Chandigarh -  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੈਦੀਆਂ ਲਈ ਅਨੇਕ ਤਰ੍ਹਾ ਦੇ ਐਲਾਨਾਂ ਦਾ ਪਿਟਾਰਾ ਖੋਲਣੇ ਹੋਏ ਸੂਬੇ ਦੀ ਸਾਰੀ ਜੇਲ੍ਹਾਂ ਵਿਚ ਕੈਦੀਆਂ ਲਈ ਟੈਲੀ ਮੈਡੀਸਨ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਕੈਦੀਆਂ ਦੇ ਲਈ ਡਾਇਟ ਵਿਵਸਥਾ ਬਦਲਦਣ ਲਈ 10 ਕਰੋੜ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਇਸ ਨਾਲ 10 ਰੁਪਏ ਦੇ ਹਿਸਾਬ ਨਾਲ ਕੈਦੀਆਂ ਦੀ ਡਾਇਟ ਵਿਚ ਇੰਜਾਫਾ ਕੀਤਾ ਜਾਵੇਗਾ।


 


ਮੁੱਖ ਮੰਤਰੀ ਅੱਜ ਜਿਲ੍ਹਾ ਕਾਰਗਾਰ ਭਿਵਾਨੀ ਦੇ ਨਵੇਂ ਨਿਰਮਾਣਤ ਵਿਸਤਾਰ ਭਵਨ ਦਾ ਉਦਘਾਟਨ ਕਰ ਰਹੇ ਸਨ। ਇਸ ਮੌਕੇ 'ਤੇ ਮੁੱਖ ਮੰਤਰੀ ਸੂਬੇ ਦੀਆਂ 11 ਜੇਲ੍ਹਾਂ ਦੇ ਬਾਹਰ ਪੈਟਰੋਲ ਪੰਪ ਵੀ ਮੰਜੂਰ ਕੀਤੇ। ਉਨ੍ਹਾਂ ਨੇ ਪੁਲਿਸ ਕਰਮਚਾਰੀਆਂ ਦੀ ਤਰਜ 'ਤੇ ਜੇਲ੍ਹ ਕਮਰਚਾਰੀਆਂ ਨੂੰ ਵੀ ਹਰਿਆਣਾ ਰਾਜ ਟ੍ਰਾਂਸਪੋਰਟ ਦੀ ਬੱਸਾਂ ਵਿਚ ਫਰੀ ਸਹੂਲਤ ਪ੍ਰਦਾਨ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਜੇਲ੍ਹ ਕਰਮਚਾਰੀਆਂ ਦੇ ਲਈ ਕਪਲ ਕੇਸ ਵਿਚ ਆਨਲਾਇਨ ਟ੍ਰਾਂਸਫਰ ਪੋਲਿਸੀ ਦੇ ਤਹਿਤ ਵੀ ਸਹੂਲਤ ਦੇਣ ਦਾ ਏਲਾਨ ਕੀਤਾ।


 


ਮੁੱਖ ਮੰਤਰੀ ਨੇ ਕਿਹਾ ਕਿ ਅੱਜ ਅਧਿਆਪਕ ਦਿਵਸ ਮੌਕੇ 'ਤੇ ਜੇਲ੍ਹਾਂ ਦੇ ਕੈਦੀਆਂ ਨੂੰ ਇਕ ਕਰੋੜ ਰੁਪਏ ਦੀ ਵੱਧ ਰਕਮ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇਲ੍ਹ ਕਰਮਚਾਰੀਆਂ ਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਕੈਦੀਆਂ ਦੇ ਪ੍ਰਤੀ ਚੰਗਾ ਵਿਹਾਰ ਕਰਣਗੇ ਤਾਂ ਮਨੁੱਖ ਨਿਰਮਾਣ ਵਿਚ ਅਹਿਮ ਯੋਗਦਾਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਗੁਨਾਗਾਰ ਵਿਅਕਤੀ ਨੂੰ ਸੁਧਾਰਣਾ ਮੁਸ਼ਕਲ ਕੰਮ ਹੁੰਦਾ ਹੈ ਪਰ ਇਸ ਨੂੰ ਸਮਾਜ ਦੇ ਪ੍ਰਤੀ ਆਪਣੀ ਜਿਮੇਵਾਰੀ ਸਮਝਦੇ ਹੋਏ ਸਹੀ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਉਹ ਸਭਿਅ ਨਾਗਰਿਕ ਬਣ ਕੇ ਸਮਾਜ ਵਿਚ ਜਾ ਸਕੇ । ਮੁੱਖ ਮੰਤਰੀ ਨੇ ਕਿਹਾ ਕਿ ਜੇਲ੍ਹ ਕਰਮਚਾਰੀ ਵਜੋ ਕੰਮ ਕਰਨ ਅਤੇ ਗੁਨਾਹਗਾਰਾਂ ਦਾ ਭਵਿੱਖ ਸੁਧਾਰਣ ਵਿਚ ਅਹਿਮ ਯੋਗਦਾਨ ਦੇਣ।


