇਖਣ ਨੂੰ ਮਿਲੀ ਹੈ। ਇਸ ਵਾਰ ਰਾਜਪਾਲ ਨੇ ਸੀਐਮ ਭਗਵੰਤ ਮਾਨ ਦੀ ਦੇਸ਼ ਭਗਤੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੋਵਾਂ ਵਿਚਾਲੇ ਦਰਮਿਆਨ ਦੂਰੀਆਂ ਵੱਧਦੀਆਂ ਜਾ ਰਹੀਆਂ ਹਨ। 

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਹੋਰ ਚਿੱਠੀ ਲਿਖੀ। ਇਸ ਚਿੱਠੀ ਵਿੱਚ ਰਾਜਪਾਲ ਨੇ ਸੀਐਮ ਮਾਨ ਨੂੰ ਨਸੀਹਤ ਦਿੱਤੀ ਹੈ ਕਿ ਤੁਸੀਂ ਸੰਵਿਧਾਨ ਨਿਰਮਾਤਾ ਡਾ. ਬੀਆਰ ਅੰਬੇਡਕਰ ਦੀ ਫੋਟੋ ਤਾਂ ਲਗਾਉਂਦੇ ਹੋ, ਪਰ ਉਨ੍ਹਾਂ ਦੇ ਸੰਵਿਧਾਨ ਦਾ ਪਾਲਣ ਨਹੀਂ ਕਰ ਰਹੇ। ਰਾਜਪਾਲ ਨੇ ਕਿਹਾ ਕਿ ਤੁਹਾਡੀ (ਮੁੱਖ ਮੰਤਰੀ) ਕਹਿਣੀ ਤੇ ਕਥਨੀ 'ਚ ਵੱਡਾ ਅੰਤਰ ਹੈ।

ਰਾਜਪਾਲ ਨੇ ਚਿੱਠੀ 'ਚ ਲਿਖਿਆ ਕਿ - ''ਮੇਰੇ ਧਿਆਨ 'ਚ ਆਇਆ ਹੈ ਕਿ ਤੁਸੀਂ ਘਰ-ਘਰ ਆਟਾ ਪਹੁੰਚਾਉਣ ਦਾ ਫ਼ੈਸਲਾ ਕੀਤਾ ਹੈ। ਪਿਛਲੇ ਸਾਲ ਮੇਰੀ ਹਦਾਇਤ 'ਤੇ ਰਾਜ ਭਵਨ ਦੇ ਪ੍ਰਿੰਸੀਪਲ ਸੈਕਟਰੀ ਨੇ ਮੁੱਖ ਸਕੱਤਰ ਤੋਂ 24 ਸਤੰਬਰ 2022 ਨੂੰ ਘਰ-ਘਰ ਆਟਾ ਸਕੀਮ ਬਾਰੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਵਾਬ ਮੰਗਿਆਂ ਸੀ ਪਰ ਅਜੇ ਤੱਕ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।''

 ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ 'ਚ ਦਾਖ਼ਲ ਪਟੀਸ਼ਨ ਦਾ ਹਵਾਲਾ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਵੱਲੋਂ ਅਸੈਂਬਲੀ 'ਚ ਦਿੱਤੇ ਭਾਸ਼ਣ ਨੂੰ ਕੋਡ ਕਰ ਕੇ ਫ਼ੈਸਲਾ ਦਿੱਤਾ ਹੈ ਕਿ ਗਵਰਨਰ ਮਨਿਸਟਰ ਨੂੰ ਸਵਾਲ ਕਰ ਸਕਦਾ ਹੈ। ਇਹੀ ਨਹੀਂ ਮਨਿਸਟਰ ਵੱਲੋਂ ਲੋਕ ਹਿੱਤ ਖ਼ਿਲਾਫ਼ ਕੀਤੇ ਜਾ ਰਹੇ ਕੰਮ ਬਾਰੇ ਚਿਤਾਵਨੀ ਵੀ ਦੇ ਸਕਦਾ ਹੈ। 

