ਪੜਚੋਲ ਕਰੋ

Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ! ਹੁਣ ਸੰਪਰਕ ਸੈਂਟਰਾਂ 'ਚ ਹੋਣ ਪੰਜ ਹੋਰ ਕੰਮ, ਖੱਜਲ-ਖੁਆਰੀ ਖਤਮ

ਯੂਟੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਮਰੱਥ ਅਥਾਰਿਟੀ ਤੋਂ ਮਨਜ਼ੂਰੀ ਮਿਲ ਚੁੱਕੀ ਹੈ ਤੇ ਅਗਲੇ ਹਫ਼ਤੇ ਤੋਂ ਇਹ ਵਾਧੂ ਸੇਵਾਵਾਂ ਸੰਪਰਕ ਸੈਂਟਰਾਂ ਵਿੱਚ ਆਮ ਲੋਕਾਂ ਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ।

Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ ਹੈ। ਯੂਟੀ ਪ੍ਰਸ਼ਾਸਨ ਵੱਲੋਂ ਲੋਕ ਹਿੱਤ ਵਿੱਚ ਨਵਾਂ ਕਦਮ ਉਠਾਉਂਦਿਆਂ ਸ਼ਹਿਰ ਦੇ ਸੰਪਰਕ ਸੈਂਟਰਾਂ ਵਿੱਚ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿੱਚ ਪੰਜ ਹੋਰ ਸਹੂਲਤਾਂ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ ਪੰਜ ਸਹੂਲਤਾਂ ਵਿੱਚ ਡੀਮੈਟ ਖਾਤਾ ਖੋਲ੍ਹਣਾ, ਨੈਸ਼ਨਲ ਪੈਨਸ਼ਨ ਸਕੀਮ (ਐਨਪੀਐਸ) ਖਾਤਾ, ਆਰਬੀਆਈ ਫਲੋਟਿੰਗ ਰੇਟ ਸੇਵਿੰਗ ਬਾਂਡ, ਕੈਪੀਟਲ ਗੇਨ ਬਾਂਡ ਤੇ ਸੇਵਿੰਗ ਬਾਂਡ ਸ਼ਾਮਲ ਹਨ। ਇਹ ਸਹੂਲਆਂ ਸ਼ਹਿਰ ਦੇ ਸਾਰੇ 45 ਸੰਪਰਕ ਸੈਂਟਰਾਂ ਵਿੱਚ ਲੋਕਾਂ ਨੂੰ ਅਗਲੇ ਹਫ਼ਤੇ ਤੋਂ ਮਿਲ ਸਕਣਗੀਆਂ।

ਯੂਟੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਮਰੱਥ ਅਥਾਰਿਟੀ ਤੋਂ ਮਨਜ਼ੂਰੀ ਮਿਲ ਚੁੱਕੀ ਹੈ ਤੇ ਅਗਲੇ ਹਫ਼ਤੇ ਤੋਂ ਇਹ ਵਾਧੂ ਸੇਵਾਵਾਂ ਸੰਪਰਕ ਸੈਂਟਰਾਂ ਵਿੱਚ ਆਮ ਲੋਕਾਂ ਨੂੰ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਹਾਲਾਂਕਿ, ਸੰਪਰਕ ਸੈਂਟਰ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕੇ ਸੇਵਾਵਾਂ ਮੁਹੱਈਆ ਕਰਨ ਦੀ ਪਹਿਲਕਦਮੀ ਵੀ ਕੀਤੀ ਗਈ ਸੀ, ਜਿਸ ਲਈ ਲੋਕਾਂ ਨੂੰ ਇਕ ਸੇਵਾ ਹਾਸਲ ਕਰਨ ਵਾਸਤੇ 200 ਰੁਪਏ ਤੱਕ ਦਾ ਭੁਗਤਾਨ ਕਰਨਾ ਪੈਂਦਾ ਹੈ। ਇਹ ਭੁਗਤਾਨ ਸੰਪਰਕ ਸੈਂਟਰ ਤੋਂ ਮਿਲਣ ਵਾਲੀ ਸਹੂਲਤਾਂ ਦੀ ਫੀਸ ਤੋਂ ਵੱਖਰੇ ਤੌਰ ’ਤੇ ਕਰਨਾ ਪੈਂਦਾ ਹੈ। ਯੂਟੀ ਪ੍ਰਸ਼ਾਸਨ ਦੀ ਇਸ ਸਹੂਲਤ ਦਾ ਵੀ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਲਾਭ ਲੈ ਰਹੇ ਹਨ।

