ਪੜਚੋਲ ਕਰੋ

Election Commission: ਐਕਸ਼ਨ ਮੋਡ 'ਚ ਚੋਣ ਕਮਿਸ਼ਨ, ਪੰਜਾਬ 'ਚ 24 ਘੰਟਿਆਂ 'ਚ ਵੱਡੀ ਕਾਰਵਾਈ, ਬਿਨਾਂ ਮਨਜ਼ੂਰੀ ਦੇ ਵਿਕਾਸ ਕਾਰਜਾਂ 'ਤੇ ਸ਼ਿਕੰਜਾ

Jalandhar News: ਲੋਕ ਸਭਾ ਚੋਣਾਂ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਨਾਲ ਪੰਜਾਬ ਚੋਣ ਕਮਿਸ਼ਨ ਐਕਸ਼ਨ ਮੋਡ ਵਿੱਚ ਹੈ। 24 ਘੰਟਿਆਂ ਵਿੱਚ ਪੰਜਾਬ ਵਿੱਚ ਜਨਤਕ ਥਾਵਾਂ 'ਤੇ ਲਗਾਏ ਗਏ 19 ਹਜ਼ਾਰ ਫਲੈਕਸ, ਬੈਨਰ ਅਤੇ ਪੋਸਟਰ

Jalandhar News: ਲੋਕ ਸਭਾ ਚੋਣਾਂ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਨਾਲ ਪੰਜਾਬ ਚੋਣ ਕਮਿਸ਼ਨ ਐਕਸ਼ਨ ਮੋਡ ਵਿੱਚ ਹੈ। 24 ਘੰਟਿਆਂ ਵਿੱਚ ਪੰਜਾਬ ਵਿੱਚ ਜਨਤਕ ਥਾਵਾਂ 'ਤੇ ਲਗਾਏ ਗਏ 19 ਹਜ਼ਾਰ ਫਲੈਕਸ, ਬੈਨਰ ਅਤੇ ਪੋਸਟਰ ਹਟਵਾ ਦਿੱਤੇ ਗਏ ਹਨ। ਇਨ੍ਹਾਂ ਵਿੱਚ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਮੰਤਰੀਆਂ ਅਤੇ ਹੋਰ ਸਿਆਸੀ ਆਗੂਆਂ ਆਦਿ ਦੇ ਪੋਸਟਰ ਵੀ ਸ਼ਾਮਲ ਹਨ। ਚੋਣ ਕਮਿਸ਼ਨ ਵੱਲੋਂ ਰਾਜ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਸਮੇਤ ਹਰ ਗਤੀਵਿਧੀ ਦੀ ਨਿਗਰਾਨੀ ਰੱਖੀ ਜਾ ਰਹੀ ਹੈ। ਸਾਰੇ ਜ਼ਿਲ੍ਹਿਆਂ ਦੇ ਚੋਣ ਅਧਿਕਾਰੀ ਕਮਿਸ਼ਨ ਦੇ ਸਿੱਧੇ ਸੰਪਰਕ ਵਿੱਚ ਹਨ।

ਜਾਣਕਾਰੀ ਅਨੁਸਾਰ ਟੀਮਾਂ ਵੱਲੋਂ ਸੂਬੇ ਵਿੱਚ ਜਨਤਕ ਥਾਵਾਂ ’ਤੇ ਕੁੱਲ 21878 ਫਲੈਕਸ, ਪੋਸਟਰ, ਬੈਨਰ ਆਦਿ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਇਸ ਵਿੱਚੋਂ 18645 ਨੂੰ ਉਤਾਰਿਆ ਜਾ ਚੁੱਕਾ ਹੈ। ਸ਼ਹਿਰਾਂ ਵਿੱਚ ਨਗਰ ਨਿਗਮ ਅਤੇ ਤਹਿਬਾਜ਼ਾਰੀ ਦੀਆਂ ਟੀਮਾਂ ਇਸ ਕੰਮ ਨੂੰ ਅੰਜਾਮ ਦੇ ਰਹੀਆਂ ਹਨ। ਜਦੋਂ ਕਿ ਨਿੱਜੀ ਜਾਇਦਾਦ 'ਤੇ ਲੱਗੇ 4025 ਪੋਸਟਰ, ਬੈਨਰ ਆਦਿ ਦੀ ਪਛਾਣ ਕੀਤੀ ਗਈ। ਇਨ੍ਹਾਂ ਵਿੱਚੋਂ 3541 ਨੂੰ ਉਤਾਰਿਆ ਜਾ ਚੁੱਕਾ ਹੈ। ਇਹ ਪ੍ਰਕਿਰਿਆ ਸਾਰੇ ਜ਼ਿਲ੍ਹਿਆਂ ਵਿੱਚ ਚੱਲ ਰਹੀ ਹੈ। ਇਸ ਦੇ ਨਾਲ ਹੀ ਹੁਣ ਵੋਟਰ ਜਾਗਰੂਕਤਾ ਮੁਹਿੰਮ 'ਤੇ ਵੀ ਲੋਕਾਂ ਦਾ ਧਿਆਨ ਰਹੇਗਾ।

