ਪੜਚੋਲ ਕਰੋ

Ludhiana News: ਪੈਂਚਰ ਲਾਉਣ ਵਾਲੇ ਨੂੰ ਫਸਾਉਣ ਦੇ ਚੱਕਰ 'ਚ ਸਸਪੈਂਡ ਹੋਈ ਮਹਿਲਾ ਪੁਲਿਸ ਮੁਲਾਜ਼ਮ

ਖੰਨਾ ਨੇੜਲੇ ਪਿੰਡ ਅਲੌੜ ਵਿੱਚ ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਗਰੀਬ ਵਿਅਕਤੀ ਨੂੰ ਅਜੀਬੋ ਗਰੀਬ ਢੰਗ ਨਾਲ ਫਸਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਹਾਸਲ ਜਾਣਕਾਰੀ ਅਨੁਸਾਰ ਪੈਂਚਰ ਲਾਉਣ ਵਾਲੇ ਜਸਬੀਰ ਸਿੰਘ ਦਾ ਪਿੰਡ ਦੇ ਹੀ ਪੰਚ ਗੁਰਦੀਪ ਸਿੰਘ ਦੀਪੀ ਨਾਲ ਕੋਈ ਝਗੜਾ ਸੀ। 

Ludhiana News: ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਗਰੀਬ ਵਿਅਕਤੀ ਨੂੰ ਅਜੀਬੋ ਗਰੀਬ ਢੰਗ ਨਾਲ ਫਸਾਉਣ ਵਾਲੀ ਮਹਿਲਾ ਪੁਲਿਸ ਕਰਮਚਾਰੀ ਰਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਇਸ ਮਾਮਲੇ ਵਿੱਚ ਪੰਚ ਗੁਰਦੀਪ ਸਿੰਘ ਦੀਪੀ ਦੀ ਗ੍ਰਿਫਤਾਰੀ ਲਈ ਪੁਲਿਸ ਜੁਟ ਗਈ ਹੈ। ਇਸ ਮਾਮਲੇ ਨਾਲ ਪੁਲਿਸ ਨੂੰ ਕਾਫੀ ਨਿਮੋਸ਼ੀ ਵੀ ਝੱਲਣੀ ਪਈ ਹੈ।

ਦੱਸ ਦਈਏ ਕਿ ਖੰਨਾ ਨੇੜਲੇ ਪਿੰਡ ਅਲੌੜ ਵਿੱਚ ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਗਰੀਬ ਵਿਅਕਤੀ ਨੂੰ ਅਜੀਬੋ ਗਰੀਬ ਢੰਗ ਨਾਲ ਫਸਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਹਾਸਲ ਜਾਣਕਾਰੀ ਅਨੁਸਾਰ ਪੈਂਚਰ ਲਾਉਣ ਵਾਲੇ ਜਸਬੀਰ ਸਿੰਘ ਦਾ ਪਿੰਡ ਦੇ ਹੀ ਪੰਚ ਗੁਰਦੀਪ ਸਿੰਘ ਦੀਪੀ ਨਾਲ ਕੋਈ ਝਗੜਾ ਸੀ। 

ਪੰਚ ਨੇ ਜਸਬੀਰ ਨੂੰ ਫਸਾਉਣ ਲਈ ਖੰਨਾ ਦੀ ਇੱਕ ਮਹਿਲਾ ਪੁਲੀਸ ਕਰਮਚਾਰੀ ਰਵਿੰਦਰ ਕੌਰ ਨਾਲ ਮਿਲੀਭੁਗਤ ਕਰ ਕੇ 18 ਜਨਵਰੀ 2023 ਨੂੰ ਉਸ ਦੀ ਦੁਕਾਨ ਵਿੱਚ ਚੀਨੀ ਡੋਰ ਦੇ 25 ਗੱਟੂ ਗੁਪਤ ਢੰਗ ਨਾਲ ਰਖਵਾ ਦਿੱਤੇ ਤੇ ਬਾਅਦ ਵਿੱਚ ਪੁਲਿਸ ਪਾਰਟੀ ਤੋਂ ਛਾਪਾ ਮਰਵਾ ਦਿੱਤਾ। ਪੁਲਿਸ ਨੇ ਗੱਟੂ ਬਰਾਮਦ ਹੋਣ ’ਤੇ ਜਸਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ 10 ਦਿਨ ਜੇਲ੍ਹ ਵੀ ਕੱਟਣੀ ਪਈ। 

