Jalandhar news:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਵਿੱਚ ਕਾਫੀ ਦੌਰੇ ਹੋ ਗਏ ਹਨ ,ਪਿਛਲੇ 2 ਹਫਤਿਆਂ ਤੋਂ ਉਨ੍ਹਾਂ ਦਾ 7ਵਾਂ ਜਾਂ 8ਵਾਂ ਦੌਰਾ ਹੈ। ਦੱਸ ਦਈਏ ਕਿ ਅੱਜ ਮਹਾਂਸ਼ਿਵਰਾਤੀ ਦਾ ਮਹਾਂਪੁਰਬ ਹੈ, ਜਿਸ ਮੌਕੇ ਸੀਐਮ ਮਾਨ ਜਲੰਧਰ ਪਹੁੰਚੇ ਜਿੱਥੇ ਉਨ੍ਹਾਂ ਨੇ ਸ੍ਰੀ ਦੇਵੀ ਤਲਾਬ ਮੰਦਰ ਵਿੱਚ ਮੱਥਾ ਟੇਕਿਆ ਅਤੇ ਭਗਵਾਨ ਦਾ ਆਸ਼ੀਰਵਾਦ ਲਿਆ


CM ਮਾਨ ਨੇ 2 ਮੰਦਰਾਂ 'ਚ ਟੇਕਿਆ ਮੱਥਾ


ਮਹਾਸ਼ਿਵਰਾਤਰੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ 2 ਮੰਦਰਾਂ ਵਿੱਚ ਮੱਥਾ ਟੇਕਿਆ। ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਮਹਾਲਕਸ਼ਮੀ ਮੰਦਰ ਵਿੱਚ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਰ ਪਹੁੰਚੇ। ਮੰਦਰ 'ਚ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਨੇ ਸ਼ਰਧਾਲੂਆਂ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਲੋਕਾਂ ਨੂੰ ਹੱਥ ਜੋੜ ਕੇ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ।


ਇਹ ਵੀ ਪੜ੍ਹੋ: Mahashivratri 2023: ਜੇ ਗਰਭਵਤੀ ਔਰਤਾਂ ਮਹਾਸ਼ਿਵਰਾਤਰੀ ਦਾ ਰੱਖ ਰਹੀਆਂ ਹਨ ਵਰਤ ਤਾਂ ਰੱਖੋ ਇਹ ਸਾਵਧਾਨੀਆਂ


CM ਮਾਨ ਦੇ ਦੌਰਿਆਂ ਨੂੰ ਲੋਕ ਸਭਾ ਉਪ ਚੋਣਾਂ ਨੂੰ ਜੋੜ ਕੇ ਵੇਖਿਆ ਜਾ ਰਿਹਾ


ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਦਾ ਦਿਹਾਂਤ ਹੋ ਗਿਆ ਸੀ। ਇਸ ਤੋਂ ਬਾਅਦ ਹੁਣ ਜਲੰਧਰ ਲੋਕ ਸਭਾ ਸੀਟ ਖਾਲੀ ਹੋ ਗਈ ਹੈ। ਇਸ ਖਾਲੀ ਹੋਈ ਸੀਟ 'ਤੇ ਜਲਦੀ ਹੀ ਉਪ ਚੋਣ ਦਾ ਐਲਾਨ ਕੀਤਾ ਜਾਣ ਵਾਲਾ ਹੈ। ਪਹਿਲਾਂ ਹੀ ਜਲੰਧਰ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰਿਆਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਉੱਥੇ ਹੀ ਮੁੱਖ ਮੰਤਰੀ ਦੇ ਇਨ੍ਹਾਂ ਦੌਰਿਆਂ ਨੂੰ ਲੋਕ ਸਭਾ ਉਪ ਚੋਣਾਂ ਨਾਲ ਜੋੜ ਕੇ ਵੇਖ ਰਹੇ ਹਨ।


ਜਲੰਧਰ ਵਿੱਚ ਵੀ ਭਾਜਪਾ ਸਰਗਰਮ


ਲੋਕ ਸਭਾ ਜ਼ਿਮਨੀ ਚੋਣਾਂ ਲਈ ਜਲੰਧਰ 'ਚ ਆਪਣੇ ਸੰਸਦ ਮੈਂਬਰ ਦੇ ਜਾਣ ਤੋਂ ਬਾਅਦ ਭਾਵੇਂ ਕਾਂਗਰਸ ਪਾਰਟੀ ਇੰਨੀ ਸਰਗਰਮ ਨਹੀਂ ਹੈ ਪਰ ਭਾਜਪਾ ਨੇ ਵੀ ਜਲੰਧਰ 'ਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਸੂਬਾ ਲੀਡਰਸ਼ਿਪ ਤੋਂ ਲੈ ਕੇ ਕੇਂਦਰੀ ਲੀਡਰਸ਼ਿਪ ਤੱਕ ਆਪਣੇ ਵਰਕਰਾਂ ਨੂੰ ਜਥੇਬੰਦ ਕਰਨ ਲਈ ਦੌਰੇ ਤੇ ਮੀਟਿੰਗਾਂ ਕਰਨ ਲੱਗ ਪਏ ਹਨ। ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਲਗਾਤਾਰ ਜਲੰਧਰ ਦਾ ਦੌਰਾ ਕਰ ਰਹੇ ਹਨ। ਹਾਲ ਹੀ 'ਚ ਕੇਂਦਰੀ ਮੰਤਰੀ ਅਰਜੁਨ ਮੇਘਵਾਲ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਸਨ।


ਇਹ ਵੀ ਪੜ੍ਹੋ: Fatehgarh Sahib News : ਫ਼ਤਹਿਗੜ੍ਹ ਸਾਹਿਬ ਵਿਖੇ ਮਜ਼ਦੂਰ ਪਰਿਵਾਰ ਦੀ 14 ਸਾਲਾ ਨਾਬਾਲਿਗ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