ਪੜਚੋਲ ਕਰੋ
Advertisement
Jalandhar News : ਗਰੀਬ ਪਰਿਵਾਰ ਦਾ ਹਰਸ਼ 9 ਸਾਲ ਦੀ ਉਮਰ 'ਚ ਆਪਣੀ ਗਾਇਕੀ ਨਾਲ ਵੱਡੇ-ਵੱਡੇ ਰਿਐਲਿਟੀ ਸ਼ੋਅਜ਼ 'ਚ ਮਚਾ ਰਿਹੈ ਧੂਮ
Jalandhar News : ਕਹਿੰਦੇ ਹਨ ਕਿ ਕੋਈ ਵੀ ਵਿਅਕਤੀ ਆਪਣੇ ਹੁਨਰ ਨਾਲ ਆਪਣੀ ਕਿਸਮਤ ਬਦਲ ਸਕਦਾ ਹੈ। ਜਲੰਧਰ ਦੇ 9 ਸਾਲ ਦੇ ਹਰਸ਼ ਨੇ ਕੁਝ ਅਜਿਹਾ ਹੀ ਕਰ ਦਿਖਾਇਆ ਹੈ, ਜਿਸ ਦਾ ਪਰਿਵਾਰ ਬਹੁਤ ਗਰੀਬ ਹੈ
Jalandhar News : ਕਹਿੰਦੇ ਹਨ ਕਿ ਕੋਈ ਵੀ ਵਿਅਕਤੀ ਆਪਣੇ ਹੁਨਰ ਨਾਲ ਆਪਣੀ ਕਿਸਮਤ ਬਦਲ ਸਕਦਾ ਹੈ। ਜਲੰਧਰ ਦੇ 9 ਸਾਲ ਦੇ ਹਰਸ਼ ਨੇ ਕੁਝ ਅਜਿਹਾ ਹੀ ਕਰ ਦਿਖਾਇਆ ਹੈ, ਜਿਸ ਦਾ ਪਰਿਵਾਰ ਬਹੁਤ ਗਰੀਬ ਹੈ ਅਤੇ ਮੁਸ਼ਕਲ ਨਾਲ ਗੁਜ਼ਾਰਾ ਕਰਦਾ ਹੈ ਪਰ ਆਪਣੀ ਗਾਇਕੀ ਦੇ ਹੁਨਰ ਨਾਲ ਉਹ ਇੱਕ ਬਹੁਤ ਵੱਡੇ ਰਿਐਲਿਟੀ ਸ਼ੋਅ ਵਿੱਚ ਇੱਕ ਸਿਤਾਰੇ ਵਾਂਗ ਚਮਕ ਰਿਹਾ ਹੈ।
ਦੱਸ ਦੇਈਏ ਕਿ ਹਰਸ਼ ਬਹੁਤ ਛੋਟੇ ਜਿਹੇ ਘਰ ਵਿੱਚ ਰਹਿੰਦਾ ਹੈ, ਜਿਸ ਵਿੱਚ ਉਨ੍ਹਾਂ ਕੋਲ ਸੌਣ ਲਈ ਬੈੱਡ ਵੀ ਨਹੀਂ ਸੀ ਪਰ ਹਾਲ ਹੀ ਵਿੱਚ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਉਸ ਦੇ ਘਰ ਇੱਕ ਬੈੱਡ ਪਹੁੰਚਾਇਆ ਹੈ। ਉਸਦਾ ਕਮਰਾ ਸਿਰਫ ਬੈੱਡ ਦੇ ਆਕਾਰ ਦਾ ਹੈ, ਜਿਸ ਵਿੱਚ ਪੂਰਾ ਪਰਿਵਾਰ ਸੌਂਦਾ ਹੈ ਪਰ ਹਰਸ਼ ਦੀ ਪ੍ਰਤਿਭਾ ਇੰਨੀ ਮਹਾਨ ਹੈ ਕਿ ਉਹ ਆਪਣੀ ਕਿਸਮਤ ਬਦਲ ਸਕਦਾ ਹੈ ਅਤੇ ਆਪਣੇ ਪਰਿਵਾਰ ਨੂੰ ਜਲਦੀ ਹੀ ਚੰਗੇ ਦਿਨ ਦਿਖਾ ਸਕਦਾ ਹੈ।
