ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Punjab Politics: ਮਾਨ ਸਰਕਾਰ 'ਚ ਹੋ ਰਹੇ ਭ੍ਰਿਸ਼ਟਾਚਾਰ ਦਾ ਚੰਨੀ ਨੇ ਕੀਤਾ ਖੁਲਾਸਾ!

Channi slams Bhagwant mann: ਮੁੱਖ ਮੰਤਰੀ ਭਗਵੰਤ ਮਾਨ ਨੇ ਐਨ.ਓ.ਸੀ ਬਾਰੇ ਲੋਕਾਂ ਨੂੰ ਗੁਮਰਾਹ ਕਰ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਹੈ ਤੇ ਇਸ ਸਮੱਸਿਆ ਦੇ ਕਾਰਨ ਲੋਕਾਂ ਦੀਆ ਜਿੱਥੇ ਕਿ ਰਜਿਸ਼ਟਰੀਆਂ ਨਹੀ ਹੋ ਰਹੀਆਂ ਉੱਥੇ ਹੀ ਤਹਿਸੀਲ ਕੰਪਲੈਕਸ ਵਿੱਚ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਤੇ ਲੋਕਾਂ ਦੀ ਖੱਜਲ ਖੁਆਰੀ ਹੋ ਰਹੀ ਹੈ।

Channi slams Bhagwant mann: ਮੁੱਖ ਮੰਤਰੀ ਭਗਵੰਤ ਮਾਨ ਨੇ ਐਨ.ਓ.ਸੀ ਬਾਰੇ ਲੋਕਾਂ ਨੂੰ ਗੁਮਰਾਹ ਕਰ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਹੈ ਤੇ ਇਸ ਸਮੱਸਿਆ ਦੇ ਕਾਰਨ ਲੋਕਾਂ ਦੀਆ ਜਿੱਥੇ ਕਿ ਰਜਿਸ਼ਟਰੀਆਂ ਨਹੀ ਹੋ ਰਹੀਆਂ ਉੱਥੇ ਹੀ ਤਹਿਸੀਲ ਕੰਪਲੈਕਸ ਵਿੱਚ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਤੇ ਲੋਕਾਂ ਦੀ ਖੱਜਲ ਖੁਆਰੀ ਹੋ ਰਹੀ ਹੈ।ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਕੈਂਟ ਹਲਕੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।ਇਸ ਮੋਕੇ ਤੇ ਵਿਧਾਇਕ ਪਰਗਟ ਸਿੰਘ ਵੀ ਉੱਨਾਂ ਦੇ ਨਾਲ ਸਨ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਐਨ.ਓ.ਸੀ ਦੇ ਨਾਮ ਤੇ ਲੋਕਾ ਦੀ ਵੱਡੀ ਲੁੱਟ ਹੋ ਰਹੀ ਹੈ ਤੇ ਤਹਿਸੀਲਾਂ ਵਿੱਚ ਪੈਸੇ ਚੱਲ ਰਹੇ ਹਨ।ਉੱਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਐਨ.ਓ.ਸੀ ਖਤਮ ਦਾ ਝੂਠਾ ਬਿਆਨ ਦਿੱਤਾ ਹੈ ਜਦ ਕਿ ਇਹ ਐਨ.ਓ.ਸੀਆਂ ਲੋਕਾ ਲਈ ਪ੍ਰੇਸ਼ਾਨੀ ਤੇ ਖੱਜਲ ਖੁਆਰੀ ਦਾ ਸਬੱਬ ਬਣ ਗਈਆਂ ਹਨ।ਉੱਨਾਂ ਕਿਹਾ ਕਿ ਜਲੰਧਰ ਵਿੱਚ ਸੜਕਾਂ ਤੇ ਸਫਾਈ ਦਾ ਬੁਰਾ ਹਾਲ ਹੈ ਤੇ ਇੱਥੇ ਪ੍ਰਸਾਸ਼ਨ ਵੀ ਗੰਭੀਰਤਾ ਨਹੀ ਦਿਖਾ ਰਿਹਾ ਹੈ।

ਚੰਨੀ ਨੇ ਕਿਹਾ ਇੱਥੇ ਲੋਕਾਂ ਨਾਲ ਲੁੱਟਾਂ ਖੋਹਾ ਹੋ ਰਹੀਆਂ ਹਨ ਤੇ ਸੱਟੇ ਵਗਰੇ ਗੈਰ ਕਨੂੰਨੀ ਕੰਮ ਸ਼ਰੇਆਮ ਸਿਆਸੀ ਲੀਡਰਾਂ ਦੀ ਸਰਪ੍ਰਸਤੀ ਹੇਠ ਹੋ ਰਹੇ ਹਨ।ਉੱਨਾਂ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕਰਦਿਆਂ ਕਿਹਾ ਕਿ ਜਲੰਧਰ ਦੀ ਹਰ ਗਲੀ ਚ ਚਿੱਟਾ ਵਿਕ ਰਿਹਾ ਹੈ ਪਰ ਪੁਲਿਸ ਦਾ ਕੋਈ ਐਕਸ਼ਨ ਨਹੀ ਹੈ।ਚਰਨਜੀਤ ਸਿੰਘ ਚੰਨੀ ਨੇ ਚੋਣ ਮੀਟਿੰਗਾਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੱਨਾਂ ਵੱਲੋਂ ਮੁੱਖ ਮੰਤਰੀ ਰਹਿੰਦਿਆਂ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਵਿਕਾਸ ਕਾਰਜਾਂ ਲਈ ਦਿੱਤੀਆਂ ਗਈਆਂ ਪਰ ਇਸ ਸਰਕਾਰ ਨੇ ਆਉਂਦਿਆਂ ਹੀ ਇਹ ਗ੍ਰਾਂਟਾ ਵਾਪਸ ਮੰਗਵਾ ਲਈਆਂ ਤੇ ਢਾਈ ਸਾਲ ਦੇ ਇਸ ਸਰਕਾਰ ਦੇ ਕਾਰਜਕਾਲ ਵਿੱਚ ਕਿਸੇ ਪੰਚਾਇਤ ਯਾਂ ਨਗਰ ਕੋਸਲ ਨੂੰ ਕੋਈ ਪੈਸਾ ਨਹੀ ਮਿਲਿਆ।ਇਸ ਮੋਕੇ ਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਅੱਜ ਦੇਸ਼ ਵਿੱਚ ਬਦਲਾਉ ਦੀ ਜ਼ਰੂਰਤ ਹੈ ਤੇ ਜੇਕਰ ਇਹ ਬਦਲਾਉ ਨਾ ਕੀਤਾ ਗਿਆ ਤਾਂ ਸਵਿਧਾਨ ਨੂੰ ਖ਼ਤਰਾ ਬਣ ਜਾਵੇਗਾ।

ਉਨ੍ਹਾਂ ਕਿਹਾ ਕਿ ਦੇਸ਼ ਦੀ ਸਿਆਸਤ ਵਿੱਚ ਬਦਲਾਉ ਲਿਆਉਣ ਲਈ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣਾ ਜ਼ਰੂਰੀ ਹੈ ਤਾਂ ਜੋ ਚੰਨੀ ਪਾਰਲੀਮੈਂਟ ਵਿੱਚ ਜਾ ਕੇ ਪੰਜਾਬ ਦੇ ਮਸਲੇ ਬੇਬਾਕੀ ਨਾਲ ਰੱਖ ਸਕਣ।ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਕੈਂਟ ਹਲਕੇ ਦੇ ਪਿੰਡ ਸਰਹਾਲੀ,ਕੁੱਕੜ ਅਤੇ ਜਲੰਧਰ ਕੈਂਟ ਦੇ ਵੱਖ ਵੱਖ ਵਾਰਡਾਂ ਦੇ ਕੋਸਲਰਾ ਦੇ ਘਰ ਚੋਣ ਮੀਟਿੰਗਾਂ ਕੀਤੀਆਂ ਜਿਸ ਵਿੱਚ ਵੱਡੀ ਗਿਣਤੀ ਚ ਲੋਕ ਸ਼ਾਮਲ ਹੋਏ ਤੇ ਇੰਨਾਂ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਫਤਵਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਦਲਬਦਲੂਆਂ ਨੂੰ ਮੂੰਹ ਨਹੀਂ ਲਗਾਉਣੇ ਤੇ ਕਾਂਗਰਸ ਪਾਰਟੀ ਵਫ਼ਾਦਾਰ ਤੇ ਨਿਧੜਕ ਜਰਨੈਲ ਚਰਨਜੀਤ ਸਿੰਘ ਚੰਨੀ ਨੂੰ ਹੀ ਜਿਤਾਉਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮਣਿਪੁਰ ਦੇ CM ਐਨ ਬੀਰੇਨ ਸਿੰਘ ਨੇ ਦਿੱਤਾ ਅਸਤੀਫਾ, ਦਿੱਲੀ 'ਚ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ; ਰਾਜ 'ਚ 21 ਮਹੀਨਿਆਂ ਤੋਂ ਹਿੰਸਾ ਜਾਰੀ
ਮਣਿਪੁਰ ਦੇ CM ਐਨ ਬੀਰੇਨ ਸਿੰਘ ਨੇ ਦਿੱਤਾ ਅਸਤੀਫਾ, ਦਿੱਲੀ 'ਚ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ; ਰਾਜ 'ਚ 21 ਮਹੀਨਿਆਂ ਤੋਂ ਹਿੰਸਾ ਜਾਰੀ
Income Tax: ਆਮਦਨੀ ਕਰ ਵਿਭਾਗ ਤੋਂ ਆਇਆ SMS! ਇਹ ਕੋਈ ਵਾਰਨਿੰਗ ਹੈ ਜਾਂ ਨਹੀਂ? ਜਾਣੋ ਪੂਰਾ ਮਾਮਲਾ
Income Tax: ਆਮਦਨੀ ਕਰ ਵਿਭਾਗ ਤੋਂ ਆਇਆ SMS! ਇਹ ਕੋਈ ਵਾਰਨਿੰਗ ਹੈ ਜਾਂ ਨਹੀਂ? ਜਾਣੋ ਪੂਰਾ ਮਾਮਲਾ
Punjab News: ਸੂਬੇ 'ਚ ਮੈਰਿਜ਼-ਫੰਕਸ਼ਨ ’ਤੇ ਸ਼ਰਾਬ ਦੀ ਵਰਤੋਂ ਨੂੰ ਲੈ ਕੇ ਆਬਕਾਰੀ ਵਿਭਾਗ ਵੱਲੋਂ ਸੁਖਤ ਹੁਕਮ ਜਾਰੀ
Punjab News: ਸੂਬੇ 'ਚ ਮੈਰਿਜ਼-ਫੰਕਸ਼ਨ ’ਤੇ ਸ਼ਰਾਬ ਦੀ ਵਰਤੋਂ ਨੂੰ ਲੈ ਕੇ ਆਬਕਾਰੀ ਵਿਭਾਗ ਵੱਲੋਂ ਸੁਖਤ ਹੁਕਮ ਜਾਰੀ
Auto News: ਇਸ ਸਸਤੀ ਇਲੈਕਟ੍ਰਿਕ ਕਾਰ 'ਤੇ 70000 ਰੁਪਏ ਦਾ ਡਿਸਕਾਊਂਟ, ਗਾਹਕਾਂ ਵਿਚਾਲੇ ਮੱਚੀ ਹਲਚਲ; ਮੌਕਾ ਸਿਰਫ...
Auto News: ਇਸ ਸਸਤੀ ਇਲੈਕਟ੍ਰਿਕ ਕਾਰ 'ਤੇ 70000 ਰੁਪਏ ਦਾ ਡਿਸਕਾਊਂਟ, ਗਾਹਕਾਂ ਵਿਚਾਲੇ ਮੱਚੀ ਹਲਚਲ; ਮੌਕਾ ਸਿਰਫ...
