ਪੜਚੋਲ ਕਰੋ

ਪੰਜਾਬ ਵਿੱਚ ਜਾਇਦਾਦ ਮਾਲਕਾਂ ਨੂੰ 15 ਦਿਨਾਂ ਵਿੱਚ ਮਿਲੇਗੀ ਐਨ.ਓ.ਸੀ

Punjab News: ਪੰਜਾਬ ਦੇ ਲੋਕਾਂ ਨੂੰ ਜਾਇਦਾਦ ਦੀ ਖਰੀਦੋ-ਫਰੋਕਤ ਦੌਰਾਨ ਹੋਣ ਵਾਲੇ ਝਗੜਿਆਂ ਅਤੇ ਮੁਕੱਦਮੇਬਾਜੀ ਤੋਂ ਬਚਾਉਣ ਲਈ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵੀਰਵਾਰ ਨੂੰ ਇੱਕ ਉੱਚਰੀ ਪੱਧਰੀ ਮੀਟਿੰਗ ਦੌਰਾਨ ਐਨ.ਓ.ਸੀ ਪ੍ਰਕ੍ਰਿਆ ਨੂੰ 21 ਦਿਨਾਂ ਤੋਂ ਘਟਾ ਕੇ 15 ਕੰਮਕਾਜੀ ਦਿਨ ਕਰਨ ਦਾ ਫੈਸਲਾ ਲਿਆ। 

ਇਥੇ ਪੰਜਾਬ ਭਵਨ ਵਿਖੇ ਹੋਈ ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸੁਝਾਅ ਤੇ ਇਹ ਵੀ ਫੈਸਲਾ ਲਿਆ ਗਿਆ ਕਿ ਪ੍ਰਵਾਸੀ ਭਾਰਤੀਆਂ ਅਤੇ ਹੋਰਨਾਂ ਅਜਿਹੇ ਵਿਅਕਤੀਆਂ ਜਿੰਨ੍ਹਾਂ ਕੋਲ ਸਮੇਂ ਦੀ ਘਾਟ ਹੁੰਦੀ ਹੈ, ਦੀ ਸਹੂਲਤ ਲਈ ਤਤਕਾਲ ਸੁਵਿਧਾ ਤਹਿਤ ਐਨ.ਓ.ਸੀ. ਪ੍ਰਕ੍ਰਿਆ ਲਈ ਸਮਾਂ 5 ਦਿਨ ਦਾ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਇਸ ਸੁਵਿਧਾ ਤਹਿਤ ਪ੍ਰਵਾਸੀ ਭਾਰਤੀ ਜਾਂ ਉਹ ਵਿਅਕਤੀ ਜੋ ਇਸ ਸਹੂਲਤ ਨੂੰ ਜਲਦੀ ਹਾਸਿਲ ਕਰਨਾ ਚਾਹੁੰਦੇ ਹਨ ਕੁਝ ਵੱਧ ਫੀਸ ਅਦਾ ਕਰਕੇ 5 ਦਿਨਾਂ ਵਿੱਚ ਐਨ.ਓ.ਸੀ. ਹਾਸਿਲ ਕਰ ਸਕਣਗੇ।
 
ਇਸੇ ਦੌਰਾਨ ਕੈਬਨਿਟ ਮੰਤਰੀਆਂ ਵੱਲੋਂ ਐਨ.ਓ.ਸੀ ਦੀ ਆਨਲਾਈਨ ਪ੍ਰਕ੍ਰਿਆ ਤੇ ਨਜਰ ਰੱਖਣ ਲਈ ਮਾਲ ਵਿਭਾਗ ਦੇ ਸਬ-ਰਜਿਸਟਰਾਰ ਨੂੰ ਲਾਗਇੰਨ ਆਈ.ਡੀ ਅਤੇ ਪਾਸਵਰਡ ਮੁਹੱਈਆ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਜੋ ਉਹ ਰਜਿਸਟਰੀ ਮੌਕੇ ਅਸਲੀ ਅਤੇ ਜਾਅਲੀ ਐਨ.ਓ.ਸੀ. ਦਾ ਪਤਾ ਲਗਾ ਸਕੇ। ਇਸ ਨਾਲ ਜਾਅਲੀ ਐਨ.ਓ.ਸੀ ਕਾਰਨ ਹੋਈ ਰਜਿਸਟਰੀ ਦੇ ਮਾਮਲੇ ਵਿੱਚ ਸਬੰਧਤ ਅਧਿਕਾਰੀ ਦੀ ਜਿੰਮੇਵਾਰੀ ਤੈਅ ਕੀਤੀ ਜਾ ਸਕੇਗੀ ਅਤੇ ਧੋਖਾਧੜੀ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਮੇਂ ਸਿਰ ਅਪਰਾਧਕ ਮਾਮਲੇ ਦਰਜ ਕਰਨ ਵਿੱਚ ਵੀ ਸਹਾਇਤਾ ਮਿਲੇਗੀ।  
 
