ਬੇਵਫਾ ਸੱਜਣ ! ਵਿਆਹ ਦਾ ਲਾਉਂਦਾ ਰਿਹਾ ਲਾਰਾ, 2 ਵਾਰ ਗਰਭਵਤੀ ਕੀਤਾ, ਹੁਣ ਮੁੱਕਰਿਆ ਤਾਂ ਕੁੜੀ ਨੇ ਖਾਧਾ ਜ਼ਹਿਰ
Jalandhar girl consumed poison : ਲੜਕੀ ਨੇ ਆਪਣੀ ਸਾਰੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਰਜਤ ਨਾਲ ਮੁਲਾਕਾਤ ਇੱਕ ਜਨਮਦਿਨ ਪਾਰਟੀ ਵਿੱਚ ਹੋਈ ਸੀ। ਦੋਵਾਂ ਵਿਚਾਲੇ ਗੱਲਬਾਤ ਵਧਣ ਲੱਗੀ ਤਾਂ ਦੋਵੇ ਰਿਲੇਸ਼ਨ ਵਿੱਚ ਆ ਗਏ। ਤੇ ਵਿਆਹ ਦਾ ਲਾਰਾ ਲਗਾ
Jalandhar News: ਜਲੰਧਰ ਸ਼ਹਿਰ ਵਿੱਚ ਇੱਕ ਲੜਕੀ ਆਪਣੇ ਦੋਸਤ ਵੱਲੋਂ ਦਿੱਤੇ ਧੋਖੇ ਦਾ ਸ਼ਿਕਾਰ ਹੋਈ ਹੈ। ਜਦੋਂ ਲੜਕੇ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਲੜਕੀ ਨੇ ਖੁਦਕੁਸ਼ੀ ਕਰਨ ਦੀ ਸੋਚੀ ਤੇ ਪ੍ਸ਼ਾਰੇਨ ਹੋ ਕੇ ਕੁੜੀ ਨੇ ਜ਼ਹਿਰ ਖਾ ਲਿਆ। ਇਸ ਤੋਂ ਬਾਅਦ ਪੀੜਤਾ ਦੀ ਹਾਲਤ ਕਾਫੀ ਨਾਜੁਕ ਬਣੀ ਹੈ, ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਜਲੰਧਰ ਵਿੱਚ ਭਰਤੀ ਕਰਵਾਇਆ ਗਿਆ ਹੈ।
ਪੀੜਤ ਲੜਕੀ ਦਾ ਇਲਜ਼ਾਮ ਹੈ ਕਿ ਸੰਤੋਖਪੁਰਾ ਦੇ ਰਹਿਣ ਵਾਲੇ ਰਜਤ ਨੇ ਉਸ ਨੂੰ ਪਿਆਰ ਵਿੱਚ ਧੋਖਾ ਦਿੱਤਾ ਹੈ। ਰਜਤ ਉਸ ਦਾ ਨਾਲ 2 ਸਾਲ ਰਿਲੇਸ਼ਨ ਵਿੱਚ ਰਿਹਾ ਸੀ। ਪਹਿਲਾਂ ਤਾਂ ਵਿਆਹ ਕਰਨ ਦਾ ਲਾਰਾ ਲਗਾ ਕਿ 2 ਸਾਲ ਤੱਕ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ ਸੀ। ਪੀੜਤ ਲੜਕੀ ਨੇ ਕਿਹਾ 2 ਸਾਲਾਂ 'ਚ ਮੈਨੂੰ ਦੋ ਵਾਰ ਗਰਭਵਤੀ ਵੀ ਕਰ ਦਿੱਤਾ ਸੀ ਪਰ ਉਸ ਨੇ ਮੈਨੂੰ ਦਵਾਈਆਂ ਦੇ ਕੇ ਗਰਭਪਾਤ ਕਰ ਦਿੱਤਾ।
ਇਸ ਤੋਂ ਬਾਅਦ ਲੜਕੀ ਨੇ ਕਿਹਾ ਕਿ ਜਦੋਂ ਮੈਂ ਰਜਤ 'ਤੇ ਵਿਆਹ ਕਰਵਾਉਣ ਦਾ ਦਬਾਅ ਬਣਾਉਣ ਲੱਗੀ ਤਾਂ ਉਸ ਨੇ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਲੜਕੀ ਨੇ ਇਲਜ਼ਾਮ ਲਾਏ ਕਿ ਰਜਤ ਨੇ ਉਸ ਦੀ ਇੱਜਤ ਮਿੱਟੀ ਵਿੱਚ ਰੋਲ ਦਿੱਤੀ। ਇਹਨਾਂ ਹੀ ਨਹੀਂ ਜਦੋਂ ਮੈਂ ਵਿਆਹ ਕਰਵਾਉਣ ਲਈ ਦਬਾਅ ਪਾ ਰਹੀ ਸੀ ਤਾਂ ਰਜਤ ਦੇ ਪਰਿਵਾਰਕ ਮੈਂਬਰ ਸਾਡੇ ਘਰ ਆਏ ਅਤੇ ਮੈਨੂੰ ਤੇ ਮੇਰੇ ਘਰਦਿਆਂ ਨੂੰ ਪੁੱਠਾ ਸਿੱਧਾ ਵੀ ਬੋਲ ਕੇ ਗਏ ਅਤੇ ਮੇਰਾ ਪਰਿਵਾਰ ਨਾਲ ਬਦਸਲੂਕੀ ਵੀ ਕੀਤੀ। ਜਿਸ ਕਾਰਨ ਦੁਖੀ ਹੋ ਕੇ ਲੜਕੀ ਨੇ ਕਿਹਾ ਕਿ ਮੈਂ ਜ਼ਹਿਰ ਖਾ ਲਿਆ।
ਹਸਪਤਾਲ ਵਿੱਚ ਜੇਰੇ ਇਲਾਜ ਲੜਕੀ ਨੇ ਆਪਣੀ ਸਾਰੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਰਜਤ ਨਾਲ ਮੁਲਾਕਾਤ ਇੱਕ ਜਨਮਦਿਨ ਪਾਰਟੀ ਵਿੱਚ ਹੋਈ ਸੀ। ਦੋਵਾਂ ਵਿਚਾਲੇ ਗੱਲਬਾਤ ਵਧਣ ਲੱਗੀ ਤਾਂ ਦੋਵੇ ਰਿਲੇਸ਼ਨ ਵਿੱਚ ਆ ਗਏ। ਤੇ ਵਿਆਹ ਦਾ ਲਾਰਾ ਲਗਾ ਕੇ ਰਜਤ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।