ਪਾਰਦਰਸ਼ਤਾ, ਇਮਾਨਦਾਰੀ ਵਾਲਾ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਗਵਰਨਰ ਦੀ ਡਿਊਟੀ ਹੈ। ਲੋਕਾਂ ਦੀਆਂ ਇਛਾਵਾਂ ਦੇ ਉਲਟ ਕੰਮ ਕਰਨ 'ਤੇ ਗਵਰਨਰ ਸਰਕਾਰ ਜਾਂ ਪ੍ਰਸ਼ਾਸਨ ਨੂੰ ਸਵਾਲ ਖੜ੍ਹਾ ਕਰ ਸਕਦਾ ਹੈ। ਸੁਪਰੀਮ ਕੋਰਟ ਨੇ ਬਕਾਇਦਾ ਰਾਜਪਾਲ ਦੇ ਇਨ੍ਹਾਂ ਸਟੀਕ ਕੰਮਾਂ ਦੀ ਪ੍ਰੋੜਤਾ ਕੀਤੀ ਹੈ।ਰਾਜਪਾਲ  ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ 'ਚ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਤੁਸੀਂ (ਮੁੱਖ ਮੰਤਰੀ) ਬਾਬਾ ਸਾਹਿਬ ਦਾ ਭਾਸ਼ਣ ਨੂੰ ਦੇਖਦੇ ਹੋਏ ਮੇਰੀ ਚਿੱਠੀ ਦਾ ਜਵਾਬ ਦੇਵੋਗੇ।

ਰਾਜਪਾਲ ਨੇ 24 ਜੁਲਾਈ ਨੂੰ ਵੀ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪੁਰਾਣੀਆਂ ਚਿੱਠੀਆਂ ਦਾ ਜਵਾਬ ਮੰਗਿਆ ਸੀ। ਇਸ ਤੋਂ ਬਾਅਦ ਰਾਜਪਾਲ ਤੇ ਸੀਐੱਮ ਦਰਮਿਆਨ ਬਜਟ ਸੈਸ਼ਨ 'ਤੇ ਵੀ ਟਕਰਾਅ ਪੈਦਾ ਹੋ ਗਿਆ ਸੀ। ਇਸ ਮਾਮਲੇ 'ਚ ਸਰਕਾਰ ਨੇ ਰਾਜਪਾਲ ਖ਼ਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕਰ ਦਿੱਤੀ ਸੀ।ਸੁਪਰੀਮ ਕੋਰਟ ਨੇ ਰਾਜਪਾਲ ਨੂੰ ਬਜਟ ਇਜਲਾਸ ਬਾਰੇ ਮਨਜ਼ੂਰੀ ਦੇਣ ਦੇ ਹੁਕਮ ਦਿੱਤੇ ਸਨ ਤੇ ਸਰਕਾਰ/ਸੀਐੱਮ ਨੂੰ ਵੀ ਰਾਜਪਾਲ ਵੱਲੋਂ ਮੰਗੀ ਸੂਚਨਾ ਦਾ ਜਵਾਬ ਦੇਣ ਲਈ ਕਿਹਾ ਸੀ।