 


ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਜੇਲਾਂ ਵਿਚ ਬਿਹਤਰ ਵਿਵਸਥਾ ਕਰਨ ਦੇ ਲਈ ਸਰਕਾਰ ਯਤਨਸ਼ੀਲ ਹੈ। ਮੌਜੂਦਾ ਵਿਚ 22 ਹਜਾਰ ਅਪਰਾਧੀਆਂ ਦੇ ਲਈ ਜੇਲ੍ਹਾਂ ਵਿਚ ਰੱਖਦ ਲਈ ਕਾਫੀ ਸਥਾਨ ਹੈ ਪਰ ਸਰਕਾਰ 26 ਹਜਾਰ ਅਪਰਾਧੀਆਂ ਦੇ ਲਈ ਕਾਫੀ ਵਿਵਸਥਾ ਕਰਨ 'ਤੇ ਜੋਰ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਫਤਿਹਾਬਾਦ ਵਿਚ ਜੇਲ ਦਾ ਨਿਰਮਾਣ ਕਰਨ ਲਈ ਜਮੀਨ ਖਰੀਦ ਲਈ ਗਈ ਹੈ। ਰਿਵਾੜੀ ਵਿਚ ਵੀ ਜੇਲ੍ਹ ਬਣਾਈ ਜਾ ਰਹੀ ਹੈ, ਜਿਸ ਦਾ ਜਿਆਦਾਤਰ ਨਿਰਮਾਣ ਕਾਰਜ ਪੂਰਾ ਹੋ ਚੁੱਕਾ ਹੈ। ਫਰਵਰੀ, 2024 ਵਿਚ ਉਸ ਜੇਲ ਦਾ ਉਦਘਾਟਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚਰਖੀ ਦਾਦਰੀ ਵਿਚ ਵੀ ਜੇਲ੍ਹ ਅਤੇ ਦਫਤਰ ਲਈ 98 ਏਕੜ ਜਮੀਨ ਦੀ ਖਰੀਦ ਕਰ ਲਈ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਲ੍ਹ ਵਿਚ ਸਟਾਫ ਨੂੰ ਟ੍ਰੇਨਿੰਗ ਦੀ ਜਰੂਰਤ ਹੁੰਦੀ ਹੈ ਇਸ ਦੇ ਲਈ ਕਰਨਾਲ ਵਿਚ ਜੇਲ੍ਹ ਟ੍ਰੇਨਿੰਗ ਸੈਂਟਰ ਬਣਾਇਆ ਜਾ ਰਿਹਾ ਹੈ ਜੋ ਦਸੰਬਰ ਮਹੀਨੇ ਵਿਚ ਬਣ ਕੇ ਤਿਆਰ ਹੋ ਜਾਵੇਗਾ।


 


 ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਜੇਲ੍ਹਾਂ ਵਿਚ ਛੋਟੇ ਉਦਯੋਗ ਸਥਾਪਿਤ ਕੀਤੇ ਜਾ ਰਹੇ ਹਨ। ਕੈਦੀਆਂ ਵਿਚ ਵੀ ਕਈ ਤਰ੍ਹਾ ਦੇ ਟੈਲੇਂਟ ਅਤੇ ਪ੍ਰਤਿਭਾਵਾਂ ਲੁਕੀਆਂ ਹੁੰਦੀਆਂ ਹਨ। ਜੇਲ੍ਹਾਂ ਵਿਚ ਉਨ੍ਹਾਂ ਤੋਂ ਕੰਮ ਕਰਵਾ ਕਰੇ ਮਾਣਭੱਤੇ ਦਿੱਤਾ ਜਾਂਦਾ ਹੈ, ਇਸ ਦੇ ਲਈ ਵਿਭਾਗ ਵੱਲੋਂ ਅਧਿਐਨ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੁੰ ਕਿਸ ਤਰ੍ਹਾ ਦਾ ਮਿਹਨਤਾਨਾ ਮਿਲੇ। ਇਸ ਤੋਂ ਇਲਾਵਾ, ਰਾਜ ਦੀ ਜੇਲ੍ਹਾ ਵਿਚ ਹਾਈ ਸਿਕਓਰਿਟੀ ਦੀ ਸਹੂਲਤ ਦਿੱਤੀ ਜਾ ਰਹੀ ਹੈ।


 


          ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਆਈਪੀਸੀ, ਸੀਆਰਪੀਸੀ ਅਤੇ ਏਵੀਡੇਂਸ ਏਕਟ ਵਿਚ ਬਦਲਾਅ ਕਰਨ ਜਾ ਰਹੀ ਹੈ। ਸਰਕਾਰ ਦਾ ਯਤਨ ਹੈ ਕਿ ਕਿਸੇ ਬੇਗੁਨਾਹ ਨੁੰ ਸਜਾ ਨਾ ਮਿਲੇ ਤੇ ਗੁਨਾਹਗਾਰ ਨੇ ਛੁਟੇ।


 