ਚੋਣ ਕਮਿਸ਼ਨ ਵੱਲੋਂ ਇਸ ਗੱਲ 'ਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਸੇ ਵੀ ਮਾਧਿਅਮ ਰਾਹੀਂ  ਸਿਆਸੀ ਪਾਰਟੀਆਂ ਬਿਨਾਂ ਮਨਜ਼ੂਰੀ ਦੇ ਪ੍ਰਚਾਰ ਨਾ ਕਰ ਸਕਣ। ਅਜਿਹੇ 'ਚ ਸਰਕਾਰੀ ਬੱਸਾਂ 'ਤੇ ਲੱਗੇ ਸਰਕਾਰੀ ਸਕੀਮਾਂ ਦੇ ਇਸ਼ਤਿਹਾਰ ਹਟਾਏ ਜਾ ਰਹੇ ਹਨ। ਸਰਕਾਰੀ ਵੈੱਬਸਾਈਟਾਂ ਤੋਂ ਵੀ ਨੇਤਾਵਾਂ ਦੀਆਂ ਫੋਟੋਆਂ ਹਟਾਈਆਂ ਜਾ ਰਹੀਆਂ ਹਨ।

ਹੁਣ ਸਿਰਫ ਅਫਸਰਾਂ ਦੀਆਂ ਫੋਟੋਆਂ ਹੀ ਰਹਿਣਗੀਆਂ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਅਧਿਕਾਰੀਆਂ ਨੂੰ ਸੀ ਵਿਜਿਲ ਐਪ 'ਤੇ ਪ੍ਰਾਪਤ ਸ਼ਿਕਾਇਤਾਂ ਨੂੰ 100 ਮਿੰਟਾਂ ਭਾਵ 1 ਘੰਟਾ 40 ਮਿੰਟ ਦੇ ਅੰਦਰ ਹੱਲ ਕਰਨ ਲਈ ਕਿਹਾ ਹੈ।

ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਿਆਂ ਦੇ ਚੋਣ ਅਧਿਕਾਰੀਆਂ ਨੂੰ ਖੇਤਰਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸੂਚੀ ਬਣਾਉਣ ਲਈ ਕਿਹਾ ਹੈ। ਇਹਨਾਂ ਵਿੱਚੋਂ ਲੋਕ ਨਿਰਮਾਣ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਅਤੇ ਸਿੰਚਾਈ ਵਿਭਾਗ ਪ੍ਰਮੁੱਖ ਹਨ। ਮੁੱਖ ਚੋਣ ਅਫ਼ਸਰ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਵਿਕਾਸ ਕਾਰਜ ਬਿਨਾਂ ਪ੍ਰਵਾਨਗੀ ਤੋਂ ਸ਼ੁਰੂ ਨਾ ਹੋਵੇ, ਇਸ 'ਤੇ ਨਜ਼ਰ ਰੱਖੀ ਜਾਵੇ। ਇਸ ਦੇ ਨਾਲ ਹੀ ਸੁਵਿਧਾ ਪੋਰਟਲ ਨੂੰ ਨਿਯਮਿਤ ਤੌਰ 'ਤੇ ਚੱਲਣਾ ਚਾਹੀਦਾ ਹੈ। ਤਾਂ ਜੋ ਸਿਆਸੀ ਪਾਰਟੀਆਂ ਨੂੰ ਕੋਈ ਦਿੱਕਤ ਨਾ ਆਵੇ।