ਮੀਟਿੰਗ ਦੌਰਾਨ ਲੋਕਾਂ ਦੀ ਸਹੂਲਤ ਲਈ  ਵਸੀਕਾ ਨਵੀਸਾਂ ਦੇ ਨਵੇਂ ਲਾਇਸੰਸ ਜਾਰੀ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਨਾਉਣ ਲਈ ਕਿਹਾ ਗਿਆ ਕਿ ਹਰੇਕ ਵਸੀਕਾ ਨਵੀਸ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਨੂੰ ਜਾਇਦਾਦ ਵਿਕਰੇਤਾ ਤੇ ਖਰੀਦਦਾਰ ਦੀ ਜਾਣਕਾਰੀ ਲਈ ਪ੍ਰਦਰਸ਼ਿਤ ਕਰੇ ਅਤੇ ਤਹਿਸੀਲਦਾਰਾਂ ਵੱਲੋਂ ਅਚਨਚੇਤ ਚੈਕਿੰਗਾਂ ਕਰਕੇ ਇਸ ਨੂੰ ਯਕੀਨੀ ਬਣਾਇਆ ਜਾਵੇ।
 
ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਲੋਕਾਂ ਨੂੰ ਅਧਿਕਾਰਤ ਅਤੇ ਅਣ-ਅਧਿਕਾਰਤ ਰਿਹਾਇਸ਼ੀ ਕਾਲੋਨੀਆਂ ਬਾਰੇ ਜਾਣੂੰ ਕਰਵਾਉਣ ਲਈ ਸੂਬੇ ਭਰ ਦੀਆਂ ਸਾਰੀਆਂ ਅਧਿਕਾਰਤ ਕਾਲੋਨੀਆਂ ਦੀ ਸੂਚੀ ਨੂੰ ਮਾਲ, ਮਕਾਨ ਉਸਾਰੀ ਤੇ ਸਥਾਨਕ ਸਰਕਾਰਾਂ ਦੀਆਂ ਵਿਭਾਗੀ ਵੈਂਬਸਾਈਟਾਂ ‘ਤੇ ਪ੍ਰਕਾਸ਼ਤ ਕੀਤਾ ਜਾਵੇਗਾ। 
 
ਵਿੱਤ ਮੰਤਰੀ ਨੇ ਮੀਟਿੰਗ ਵਿੱਚ ਹਾਜਰ ਮਾਲ, ਮਕਾਨ ਉਸਾਰੀ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਅਗਲੀ ਮੀਟਿੰਗ ਦੌਰਾਨ ਜਾਇਦਾਦ ਰਜਿਸਟਰੀ ਪ੍ਰਕ੍ਰਿਆ ਵਿੱਚ ਆਉਂਦੀਆਂ ਹੋਰਨਾਂ ਔਕੜਾਂ ਦੇ ਹੱਲ ਲਈ ਸੁਝਾਅ ਪੇਸ਼ ਕਰਨ ਤਾਂ ਜੋ ਲੋਕਾਂ ਦੀ ਸਹੂਲਤ ਅਤੇ ਰੀਅਲ ਇਸਟੇਟ ਵਿੱਚ ਤੇਜੀ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਰੇ ਵਿਭਾਗਾਂ ਦੀ ਕਾਰਵਾਈ ਨੂੰ ਸਰਲ ਅਤੇ  ਪਾਰਦਰਸ਼ੀ ਬਨਾਉਣ ਲਈ ਵਚਨਬੱਧ ਹੈ।