          ਹਰਿਆਣਾ ਦੇ ਉਰਜਾ ਅਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਚੌਟਾਲਾ ਨੇ ਕਿਹਾ ਕਿ ਜਲੇ ਦਾ ਕੰਸੈਪਟ ਇੰਗਲੈਂਡ ਤੋਂ ਸ਼ੁਰੂ ਹੋਇਆ ਅਤੇ ਮੌਜੂਦਾ ਵਿਚ ਆਸਟ੍ਰੇਲਿਆ ਦੀ ਜੇਲ੍ਹਾਂ ਸੱਭ ਤੋਂ ਬਿਹਤਰੀਨ ਮੰਨੀਆਂ ਜਾਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਜੇਲ੍ਹਾਂ ਵਿਚ ਵੀ ਬਿਹਤਰ ਸਹੂਲਤਾਂ ਮਹੁਇਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰੋਹਤਕ ਦੀ ਜੇਲ ਵਿਚ ਥ੍ਰੀ ਟਾਇਰ ਸਿਕਓਰਿਟੀ ਦੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਮਾਰਗਦਰਸ਼ਨ ਵਿਚ ਰਾਜ ਦੇ ਨਾਗਰਿਕ ਮਿਤਰਤਾ ਵਾਲਾ ਤਜਰਬਾ ਕਰ ਰਹੇ ਹਨ।


 


          ਵਧੀਕ ਮੁੱਖ ਸਕੱਤਰ ਗ੍ਰਹਿ ਵਿਭਾਗ ਟੀਵੀਏਸਏਨ ਪ੍ਰਸਾਦ ਨੇ ਕਿਹਾ ਕਿ ਰਾਜ ਸਰਕਾਰ ਪ੍ਰਸਾਸ਼ਨਿਕ ਤੇ ਸ਼ਾਸਨਿਕ ਢਾਂਚੇ ਨੂੰ ਮਜਬੂਤ ਕਰਨ 'ਤੇ ਜੋਰ ਦੇ ਰਹੀ ਹੈ। ਸੂਬੇ ਦੀ ਜੇਲ੍ਹਾਂ ਵਿਚ ਨੋਮਰਸ ਦੇ ਅਨੁਸਾਰ ਕੈਦੀ ਰਹਿਣ, ਇਸ ਦੇ ਲਈ ਹਰਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਨੌ ਸਥਾਨਾਂ 'ਤੇ ਜੇਲ੍ਹ ਨਿਰਮਾਣ ਕਰਨ ਤੋਂ ਇਲਾਵਾ ਵਿਸਤਾਰ ਦਾ ਕਾਰਜ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਨਾਰਕੋਟਿਕਸ ਨੁੰ ਫੜਨ ਲਈ ਜੇਲ੍ਹਾਂ ਵਿਚ ਸਨੈਪਰ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ।


 


          ਮਹਾਨਿਦੇਸ਼ਕ ਜੇਲ ਮੋਹਮਦ ਅਕੀਲ ਨੇ ਕਿਹਾ ਕਿ ਕਰੀਬ 12 ਏਕੜ ਵਿਚ 29 ਕਰੋੜ 98 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਜੇਲ੍ਹ ਦਾ ਨਿਰਮਾਣ ਕੀਤਾ ਗਿਆ ਹੈ। ਨਵੀਂ ਜੇਲ ਵਿਚ ਬੇਟੀਆਂ ਦੀ ਸਮਰੱਥਾ 774 ਵਿਅਕਤੀਆਂ ਦੀ ਹੈ, ਜਿਸ ਵਿਚ ਮਹਿਲਾ ਅਤੇ ਪੁਰਸ਼ ਦੋਵਾਂ ਬੰਦੀ ਸ਼ਾਮਿਲ ਹਨ। ਜੇਲ ਵਿਸਤਾਰੀਕਰਣ ਕੰਮ ਵਿਚ ਨਵੀਂ ਜੇਲ ਪਰਿਵਸਰ ਵਿਚ ਪੰਜ ਬੈਰੇਕ ਪੁਰਸ਼ ਕੈਦੀਆਂ ਲਈ ਅਤੇ ਇਕ ਬੈਕਰ ਮਹਿਲਾ ਕੈਕੀਆਂ ਲਈ ਬਣਾਈ ਗਈ ਹੈ। ਇਕ ਪੁਰਸ਼ ਬੈਰੇਕ ਦੀ ਸਮਰੱਥਾ 126 ਦੀ ਅਤੇ ਮਹਿਲਾ ਬੈਰੇਕ ਦੀ ਸਮਰੱਥਾ 114 ਦੀ ਹੈ। ਪਹਿਲਾਂ ਪੁਰਾਣੀ ਜੇਲ ਵਿਚ ਬੰਦੀਆਂ ਦੀ ਸਮਰੱਥਾ 561 ਸੀ, ਜੋ ਹੁਣ ਕੁੱਲ 1335 ਕੀਤੀ ਗਈ ਹੈ।