ਪੜਚੋਲ ਕਰੋ

ਪੰਜਾਬ ਸਰਕਾਰ ਵੱਲੋਂ 'ਪਰਿਵਰਤਨ' ਸਕੀਮ ਤਹਿਤ ਦਿੱਤੀ ਜਾਵੇਗੀ ਮੁਫ਼ਤ ਹੁਨਰ ਸਿਖਲਾਈ

ਸਕੀਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਅਮਨ ਅਰੋੜਾ ਨੇ ਇਸ ਸੈਂਟਰ ਦਾ ਨਿਰੀਖਣ ਕੀਤਾ ਅਤੇ ਉਥੇ ਸਿਖਲਾਈ ਪ੍ਰਾਪਤ ਕਰ ਰਹੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਇਸ ਤਰ੍ਹਾਂ ਦੀਆਂ ਸਕੀਮਾਂ ਸਮੇਂ ਦੀ ਲੋੜ ਹਨ

Chandigarh News: ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਨੌਕਰੀਆਂ ਦੇ ਯੋਗ ਬਣਾਉਣ ਲਈ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ 'ਪਰਿਵਰਤਨ' ਸਕੀਮ ਦੀ ਸ਼ੁਰੂਆਤ ਕੀਤੀ। ਇਸ ਸਕੀਮ ਤਹਿਤ ਵਿਦਿਆਰਥੀਆਂ ਨੂੰ ਜ਼ਿਆਦਾ ਮੰਗ ਵਾਲੇ ਚੋਣਵੇਂ ਸੱਤ ਕੋਰਸਾਂ (ਜੌਬ ਰੋਲਜ਼) ਲਈ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਪਲਾਟ ਨੰਬਰ 1-15, ਸੈਕਟਰ-101, ਅਲਫ਼ਾ ਆਈ.ਟੀ. ਸਿਟੀ, ਐਸ.ਏ.ਐਸ. ਨਗਰ ਵਿਖੇ ਸਿਖਲਾਈ ਦੇਣ ਲਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਕੇਂਦਰ ਸਥਾਪਤ ਕੀਤਾ ਗਿਆ ਹੈ।


ਸਕੀਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਅਮਨ ਅਰੋੜਾ ਨੇ ਇਸ ਸੈਂਟਰ ਦਾ ਨਿਰੀਖਣ ਕੀਤਾ ਅਤੇ ਉਥੇ ਸਿਖਲਾਈ ਪ੍ਰਾਪਤ ਕਰ ਰਹੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਇਸ ਤਰ੍ਹਾਂ ਦੀਆਂ ਸਕੀਮਾਂ ਸਮੇਂ ਦੀ ਲੋੜ ਹਨ। ਉਨ੍ਹਾਂ ਕਿਹਾ ਕਿ ਇਹ ਉਦਯੋਗਾਂ ਨੂੰ ਹੁਨਰਮੰਦ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਵਿੱਚ ਵੀ ਸਹਾਈ ਸਿੱਧ ਹੋਵੇਗਾ।

ਡਾਇਰੈਕਟਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਨੌਜਵਾਨਾਂ ਨੂੰ ਸੱਤ ਸਿਖਲਾਈ ਕੋਰਸਾਂ ਵਿੱਚ ਸਿਖਲਾਈ ਦਿੱਤੀ ਜਾਵੇਗੀ, ਜਿਸ ਵਿੱਚ ਜਨਰਲ ਡਿਊਟੀ ਅਸਿਸਟੈਂਟ, ਮੈਡੀਕਲ ਲੈਬ ਟੈਕਨੀਸ਼ੀਅਨ, ਹਸਪਤਾਲ ਫਰੰਟ ਡੈਸਕ ਐਗਜ਼ੀਕਿਊਟਿਵ, ਰਿਟੇਲ ਸੇਲਜ਼ ਐਸੋਸੀਏਟ-ਕਮ-ਕੈਸ਼ੀਅਰ, ਅਕਾਊਂਟ ਐਗਜ਼ੀਕਿਊਟਿਵ, ਜੂਨੀਅਰ ਸਾਫਟਵੇਅਰ ਡਿਵੈੱਲਪਰ, ਸਰਚ ਇੰਜਣ ਮਾਰਕੀਟਿੰਗ ਐਗਜ਼ੀਕਿਊਟਿਵ ਸ਼ਾਮਲ ਹਨ।

ਇਸ ਸਕੀਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ 10ਵੀਂ ਅਤੇ 12ਵੀਂ ਪਾਸ (ਕੋਰਸ ਅਨੁਸਾਰ) ਵਿਦਿਆਰਥੀ ਇਸ ਸਕੀਮ ਅਧੀਨ ਆਪਣੇ ਆਪ ਨੂੰ ਰਜਿਸਟਰ ਅਤੇ ਸਰਟੀਫਾਈਡ ਕਰਵਾ ਸਕਦੇ ਹਨ। ਪੀ.ਐਸ.ਡੀ.ਐਮ. ਦੀ ਸੀ.ਐਸ.ਆਰ. ਸਕੀਮ ਤਹਿਤ ਸੂਬੇ ਭਰ ਦੇ 2100 ਵਿਦਿਆਰਥੀਆਂ ਨੂੰ ਇਹ ਸਿਖਲਾਈ ਮੁਫ਼ਤ ਦਿੱਤੀ ਜਾਵੇਗੀ। ਸਿਖਲਾਈ ਤੋਂ ਬਾਅਦ ਉਮੀਦਵਾਰਾਂ ਨੂੰ ਉਨ੍ਹਾਂ ਦੇ ਕੋਰਸ ਲਈ ਕੌਮੀ ਹੁਨਰ ਵਿਕਾਸ ਨਿਗਮ (ਐਨ.ਐਸ.ਡੀ.ਸੀ.) ਤਹਿਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਕੋਰਸ ਦਾ ਪਾਠਕ੍ਰਮ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ (ਐਨ.ਐਸ.ਕਿਊ.ਐਫ.) ਅਨੁਸਾਰ ਹੋਵੇਗਾ।


ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਹੁਨਰ ਵਿਕਾਸ ਸਕੀਮਾਂ ਬਣਾਉਣ ਅਤੇ ਚਲਾਉਣ ਲਈ ਇਸ ਮਿਸ਼ਨ ਨੂੰ ਸਰਕਾਰ ਲਈ ਸੰਪਰਕ ਦਾ ਸਿੰਗਲ ਪੁਆਇੰਟ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਜ਼ਿਕਰਯੋਗ ਹੈ ਕਿ ਪਰਿਵਰਤਨ ਸਕੀਮ, ਜੋ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਐਚ.ਡੀ.ਐਫ.ਸੀ. ਬੈਂਕ ਲਿਮਟਿਡ ਦੀ ਇੱਕ ਪਹਿਲਕਦਮੀ ਹੈ, ਨੂੰ ਟਰੇਨਿੰਗ ਪਾਰਟਨਰ ਮੈਸਰਜ਼ ਓਰੀਅਨ ਐਜੂਕੇਸ਼ਨਲ ਸੁਸਾਇਟੀ ਰਾਹੀਂ ਲਾਗੂ ਕੀਤਾ ਜਾਵੇਗਾ।

ਟਾਪ ਹੈਡਲਾਈਨ

Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Free Petrol: ਇਨ੍ਹਾਂ ਪੰਪਾਂ 'ਤੇ ਪੈਟਰੋਲ ਅੱਜ ਮੁਫ਼ਤ ਮਿਲੇਗਾ, ਦੋਪਹੀਆ-ਤਿੰਨਪਹੀਆ ਵਾਹਨਾਂ ਲਈ ₹500 ਅਤੇ ਕਾਰਾਂ ਲਈ ₹1,000 ਦੇ ਕੂਪਨ, ਜਾਣੋ ਕਿੰਨੇ ਵਜੇ ਅਤੇ ਕਿੱਥੇ...?
ਇਨ੍ਹਾਂ ਪੰਪਾਂ 'ਤੇ ਪੈਟਰੋਲ ਅੱਜ ਮੁਫ਼ਤ ਮਿਲੇਗਾ, ਦੋਪਹੀਆ-ਤਿੰਨਪਹੀਆ ਵਾਹਨਾਂ ਲਈ ₹500 ਅਤੇ ਕਾਰਾਂ ਲਈ ₹1,000 ਦੇ ਕੂਪਨ, ਜਾਣੋ ਕਿੰਨੇ ਵਜੇ ਅਤੇ ਕਿੱਥੇ...?
Punjab Weather Update: ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
ਪੰਜਾਬ 'ਚ 2 ਦਿਨ ਭਾਰੀ ਮੀਂਹ ਮਚਾਏਗਾ ਤਬਾਹੀ, ਗਰਜ-ਤੂਫ਼ਾਨ ਅਤੇ ਛਾਏ ਰਹਿਣਗੇ ਬੱਦਲ, ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ...
Punjab School Holiday: ਪੰਜਾਬ 'ਚ ਛੁੱਟੀ ਦਾ ਐਲਾਨ! ਸੋਮਵਾਰ ਨੂੰ ਚੰਡੀਗੜ੍ਹ-ਮੋਹਾਲੀ ਤੇ ਜਲੰਧਰ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਛੁੱਟੀ ਦਾ ਐਲਾਨ! ਸੋਮਵਾਰ ਨੂੰ ਚੰਡੀਗੜ੍ਹ-ਮੋਹਾਲੀ ਤੇ ਜਲੰਧਰ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ...

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 20, 21 ਅਤੇ 22 ਅਗਸਤ ਨੂੰ ਰਹੇਗੀ ਛੁੱਟੀ, ਜਾਣੋ ਵਜ੍ਹਾ
ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 20, 21 ਅਤੇ 22 ਅਗਸਤ ਨੂੰ ਰਹੇਗੀ ਛੁੱਟੀ, ਜਾਣੋ ਵਜ੍ਹਾ
ਵੱਡੀ ਖ਼ਬਰ! ਮਾਲ ਢੋਹਣ ਵਾਲੀਆਂ ਇਨ੍ਹਾਂ ਗੱਡੀਆਂ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਹੋਵੇਗਾ ਬੰਦ; ਜਾਣੋ
ਵੱਡੀ ਖ਼ਬਰ! ਮਾਲ ਢੋਹਣ ਵਾਲੀਆਂ ਇਨ੍ਹਾਂ ਗੱਡੀਆਂ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਹੋਵੇਗਾ ਬੰਦ; ਜਾਣੋ
ਪੰਜਾਬ ਤੋਂ ਵੱਡੀ ਖ਼ਬਰ! ਬੱਸ ਤੋਂ ਉਤਰਦਿਆਂ ਹੀ ਪਹਿਲਾਂ ਮਹਿਲਾ ਨੂੰ ਕੁੱਟਮਾਰ, ਫਿਰ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਬੱਸ ਤੋਂ ਉਤਰਦਿਆਂ ਹੀ ਪਹਿਲਾਂ ਮਹਿਲਾ ਨੂੰ ਕੁੱਟਮਾਰ, ਫਿਰ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਗਸਤ 2026
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!
Embed widget