Jalandhar News: ਜਲੰਧਰ 'ਚ ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਨ੍ਹੀਂ ਦਿਨੀਂ ਸ਼ਹਿਰ 'ਚ ਬੋਲੈਰੋ ਗੈਂਗ ਕਾਫੀ ਸਰਗਰਮ ਹੋ ਗਿਆ ਹੈ। ਬੋਲੈਰੋ ਵਿੱਚ ਸਵਾਰ ਲੁਟੇਰਿਆਂ ਦਾ ਗਰੋਹ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਪਿਛਲੇ ਇੱਕ ਹਫ਼ਤੇ ਵਿੱਚ ਇਹ ਗਰੋਹ ਕਰੀਬ ਪੰਜ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਹੁਣ ਕ੍ਰਿਸਮਸ ਵਾਲੇ ਦਿਨ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ।
ਬੋਲੈਰੋ ਸਵਾਰ ਤਿੰਨ ਲੁਟੇਰਿਆਂ ਨੇ ਰਸਤੇ ਵਿੱਚ ਸਾਈਕਲ ਸਵਾਰ ਨੂੰ ਰੋਕ ਕੇ ਉਸ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਉਸ ਕੋਲੋਂ ਨਕਦੀ ਤੇ ਸਾਮਾਨ ਲੁੱਟ ਲਿਆ। ਘਟਨਾ ਦੀ ਦਿਲ ਦਹਿਲਾ ਦੇਣ ਵਾਲੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ 'ਚ ਦੋਸ਼ੀ ਪੀੜਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਨਜ਼ਰ ਆ ਰਹੇ ਹਨ।
ਹਾਸਲ ਜਾਣਕਾਰੀ ਅਨੁਸਾਰ ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਲੁਟੇਰੇ ਬੋਲੈਰੋ ਨੂੰ ਅੱਗੇ ਲਾ ਕੇ ਰੋਕਦੇ ਹਨ। ਪੀੜਤ ਆਪਣਾ ਸਾਈਕਲ ਛੱਡ ਕੇ ਭੱਜਣ ਲੱਗਦਾ ਹੈ ਤਾਂ ਉਸ ਨੂੰ ਨੇੜੇ ਹੀ ਸੁੱਟ ਲਿਆ ਜਾਂਦਾ ਹੈ। ਪੀੜਤ ਨੂੰ ਸੜਕ ਉਪਰ ਡੇਗ ਕੇ ਮੁਲਜ਼ਮ ਉਸ ਉਪਰ ਹਮਲਾ ਕਰ ਦਿੰਦੇ ਹਨ। ਇਸ ਮਗਰੋਂ ਤਿੰਨੇ ਮੁਲਜ਼ਮ ਉਸ ਦੀਆਂ ਜੇਬਾਂ ਦੀ ਤਲਾਸ਼ੀ ਲੈਂਦੇ ਹਨ ਤੇ ਨਕਦੀ ਤੇ ਸਾਮਾਨ ਲੈ ਕੇ ਫਰਾਰ ਹੋ ਜਾਂਦੇ ਹਨ।
ਹਾਸਲ ਜਾਣਕਾਰੀ ਅਨੁਸਾਰ ਕਰੀਬ 6 ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ। ਬਾਕੀ ਮੁਲਜ਼ਮ ਕਾਰ ਵਿੱਚ ਬੈਠੇ ਰਹੇ। ਬੋਲੈਰੋ ਵਿੱਚੋਂ ਸਿਰਫ਼ ਤਿੰਨ ਮੁਲਜ਼ਮ ਹੀ ਨਿਕਲੇ। ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਫਿਲਹਾਲ ਉਨ੍ਹਾਂ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ।
ਇਹ ਵੀ ਪੜ੍ਹੋ: SYL ਬਣਾਉਣ ਦੀ ਗਾਰੰਟੀ ਦੇਣ ਵਾਲਿਆਂ ਦੀ ਸਵਾਰੀ ਕਰ ਰਹੇ ਸੀਐਮ ਭਗਵੰਤ ਮਾਨ ਦੇ ਮੰਤਰੀ- ਪਰਗਟ ਸਿੰਘ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।