Jalandhar News: ਅੱਜ-ਕੱਲ੍ਹ ਐਸਆਈ ਹਰਵਿੰਦਰ ਸਿੰਘ ਚਰਚਾ ਵਿੱਚ ਹੈ। ਉਸ ਨੇ ਬੜੀ ਦਲੇਰੀ ਤੇ ਸੂਝਬੂਝ ਨਾਲ ਬੰਦੇ ਦੀ ਜਾਨ ਬਚਾਈ ਹੈ। ਉਸ ਦੀ ਚੁਫੇਰਿਓਂ ਪ੍ਰਸੰਸਾ ਹੋ ਰਹੀ ਹੈ। ਦਰਅਸਲ ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਇੱਕ ਵਿਅਕਤੀ ਜਲਦੀ ਵਿੱਚ ਰੇਲ ਗੱਡੀ 'ਤੇ ਚੜ੍ਹਨ ਦੀ ਕੋਸ਼ਿਸ਼ 'ਚ ਡਿੱਗ ਗਿਆ ਤੇ ਰੇਲ ਗੱਡੀ ਦੇ ਥੱਲੇ ਫਸ ਗਿਆ। ਮੌਕੇ 'ਤੇ ਹੀ ਖੜ੍ਹੇ ਜੀਆਰਪੀ ਦੇ ਪੁਲਿਸ ਅਧਿਕਾਰੀ ਨੇ ਆਪਣੀ ਸੂਝਬੂਝ ਨਾਲ ਉਸ ਦੀ ਜਾਨ ਬਚਾ ਲਈ।


ਹਾਸਲ ਜਾਣਕਾਰੀ ਅਨੁਸਾਰ ਜਲੰਧਰ ਰੇਲਵੇ ਸਟੇਸ਼ਨ 'ਤੇ ਕਟਿਹਾਰ ਅੰਮ੍ਰਿਤਸਰ ਰੇਲਗੱਡੀ ਆਈ ਇਸੇ ਦੌਰਾਨ ਇਕ ਯਾਤਰੀ ਹੌਲੀ ਗਤੀ ਵਿੱਚ ਚਲਦੀ ਰੇਲ ਗੱਡੀ 'ਤੇ ਹੀ ਚੜ•ਨ ਲੱਗਾ ਤਾਂ ਪਾਏਦਾਨ ਤੋਂ ਉਸ ਦਾ ਪੈਰ ਤਿਲਕ ਗਿਆ ਤੇ ਪਾਏਦਾਨ ਥੱਲੇ ਖਾਲੀ ਥਾਂ ਵਿੱਚ ਉਸ ਦਾ ਪੈਰ ਫਸ ਗਿਆ।


ਸੜਕ ਕਿਨਾਰੇ ਖੜ੍ਹੀ ਮਾਂ ਤੇ ਉਸ ਧੀ ਉੱਪਰ ਚੜ੍ਹਾਈ ਗੱਡੀ


ਇੱਕ ਹੋਰ ਵਾਰਦਾਤ ਵਿੱਚ ਤੇਜ਼ ਰਫਤਾਰ ਕਾਰ ਇੱਕ ਔਰਤ ਤੇ ਉਸ ਦੀ ਬੱਚੀ ਉੱਪਰ ਚੜ੍ਹ ਗਈ। ਇਹ ਘਟਨਾ ਬੁੱਧਵਾਰ ਸਵੇਰੇ 5 ਵਜੇ ਦੇ ਕਰੀਬ ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਵਾਪਰੀ। ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਡਿਵਾਈਡਰ 'ਤੇ ਖੜ੍ਹੀ ਇੱਕ ਔਰਤ ਤੇ ਉਸ ਦੀ ਅੱਠ ਸਾਲ ਦੀ ਬੱਚੀ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਦੋਵੇਂ ਮਾਵਾਂ ਧੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।


ਹਾਸਲ ਜਾਣਕਾਰੀ ਅਨੁਸਾਰ ਬੱਚੀ ਦੀਆਂ ਦੋਵੇਂ ਲੱਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਂਝ ਮੌਕੇ 'ਤੇ ਹੀ ਜੀਆਰਪੀ ਪੁਲਿਸ ਵੱਲੋਂ ਕਾਰ ਤੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਜਦੋਂਕਿ ਉਸ ਦੇ ਸਾਥੀ ਫਰਾਰ ਹੋ ਗਏ। ਕਾਰ ਵਿੱਚ ਚਾਰ-ਪੰਜ ਲੋਕ ਸਵਾਰ ਦੱਸੇ ਜਾ ਰਹੇ ਹਨ।


ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀਆਰਪੀ ਦੇ ਏਐਸਆਈ ਗੁਰਭੇਜ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬੱਚੀ ਦੀ ਮਾਤਾ ਪ੍ਰਿਅੰਕਾ ਕੁਮਾਰੀ ਪਤਨੀ ਅਮਨ ਕੁਮਾਰ ਨਿਵਾਸੀ ਜਲੰਧਰ ਕੈਂਟ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਹਰਸ਼ ਕੁਮਾਰ ਪੁੱਤਰ ਸਤਪਾਲ ਨਿਵਾਸੀ ਦਿੱਲੀ ਨੂੰ ਗਿ੍ਫ਼ਤਾਰ ਕਰ ਲਿਆ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: