Ludhiana News: ਲੁਧਿਆਣਾ ਵਾਸੀਆਂ ਲਈ ਖੁਸ਼ਖਬਰੀ ਹੈ। ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਮਿਲਣ ਜਾ ਰਿਹਾ ਹੈ। ਇਸ ਨਾਲ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ। ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਪੱਖੋਵਾਲ ਰੋਡ ਨੇੜੇ ਰਹਿੰਦੀ ਆਬਾਦੀ ਨੂੰ ਜਲਦ ਹੀ ਵੱਡਾ ਤੋਹਫਾ ਮਿਲ ਸਕਦਾ ਹੈ। ਕਾਫ਼ੀ ਸਮੇਂ ਤੋਂ ਲਟਕ ਰਿਹਾ ਰੇਲਵੇ ਪੁਲ (ਆਰਓਬੀ) ਹੁਣ ਜਲਦ ਹੀ ਸ਼ੁਰੂ ਹੋ ਜਾਵੇਗਾ ਤੇ ਇਸ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ। ਇਸ ਪੁਲ ’ਤੇ ਇੱਕ ਕਿਲੋਮੀਟਰ ਦੀ ਸੜਕ ਦਾ ਕੰਮ ਚੱਲ ਰਿਹਾ ਹੈ ਜੋ ਜਲਦ ਹੀ ਬਣ ਕੇ ਤਿਆਰ ਹੋ ਜਾਵੇਗੀ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਪੁਲ ਨੂੰ ਨਵੇਂ ਸਾਲ ’ਤੇ ਸ਼ੁਰੂ ਕੀਤਾ ਜਾ ਰਿਹਾ ਹੈ।   

  


ਦੱਸ ਦਈਏ ਕਿ ਇਸ ਪੁਲ ਦੀ ਸ਼ੁਰੂਆਤ ਜੂਨ 2019 ਵਿੱਚ ਕੀਤੀ ਗਈ ਸੀ, ਜਿਸ ਨੂੰ ਸਤੰਬਰ 2021 ਵਿੱਚ ਪੂਰਾ ਕਰਨ ਦੀ ਤਰੀਕ ਮਿੱਥੀ ਗਈ ਸੀ। ਸਮਾਰਟ ਸਿਟੀ ਤਹਿਤ ਬਣ ਰਹੇ ਇਸ ਪ੍ਰਾਜੈਕਟ ਲਈ ਕਈ ਵਾਰ ਤਰੀਕਾਂ ਤੈਅ ਕੀਤੀਆਂ ਗਈਆਂ ਤੇ ਹੁਣ ਇਹ ਆਖ਼ਰੀ ਪੜਾਅ ’ਤੇ ਪੁੱਜਿਆ ਹੈ। ਪੱਖੋਵਾਲ ਰੋਡ ’ਤੇ ਬਣ ਰਹੇ ਰੇਲਵੇ ਓਵਰ ਬ੍ਰਿਜ ਅਤੇ ਰੇਲਵੇ ਅੰਡਰ ਬ੍ਰਿਜ ਦੇ ਇੱਕ ਹਿੱਸੇ ਆਰਯੂਬੀ ਨੂੰ ਮਾਰਚ ਮਹੀਨੇ ਵਿੱਚ ਖੋਲ੍ਹਿਆ ਗਿਆ ਸੀ। 


ਜੇਕਰ ਹੁਣ ਇਹ ਪੁਲ ਨਵੇਂ ਸਾਲ ’ਤੇ ਸ਼ੁਰੂ ਹੋ ਜਾਂਦਾ ਹੈ ਤਾਂ ਫਿਰੋਜ਼ਪੁਰ ਰੋਡ, ਮਾਡਲ ਟਾਊਨ, ਪੱਖੋਵਾਲ ਰੋਡ ਤੇ ਸਰਾਭਾ ਨਗਰ ਵੱਲ ਜਾਣ ਵਾਲਿਆਂ ਨੂੰ ਜਾਮ ਤੋਂ ਕਾਫ਼ੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਪੱਖੋਵਾਲ ਰੋਡ ਦੇ ਵੱਲੋਂ ਸਰਾਭਾ ਨਗਰ, ਫਿਰੋਜ਼ਪੁਰ ਰੋਡ ਤੇ ਮਾਡਲ ਟਾਊਨ ਅਤੇ ਪੱਖੋਵਾਲ ਨੂੰ ਜਾਣ ਵਾਲੇ ਲੋਕਾਂ ਨੂੰ ਹੁਣ ਇਸ ਆਰਓਬੀ ਤੇ ਆਰਯੂਬੀ ਦਾ ਕਾਫ਼ੀ ਫਾਇਦਾ ਮਿਲੇਗਾ, ਜਿਸ ਥਾਂ ’ਤੇ ਜਾਣ ਲਈ ਹੁਣ 20 ਤੋਂ 25 ਮਿੰਟ ਲੱਗਦੇ ਸਨ, ਉਹ ਸਿਰਫ਼ 2 ਤੋਂ 3 ਮਿੰਟ ਵਿੱਚ ਪੁੱਜ ਜਾਣਗੇ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।