ਟਾਪ ਹੈਡਲਾਈਨ

Chandigarh News: ਚੰਡੀਗੜ੍ਹ ਤੋਂ ਵੱਡੀ ਖਬਰ, ਕਰੰਟ ਲੱਗਣ ਨਾਲ PhD ਸਕਾਲਰ ਨੌਜਵਾਨ ਕੁੜੀ ਦੀ ਮੌਤ; ਪੰਜਾਬ ਯੂਨੀਵਰਸਿਟੀ 'ਚ ਗਰਲਜ਼ ਹੋਸਟਲ ਤੋਂ ਜਾਂਦੇ ਸਮੇਂ ਅਚਾਨਕ ਡਿੱਗੀ; ਮੱਚਿਆ ਹੜਕੰਪ...
ਚੰਡੀਗੜ੍ਹ ਤੋਂ ਵੱਡੀ ਖਬਰ, ਕਰੰਟ ਲੱਗਣ ਨਾਲ PhD ਸਕਾਲਰ ਨੌਜਵਾਨ ਕੁੜੀ ਦੀ ਮੌਤ; ਪੰਜਾਬ ਯੂਨੀਵਰਸਿਟੀ 'ਚ ਗਰਲਜ਼ ਹੋਸਟਲ ਤੋਂ ਜਾਂਦੇ ਸਮੇਂ ਅਚਾਨਕ ਡਿੱਗੀ; ਮੱਚਿਆ ਹੜਕੰਪ...
Mohali News: ਮੋਹਾਲੀ ਪੁਲਿਸ ਟੀਮ 'ਤੇ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦਾ ਮੁਠਭੇੜ, 2 ਦੋਸ਼ੀ ਜ਼ਖਮੀ; ਲਿਜਾਇਆ ਗਿਆ ਹਸਪਤਾਲ...
ਮੋਹਾਲੀ ਪੁਲਿਸ ਟੀਮ 'ਤੇ ਹਮਲੇ ਤੋਂ ਬਾਅਦ ਵੱਡਾ ਐਕਸ਼ਨ, ਮੁਲਾਜ਼ਮਾਂ ਦੀ ਨਸ਼ਾ ਤਸਕਰਾਂ ਦਾ ਮੁਠਭੇੜ, 2 ਦੋਸ਼ੀ ਜ਼ਖਮੀ; ਲਿਜਾਇਆ ਗਿਆ ਹਸਪਤਾਲ...
Punjab News: ਪੰਜਾਬ ਤੋਂ ਵੱਡੀ ਖਬਰ, ਟਿਊਟਰ ਨੇ 20 ਸਾਲਾਂ ਵਿਦਿਆਰਥੀ ਨਾਲ ਬਣਾਏ ਸੰਬੰਧ, ਪਤੀ ਦੇ ਸਮਝਾਉਣ 'ਤੇ ਬੋਲੀ- 'ਤਲਾਕ ਦੇ ਦੇਵਾਂਗੀ'; ਫਿਰ ਪਰੇਸ਼ਾਨ ਪਤੀ ਨੇ ਲਗਾਇਆ...
ਪੰਜਾਬ ਤੋਂ ਵੱਡੀ ਖਬਰ, ਟਿਊਟਰ ਨੇ 20 ਸਾਲਾਂ ਵਿਦਿਆਰਥੀ ਨਾਲ ਬਣਾਏ ਸੰਬੰਧ, ਪਤੀ ਦੇ ਸਮਝਾਉਣ 'ਤੇ ਬੋਲੀ- 'ਤਲਾਕ ਦੇ ਦੇਵਾਂਗੀ'; ਫਿਰ ਪਰੇਸ਼ਾਨ ਪਤੀ ਨੇ ਲਗਾਇਆ...
Big News: ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...
ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦੀ ਕਾਰਡੀਐਕ ਅਰੈਸਟ ਨਾਲ ਮੌਤ; ਹਸਪਤਾਲ 'ਚ ਤੋੜਿਆ ਦਮ...
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
Patiala 'ਚ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ, ਪਰਿਵਾਰ ਵੱਲੋਂ ਹਸਪਤਾਲ 'ਤੇ ਲਾਪਰਵਾਹੀ ਦੇ ਆਰੋਪ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
ਕੀ ਤੁਸੀਂ ਰੋਜ਼ ਡਾਰਕ ਚਾਕਲੇਟ ਖਾਂਦੇ ਹੋ? ਜਾਣੋ 1-2 ਪੀਸ ਖਾਣ ਦੇ 7 ਵੱਡੇ ਫਾਇਦੇ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
Suhagrat ਨੂੰ ਬਣਾਓ ਹੋਰ ਵੀ ਰੋਮਾਂਟਿਕ ਅਤੇ ਯਾਦਗਾਰ, ਲਾੜਾ-ਲਾੜੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ
ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ
ਪੰਜਾਬ 'ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਬਣੀ ਸਹਿਮਤੀ
Good News: ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਸਰਕਾਰ ਵੱਲੋਂ ਵੱਡਾ ਐਲਾਨ, ਔਰਤਾਂ ਨੂੰ ਰੱਖੜੀ ਦਾ ਤੋਹਫ਼ਾ, ਹਰ ਮਹੀਨੇ ਖਾਤੇ 'ਚ ਆਉਣਗੇ 2500 ਰੁਪਏ; 1 ਅਗਸਤ ਨੂੰ ਪੋਰਟਲ...
ਕੀ ਪਾਨ ਖਾਣ ਨਾਲ ਸੱਚਮੁੱਚ ਕੈਂਸਰ ਹੁੰਦਾ ਹੈ? ਸੱਚਾਈ ਜਾਣੋ।
ਕੀ ਪਾਨ ਖਾਣ ਨਾਲ ਸੱਚਮੁੱਚ ਕੈਂਸਰ ਹੁੰਦਾ ਹੈ? ਸੱਚਾਈ ਜਾਣੋ।
Embed widget