ਪੜਚੋਲ ਕਰੋ

Jalandhar: ਜਲੰਧਰ 'ਚ ਐਨਕਾਊਂਟਰ! ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ, ਇੰਝ ਘੇਰਾ ਪਾ ਕੀਤੇ ਕਾਬੂ, ਇੱਕ ਦੇ ਲੱਗੀ ਗੋਲੀ, ਦੂਜੇ ਦੀ ਭੱਜਣ ਸਮੇਂ ਟੁੱਟੀ ਲੱਤ

ਜਲੰਧਰ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁੱਠਭੇੜ ਹੋ ਗਈ। ਬਦਮਾਸ਼ਾਂ ਵੱਲੋਂ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ ਗਈ। ਜਿਸ ਕਰਕੇ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ। ਜਿਸ 'ਚ ਇੱਕ ਬਦਮਾਸ਼ ਜ਼ਖਮੀ ਹੋ ਗਿਆ ਅਤੇ ਦੂਜਾ ਭੱਜਣ

Jalandhar Encounter: ਜਲੰਧਰ ਦਿਹਾਤੀ ਦੇ ਨਕੋਦਰ ਇਲਾਕੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਦਰਮਿਆਨ ਮੁੱਠਭੇੜ ਹੋਈ। ਇਸ ਦੌਰਾਨ ਇੱਕ ਬਦਮਾਸ਼ ਦੇ ਪੈਰ ਵਿੱਚ ਗੋਲੀ ਲੱਗੀ, ਜਦਕਿ ਉਸਦਾ ਦੂਜਾ ਸਾਥੀ ਡਿੱਗਣ ਕਾਰਨ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਲੱਤ ਟੁੱਟ ਗਈ। ਪੁਲਿਸ ਨੇ ਦੋਵੇਂ ਆਰੋਪੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਨਕੋਦਰ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਵਿਦੇਸ਼ੀ ਗੈਂਗਸਟਰਾਂ ਦੇ ਇਸ਼ਾਰਿਆਂ ’ਤੇ ਚੱਲ ਰਹੇ ਜ਼ਬਰਦਸਤੀ ਵਸੂਲੀ ਅਤੇ ਫਾਇਰਿੰਗ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਮੁੱਠਭੇੜ ਤੋਂ ਬਾਅਦ ਪੁਲਿਸ ਨੇ ਦੋ ਆਰੋਪੀਆਂ ਨੂੰ ਗ੍ਰਿਫ਼ਤਾਰੀ ਕੀਤਾ ਹੈ। ਆਰੋਪੀਆਂ ਦੀ ਪਹਿਚਾਣ ਅੰਕਿਤ ਕੁਮਾਰ ਉਰਫ਼ ਅੰਕਿਤ (ਨਿਵਾਸੀ ਸੀਤਾਮੜ੍ਹੀ, ਬਿਹਾਰ; ਮੌਜੂਦਾ ਨਿਵਾਸੀ ਲੁਧਿਆਣਾ) ਅਤੇ ਹਰਿੰਦਰ ਗੁਪਤਾ ਉਰਫ਼ ਹਰਿੰਦਰ (ਨਿਵਾਸੀ ਗੋਰਖਪੁਰ, ਉੱਤਰ ਪ੍ਰਦੇਸ਼; ਮੌਜੂਦਾ ਨਿਵਾਸੀ ਲੁਧਿਆਣਾ) ਵਜੋਂ ਹੋਈ ਹੈ। ਦੋਵੇਂ ਆਰੋਪੀ ਸ਼ਹਿਰ ਦੇ ਇੱਕ ਪ੍ਰਮੁੱਖ ਕਾਰੋਬਾਰੀ ਨੂੰ ਮੁੜ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਸਨ।

