Chandigarh News : ਪੰਜਾਬ ਕੈਡਰ ਦੀ 2013 ਬੈਚ ਦੀ ਆਈਪੀਐਸ ਕੰਵਰਦੀਪ ਕੌਰ ( IPS Kanwardeep Kaur ) ਨੇ ਅੱਜ ਚੰਡੀਗੜ੍ਹ ਦੇ ਐੱਸ.ਐੱਸ.ਪੀ. ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਅੱਜ ਸਵੇਰੇ ਸੈਕਟਰ-9 ਸਥਿਤ ਪੁਲੀਸ ਹੈੱਡਕੁਆਰਟਰ ਵਿਖੇ ਅਹੁਦਾ ਸੰਭਾਲਿਆ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਕੰਵਰਦੀਪ ਕੌਰ ਨੂੰ ਇਸ ਅਹੁਦੇ ਲਈ ਪੰਜਾਬ ਸਰਕਾਰ ਵੱਲੋਂ ਭੇਜੇ ਇਕ ਤਿੰਨ ਅਧਿਕਾਰੀਆਂ ਦੇ ਪੈਨਲ ਵਿੱਚੋਂ ਚੁਣਿਆ ਗਿਆ ਸੀ।
ਪੰਜਾਬ ਸਰਕਾਰ ਨੇ 2012 ਬੈਚ ਦੇ ਡਾਕਟਰ ਅਖਿਲ ਚੌਧਰੀ ਦਾ ਨਾਂ 2013 ਬੈਚ ਦੇ ਆਈਪੀਐਸ ਕੰਵਰਦੀਪ ਕੌਰ ਨਾਲ ਬਦਲ ਕੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਯੂਟੀ) ਦੇ ਅਹੁਦੇ ਲਈ ਤਿੰਨ ਆਈਪੀਐਸ ਅਧਿਕਾਰੀਆਂ ਦਾ ਸੋਧਿਆ ਪੈਨਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜਿਆ ਸੀ। ਇਸ ਮਗਰੋਂ ਸੋਧੇ ਹੋਏ ਪੈਨਲ ਨੂੰ ਗ੍ਰਹਿ ਮੰਤਰਾਲੇ (MHA) ਨੂੰ ਭੇਜ ਦਿੱਤਾ ਗਿਆ ਸੀ, ਇਸ 'ਚੋਂ ਗ੍ਰਹਿ ਮੰਤਰਾਲੇ ਨੇ 2013 ਬੈਚ ਦੀ ਆਈਪੀਐਸ ਕੰਵਰਦੀਪ ਕੌਰ ਦੇ ਨਾਂ 'ਤੇ ਮੋਹਰ ਲਗਾ ਦਿੱਤੀ ਸੀ।
ਦੱਸਣਯੋਗ ਹੈ ਕਿ ਸਾਬਕਾ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ 12 ਦਸੰਬਰ ਨੂੰ ਤੁਰੰਤ ਪ੍ਰਭਾਵ ਨਾਲ ਹਟਾਏ ਜਾਣ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ। ਸਾਬਕਾ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੂੰ ਹਟਾਏ ਜਾਣ ਤੋਂ ਬਾਅਦ ਐੱਸਐੱਸਪੀ (ਟ੍ਰੈਫਿਕ) ਮਨੀਸ਼ਾ ਚੌਧਰੀ ਚੰਡੀਗੜ੍ਹ ਐੱਸਐੱਸਪੀ ਦਾ ਕੰਮ ਵੀ ਦੇਖ ਰਹੀ ਸੀ। ਆਈਪੀਐਸ ਕੰਵਰਦੀਪ ਕੌਰ ਨੇ ਹੁਣ ਉਨ੍ਹਾਂ ਤੋਂ ਇਹ ਚਾਰਜ ਲੈ ਲਿਆ ਹੈ। ਕੰਵਰਦੀਪ ਕੌਰ ( IPS Kanwardeep Kaur ) ਨੇਇਸ ਤੋਂ ਪਹਿਲਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਐਸਐਸਪੀ ਸਨ।
ਇਹ ਵੀ ਪੜ੍ਹੋ : ਹਥਿਆਰਾਂ ਦੇ ਲਾਇਸੰਸ ਕੈਂਸਲ ਕਰਕੇ ਭਗਵੰਤ ਮਾਨ ਸਰਕਾਰ ਸਾਡਾ ਸ਼ਿਕਾਰ ਖੇਡਣ ਦੀ ਤਿਆਰੀ ਕਰ ਰਹੀ: ਭਾਈ ਅੰਮ੍ਰਿਤਪਾਲ ਸਿੰਘ
ਦੱਸ ਦੇਈਏ ਕਿ ਕੰਵਰਦੀਪ ਕੌਰ ( IPS Kanwardeep Kaur ) ਇਸ ਸਮੇਂ ਫਿਰੋਜ਼ਪੁਰ ਦੀ ਐਸਐਸਪੀ ਵਜੋਂ ਤਾਇਨਾਤ ਸੀ। ਉਹ ਹੁਣ ਚੰਡੀਗੜ੍ਹ ਦੀ ਦੂਜੀ ਮਹਿਲਾ ਐਸਐਸਪੀ ਹੋਵੇਗੀ। ਇੱਥੇ ਪਹਿਲੀ ਮਹਿਲਾ ਐਸਐਸਪੀ ਨੀਲਾਂਬਰੀ ਵਿਜੇ ਜਗਦਲੇ ਸੀ, ਜੋ ਪੰਜਾਬ ਕੇਡਰ ਦੀ 2008 ਬੈਚ ਦੀ ਆਈਪੀਐਸ ਅਧਿਕਾਰੀ ਸੀ, ਜੋ 2017 ਤੋਂ 2020 ਤੱਕ ਚੰਡੀਗੜ੍ਹ ਵਿੱਚ ਤਾਇਨਾਤ ਸੀ। ਐਸਐਸਪੀ ਫ਼ਿਰੋਜ਼ਪੁਰ ਵਜੋਂ ਤਾਇਨਾਤ ਹੋਣ ਤੋਂ ਪਹਿਲਾਂ ਉਸ ਨੇ ਐਸਐਸਪੀ ਕਪੂਰਥਲਾ ਤੇ ਐਸਐਸਪੀ ਮਲੇਰਕੋਟਲਾ ਵਜੋਂ ਸੇਵਾਵਾਂ ਨਿਭਾਈਆਂ ਸਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।