ਜਸਬੀਰ ਸਿੰਘ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਦੀ ਗੁਹਾਰ ਲਾਈ। ਕਰੀਬ ਤਿੰਨ ਮਹੀਨੇ ਚੱਲੀ ਪੜਤਾਲ ਉਪਰੰਤ ਪਤਾ ਲੱਗਾ ਕਿ ਉੁਦੋਂ ਉਸ ਦੀ ਦੁਕਾਨ ਨੇੜੇ ਇੱਕ ਵਿਅਕਤੀ ਮਨੂੰ ਸ਼ਰਮਾ ਇੱਕ ਥੈਲੇ ਸਮੇਤ ਸ਼ੱਕੀ ਹਾਲਤ ਵਿੱਚ ਘੁੰਮ ਰਿਹਾ ਸੀ। ਪੁਲਿਸ ਨੇ ਪੰਜ ਦਿਨ ਪਹਿਲਾਂ ਮਨੂੰ ਗ੍ਰਿਫਤਾਰ ਕਰਕੇ ਅਦਾਲਤ ਤੋਂ 4 ਦਿਨਾਂ ਰਿਮਾਂਡ ਹਾਸਲ ਕੀਤਾ। 

ਇਸ ਦੌਰਾਨ ਮਨੂੰ ਨੇ ਦੱਸਿਆ ਕਿ ਉਸ ਨੇ ਪੰਚ ਦੀਪੀ ਤੇ ਮਹਿਲਾ ਪੁਲਿਸ ਕਰਮਚਾਰੀ ਦੇ ਕਹਿਣ ’ਤੇ ਚੀਨੀ ਡੋਰ ਦੇ ਗੱਟੂ ਦੁਕਾਨ ’ਤੇ ਰੱਖੇ ਸਨ। ਇਸ ਸਬੰਧੀ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮਹਿਲਾ ਪੁਲਿਸ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਪੰਚ ਦੀਪੀ ਤੇ ਕਰਮਚਾਰੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sundar Pichai:  ਰਾਜਨੀਤੀ 'ਤੇ ਨਹੀਂ, ਕੰਮ 'ਤੇ ਧਿਆਨ ਦਿਓ, ਸੁੰਦਰ ਪਿਚਾਈ ਨੇ ਕਰਮਚਾਰੀਆਂ 'ਤੇ ਦਿਖਾਈ ਸਖ਼ਤੀ
Sundar Pichai: ਰਾਜਨੀਤੀ 'ਤੇ ਨਹੀਂ, ਕੰਮ 'ਤੇ ਧਿਆਨ ਦਿਓ, ਸੁੰਦਰ ਪਿਚਾਈ ਨੇ ਕਰਮਚਾਰੀਆਂ 'ਤੇ ਦਿਖਾਈ ਸਖ਼ਤੀ
Malwa Politics: ਅਕਾਲੀਆਂ ਤੋਂ ਬਾਅਦ ਆਪ ਦਾ ਗੜ੍ਹ ਬਣਿਆ ਮਾਲਵਾ, ਭਾਜਪਾ ਲਈ ਬਣਿਆ ਰਾਹ ਦਾ ਰੋੜਾ ! ਜਾਣੋ ਮਾਲਵੇ ਦੀ ਸਿਆਸਤ
Malwa Politics: ਅਕਾਲੀਆਂ ਤੋਂ ਬਾਅਦ ਆਪ ਦਾ ਗੜ੍ਹ ਬਣਿਆ ਮਾਲਵਾ, ਭਾਜਪਾ ਲਈ ਬਣਿਆ ਰਾਹ ਦਾ ਰੋੜਾ ! ਜਾਣੋ ਮਾਲਵੇ ਦੀ ਸਿਆਸਤ
Weather Update: ਪੰਜਾਬ ਤੇ ਹਰਿਆਣਾ 'ਚ ਮੀਂਹ ਸਣੇ ਗੜੇਮਾਰੀ ਦਾ ਕਹਿਰ! ਜਾਣੋ ਕਿੰਨੇ ਦਿਨ ਸੁਹਾਵਨਾ ਬਣਿਆ ਰਹੇਗਾ ਮੌਸਮ ?
ਪੰਜਾਬ ਤੇ ਹਰਿਆਣਾ 'ਚ ਮੀਂਹ ਸਣੇ ਗੜੇਮਾਰੀ ਦਾ ਕਹਿਰ! ਜਾਣੋ ਕਿੰਨੇ ਦਿਨ ਸੁਹਾਵਨਾ ਬਣਿਆ ਰਹੇਗਾ ਮੌਸਮ ?
CM Mann: ਸੀਐਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ, ਬੋਲੇ- ਮੂਸੇਵਾਲਾ ਨਾਲ ਕਰ ਰਹੇ ਗੱਦਾਰੀ...
ਸੀਐਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ, ਬੋਲੇ- ਮੂਸੇਵਾਲਾ ਨਾਲ ਕਰ ਰਹੇ ਗੱਦਾਰੀ...
Advertisement
for smartphones
and tablets

ਵੀਡੀਓਜ਼

Why did Nisha Bano have to call her husband brother? ਨਿਸ਼ਾ ਬਾਨੋ ਨੂੰ ਘਰਵਾਲੇ ਨੂੰ ਕਿਉਂ ਕਹਿਣਾ ਪਿਆ ਭਰਾWhy is there a fight between Nisha and Sameer?Listen to the beginning of Nisha Bano and Sameer's love story ਸੁਣੋ ਨਿਸ਼ਾ ਬਾਨੋ ਤੇ ਸਮੀਰ ਦੀ Love Story ਦੀ ਸ਼ੁਰੂਵਾਤNisha Bano is actually the wife of this boy ਨਿਸ਼ਾ ਬਾਨੋ ਅਸਲ ਚ ਹੈ ਇਸ ਮੁੰਡੇ ਦੀ ਵਹੁਟੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sundar Pichai:  ਰਾਜਨੀਤੀ 'ਤੇ ਨਹੀਂ, ਕੰਮ 'ਤੇ ਧਿਆਨ ਦਿਓ, ਸੁੰਦਰ ਪਿਚਾਈ ਨੇ ਕਰਮਚਾਰੀਆਂ 'ਤੇ ਦਿਖਾਈ ਸਖ਼ਤੀ
Sundar Pichai: ਰਾਜਨੀਤੀ 'ਤੇ ਨਹੀਂ, ਕੰਮ 'ਤੇ ਧਿਆਨ ਦਿਓ, ਸੁੰਦਰ ਪਿਚਾਈ ਨੇ ਕਰਮਚਾਰੀਆਂ 'ਤੇ ਦਿਖਾਈ ਸਖ਼ਤੀ
Malwa Politics: ਅਕਾਲੀਆਂ ਤੋਂ ਬਾਅਦ ਆਪ ਦਾ ਗੜ੍ਹ ਬਣਿਆ ਮਾਲਵਾ, ਭਾਜਪਾ ਲਈ ਬਣਿਆ ਰਾਹ ਦਾ ਰੋੜਾ ! ਜਾਣੋ ਮਾਲਵੇ ਦੀ ਸਿਆਸਤ
Malwa Politics: ਅਕਾਲੀਆਂ ਤੋਂ ਬਾਅਦ ਆਪ ਦਾ ਗੜ੍ਹ ਬਣਿਆ ਮਾਲਵਾ, ਭਾਜਪਾ ਲਈ ਬਣਿਆ ਰਾਹ ਦਾ ਰੋੜਾ ! ਜਾਣੋ ਮਾਲਵੇ ਦੀ ਸਿਆਸਤ
Weather Update: ਪੰਜਾਬ ਤੇ ਹਰਿਆਣਾ 'ਚ ਮੀਂਹ ਸਣੇ ਗੜੇਮਾਰੀ ਦਾ ਕਹਿਰ! ਜਾਣੋ ਕਿੰਨੇ ਦਿਨ ਸੁਹਾਵਨਾ ਬਣਿਆ ਰਹੇਗਾ ਮੌਸਮ ?
ਪੰਜਾਬ ਤੇ ਹਰਿਆਣਾ 'ਚ ਮੀਂਹ ਸਣੇ ਗੜੇਮਾਰੀ ਦਾ ਕਹਿਰ! ਜਾਣੋ ਕਿੰਨੇ ਦਿਨ ਸੁਹਾਵਨਾ ਬਣਿਆ ਰਹੇਗਾ ਮੌਸਮ ?