ਟਾਪ ਹੈਡਲਾਈਨ

Punjab News: ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
Head Coach Resign: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮੁੱਖ ਕੋਚ ਨੇ ਅਹੁਦੇ ਤੋਂ ਅਸਤੀਫਾ ਦਿੱਤਾ; ਬੋਲੇ- ਟੈਸਟ ਟੀਮ ਨਾਲ ਕਾਰਜਕਾਲ ਨਿਰਾਸ਼ਾਜਨਕ, ਪਰ ਬੋਰਡ ਦੇ ਫੈਸਲੇ ਦਾ ਸਤਿਕਾਰ...
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮੁੱਖ ਕੋਚ ਨੇ ਅਹੁਦੇ ਤੋਂ ਅਸਤੀਫਾ ਦਿੱਤਾ; ਬੋਲੇ- ਟੈਸਟ ਟੀਮ ਨਾਲ ਕਾਰਜਕਾਲ ਨਿਰਾਸ਼ਾਜਨਕ, ਪਰ ਬੋਰਡ ਦੇ ਫੈਸਲੇ ਦਾ ਸਤਿਕਾਰ...
Punjab News: ਹਰਿਮੰਦਰ ਸਾਹਿਬ ਦੇ ਬਾਹਰ ਹੋਇਆ ਹੰਗਾਮਾ, ਆਪਸ ਵਿੱਚ ਭਿੜੀਆਂ ਦੋ ਭੈਣਾਂ, ਮੱਥਾ ਟੇਕਣ ਤੋਂ ਪਹਿਲਾਂ ਹੋਈਆਂ ਥੱਪੜੋ-ਥੱਪੜੀ; ਫਿਰ...
ਹਰਿਮੰਦਰ ਸਾਹਿਬ ਦੇ ਬਾਹਰ ਹੋਇਆ ਹੰਗਾਮਾ, ਆਪਸ ਵਿੱਚ ਭਿੜੀਆਂ ਦੋ ਭੈਣਾਂ, ਮੱਥਾ ਟੇਕਣ ਤੋਂ ਪਹਿਲਾਂ ਹੋਈਆਂ ਥੱਪੜੋ-ਥੱਪੜੀ; ਫਿਰ...
IPS Transfer: ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਅਚਾਨਕ ਹੋਇਆ ਵੱਡਾ ਫੇਰਬਦਲ; 24 IPS ਅਫ਼ਸਰਾਂ ਸਣੇ SP ਦੇ ਤਬਾਦਲੇ: ਵੇਖੋ ਲਿਸਟ...
ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਅਚਾਨਕ ਹੋਇਆ ਵੱਡਾ ਫੇਰਬਦਲ; 24 IPS ਅਫ਼ਸਰਾਂ ਸਣੇ SP ਦੇ ਤਬਾਦਲੇ: ਵੇਖੋ ਲਿਸਟ...

ਵੀਡੀਓਜ਼

ਇੰਟਰਵਿਊ ਇਮਤਿਆਜ਼ ਅਲੀ :
ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
Head Coach Resign: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮੁੱਖ ਕੋਚ ਨੇ ਅਹੁਦੇ ਤੋਂ ਅਸਤੀਫਾ ਦਿੱਤਾ; ਬੋਲੇ- ਟੈਸਟ ਟੀਮ ਨਾਲ ਕਾਰਜਕਾਲ ਨਿਰਾਸ਼ਾਜਨਕ, ਪਰ ਬੋਰਡ ਦੇ ਫੈਸਲੇ ਦਾ ਸਤਿਕਾਰ...
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮੁੱਖ ਕੋਚ ਨੇ ਅਹੁਦੇ ਤੋਂ ਅਸਤੀਫਾ ਦਿੱਤਾ; ਬੋਲੇ- ਟੈਸਟ ਟੀਮ ਨਾਲ ਕਾਰਜਕਾਲ ਨਿਰਾਸ਼ਾਜਨਕ, ਪਰ ਬੋਰਡ ਦੇ ਫੈਸਲੇ ਦਾ ਸਤਿਕਾਰ...
Punjab News: ਹਰਿਮੰਦਰ ਸਾਹਿਬ ਦੇ ਬਾਹਰ ਹੋਇਆ ਹੰਗਾਮਾ, ਆਪਸ ਵਿੱਚ ਭਿੜੀਆਂ ਦੋ ਭੈਣਾਂ, ਮੱਥਾ ਟੇਕਣ ਤੋਂ ਪਹਿਲਾਂ ਹੋਈਆਂ ਥੱਪੜੋ-ਥੱਪੜੀ; ਫਿਰ...
ਹਰਿਮੰਦਰ ਸਾਹਿਬ ਦੇ ਬਾਹਰ ਹੋਇਆ ਹੰਗਾਮਾ, ਆਪਸ ਵਿੱਚ ਭਿੜੀਆਂ ਦੋ ਭੈਣਾਂ, ਮੱਥਾ ਟੇਕਣ ਤੋਂ ਪਹਿਲਾਂ ਹੋਈਆਂ ਥੱਪੜੋ-ਥੱਪੜੀ; ਫਿਰ...
IPS Transfer: ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਅਚਾਨਕ ਹੋਇਆ ਵੱਡਾ ਫੇਰਬਦਲ; 24 IPS ਅਫ਼ਸਰਾਂ ਸਣੇ SP ਦੇ ਤਬਾਦਲੇ: ਵੇਖੋ ਲਿਸਟ...
ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਅਚਾਨਕ ਹੋਇਆ ਵੱਡਾ ਫੇਰਬਦਲ; 24 IPS ਅਫ਼ਸਰਾਂ ਸਣੇ SP ਦੇ ਤਬਾਦਲੇ: ਵੇਖੋ ਲਿਸਟ...
ਚੰਡੀਗੜ੍ਹ 'ਚ ਅੱਜ ਪੰਜਾਬ ਦੇ ਕਿਸਾਨਾਂ ਦੀ ਰੈਲੀ, ਮੁਹਾਲੀ ਤੋਂ ਜਾਣਗੇ, ਕਈ ਟ੍ਰੈਫਿਕ ਰੂਟ ਡਾਇਵਰਟ; ਦੇਖ ਲਓ ਪੂਰੀ ਲਿਸਟ
ਚੰਡੀਗੜ੍ਹ 'ਚ ਅੱਜ ਪੰਜਾਬ ਦੇ ਕਿਸਾਨਾਂ ਦੀ ਰੈਲੀ, ਮੁਹਾਲੀ ਤੋਂ ਜਾਣਗੇ, ਕਈ ਟ੍ਰੈਫਿਕ ਰੂਟ ਡਾਇਵਰਟ; ਦੇਖ ਲਓ ਪੂਰੀ ਲਿਸਟ
Gold Silver Price Crash: ਸਸਤਾ ਹੋਇਆ ਸੋਨਾ-ਚਾਂਦੀ, ਬਾਜ਼ਾਰ ਖੁੱਲ੍ਹਦੇ ਹੀ ਧੜੰਮ ਡਿੱਗੇ ਰੇਟ; ਜਾਣੋ 18, 22 ਅਤੇ 24 ਕੈਰੇਟ ਦੀਆਂ ਵੱਡੇ ਸ਼ਹਿਰਾਂ 'ਚ ਕਿੰਨੀਆਂ ਡਿੱਗੀਆ ਕੀਮਤਾਂ...
ਸਸਤਾ ਹੋਇਆ ਸੋਨਾ-ਚਾਂਦੀ, ਬਾਜ਼ਾਰ ਖੁੱਲ੍ਹਦੇ ਹੀ ਧੜੰਮ ਡਿੱਗੇ ਰੇਟ; ਜਾਣੋ 18, 22 ਅਤੇ 24 ਕੈਰੇਟ ਦੀਆਂ ਵੱਡੇ ਸ਼ਹਿਰਾਂ 'ਚ ਕਿੰਨੀਆਂ ਡਿੱਗੀਆ ਕੀਮਤਾਂ...
Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 182 PCS ਅਫਸਰਾਂ ਦੇ ਰਾਤੋਂ ਰਾਤ ਹੋਏ ਤਬਾਦਲੇ; ਕਈ ਜ਼ਿਲ੍ਹਿਆਂ ਦੇ SDM ਵੀ ਬਦਲੇ: ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 182 PCS ਅਫਸਰਾਂ ਦੇ ਰਾਤੋਂ ਰਾਤ ਹੋਏ ਤਬਾਦਲੇ; ਕਈ ਜ਼ਿਲ੍ਹਿਆਂ ਦੇ SDM ਵੀ ਬਦਲੇ: ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
Petrol-Diesel Rate: ਫਿਰ ਵੱਧ ਸਕਦੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੱਚੇ ਤੇਲ ਦੀਆਂ ਵਧੇ ਰੇਟ; ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ
Petrol-Diesel Rate: ਫਿਰ ਵੱਧ ਸਕਦੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਕੱਚੇ ਤੇਲ ਦੀਆਂ ਵਧੇ ਰੇਟ; ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ
Embed widget