ਦੱਸ ਦਈਏ ਕਿ ਸ਼ਹਿਰ ਦੇ ਸੰਪਰਕ ਸੈਂਟਰਾਂ ਵਿੱਚ ਜਨਮ ਤੇ ਮੌਤ ਸਰਟੀਫਿਕੇਟ, ਬਿਜਲੀ, ਪਾਣੀ ਤੇ ਸੀਵਰੇਜ ਦੇ ਬਿੱਲਾਂ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਮਿਊਨਿਟੀ ਹਾਲ ਦੀ ਬੁਕਿੰਗ ਕਰਵਾਉਣ, ਅਸ਼ਟਾਮ ਪੇਪਰ ਦੀ ਵਿਕਰੀ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਫਾਰਮ ਜਾਂ ਬੋਰਡ ਨਾਲ ਸਬੰਧਤ ਭੁਗਤਾਨ ਵੀ ਸੰਪਰਕ ਸੈਂਟਰਾਂ ’ਤੇ ਕੀਤਾ ਜਾ ਰਿਹਾ ਹੈ। ਫੈਡਰੇਸ਼ਨ ਆਫ ਸੈਕਟਰ ਵੈੱਲਫੇਅਰ ਐਸੋਸੀਏਸ਼ਨ ਚੰਡੀਗੜ੍ਹ (ਫੋਸਵੈਕ) ਦੇ ਚੇਅਰਮੈਨ ਬਲਜਿੰਦਰ ਸਿੰਘ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਸੰਪਰਕ ਸੈਂਟਰਾਂ ਦੀਆਂ ਸੇਵਾਵਾਂ ਵਿੱਚ ਪੰਜ ਹੋਰ ਨਵੀਆਂ ਸੇਵਾਵਾਂ ਸ਼ਾਮਲ ਕੀਤਾ ਜਾਣ ਸਵਾਗਤਯੋਗ ਕਦਮ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Punjab News : 12 ਸਾਲਾ ਬੱਚੀ ਨੂੰ ਟੱਕਰ ਮਾਰਨ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਨਸ਼ੇ 'ਚ ਸੀ ਟੱਲੀ
Punjab News : 12 ਸਾਲਾ ਬੱਚੀ ਨੂੰ ਟੱਕਰ ਮਾਰਨ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਨਸ਼ੇ 'ਚ ਸੀ ਟੱਲੀ
Ludhiana 'ਚ ਪਰਾਲੀ ਦੇ ਧੂੰਏਂ ਕਾਰਨ ਭਿਆਨਕ ਹਾਦਸਾ, ਮਹਿਲਾ ਦੀ ਮੌਤ; 3 ਗੰਭੀਰ ਜ਼ਖ਼ਮੀ
Ludhiana 'ਚ ਪਰਾਲੀ ਦੇ ਧੂੰਏਂ ਕਾਰਨ ਭਿਆਨਕ ਹਾਦਸਾ, ਮਹਿਲਾ ਦੀ ਮੌਤ; 3 ਗੰਭੀਰ ਜ਼ਖ਼ਮੀ
Chandigarh News: ਚੰਡੀਗੜ੍ਹ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ, ਇੱਥੇ ਵੇਖੋ ਪੂਰਾ ਸ਼ੈਡਿਊਲ, 26 ਨਵੰਬਰ ਤੋਂ 3 ਦਸੰਬਰ ਤੱਕ ਨਾਮਜ਼ਦਗੀਆਂ...
Chandigarh News: ਚੰਡੀਗੜ੍ਹ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ, ਇੱਥੇ ਵੇਖੋ ਪੂਰਾ ਸ਼ੈਡਿਊਲ, 26 ਨਵੰਬਰ ਤੋਂ 3 ਦਸੰਬਰ ਤੱਕ ਨਾਮਜ਼ਦਗੀਆਂ...
Punjab News: ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਭਾਰੀ ਸੁਰੱਖਿਆ ਵਿਚਾਲੇ ਜਲੰਧਰ ਪਹੁੰਚੇ, ਪਰਗਟ ਸਿੰਘ ਦੇ ਘਰ ਕਈ ਮੁੱਦਿਆਂ 'ਤੇ ਚਰਚਾ ਦੀ ਉਮੀਦ...
ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਭਾਰੀ ਸੁਰੱਖਿਆ ਵਿਚਾਲੇ ਜਲੰਧਰ ਪਹੁੰਚੇ, ਪਰਗਟ ਸਿੰਘ ਦੇ ਘਰ ਕਈ ਮੁੱਦਿਆਂ 'ਤੇ ਚਰਚਾ ਦੀ ਉਮੀਦ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਮੇਤ ਕਈ ਵਰਕਰ ਗ੍ਰਿਫ਼ਤਾਰ, ਅਦਾਲਤ ਨੇ ਭੇਜਿਆ ਜੇਲ੍ਹ
Punjab News : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸਮੇਤ ਕਈ ਵਰਕਰ ਗ੍ਰਿਫ਼ਤਾਰ, ਅਦਾਲਤ ਨੇ ਭੇਜਿਆ ਜੇਲ੍ਹ
Punjab News : 12 ਸਾਲਾ ਬੱਚੀ ਨੂੰ ਟੱਕਰ ਮਾਰਨ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਨਸ਼ੇ 'ਚ ਸੀ ਟੱਲੀ
Punjab News : 12 ਸਾਲਾ ਬੱਚੀ ਨੂੰ ਟੱਕਰ ਮਾਰਨ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਨਸ਼ੇ 'ਚ ਸੀ ਟੱਲੀ
Punjab News : ਚਚੇਰੇ ਭਰਾ ਨੂੰ ਨਾਬਾਲਗ ਭੈਣ ਨਾਲ ਹੋਇਆ ਪਿਆਰ, ਘਰੋਂ ਭਜਾ ਕੇ ਲੈ ਗਿਆ
Punjab News : ਚਚੇਰੇ ਭਰਾ ਨੂੰ ਨਾਬਾਲਗ ਭੈਣ ਨਾਲ ਹੋਇਆ ਪਿਆਰ, ਘਰੋਂ ਭਜਾ ਕੇ ਲੈ ਗਿਆ
Newlywed Couple Accident : ਐਤਵਾਰ ਨੂੰ ਹੋਇਆ ਵਿਆਹ, ਚਾਰ ਦਿਨਾਂ ਬਾਅਦ ਉੱਜੜਿਆ ਸੁਹਾਗ, ਸੜਕ ਹਾਦਸੇ ਨੇ ਖੋਹ ਲਈਆਂ ਨਵ-ਵਿਆਹੇ ਜੋੜੇ ਦੀਆਂ ਖੁਸ਼ੀਆਂ
Newlywed Couple Accident : ਐਤਵਾਰ ਨੂੰ ਹੋਇਆ ਵਿਆਹ, ਚਾਰ ਦਿਨਾਂ ਬਾਅਦ ਉੱਜੜਿਆ ਸੁਹਾਗ, ਸੜਕ ਹਾਦਸੇ ਨੇ ਖੋਹ ਲਈਆਂ ਨਵ-ਵਿਆਹੇ ਜੋੜੇ ਦੀਆਂ ਖੁਸ਼ੀਆਂ
Amritpal Singh News : ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆਏ MP ਅੰਮ੍ਰਿਤਪਾਲ ਸਿੰਘ, ਪੰਜਾਬ ਲਈ ਰਵਾਨਾ ਹੋਈ ਪੁਲਿਸ ਟੀਮ
Amritpal Singh News : ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆਏ MP ਅੰਮ੍ਰਿਤਪਾਲ ਸਿੰਘ, ਪੰਜਾਬ ਲਈ ਰਵਾਨਾ ਹੋਈ ਪੁਲਿਸ ਟੀਮ
Elephant Calf Treatment : ਵੰਤਾਰਾ 'ਚ ਹੋਵੇਗਾ ‘ਰਾਜਾ’ ਦਾ ਇਲਾਜ, ਅਸਾਮ ਤੋਂ ਏਅਰਲਿਫਟ ਕਰਕੇ ਜਾਮਨਗਰ ਲਿਆਂਦਾ ਜਾਵੇਗਾ ਹਾਥੀ ਦਾ ਬੱਚਾ  
Elephant Calf Treatment : ਵੰਤਾਰਾ 'ਚ ਹੋਵੇਗਾ ‘ਰਾਜਾ’ ਦਾ ਇਲਾਜ, ਅਸਾਮ ਤੋਂ ਏਅਰਲਿਫਟ ਕਰਕੇ ਜਾਮਨਗਰ ਲਿਆਂਦਾ ਜਾਵੇਗਾ ਹਾਥੀ ਦਾ ਬੱਚਾ  
Ludhiana 'ਚ ਪਰਾਲੀ ਦੇ ਧੂੰਏਂ ਕਾਰਨ ਭਿਆਨਕ ਹਾਦਸਾ, ਮਹਿਲਾ ਦੀ ਮੌਤ; 3 ਗੰਭੀਰ ਜ਼ਖ਼ਮੀ
Ludhiana 'ਚ ਪਰਾਲੀ ਦੇ ਧੂੰਏਂ ਕਾਰਨ ਭਿਆਨਕ ਹਾਦਸਾ, ਮਹਿਲਾ ਦੀ ਮੌਤ; 3 ਗੰਭੀਰ ਜ਼ਖ਼ਮੀ
 School Van Accident : ਸਕੂਲ ਵੈਨ ਤੇ ਕਾਰ ਵਿਚਾਲੇ ਭਿਆਨਕ ਟੱਕਰ, ਪਲਟੀ ਵੈਨ ,ਪੈ ਗਿਆ ਚੀਕ-ਚਿਹਾੜਾ
 School Van Accident : ਸਕੂਲ ਵੈਨ ਤੇ ਕਾਰ ਵਿਚਾਲੇ ਭਿਆਨਕ ਟੱਕਰ, ਪਲਟੀ ਵੈਨ ,ਪੈ ਗਿਆ ਚੀਕ-ਚਿਹਾੜਾ
Embed widget