Jalandhar News: ਜਲੰਧਰ ਦੇ ਬੱਸ ਸਟੈਂਡ 'ਤੇ ਦੋ ਸ਼ਰਾਬੀ ਕੁੜੀਆਂ ਨੇ ਖੂਬ ਹੰਗਾਮਾ (two drunk girls created a lot of drama) ਕੀਤਾ। ਇਸ ਹੰਗਾਮੇ ਦੀ ਵੀਡੀਓ ਵਾਇਰਲ ਹੋ ਗਈ ਹੈ। ਇਸ ਦੌਰਾਨ ਦੋਵਾਂ ਲੜਕੀਆਂ ਦੇ ਨਾਲ ਇੱਕ ਬੱਚੀ ਵੀ ਨਜ਼ਰ ਆ ਰਹੀ ਹੈ। ਵੀਡੀਓ ਮੰਗਲਵਾਰ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਥੇ ਹੰਗਾਮਾ ਹੋ ਰਿਹਾ ਸੀ। ਲੜਕੀਆਂ ਸ਼ਰਾਬ ਦੇ ਨਸ਼ੇ ਵਿੱਚ ਝੂਮ ਰਹੀਆਂ ਸਨ। ਬਾਅਦ 'ਚ ਪੁਲਿਸ ਨੇ ਦੋਹਾਂ ਕੁੜੀਆਂ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋਵੇਂ ਲੜਕੀਆਂ ਪੂਰੀ ਤਰ੍ਹਾਂ ਨਸ਼ੇ 'ਚ ਸਨ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤੇ ਜਦੋਂ ਗੱਲ ਵਧ ਗਈ ਤਾਂ ਉਨ੍ਹਾਂ ਦੀ ਲੜਾਈ ਹੋ ਗਈ। ਦੋਵੇਂ ਇੰਨੇ ਨਸ਼ੇ 'ਚ ਸਨ ਕਿ ਉਹ ਬੱਸ ਸਟੈਂਡ ਦੇ ਫੁੱਟਪਾਥ 'ਤੇ ਡਿੱਗ ਪਈਆਂ ਤੇ ਦੁਬਾਰਾ ਉੱਠ ਨਾ ਸਕੀਆਂ। ਮੌਕੇ 'ਤੇ ਮੌਜੂਦ ਦੁਕਾਨਦਾਰਾਂ ਨੇ ਦੱਸਿਆ ਕਿ ਦੋਵੇਂ ਕੁੜੀਆਂ ਨੇਪਾਲੀ ਭਾਸ਼ਾ 'ਚ ਗੱਲ ਕਰ ਰਹੀਆਂ ਸਨ।
ਹਾਸਲ ਜਾਣਕਾਰੀ ਅਨੁਸਾਰ ਜਦੋਂ ਦੋਵੇਂ ਕੁੜੀਆਂ ਨਸ਼ੇ ਕਾਰਨ ਹੇਠਾਂ ਡਿੱਗ ਪਈਆਂ ਤਾਂ ਮੌਕੇ 'ਤੇ ਅਚਾਨਕ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਦੌਰਾਨ ਇੱਕ ਦੁਕਾਨਦਾਰ ਨੇ ਨਿੰਬੂ ਦਿੱਤਾ ਜਿਸ ਨੂੰ ਮਹਿਲਾ ਸੁਰੱਖਿਆ ਗਾਰਡ ਨੇ ਨਸ਼ੇ 'ਚ ਧੁੱਤ ਕੁੜੀਆਂ ਨੂੰ ਚਟਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਕੁੜੀਆਂ ਕਿਸੇ ਦੀ ਨਹੀਂ ਸੁਣ ਰਹੀਆਂ ਸੀ। ਫਿਰ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਕਿਸੇ ਤਰ੍ਹਾਂ ਦੋਹਾਂ ਨੂੰ ਨਿੰਬੂ ਦਿੱਤਾ ਗਿਆ।
ਲੋਕਾਂ ਨੇ ਸਾਰੀ ਘਟਨਾ ਦੀ ਵੀਡੀਓ ਵੀ ਬਣਾ ਲਈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਲੋਕਾਂ ਨੇ ਦੱਸਿਆ ਕਿ ਜੋ ਵੀ ਦੋਨੋਂ ਲੜਕੀਆਂ ਨੂੰ ਛੁਡਾਉਣ ਲਈ ਆਉਂਦਾ, ਉਹ ਉਨ੍ਹਾਂ ਨੂੰ ਦੰਦਾਂ ਨਾਲ ਵੱਢਣ ਦੀ ਕੋਸ਼ਿਸ਼ ਕਰਦੀਆਂ।
ਦੱਸ ਦਈਏ ਕਿ ਇਨ੍ਹਾਂ 'ਚੋਂ ਇੱਕ ਲੜਕੀ ਉਹੀ ਹੈ, ਜਿਸ ਨੇ ਕੁਝ ਦਿਨ ਪਹਿਲਾਂ ਗੜ੍ਹਾ 'ਚ ਹੰਗਾਮਾ ਕੀਤਾ ਸੀ ਤੇ ਆਟੋ ਚਾਲਕ ਤੋਂ ਹੇਠਾਂ ਉਤਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਮੰਗਲਵਾਰ ਨੂੰ ਮੌਕੇ 'ਤੇ ਪਹੁੰਚੇ ਏਐਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਨੇਪਾਲੀ ਵਿਅਕਤੀ ਨੂੰ ਮੌਕੇ 'ਤੇ ਬੁਲਾ ਕੇ ਉਨ੍ਹਾਂ ਦੀ ਭਾਸ਼ਾ ਸਮਝੀ ਗਈ ਸੀ। ਫਿਰ ਪਰਿਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ।