Ludhiana News: ਲੁਧਿਆਣਾ ਨੇੜੇ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਮਿੱਤਲ ਮਿੱਲ ਦੇ ਕਰਮਚਾਰੀਆਂ ਨਾਲ ਭਰੀ ਵੈਨ ਪਲਟ ਗਈ। ਜ਼ਖ਼ਮੀ ਕਰਮਚਾਰੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਵੈਨ ਵਿੱਚ 20 ਤੋਂ 25 ਕਰਮਚਾਰੀ ਸਨ। ਇਹ ਹਾਦਸਾ ਘੁਲਾਲ ਟੋਲ ਪਲਾਜਾ ਕੋਲ ਵਾਪਰਿਆ ਹੈ।



ਹਾਸਲ ਜਾਣਕਾਰੀ ਮੁਤਾਬਕ ਅੱਜ ਸਵੇਰੇ ਸਮਰਾਲਾ ਨੇੜੇ ਮਿੱਤਲ ਮਿੱਲ ਤੋਂ ਕਰਮਚਾਰੀ ਕੰਮ ਕਰਕੇ ਵੈਨ ਵਿੱਚ ਸਵਾਰ ਹੋ ਕੇ ਘਰ ਨੂੰ ਵਾਪਸ ਜਾ ਰਹੇ ਸਨ। ਜਦੋਂ ਵੈਨ ਘੁਲਾਲ ਟੋਲ ਪਲਾਜਾ ਕੋਲ ਪਹੁੰਚੀ ਤਾਂ ਵੈਨ ਟੋਲ ਪਲਾਜੇ ਦੇ ਅੱਗੇ ਲੱਗੇ ਡਿਵਾਈਡਰ ਵਿੱਚ ਵੱਜਣ ਕਾਰਨ ਪਲਟ ਗਈ। ਵੈਨ ਵਿੱਚ ਕਰੀਬ 20 ਤੋਂ 25 ਕਰਮਚਾਰੀ ਸਨ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ। 


ਫੱਟੜ ਹੋਏ ਕਰਮਚਾਰੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਸਿਵਿਲ ਹਸਪਤਾਲ ਵਿੱਚ ਦਾਖਲ ਫੱਟੜ ਕਰਮਚਾਰੀਆਂ ਨੇ ਦੱਸਿਆ ਕਿ ਵੈਨ ਦੀ ਸਪੀਡ ਤੇਜ ਸੀ। ਸੜਕ ਉਪਰ ਸੰਘਣੀ ਧੁੰਦ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ 20 ਤੋਂ 25 ਕਰਮਚਾਰੀਆਂ ਵਿੱਚੋਂ ਦੋ-ਤਿੰਨ ਕਰਮਚਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਅੱਗੇ ਚੰਡੀਗੜ੍ਹ ਦੇ  ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ।


ਜ਼ਖਮੀ ਜੋਗਿੰਦਰ ਕੁਮਾਰ ਦਾ ਕਹਿਣਾ ਸੀ ਕਿ ਅਸੀਂ 25 ਤੋਂ 30 ਕਰਮਚਾਰੀ ਵੈਨ ਵਿੱਚ ਸਵਾਰ ਹੋ ਕੇ ਮਿੱਲ ਤੋਂ ਆਪਣੇ ਘਰ ਨੂੰ ਜਾ ਰਹੇ ਸਨ ਤਾਂ ਵੈਨ ਦੀ ਜਿਆਦਾ ਸਪੀਡ ਹੋਣ ਕਾਰਨ ਵੈਨ ਪਲਟ ਗਈ। ਉਸ ਤੋਂ ਬਾਅਦ ਸਾਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।