5 ਕਰੋੜ ਦੀ ਫਿਰੌਤੀ ਮਾਮਲੇ ਵਿੱਚ ਕੀਤੀ ਗਈ ਕਾਰਵਾਈ

ਨਕੋਦਰ ਦੇ ਪ੍ਰਮੁੱਖ ਵਪਾਰੀ ਮਨੀਸ਼ ਬਖ਼ਸ਼ੀ ਉਰਫ਼ ਮੰਨੂ, ਜੋ ‘ਬਖ਼ਸ਼ੀ ਟਰੈਵਲ ਕੰਪਨੀ’ ਅਤੇ ‘ਬੀ.ਬੀ. ਸਕੂਲ ਆਫ਼ ਆਇਲਟਸ’ ਦੇ ਮਾਲਕ ਹਨ, ਨੂੰ 11 ਨਵੰਬਰ 2025 ਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀਭਰੇ ਫ਼ੋਨ ਆਏ ਸਨ। ਫ਼ੋਨ ਕਰਨ ਵਾਲਿਆਂ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਗੈਂਗ ਨਾਲ ਜੁੜਿਆ ਦੱਸਦਿਆਂ 5 ਕਰੋੜ ਰੁਪਏ ਦੀ ਮੰਗ ਕੀਤੀ ਸੀ।

ਫਿਰੌਤੀ ਨਾ ਦੇਣ ’ਤੇ 16–17 ਜਨਵਰੀ ਦੀ ਦਰਮਿਆਨੀ ਰਾਤ ਨੂੰ ਆਰੋਪੀਆਂ ਵੱਲੋਂ ਮਨੀਸ਼ ਦੇ ਦਫ਼ਤਰ ਦੇ ਬਾਹਰ ਫ਼ਾਇਰਿੰਗ ਕੀਤੀ ਗਈ ਸੀ। ਇਸ ਸਬੰਧ ਵਿੱਚ ਥਾਣਾ ਸਿਟੀ ਨਕੋਦਰ ਵਿੱਚ ਪਹਿਲਾਂ ਹੀ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।

ਪੁਲਿਸ ਨੇ ਆਰੋਪੀਆਂ ਕੋਲੋਂ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ

ਐੱਸਐੱਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਦੇ ਨਿਰਦੇਸ਼ਾਂ ’ਤੇ ਬਣਾਈ ਗਈ ਵਿਸ਼ੇਸ਼ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਆਰੋਪੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਇਲਾਕੇ ਵਿੱਚ ਘੁੰਮ ਰਹੇ ਹਨ।

ਨੂਰਮਹਿਲ ਰੋਡ ’ਤੇ ਪਿੰਡ ਬੀਰ ਫਾਟਕ ਨੇੜੇ ਜਦੋਂ ਪੁਲਿਸ ਨੇ ਬਾਈਕ ਸਵਾਰ ਸ਼ੱਕੀ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਪੁਲਿਸ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਦੌਰਾਨ ਅੰਕਿਤ ਕੁਮਾਰ ਦੇ ਪੈਰ ਵਿੱਚ ਗੋਲੀ ਲੱਗੀ, ਜਦਕਿ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਹਰਿੰਦਰ ਗੁਪਤਾ ਦਾ ਪੈਰ ਟੁੱਟ ਗਿਆ।
ਪੁਲਿਸ ਨੇ ਦੋਵਾਂ ਬਦਮਾਸ਼ਾਂ ਨੂੰ ਕਾਬੂ ਕਰਕੇ ਹਸਪਤਾਲ ਪਹੁੰਚਾਇਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਦਾ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਪੁਲਿਸ ਮੁਤਾਬਕ, ਫਿਰੌਤੀ ਨਾ ਮਿਲਣ ਕਾਰਨ ਆਰੋਪੀ ਸ਼ਿਕਾਇਤਕਰਤਾ ’ਤੇ ਦੁਬਾਰਾ ਹਮਲਾ ਕਰਨ ਦੀ ਨੀਅਤ ਨਾਲ ਆਏ ਸਨ। ਫਿਲਹਾਲ ਮਾਮਲੇ ਦੀ ਗੰਭੀਰ ਜਾਂਚ ਜਾਰੀ ਹੈ, ਤਾਂ ਜੋ ਗਿਰੋਹ ਦੇ ਹੋਰ ਮੈਂਬਰਾਂ ਦਾ ਪਤਾ ਲਗਾਇਆ ਜਾ ਸਕੇ।