CM Mann: ਸੀਐਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ, ਬੋਲੇ- ਮੂਸੇਵਾਲਾ ਨਾਲ ਕਰ ਰਹੇ ਗੱਦਾਰੀ...
ਸੀਐਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ, ਬੋਲੇ- ਮੂਸੇਵਾਲਾ ਨਾਲ ਕਰ ਰਹੇ ਗੱਦਾਰੀ...
Entertainment Live: ਬੈਖੌਫ ਘਰੋਂ ਬਾਹਰ ਨਿਕਲੇ ਸਲਮਾਨ ਖਾਨ, CM ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ ਸਣੇ ਅਹਿਮ ਖਬਰਾਂ
ਬੈਖੌਫ ਘਰੋਂ ਬਾਹਰ ਨਿਕਲੇ ਸਲਮਾਨ ਖਾਨ, CM ਮਾਨ ਨਾਲ ਮੁਲਾਕਾਤ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਗਿੱਪੀ ਗਰੇਵਾਲ ਸਣੇ ਅਹਿਮ ਖਬਰਾਂ
Side Effect of Cold Drinks :  ਕਿਤੇ ਤੁਸੀਂ ਤਾਂ ਨਹੀਂ ਬੱਚਿਆਂ ਦੀ ਜ਼ਿੱਦ ਅੱਗੇ ਝੁਕ ਕੇ ਦੇ ਦਿੰਦੇ ਉਹਨਾਂ ਨੂੰ ਕੋਲਡ ਡ੍ਰਿੰਕਸ, ਜਾਣ ਲਓ ਹੋਣ ਵਾਲੇ ਨੁਕਸਾਨ
Side Effect of Cold Drinks : ਤੁਸੀਂ ਤਾਂ ਨਹੀਂ ਬੱਚਿਆਂ ਦੀ ਜ਼ਿੱਦ ਅੱਗੇ ਝੁਕ ਕੇ ਦੇ ਦਿੰਦੇ ਉਹਨਾਂ ਨੂੰ ਕੋਲਡ ਡ੍ਰਿੰਕਸ, ਜਾਣ ਲਓ ਹੋਣ ਵਾਲੇ ਨੁਕਸਾਨ
Salman Khan: ਗੋਲੀਬਾਰੀ ਮਾਮਲੇ ਵਿਚਾਲੇ ਦੁਬਈ ਪੁੱਜੇ ਸਲਮਾਨ ਖਾਨ, ਮਸਤੀ ਦੇ ਮੂਡ 'ਚ ਨਜ਼ਰ ਆਏ ਭਾਈਜਾਨ
Salman Khan: ਗੋਲੀਬਾਰੀ ਮਾਮਲੇ ਵਿਚਾਲੇ ਦੁਬਈ ਪੁੱਜੇ ਸਲਮਾਨ ਖਾਨ, ਮਸਤੀ ਦੇ ਮੂਡ 'ਚ ਨਜ਼ਰ ਆਏ ਭਾਈਜਾਨ
Kasuri Methi  : ਕੀ ਤੁਸੀਂ ਜਾਣਦੇ ਹੋ ਕਈ ਭੋਜਨ ਦਾ ਸਵਾਦ ਵਧਾਉਣ ਵਾਲੀ ਕਸੂਰੀ ਮੇਥੀ ਦਾ ਇਤਿਹਾਸ?
Kasuri Methi : ਕੀ ਤੁਸੀਂ ਜਾਣਦੇ ਹੋ ਕਈ ਭੋਜਨ ਦਾ ਸਵਾਦ ਵਧਾਉਣ ਵਾਲੀ ਕਸੂਰੀ ਮੇਥੀ ਦਾ ਇਤਿਹਾਸ?
Embed widget