ਜਲੰਧਰ ਦਾ ਰਹਿਣ ਵਾਲਾ ਹਰਸ਼ 3 ਸਾਲ ਦੀ ਉਮਰ ਤੋਂ ਹੀ ਗਾਉਂਦਾ ਆ ਰਿਹਾ ਹੈ ਕਿਉਂਕਿ ਉਸਦੇ ਪਿਤਾ ਇੱਕ ਭਜਨ ਗਾਇਕ ਸਨ ਅਤੇ ਉਹ ਉਸਨੂੰ ਦੇਖਦੇ ਸਨ ਅਤੇ ਉਸਦੇ ਵਰਗਾ ਬਣਨਾ ਚਾਹੁੰਦੇ ਸਨ ਪਰ ਉਸਦੇ ਪਿਤਾ ਦੀ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ, ਜਿਸ ਤੋਂ ਬਾਅਦ ਹਰਸ਼ ਦੀ ਮਾਂ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ ਅਤੇ ਉਸਦਾ ਭਰਾ ਵੀ ਰੋਜ਼ੀ ਰੋਟੀ ਕਮਾਉਣ ਲਈ ਛੋਟਾ ਮੋਟਾ ਕੰਮ ਕਰ ਰਿਹਾ ਹੈ। ਹਰਸ਼ ਮੰਦਰਾਂ ਵਿਚ ਜਾ ਕੇ ਭਜਨ ਵੀ ਗਾਉਂਦਾ ਸੀ ਅਤੇ ਲੋਕ ਉਸ ਨੂੰ ਕੁਝ ਪੈਸੇ ਦਿੰਦੇ ਸਨ ਪਰ ਕਹਿੰਦੇ ਹਨ ਕਿ ਖੁਦਾ ਕੇ ਘਰ ਦੇਰ ਹੈ ਅੰਧੇਰ ਨਹੀਂ, ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਉਸਨੇ ਇੱਕ ਵੱਡੇ ਰਿਐਲਿਟੀ ਸ਼ੋਅ ਲਈ ਆਡੀਸ਼ਨ ਦਿੱਤਾ ,ਜਿਸ ਤੋਂ ਬਾਅਦ ਉਹ ਆਪਣੇ ਇੱਕ ਰਿਸ਼ਤੇਦਾਰ ਨਾਲ ਆਡੀਸ਼ਨ ਦੇਣ ਗਿਆ ਅਤੇ ਸਲੈਕਟ ਹੋ ਗਿਆ। ਜਿਸ ਤੋਂ ਬਾਅਦ ਹੁਣ ਉਹ ਆਪਣੀ ਗਾਇਕੀ ਨਾਲ ਆਪਣੇ ਪਰਿਵਾਰ ਅਤੇ ਜਲੰਧਰ ਦਾ ਨਾਂ ਰੋਸ਼ਨ ਕਰ ਰਿਹਾ ਹੈ।
ਟੀਮ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਹਰਸ਼ ਦੀ ਮਾਂ ਸੀਮਾ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਪੁੱਤਰ ਅੱਜ ਇੰਨੇ ਵੱਡੇ ਗਾਇਕਾਂ ਦੇ ਸਾਹਮਣੇ ਗਾ ਰਿਹਾ ਹੈ। ਉਸ ਨੇ ਕਿਹਾ ਕਿ ਹਰਸ਼ ਦੇ ਪਿਤਾ ਦੀ ਮੌਤ ਤੋਂ ਬਾਅਦ ਮੈਂ ਬੜੀ ਮੁਸ਼ਕਲ ਨਾਲ ਆਪਣਾ ਪਰਿਵਾਰ ਚਲਾ ਰਹੀ ਹਾਂ ਪਰ ਹਰਸ਼ ਹੁਣ ਆਪਣੇ ਪਿਤਾ ਦਾ ਫਰਜ਼ ਨਿਭਾ ਰਿਹਾ ਹੈ ਅਤੇ ਉਸੇ ਰਸਤੇ 'ਤੇ ਚੱਲ ਰਿਹਾ ਹੈ। ਮੈਂ ਚਾਹਾਂਗੀ ਕਿ ਉਹ ਜਿੱਤੇ ਅਤੇ ਘਰ ਦੇ ਹਾਲਾਤ ਬਦਲੇ।
ਟੀਮ ਨਾਲ ਗੱਲਬਾਤ ਕਰਦੇ ਹੋਏ ਹਰਸ਼ ਦੇ ਵੱਡੇ ਭਰਾ ਰਾਜਨ ਨੇ ਦੱਸਿਆ ਕਿ ਉਸ ਨੂੰ ਘਰ ਵਿਚ ਗਾਉਣ ਦਾ ਬਹੁਤ ਸ਼ੌਕ ਸੀ, ਹੁਣ ਜਦੋਂ ਵੀ ਉਸ ਨੂੰ ਵੀਡੀਓ ਕਾਲ ਆਉਂਦੀ ਹੈ ਤਾਂ ਉਹ ਬਹੁਤ ਖੁਸ਼ ਨਜ਼ਰ ਆਉਂਦਾ ਹੈ ਕਿਉਂਕਿ ਸ਼ੁਰੂਆਤੀ ਦਿਨਾਂ ਵਿਚ ਉਹ ਰੋਂਦਾ ਸੀ ਅਤੇ ਕਹਿੰਦਾ ਸੀ ਮੈਨੂੰ ਘਰ ਵਾਪਸ ਲੈ ਜਾਓ ਪਰ ਹੁਣ ਉਹ ਆਪਣੇ ਬੋਲਾਂ ਨਾਲ ਪੂਰੇ ਭਾਰਤ ਦਾ ਦਿਲ ਜਿੱਤ ਰਿਹਾ ਹੈ।

ਜਿਸ ਸਕੂਲ ਵਿੱਚ ਹਰਸ਼ ਤੀਜੀ ਜਮਾਤ ਵਿੱਚ ਪੜ੍ਹਦਾ ਹੈ,ਉਸ ਸਕੂਲ ਦੇ ਪ੍ਰਿੰਸੀਪਲ ਸੰਜੇ ਨੇ ਕਿਹਾ ਕਿ ਉਹ ਇੱਕ ਬਹੁਤ ਹੀ ਹੁਸ਼ਿਆਰ ਬੱਚਾ ਹੈ, ਕਿਉਂਕਿ ਉਹ ਗਾਉਣ ਵਿੱਚ ਸ਼ਾਨਦਾਰ ਹੈ ਪਰ ਪੜ੍ਹਾਈ ਵਿੱਚ ਵੀ ਬਹੁਤ ਵਧੀਆ ਹੈ। ਉਹ ਅਕਸਰ ਸਕੂਲੀ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਹੈ ਅਤੇ ਸਕੂਲ ਦਾ ਨਾਂ ਰੌਸ਼ਨ ਕਰਦਾ ਹੈ। ਪਰ ਅੱਜ ਜਿਸ ਮੁਕਾਮ 'ਤੇ ਪਹੁੰਚਿਆ ਹੈ, ਉਹ ਇਹ ਹੈ ਕਿ ਜਲੰਧਰ ਦਾ ਨਾਂਅ ਪੂਰੇ ਭਾਰਤ 'ਚ ਰੋਸ਼ਨ ਕਰ ਰਿਹਾ ਹੈ |
ਫੈਕਟਰੀ ਦੇ ਮਾਲਕ ਜਿੱਥੇ ਹਰਸ਼ ਦੀ ਮਾਂ ਕੰਮ ਕਰਦੀ ਹੈ, ਨੇ ਦੱਸਿਆ ਕਿ ਜਦੋਂ ਹਰਸ਼ ਛੁੱਟੀ ਵਾਲੇ ਦਿਨ ਫੈਕਟਰੀ ਆਉਂਦਾ ਹੈ ਤਾਂ ਉਹ ਸਾਰਿਆਂ ਦਾ ਦਿਲ ਲਗਾ ਕੇ ਰੱਖਦਾ ਹੈ, ਫੈਕਟਰੀ ਦੇ ਸਾਰੇ ਲੋਕ ਉਸ ਦੇ ਭਜਨ ਦੇ ਦੀਵਾਨੇ ਹੋ ਗਏ ਹਨ। ਜਦੋਂ ਵੀ ਉਹ ਆਉਂਦਾ ਹੈ ਤਾਂ ਫੈਕਟਰੀ ਵਿੱਚ ਵੱਖਰੀ ਰੌਣਕ ਹੁੰਦੀ ਹੈ। ਸਾਨੂੰ ਖੁਸ਼ੀ ਹੈ ਕਿ ਅੱਜ ਉਹ ਪੂਰੇ ਭਾਰਤ ਵਿੱਚ ਜਲੰਧਰ ਦਾ ਨਾਂ ਰੌਸ਼ਨ ਕਰ ਰਿਹਾ ਹੈ ਅਤੇ ਸਾਨੂੰ ਮਾਣ ਹੈ ਕਿ ਉਸਦਾ ਪਰਿਵਾਰ ਸਾਡੇ ਨਾਲ ਕੰਮ ਕਰਦਾ ਹੈ।

Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement