ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਖੁੱਲ੍ਹੀ ਬਹਿਸ ਅੱਜ ਦੁਪਹਿਰ 12 ਵਜੇ ਸ਼ੁਰੂ ਹੋ ਜਾਵੇਗੀ। ਇਸ ਡਿਬੇਟ 'ਚ ਕਿਹੜਾ ਕਿਹੜਾ ਹਿੱਸਾ ਲਵੇਗਾ ਇਹ ਹਾਲੇ ਤੱਕ ਵੀ ਸਸਪੈਂਸ ਬਣਿਆ ਹੋਇਆ ਹੈ। ਪਰ ਗ੍ਰਾਉਂਡ ਰਿਪੋਰਟ ਕੀ ਹੈ ਇਸ ਬਾਰੇ ਵੀ ਤੁਹਾਨੂੰ ਦੱਸਦੇ ਹਾਂ। 


ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਡਾ. ਮਨਮੋਹਨ ਸਿੰਘ ਆਡੀਟੋਰਅਮ 'ਚ ਹਵੋਗੀ।  ਜਾਣਕਾਰੀ ਮਿਲੀ ਹੈ ਕਿ 2000 ਤੋਂ ਵੱਧ ਪੁਲਿਸ ਫੋਰਸ ਪੀਏਯੂ  'ਚ ਤਾਇਨਾਤ ਕਰ ਦਿੱਤੀ ਗਈ। 7 ਲੇਅਰ 'ਚ  ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪੰਜਾਬ ਦੇ ਕੋਨੇ ਕੋਨੇ ਤੋਂ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ।


ਪੁਲੀਸ ਨੇ ਧਰਨੇ ਅਤੇ ਰੋਸ ਮੁਜ਼ਾਹਰੇ ਕਰਨ ਵਾਲਿਆਂ ਦੀ ਸੂਚੀ ਵੀ ਬਣਾ ਲਈ ਹੈ। ਸ਼ਹਿਰ 'ਚ ਕਰੀਬ 30 ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਹੈ, ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਲਈ ਜਾ ਰਹੀ ਹੈ।


ਇਸ ਆਡੀਟੋਰੀਅਮ ਵਿੱਚ 1050 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ ਪਰ ਮੁੱਖ ਮੰਤਰੀ ਨੇ 3 ਕਰੋੜ ਲੋਕਾਂ ਨੂੰ ਸੱਦਾ ਦਿੱਤਾ ਹੈ। ਸਵਾਲ ਇਹ ਹੈ ਕਿ ਇੰਨੀ ਜਨਤਾ ਦੇ ਬੈਠਣ, ਖਾਣ ਪੀਣ ਦਾ ਪ੍ਰਬੰਧ ਕਿਵੇਂ ਹੋਵੇਗਾ। 


ਬਹਿਸ ਕੇਂਦਰ ਵਿਚ ਹਾਜ਼ਰ ਹੋਣ ਲਈ 4 ਗੇਟਾਂ 'ਤੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਮੁੱਖ ਦੁਆਰ 'ਤੇ ਦੋ ਗੇਟ ਬਣਾਏ ਗਏ ਹਨ, ਜਿੱਥੋਂ ਆਮ ਲੋਕ ਆਡੀਟੋਰੀਅਮ 'ਚ ਦਾਖਲ ਹੋਣਗੇ। ਆਡੀਟੋਰੀਅਮ ਦੇ ਪਿਛਲੇ ਪਾਸੇ ਦੋ ਗੇਟ ਬਣਾਏ ਗਏ ਹਨ, ਜਿੱਥੋਂ ਵੀਆਈਪੀ ਅਤੇ ਸੀਐਮ ਭਗਵੰਤ ਮਾਨ ਅੰਦਰ ਦਾਖ਼ਲ ਹੋਣਗੇ। ਸੀਐਮ ਕਰੀਬ 12 ਵਜੇ ਹੈਲੀਕਾਪਟਰ ਰਾਹੀਂ ਪਹੁੰਚਣਗੇ।


ਪ੍ਰਸ਼ਾਸਨ ਨੂੰ ਉਮੀਦ ਹੈ ਕਿ ਇਸ ਬਹਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ। ਮੌਕੇ 'ਤੇ ਬੰਬ ਨਿਰੋਧਕ ਦਸਤਾ ਵੀ ਮੌਜੂਦ ਹੈ। ਮੰਗਲਵਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵਿਚਾਲੇ ਦੋ ਵਾਰ ਮੀਟਿੰਗ ਹੋਈ ਸੀ।


ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਸਥਾਨਕ ਪ੍ਰਸ਼ਾਸਨ ਇਸ ਬਹਿਸ ਦੇ ਪ੍ਰਬੰਧ ਕਰਨ ਵਿਚ ਸ਼ਾਮਲ ਨਹੀਂ ਸੀ, ਪਰ ਬੀਤੇ ਦਿਨ ਅਚਾਨਕ ਉਨ੍ਹਾਂ ਨੂੰ ਬਹਿਸ ਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਜਿਸ ਕਾਰਨ ਹੁਣ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਤਣਾਅ ਬਣਿਆ ਹੋਇਆ ਹੈ। ਕਾਹਲੀ ਕਾਹਲੀ ਵਿੱਚ ਤਾਂ ਕਈ ਪੁਲਿਸ ਮੁਲਾਜ਼ਮਾਂ ਦੇ ਸਪੈਸ਼ਲ ਡਿਊਟੀ ਪਾਸ ਵੀ ਨਹੀਂ ਬਣ ਸਕੇ।