ਪੜਚੋਲ ਕਰੋ
Advertisement
Jalandhar News: ਸੁਖਬੀਰ ਬਾਦਲ ਨੇ 'ਆਪ' ਸਰਕਾਰ 'ਤੇ ਸਾਧੇ ਨਿਸ਼ਾਨੇ, ਕਿਹਾ- ਪੰਜਾਬ 'ਚ ਸਭ ਕੁਝ ਕੇਜਰੀਵਾਲ ਦੇ ਲੋਕ ਦੇਖਦੇ, ਇਨ੍ਹਾਂ ਦੇ ਮੰਤਰੀ ਤਾਂ ਅੰਗੂਠਾ ਛਾਪ
Jalandhar News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਜਲੰਧਰ 'ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਉਦਯੋਗਿਕ ਨੀਤੀ ਬਿਲਕੁਲ ਬੇਕਾਰ ਹੈ। ਪੰਜਾਬ ਦੀਆਂ ਸਨਅਤਾਂ ਦਾ ਅਜਿਹਾ ਹਾਲ ਹੋ ਚੁੱਕਾ ਹੈ ਕਿ
Jalandhar News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਜਲੰਧਰ 'ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਉਦਯੋਗਿਕ ਨੀਤੀ ਬਿਲਕੁਲ ਬੇਕਾਰ ਹੈ। ਪੰਜਾਬ ਦੀਆਂ ਸਨਅਤਾਂ ਦਾ ਅਜਿਹਾ ਹਾਲ ਹੋ ਚੁੱਕਾ ਹੈ ਕਿ ਯੂਪੀ-ਬਿਹਾਰ ਵੱਲ ਜਾ ਰਹੀਆਂ ਹਨ, ਜਦਕਿ ਪਹਿਲਾਂ ਅਜਿਹਾ ਕੁਝ ਨਹੀਂ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਭ ਕੁਝ ਕੇਜਰੀਵਾਲ ਦੇ ਲੋਕ ਦੇਖਦੇ ਹਨ ਕਿਉਂਕਿ ਇਨ੍ਹਾਂ ਦੇ ਮੰਤਰੀ ਤਾਂ ਅੰਗੂਠਾ ਛਾਪ ਹਨ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਫਾਈਲ ਨਹੀਂ ਪੜ੍ਹਨੀ, ਸਿਰਫ ਦਿੱਲੀ ਵਾਲੇ ਜੋ ਕਹਿੰਦੇ ਹਨ, ਉਸ 'ਤੇ ਹੀ ਦਸਤਖਤ ਕਰ ਦੇਣਾ।
ਆਮ ਆਦਮੀ ਪਾਰਟੀ ਦੀ ਤਰਫ਼ੋਂ ਕੇਂਦਰ ਸਰਕਾਰ 'ਤੇ ਲਗਾਇਆ ਗਿਆ ਇਲਜ਼ਾਮ ਜੋ ਕੋਲਾ ਪਹਿਲਾਂ ਰੇਲ ਰਸਤੇ ਆਉਂਦਾ ਸੀ, ਉਹ ਹੁਣ ਸ੍ਰੀਲੰਕਾ ਬੰਦਰਗਾਹ ਰਸਤੇ ਪੰਜਾਬ 'ਚ ਆਵੇਗਾ, ਜੋ ਪੰਜਾਬ ਸਰਕਾਰ ਨੂੰ ਮਹਿੰਗਾ ਪਵੇਗਾ। ਇਸ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਅਡਾਨੀ ਦੇ ਪੋਰਟ ਤੋਂ ਹੋ ਕੇ ਆਵੇਗਾ। ਮੁਫਤ ਬਿਜਲੀ ਦਾ ਬੋਝ ਪੰਜਾਬ ਸਰਕਾਰ 'ਤੇ ਵਧੇਗਾ। ਇਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਤਾਂ ਇਹੀ ਕਹਾਂਗਾ ਕਿ ਉਹ ਲੋਕ ਜਨਰੇਟਰ ਖਰੀਦ ਲੈਣ ਕਿਉਂਕਿ ਜੋ ਹਾਲਾਤ ਹਨ, ਬਹੁਤ ਜਲਦੀ ਬਿਜਲੀ ਗੁੱਲ ਹੋ ਜਾਵੇਗੀ। ਆਈਏਐਸ ਅਧਿਕਾਰੀ ਜਾ ਰਹੇ ਹਨ। ਇਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪੰਜਾਬ 'ਚ ਕੋਈ ਵੀ ਅਫਸਰ ਨਹੀਂ ਰਹੇਗਾ ਤੇ ਇਸ ਪਾਰਟੀ ਦੇ ਸਾਰੇ ਚੋਰ ਪੰਜਾਬ ਵਿੱਚ ਹੀ ਰਹਿ ਜਾਣਗੇ।

ਪੰਜਾਬ ਸਰਕਾਰ ਦਾ ਫੈਸਲਾ ਕਿ ਸਾਰੀਆਂ ਸਰਕਾਰੀ ਇਮਾਰਤਾਂ 'ਤੇ ਪ੍ਰੀ-ਪੇਡ ਮੀਟਰ ਲਗਾਏ ਜਾਣਗੇ। ਇਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪ੍ਰੀਪੇਡ ਮੀਟਰਾਂ 'ਚ ਫਰਕ ਹੀ ਕੀ ਹੈ, ਜੋ ਉਨ੍ਹਾਂ ਨੂੰ ਕਰੋੜਾਂ ਰੁਪਏ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਚਿਪਸ ਰੀਚਾਰਜ ਕਰਨ ਲਈ ਵੀ ਭੁਗਤਾਨ ਕਰਨਾ ਪੈਂਦਾ ਹੈ, ਜੋ ਉਨ੍ਹਾਂ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲੰਧਰ ਹੁਸ਼ਿਆਰਪੁਰ ਪੁਲ ਦਾ ਕੰਮ 6 ਸਾਲਾਂ ਬਾਅਦ ਬੰਦ ਹੋਇਆ ਹੈ ਤੇ ਉਸ ਸਮੇਂ ਤੋਂ ਅਕਾਲੀ ਦਲ ਨੇ ਜਿੱਥੇ ਕੰਮ ਛੱਡਿਆ ਸੀ, ਉਸ ਤੋਂ ਬਾਅਦ ਇਕ ਵੀ ਇੱਟ ਨਹੀਂ ਰੱਖੀ ਗਈ।
ਬਾਦਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਬਦਲੇ ਹੇਰਾਫੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਾਇਬ ਤਹਿਸੀਲਦਾਰ ਦੀ ਭਰਤੀ ਰੱਦ ਹੋ ਗਈ ਹੈ। ਗੁਜਰਾਤ ਵਾਲਿਆ ਨੂੰ ਆਮ ਆਦਮੀ ਪਾਰਟੀ ਦੀ ਸੱਚਾਈ ਬਾਰੇ ਪਤਾ ਲੱਗ ਗਿਆ ਸੀ ,ਇਸ ਕਰਕੇ ਗੁਜਰਾਤ ਦੇ ਲੋਕਾਂ ਨੇ ਇੰਨ੍ਹਾ ਨੂੰ ਵੜਨ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸਵੀਕਾਰ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿਚੋਂ ਲਾਅ ਐਡ ਆਰਡਰ ਖਤਮ ਹੋ ਗਿਆ ਹੈ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
ਦੇਸ਼
Advertisement