ਟਾਪ ਹੈਡਲਾਈਨ

Punjab News: ਪੰਜਾਬ 'ਚ ਮੱਚਿਆ ਹੜਕੰਪ, ਮਸ਼ਹੂਰ ਸਪਾ ਸੈਂਟਰ 'ਚ ਛਾਪਾ, ਅਚਾਨਕ ਪੈ ਗਿਆ ਭੜਥੂ; ਪੁਲਿਸ ਟੀਮ ਨੇ ਇਲਾਕੇ 'ਚ...
ਪੰਜਾਬ 'ਚ ਮੱਚਿਆ ਹੜਕੰਪ, ਮਸ਼ਹੂਰ ਸਪਾ ਸੈਂਟਰ 'ਚ ਛਾਪਾ, ਅਚਾਨਕ ਪੈ ਗਿਆ ਭੜਥੂ; ਪੁਲਿਸ ਟੀਮ ਨੇ ਇਲਾਕੇ 'ਚ...
ਜਲੰਧਰ ‘ਚ ਦਰਦਨਾਕ ਰੇਲ ਹਾਦਸਾ: ਮੋਬਾਈਲ ‘ਤੇ ਗੱਲ ਕਰਦੇ ਪਟੜੀਆਂ ਪਾਰ ਕਰ ਰਿਹਾ ਵਿਅਕਤੀ ਰੇਲ ਦੀ ਲਪੇਟ ‘ਚ ਆਇਆ, CCTV ‘ਚ ਕੈਦ ਹੋਈ ਘਟਨਾ
ਜਲੰਧਰ ‘ਚ ਦਰਦਨਾਕ ਰੇਲ ਹਾਦਸਾ: ਮੋਬਾਈਲ ‘ਤੇ ਗੱਲ ਕਰਦੇ ਪਟੜੀਆਂ ਪਾਰ ਕਰ ਰਿਹਾ ਵਿਅਕਤੀ ਰੇਲ ਦੀ ਲਪੇਟ ‘ਚ ਆਇਆ, CCTV ‘ਚ ਕੈਦ ਹੋਈ ਘਟਨਾ
ਜਲੰਧਰ: ਮੋਬਾਈਲ 'ਤੇ ਗੱਲ ਕਰਦਿਆਂ ਰੇਲਵੇ ਪਟੜੀਆਂ ਪਾਰ ਕਰ ਰਿਹਾ ਵਿਅਕਤੀ ਰੇਲ ਦੀ ਲਪੇਟ 'ਚ ਆਇਆ, ਸੀਸੀਟੀਵੀ 'ਚ ਕੈਦ ਹੋਇਆ ਹਾਦਸਾ
ਜਲੰਧਰ: ਮੋਬਾਈਲ 'ਤੇ ਗੱਲ ਕਰਦਿਆਂ ਰੇਲਵੇ ਪਟੜੀਆਂ ਪਾਰ ਕਰ ਰਿਹਾ ਵਿਅਕਤੀ ਰੇਲ ਦੀ ਲਪੇਟ 'ਚ ਆਇਆ, ਸੀਸੀਟੀਵੀ 'ਚ ਕੈਦ ਹੋਇਆ ਹਾਦਸਾ
ਵੱਡੀ ਖ਼ਬਰ! ਜਲੰਧਰ ਦੇ ਸਪਾ ਸੈਂਟਰ 'ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਿਸ ਦੀ ਛਾਪਮੇਰੀ ਦੌਰਾਨ 3 ਕੁੜੀਆਂ ਤੇ 1 ਨੌਜਵਾਨ ਗ੍ਰਿਫਤਾਰ; ਮੱਚਿਆ ਹੜਕੰਪ
ਵੱਡੀ ਖ਼ਬਰ! ਜਲੰਧਰ ਦੇ ਸਪਾ ਸੈਂਟਰ 'ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਿਸ ਦੀ ਛਾਪਮੇਰੀ ਦੌਰਾਨ 3 ਕੁੜੀਆਂ ਤੇ 1 ਨੌਜਵਾਨ ਗ੍ਰਿਫਤਾਰ; ਮੱਚਿਆ ਹੜਕੰਪ

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਬਕਾ CM ਚੰਨੀ ਛੱਡਣਗੇ ਕਾਂਗਰਸ? ਹਾਈਕਮਾਨ ਨਾਲ ਸਿੱਧੀ ਟੱਕਰ, ਪ੍ਰਧਾਨ ਵੜਿੰਗ ਦੇ ਪ੍ਰੋਗਰਾਮਾਂ ਤੋਂ ਦੂਰੀ
ਸਾਬਕਾ CM ਚੰਨੀ ਛੱਡਣਗੇ ਕਾਂਗਰਸ? ਹਾਈਕਮਾਨ ਨਾਲ ਸਿੱਧੀ ਟੱਕਰ, ਪ੍ਰਧਾਨ ਵੜਿੰਗ ਦੇ ਪ੍ਰੋਗਰਾਮਾਂ ਤੋਂ ਦੂਰੀ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਅਪਡੇਟ! 2 ਦਿਨ ਭਾਰੀ ਮੀਂਹ ਦੀ ਚੇਤਾਵਨੀ, 10 ਜ਼ਿਲ੍ਹਿਆਂ 'ਚ ਤੂਫ਼ਾਨ ਦਾ ਅਲਰਟ ਜਾਰੀ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਅਪਡੇਟ! 2 ਦਿਨ ਭਾਰੀ ਮੀਂਹ ਦੀ ਚੇਤਾਵਨੀ, 10 ਜ਼ਿਲ੍ਹਿਆਂ 'ਚ ਤੂਫ਼ਾਨ ਦਾ ਅਲਰਟ ਜਾਰੀ
ਪੰਜਾਬ ਭਾਜਪਾ ਨੇ ਖਿੱਚੀ ਚੋਣਾਂ ਦੀ ਤਿਆਰੀ, 6 ਜ਼ਿਲ੍ਹਿਆਂ 'ਚ ਬਣਾਏ ਨਵੇਂ ਪ੍ਰਧਾਨ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਭਾਜਪਾ ਨੇ ਖਿੱਚੀ ਚੋਣਾਂ ਦੀ ਤਿਆਰੀ, 6 ਜ਼ਿਲ੍ਹਿਆਂ 'ਚ ਬਣਾਏ ਨਵੇਂ ਪ੍ਰਧਾਨ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
BJP ਪੰਜਾਬ ਦੀ ਨਵੀਂ ਟੀਮ ਦਾ ਐਲਾਨ! ਕੇਵਲ ਢਿੱਲੋਂ ਨੂੰ ਸੂਬਾ ਅਧਿਕਾਰੀ ਕੀਤੇ ਨਿਯੁਕਤ
BJP ਪੰਜਾਬ ਦੀ ਨਵੀਂ ਟੀਮ ਦਾ ਐਲਾਨ! ਕੇਵਲ ਢਿੱਲੋਂ ਨੂੰ ਸੂਬਾ ਅਧਿਕਾਰੀ ਕੀਤੇ ਨਿਯੁਕਤ
ਪੰਜਾਬ ਚੋਣਾਂ ਤੋਂ ਪਹਿਲਾਂ ਕੱਟ ਸਕਦੇ 20 ਲੱਖ ਵੋਟ, ਸਭ ਤੋਂ ਜ਼ਿਆਦਾ ਲੁਧਿਆਣਾ 'ਚ; ਇਨ੍ਹਾਂ ਵੋਟਰਾਂ ਨੇ ਨਹੀਂ ਜਮ੍ਹਾ ਕਰਵਾਏ SIR ਫਾਰਮ
ਪੰਜਾਬ ਚੋਣਾਂ ਤੋਂ ਪਹਿਲਾਂ ਕੱਟ ਸਕਦੇ 20 ਲੱਖ ਵੋਟ, ਸਭ ਤੋਂ ਜ਼ਿਆਦਾ ਲੁਧਿਆਣਾ 'ਚ; ਇਨ੍ਹਾਂ ਵੋਟਰਾਂ ਨੇ ਨਹੀਂ ਜਮ੍ਹਾ ਕਰਵਾਏ SIR ਫਾਰਮ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਅਗਸਤ 2026
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ
Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ
Embed widget