ਟਾਪ ਹੈਡਲਾਈਨ

Senior Journalist: ਪ੍ਰਸਿੱਧ ਸੀਨੀਅਰ ਪੱਤਰਕਾਰ ਡਾ. ਵੰਦਨਾ ਸ਼ੁਕਲਾ ਦੇ ਲਘੂ ਕਹਾਣੀ ਸੰਗ੍ਰਹਿ
ਪ੍ਰਸਿੱਧ ਸੀਨੀਅਰ ਪੱਤਰਕਾਰ ਡਾ. ਵੰਦਨਾ ਸ਼ੁਕਲਾ ਦੇ ਲਘੂ ਕਹਾਣੀ ਸੰਗ੍ਰਹਿ "Unclaimed" ਦਾ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਲੋਕ-ਅਰਪਣ...
ਚੰਡੀਗੜ੍ਹ 'ਚ ਔਰਤਾਂ ਨੂੰ ਫ੍ਰੀ 'ਚ ਮਿਲੇਗਾ iPhone, ਇਦਾਂ ਕਰੋ ਅਪਲਾਈ; ਪੈਟਰੋਲ ਤੋਂ ਬਾਅਦ ਲੱਗੇਗਾ ਫੋਨ ਦਾ ਲੰਗਰ
ਚੰਡੀਗੜ੍ਹ 'ਚ ਔਰਤਾਂ ਨੂੰ ਫ੍ਰੀ 'ਚ ਮਿਲੇਗਾ iPhone, ਇਦਾਂ ਕਰੋ ਅਪਲਾਈ; ਪੈਟਰੋਲ ਤੋਂ ਬਾਅਦ ਲੱਗੇਗਾ ਫੋਨ ਦਾ ਲੰਗਰ
8th Pay Commission: ਮੁਲਾਜ਼ਮਾਂ ਲਈ ਵੱਡਾ ਮੌਕਾ ! ਚੰਡੀਗੜ੍ਹ ਆ ਰਿਹਾ 8ਵਾਂ ਕੇਂਦਰੀ ਪੇ ਕਮਿਸ਼ਨ , ਮੁਲਾਜ਼ਮ-ਪੈਨਸ਼ਨਰ ਕਰ ਸਕਣਗੇ ਮੀਟਿੰਗ
8th Pay Commission: ਮੁਲਾਜ਼ਮਾਂ ਲਈ ਵੱਡਾ ਮੌਕਾ ! ਚੰਡੀਗੜ੍ਹ ਆ ਰਿਹਾ 8ਵਾਂ ਕੇਂਦਰੀ ਪੇ ਕਮਿਸ਼ਨ , ਮੁਲਾਜ਼ਮ-ਪੈਨਸ਼ਨਰ ਕਰ ਸਕਣਗੇ ਮੀਟਿੰਗ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Salman Khan Body Double: ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...
ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...
DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ
DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
ਵੱਡੀ ਵਾਰਦਾਤ! ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ; ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਵਾਰਦਾਤ! ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ; ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਖ਼ਬਰ! ਕਈ ਨਾਮੀਂ ਕਲੱਬਾਂ ਅਤੇ Restaurant ਦੇ ਲਾਇਸੈਂਸ ਸਸਪੈਂਡ, ਖਾਣੇ ਦੇ ਕੋਲ ਮਿਲੇ ਮਰੇ ਹੋਏ ਕਾਕਰੋਚ
ਵੱਡੀ ਖ਼ਬਰ! ਕਈ ਨਾਮੀਂ ਕਲੱਬਾਂ ਅਤੇ Restaurant ਦੇ ਲਾਇਸੈਂਸ ਸਸਪੈਂਡ, ਖਾਣੇ ਦੇ ਕੋਲ ਮਿਲੇ ਮਰੇ ਹੋਏ ਕਾਕਰੋਚ
ਚੰਡੀਗੜ੍ਹ 'ਚ ਔਰਤਾਂ ਨੂੰ ਫ੍ਰੀ 'ਚ ਮਿਲੇਗਾ iPhone, ਇਦਾਂ ਕਰੋ ਅਪਲਾਈ; ਪੈਟਰੋਲ ਤੋਂ ਬਾਅਦ ਲੱਗੇਗਾ ਫੋਨ ਦਾ ਲੰਗਰ
ਚੰਡੀਗੜ੍ਹ 'ਚ ਔਰਤਾਂ ਨੂੰ ਫ੍ਰੀ 'ਚ ਮਿਲੇਗਾ iPhone, ਇਦਾਂ ਕਰੋ ਅਪਲਾਈ; ਪੈਟਰੋਲ ਤੋਂ ਬਾਅਦ ਲੱਗੇਗਾ ਫੋਨ ਦਾ ਲੰਗਰ
ਪੰਜਾਬ ਦੀ ਸਿਆਸਤ ਨੂੰ ਲੈਕੇ ਵੱਡੀ ਹਲਚਲ, Akali-BJP ਗੱਠਜੋੜ ਨੂੰ ਲੈਕੇ ਦਿੱਤਾ ਵੱਡਾ ਬਿਆਨ
ਪੰਜਾਬ ਦੀ ਸਿਆਸਤ ਨੂੰ ਲੈਕੇ ਵੱਡੀ ਹਲਚਲ, Akali-BJP ਗੱਠਜੋੜ ਨੂੰ ਲੈਕੇ ਦਿੱਤਾ ਵੱਡਾ ਬਿਆਨ
ਪੰਜਾਬ 'ਚ ਮੌਸਮ ਬਦਲੇਗਾ ਮਿਜਾਜ਼, 4 ਜ਼ਿਲ੍ਹਿਆਂ 'ਚ ਅਲਰਟ; ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ
ਪੰਜਾਬ 'ਚ ਮੌਸਮ ਬਦਲੇਗਾ ਮਿਜਾਜ਼, 4 ਜ਼ਿਲ੍ਹਿਆਂ 'ਚ ਅਲਰਟ; ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ
Embed widget