Advertisement
ABP Premium

ਵੀਡੀਓਜ਼

ਡੱਲੇਵਾਲ ਦੀ ਵਿਗੜੀ ਸਿਹਤ! ਜ਼ਿਆਦਾਤਰ ਨਸਾ ਬਲੋਕਪੁਲਿਸ ਨੇ ਰੋਕਿਆ ਹਾਰਡੀ ਸੰਧੂ ਦਾ ਸ਼ੋਅ , ਸ਼ੋਅ ਤੋਂ ਪਹਿਲਾਂ ਹੀ ਕੀਤਾ ਡਿਟੇਨਗੁਰਪਤਵੰਤ ਪੰਨੂ ਨੇ ਡਿਪੋਰਟ ਹੋਏ ਪੰਜਾਬੀਆਂ ਲਈ ਚੁੱਕੀ ਆਵਾਜ਼  ਕੀਤਾ ਵੱਡਾ ਐਲਾਨ!ਦਿੱਲੀ ਮਾਡਲ ਕਿਵੇਂ ਹੋਇਆ ਫ਼ੇਲ੍ਹ? MLA ਪ੍ਰਗਟ ਸਿੰਘ ਦਾ ਵੱਡਾ ਖ਼ੁਲਾਸਾ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਣਿਪੁਰ ਦੇ CM ਐਨ ਬੀਰੇਨ ਸਿੰਘ ਨੇ ਦਿੱਤਾ ਅਸਤੀਫਾ, ਦਿੱਲੀ 'ਚ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ; ਰਾਜ 'ਚ 21 ਮਹੀਨਿਆਂ ਤੋਂ ਹਿੰਸਾ ਜਾਰੀ
ਮਣਿਪੁਰ ਦੇ CM ਐਨ ਬੀਰੇਨ ਸਿੰਘ ਨੇ ਦਿੱਤਾ ਅਸਤੀਫਾ, ਦਿੱਲੀ 'ਚ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਲਿਆ ਫੈਸਲਾ; ਰਾਜ 'ਚ 21 ਮਹੀਨਿਆਂ ਤੋਂ ਹਿੰਸਾ ਜਾਰੀ
Income Tax: ਆਮਦਨੀ ਕਰ ਵਿਭਾਗ ਤੋਂ ਆਇਆ SMS! ਇਹ ਕੋਈ ਵਾਰਨਿੰਗ ਹੈ ਜਾਂ ਨਹੀਂ? ਜਾਣੋ ਪੂਰਾ ਮਾਮਲਾ
Income Tax: ਆਮਦਨੀ ਕਰ ਵਿਭਾਗ ਤੋਂ ਆਇਆ SMS! ਇਹ ਕੋਈ ਵਾਰਨਿੰਗ ਹੈ ਜਾਂ ਨਹੀਂ? ਜਾਣੋ ਪੂਰਾ ਮਾਮਲਾ
Punjab News: ਸੂਬੇ 'ਚ ਮੈਰਿਜ਼-ਫੰਕਸ਼ਨ ’ਤੇ ਸ਼ਰਾਬ ਦੀ ਵਰਤੋਂ ਨੂੰ ਲੈ ਕੇ ਆਬਕਾਰੀ ਵਿਭਾਗ ਵੱਲੋਂ ਸੁਖਤ ਹੁਕਮ ਜਾਰੀ
Punjab News: ਸੂਬੇ 'ਚ ਮੈਰਿਜ਼-ਫੰਕਸ਼ਨ ’ਤੇ ਸ਼ਰਾਬ ਦੀ ਵਰਤੋਂ ਨੂੰ ਲੈ ਕੇ ਆਬਕਾਰੀ ਵਿਭਾਗ ਵੱਲੋਂ ਸੁਖਤ ਹੁਕਮ ਜਾਰੀ
Auto News: ਇਸ ਸਸਤੀ ਇਲੈਕਟ੍ਰਿਕ ਕਾਰ 'ਤੇ 70000 ਰੁਪਏ ਦਾ ਡਿਸਕਾਊਂਟ, ਗਾਹਕਾਂ ਵਿਚਾਲੇ ਮੱਚੀ ਹਲਚਲ; ਮੌਕਾ ਸਿਰਫ...
Auto News: ਇਸ ਸਸਤੀ ਇਲੈਕਟ੍ਰਿਕ ਕਾਰ 'ਤੇ 70000 ਰੁਪਏ ਦਾ ਡਿਸਕਾਊਂਟ, ਗਾਹਕਾਂ ਵਿਚਾਲੇ ਮੱਚੀ ਹਲਚਲ; ਮੌਕਾ ਸਿਰਫ...
Punjab News: ਘਰ 'ਚ ਰੱਖੇ ਪਾਠ ਦੌਰਾਨ ਡਿੱਗੀ ਛੱਤ, 22 ਲੋਕ ਦੱਬੇ ਗਏ ਹੇਠਾਂ, ਸੂਬਾ ਸਰਕਾਰ ਨੇ ਮਾਲੀ ਸਹਾਇਤਾ ਦੇਣ ਦਾ ਕੀਤਾ ਐਲਾਨ
Punjab News: ਘਰ 'ਚ ਰੱਖੇ ਪਾਠ ਦੌਰਾਨ ਡਿੱਗੀ ਛੱਤ, 22 ਲੋਕ ਦੱਬੇ ਗਏ ਹੇਠਾਂ, ਸੂਬਾ ਸਰਕਾਰ ਨੇ ਮਾਲੀ ਸਹਾਇਤਾ ਦੇਣ ਦਾ ਕੀਤਾ ਐਲਾਨ
Asia Cup 2025 ਲਈ 15 ਮੈਂਬਰੀ ਟੀਮ ਇੰਡੀਆ ਹੋਈ Fix! ਸੂਰਿਆ ਬਣੇ ਕਪਤਾਨ, ਰੈੱਡੀ, ਪਰਾਗ, ਸੰਜੂ ਤੇ ਅਰਸ਼ਦੀਪ ਨੂੰ ਮਿਲਿਆ ਮੌਕਾ
Asia Cup 2025 ਲਈ 15 ਮੈਂਬਰੀ ਟੀਮ ਇੰਡੀਆ ਹੋਈ Fix! ਸੂਰਿਆ ਬਣੇ ਕਪਤਾਨ, ਰੈੱਡੀ, ਪਰਾਗ, ਸੰਜੂ ਤੇ ਅਰਸ਼ਦੀਪ ਨੂੰ ਮਿਲਿਆ ਮੌਕਾ
ਸੁਰੱਖਿਆ ਬਲਾਂ ਨੇ 12 ਨਕਸਲੀਆਂ ਨੂੰ ਕੀਤਾ ਢੇਰ, 2 ਜਵਾਨ ਸ਼ਹੀਦ
ਸੁਰੱਖਿਆ ਬਲਾਂ ਨੇ 12 ਨਕਸਲੀਆਂ ਨੂੰ ਕੀਤਾ ਢੇਰ, 2 ਜਵਾਨ ਸ਼ਹੀਦ
Delhi Election Result 2025: ਕੇਜਰੀਵਾਲ ਦੀ ਹਾਰ ਦਾ ਇਨ੍ਹਾਂ ਹਸਤੀਆਂ ਨੇ ਲਿਆ ਸਵਾਦ, ਤੰਜ ਕੱਸਦੇ ਹੋਏ ਬੋਲੇ- ਹੁਣ ਭਾਜਪਾ 'ਚ ਹੋਣਗੇ ਸ਼ਾਮਲ!
ਕੇਜਰੀਵਾਲ ਦੀ ਹਾਰ ਦਾ ਇਨ੍ਹਾਂ ਹਸਤੀਆਂ ਨੇ ਲਿਆ ਸਵਾਦ, ਤੰਜ ਕੱਸਦੇ ਹੋਏ ਬੋਲੇ- ਹੁਣ ਭਾਜਪਾ 'ਚ ਹੋਣਗੇ ਸ਼ਾਮਲ!
Embed widget