Ludhiana News: ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤਰਸੇਮ ਭਿੰਡਰ ਦੀ ਤਾਜਪੋਸ਼ੀ ਦੌਰਾਨ ਆਮ ਆਦਮੀ ਪਾਰਟੀ ਦਾ ਵੀਆਈਪੀ ਸਟੰਟ ਵੇਖਣ ਨੂੰ ਮਿਲਿਆ। ਪਾਰਟੀ ਵਰਕਰਾਂ ਨੇ ਖੂਬ ਹੂਟਰ ਵਜਾਏ। ਇਸ ਦੌਰਾਨ ਵੀਆਈਪੀ ਟਰੀਟਮੈਂਟ ਆਮ ਵੇਖਣ ਨੂੰ ਮਿਲਿਆ। ਹੋਰ ਤਾਂ ਹੋਰ ਪੁਲਿਸ ਦੀ ਮੌਜੂਦਗੀ ਵਿੱਚ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉੱਡੀਆਂ। ਇਸ ਦੇ ਨਾਲ ਆਮ ਆਦਮੀ ਪਾਰਟੀ ਦੇ ਵਰਕਰ ਮੀਡੀਆ ਨਾਲ ਉਲਝਦੇ ਵਿਖਾਈ ਦਿੱਤੇ।
ਦੱਸ ਦਈਏ ਕਿ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤਰਸੇਮ ਭਿੰਡਰ ਵੱਲੋਂ ਅੱਜ ਅਹੁਦਾ ਸਾਂਭਣ ਤੋਂ ਬਾਅਦ ਇੱਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਕੈਬਨਿਟ ਮੰਤਰੀ ਵੀ ਸ਼ਾਮਲ ਹੋਏ। ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਪਹੁੰਚੇ ਪਰ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਸੜਕਾਂ ਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਂਦੇ ਵਿਖਾਈ ਦਿੱਤੇ।
ਇਸ ਦੌਰਾਨ 'ਆਪ' ਵਰਕਰਾਂ ਨੇ ਆਪਣੀਆਂ ਲਗਜ਼ਰੀ ਕਾਰਾਂ ਦੇ ਵਿੱਚ ਹੂਟਰ ਚਲਾਏ। ਜਦੋਂ ਮੀਡੀਏ ਦਾ ਕੈਮਰਾਂ ਚੱਲਿਆ ਤਾਂ ਵਰਕਰ ਮੀਡੀਆ ਨਾਲ ਉਲਝਦੇ ਵਿਖਾਈ ਦਿੱਤੇ। ਇਸ ਮੌਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਭਾਜੜਾਂ ਪੈ ਗਈਆਂ। ਵਰਕਰਾਂ ਨੂੰ ਹੂਟਰ ਵਜਾਉਣ ਤੋਂ ਮਨ੍ਹਾ ਕਰਦੇ ਵਿਖਾਈ ਦਿੱਤੇ। ਇਸ ਦੌਰਾਨ ਪੁਲਿਸ ਤੇ ਆਮ ਆਦਮੀ ਪਾਰਟੀ ਦੇ ਆਗੂ ਸਫਾਈਆਂ ਦਿੰਦੇ ਵੀ ਵਿਖਾਈ ਦਿੱਤੇ।
ਆਪਣੀ ਗੱਡੀ ਵਿੱਚ ਹੂਟਰ ਵਜਾ ਰਹੇ ਵਰਕਰਾਂ ਨੇ ਕਿਹਾ ਕਿ ਉਹ ਤਰਸੇਮ ਭਿੰਡਰ ਨਾਲ ਆਏ ਹਨ। ਇਸ ਦੌਰਾਨ ਮਾਰਕਫੈਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਆਗੂ ਅਮਨਦੀਪ ਮੋਹੀ ਨੇ ਕਿਹਾ ਕਿ ਜਿਨ੍ਹਾਂ ਵੱਲੋਂ ਕਾਨੂੰਨੀ ਉਲੰਘਣਾ ਕੀਤੀ ਗਈ ਹੈ, ਉਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਸ ਦੀ ਨਿੰਦਾ ਕੀਤੀ ਤੇ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਪਤਾ ਕਰਾਂਗੇ ਕਿ ਇਹ ਕੌਣ ਨੌਜਵਾਨ ਹਨ।
ਉਥੇ ਦੂਜੇ ਪਾਸੇ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮ ਦੀ ਸਫਾਈ ਦਿੰਦਿਆਂ ਵਿਖਾਈ ਦਿੱਤੇ ਤੇ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਕਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਹੋਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਜਿੱਥੇ ਇੱਕ ਪਾਸੇ ਵੀਆਈਪੀ ਟ੍ਰੀਟਮੈਂਟ ਦੀ ਹਮੇਸ਼ਾ ਖਿਲਾਫਤ ਕਰਦੀ ਹੈ, ਉੱਥੇ ਹੀ ਉਨ੍ਹਾਂ ਦੇ ਆਪਣੇ ਵਰਕਰ ਪ੍ਰਾਈਵੇਟ ਗੱਡੀਆਂ ਵਿੱਚ ਹੂਟਰ ਵਜਾਉਂਦੇ ਵਿਖਾਈ ਦਿੱਤੇ।
'ਆਪ' ਦਾ ਵੀਆਈਪੀ ਸਟੰਟ ! ਭਿੰਡਰ ਦੀ ਤਾਜਪੋਸ਼ੀ 'ਤੇ ਹੂਟਰਾਂ ਦੀ ਗੂੰਜ, ਟ੍ਰੈਫਿਕ ਨਿਯਮਾਂ ਦੀਆਂ ਉੱਡੀਆਂ ਧੱਜੀਆਂ
ਏਬੀਪੀ ਸਾਂਝਾ
Updated at:
07 Dec 2022 02:11 PM (IST)
Edited By: shankerd
Ludhiana News: ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤਰਸੇਮ ਭਿੰਡਰ ਦੀ ਤਾਜਪੋਸ਼ੀ ਦੌਰਾਨ ਆਮ ਆਦਮੀ ਪਾਰਟੀ ਦਾ ਵੀਆਈਪੀ ਸਟੰਟ ਵੇਖਣ ਨੂੰ ਮਿਲਿਆ। ਪਾਰਟੀ ਵਰਕਰਾਂ ਨੇ ਖੂਬ ਹੂਟਰ ਵਜਾਏ। ਇਸ ਦੌਰਾਨ ਵੀਆਈਪੀ ਟਰੀਟਮੈਂਟ ਆਮ ਵੇਖਣ ਨੂੰ ਮਿਲਿਆ।
Ludhiana Improvement Trust
NEXT
PREV
Published at:
07 Dec 2022 02:11 PM (IST)
- - - - - - - - - Advertisement - - - - - - - - -