ਪੜਚੋਲ ਕਰੋ

AAP ਵਿਧਾਇਕ ਨੇ ਟਰੱਕ ਡਰਾਈਵਰ ਨੂੰ ਮਾਰੀ ਚਪੇੜ, ਡਰਾਈਵਰ ਨੇ ਕਿਹਾ- MLA ਦੀ ਗੱਡੀ ਪਿੱਛੇ ਤੋਂ ਆ ਰਹੀ ਸੀ, ਪਤਾ ਨਹੀਂ ਚੱਲਿਆ...

Ludhiana News: ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਦੱਖਣੀ ਹਲਕੇ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਇੱਕ ਟਰੱਕ ਡਰਾਈਵਰ ਨੂੰ ਥੱਪੜ ਮਾਰ ਦਿੱਤਾ।

Ludhiana News: ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਦੱਖਣੀ ਹਲਕੇ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਇੱਕ ਟਰੱਕ ਡਰਾਈਵਰ ਨੂੰ ਥੱਪੜ ਮਾਰ ਦਿੱਤਾ। ਡਰਾਈਵਰ ਦੀ ਗਲਤੀ ਇਹ ਸੀ ਕਿ ਉਸ ਨੇ ਵਿਧਾਇਕ ਦੀ ਗੱਡੀ ਨੂੰ ਸਾਈਡ ਨਹੀਂ ਦਿੱਤੀ। ਇਸ ਗੱਲ ਤੋਂ ਹੀ ਵਿਧਾਇਕ ਗੁੱਸੇ ਵਿੱਚ ਆਈ ਤੇ ਉਨ੍ਹਾਂ ਨੇ ਟਰੱਕ ਰੁਕਵਾ ਕੇ ਡਰਾਈਵਰ ਨੂੰ ਥੱਪੜ ਮਾਰ ਦਿੱਤਾ।

ਡਰਾਈਵਰ ਨੂੰ ਥੱਪੜ ਮਾਰਨ ਦੀ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਵਿਧਾਇਕ ਨੇ ਟਰੱਕ ਦਾ ਦਰਵਾਜ਼ਾ ਖੋਲ੍ਹਿਆ ਅਤੇ ਡਰਾਈਵਰ ਨੂੰ ਥੱਲ੍ਹੇ ਬੁਲਾਇਆ।

ਜਿਵੇਂ ਹੀ ਡਰਾਈਵਰ ਬਾਹਰ ਨਿਕਲਿਆ, ਵਿਧਾਇਕ ਨੇ ਉਸਨੂੰ ਥੱਪੜ ਮਾਰ ਦਿੱਤਾ। ਡਰਾਈਵਰ ਅਤੇ ਉਸਦੇ ਸਾਥੀਆਂ ਨੇ ਦੇਰ ਸ਼ਾਮ ਵਿਧਾਇਕ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ। ਡਰਾਈਵਰ ਦਾ ਦਾਅਵਾ ਹੈ ਕਿ ਉਸਨੂੰ ਪਤਾ ਨਹੀਂ ਸੀ ਕਿ ਪਿੱਛੇ ਤੋਂ ਵਿਧਾਇਕ ਆ ਰਹੀ ਹੈ। ਵਿਧਾਇਕ ਨੇ ਪਹੁੰਚਦਿਆਂ ਹੀ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਡਰਾਈਵਰ ਨੇ ਡਾਬਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ ਜਦੋਂ ਇੱਕ ਟਰੱਕ ਡਾਬਾ ਰੋਡ 'ਤੇ ਜਾ ਰਿਹਾ ਸੀ ਅਤੇ ਵਿਧਾਇਕ ਦੀ ਕਾਰ ਪਿੱਛੇ ਤੋਂ ਆ ਰਹੀ ਸੀ। ਟਰੱਕ ਸੜਕ 'ਤੇ ਰੁਕ ਗਿਆ। ਵਿਧਾਇਕ ਦਾ ਡਰਾਈਵਰ ਹਾਰਨ ਵਜਾਉਂਦਾ ਰਿਹਾ, ਪਰ ਟਰੱਕ ਨਹੀਂ ਹਿੱਲਿਆ। ਇਸ ਦੌਰਾਨ, ਵਿਧਾਇਕ ਕਾਰ ਤੋਂ ਹੇਠਾਂ ਉਤਰੀ ਅਤੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਦੌਰਾਨ ਉਨ੍ਹਾਂ ਨਾਲ ਗਨਮੈਨ ਵੀ ਸਨ। ਉੱਥੇ ਹੀ ਡਰਾਈਵਰ ਦਾ ਕਹਿਣਾ ਹੈ ਕਿ ਜਿਵੇਂ ਉਸ ਨੂੰ ਥੱਪੜ ਮਾਰਿਆ ਤਾਂ ਉਹ ਸਹਿਮ ਗਿਆ ਅਤੇ ਆਪਣੀ ਗਲਤੀ ਪੁੱਛਣ ਲੱਗ ਪਿਆ।

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

Advertisement

ਟਾਪ ਹੈਡਲਾਈਨ

Punjab News  : ਮੈਡੀਕਲ ਸਟੋਰ ’ਤੇ ਭੜਕੇ ਲੋਕ, ਕੀਤੀ ਭੰਨਤੋੜ; ਤਣਾਅ ਦਾ ਮਾਹੌਲ ,ਜਾਣੋ ਪੂਰਾ ਮਾਮਲਾ 
Punjab News  : ਮੈਡੀਕਲ ਸਟੋਰ ’ਤੇ ਭੜਕੇ ਲੋਕ, ਕੀਤੀ ਭੰਨਤੋੜ; ਤਣਾਅ ਦਾ ਮਾਹੌਲ ,ਜਾਣੋ ਪੂਰਾ ਮਾਮਲਾ 
Punjab News: ਪੰਜਾਬ ਤੋਂ ਵੱਡੀ ਖਬਰ, ਕਿਸਾਨ ਦੇ ਘਰ ਪੁਲਿਸ ਨੇ ਮਾਰਿਆ ਛਾਪਾ, ਜਾਣੋ ਕਿਉਂ ਕੀਤਾ ਗਿਆ ਗ੍ਰਿਫ਼ਤਾਰ? 75 ਲੀਟਰ...
ਪੰਜਾਬ ਤੋਂ ਵੱਡੀ ਖਬਰ, ਕਿਸਾਨ ਦੇ ਘਰ ਪੁਲਿਸ ਨੇ ਮਾਰਿਆ ਛਾਪਾ, ਜਾਣੋ ਕਿਉਂ ਕੀਤਾ ਗਿਆ ਗ੍ਰਿਫ਼ਤਾਰ? 75 ਲੀਟਰ...
ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਬੈਨਰ ਉਤਾਰਣ ਵੇਲੇ ਲੱਗਿਆ 1100 ਵੋਲਟ ਦਾ ਝਟਕਾ; 22 ਸਾਲਾ ਨੌਜਵਾਨ ਦੀ ਮੌਤ
ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਬੈਨਰ ਉਤਾਰਣ ਵੇਲੇ ਲੱਗਿਆ 1100 ਵੋਲਟ ਦਾ ਝਟਕਾ; 22 ਸਾਲਾ ਨੌਜਵਾਨ ਦੀ ਮੌਤ
Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ 'ਆਪ' ਕੌਂਸਲਰ ਦਾ ਦੇਹਾਂਤ, ਸਵੇਰੇ ਅਚਾਨਕ ਵਿਗੜੀ ਸਿਹਤ; ਹਸਪਤਾਲ 'ਚ ਹੋਈ ਮੌਤ...
ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ 'ਆਪ' ਕੌਂਸਲਰ ਦਾ ਦੇਹਾਂਤ, ਸਵੇਰੇ ਅਚਾਨਕ ਵਿਗੜੀ ਸਿਹਤ; ਹਸਪਤਾਲ 'ਚ ਹੋਈ ਮੌਤ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਤੋਂ ਗ੍ਰਿਫਤਾਰ ਮਨਜੀਤ ਬੇਦੀ ਅਮਰੀਕਾ ਨੂੰ ਸੌਂਪਿਆ, US ਅਟਾਰਨੀ ਨੇ ਜਤਾਇਆ ਧੰਨਵਾਦ; SNAP ਘਪਲੇ 'ਚ ਵਾਂਟੇਡ
ਪੰਜਾਬ ਤੋਂ ਗ੍ਰਿਫਤਾਰ ਮਨਜੀਤ ਬੇਦੀ ਅਮਰੀਕਾ ਨੂੰ ਸੌਂਪਿਆ, US ਅਟਾਰਨੀ ਨੇ ਜਤਾਇਆ ਧੰਨਵਾਦ; SNAP ਘਪਲੇ 'ਚ ਵਾਂਟੇਡ
ਪੰਜਾਬ ਤੋਂ ਵੱਡੀ ਖ਼ਬਰ! ਨਸ਼ਾ ਵੇਚਣ ਦਾ ਵਿਰੋਧ ਕਰਨ 'ਤੇ ਨੌਜਵਾਨ ਦਾ ਕਤਲ, 10-15 ਹਮਲਾਵਰਾਂ ਨੇ ਘੇਰਿਆ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਨਸ਼ਾ ਵੇਚਣ ਦਾ ਵਿਰੋਧ ਕਰਨ 'ਤੇ ਨੌਜਵਾਨ ਦਾ ਕਤਲ, 10-15 ਹਮਲਾਵਰਾਂ ਨੇ ਘੇਰਿਆ; ਮੱਚਿਆ ਚੀਕ ਚੀਹਾੜਾ
ਪੈਟਰੋਲ-ਡੀਜ਼ਲ ਨੂੰ ਲੈਕੇ ਸਰਕਾਰ ਦਾ ਵੱਡਾ ਫੈਸਲਾ, ਦੇਰ ਰਾਤ ਅਚਾਨਕ ਕੀਤਾ ਵਿੰਡਫਾਲ ਟੈਕਸ 'ਚ ਫੇਰਬਦਲ
ਪੈਟਰੋਲ-ਡੀਜ਼ਲ ਨੂੰ ਲੈਕੇ ਸਰਕਾਰ ਦਾ ਵੱਡਾ ਫੈਸਲਾ, ਦੇਰ ਰਾਤ ਅਚਾਨਕ ਕੀਤਾ ਵਿੰਡਫਾਲ ਟੈਕਸ 'ਚ ਫੇਰਬਦਲ
CM ਮਾਨ ਅੱਜ ਫਿਲੌਰ 'ਚ, ਨਸ਼ੇ ਦੇ ਖਿਲਾਫ ਬਣੇਗੀ ਪਲਾਨਿੰਗ, ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਸੱਦੇ; ਝੋਟਾ ਕਤਲਕਾਂਡ ਤੋਂ ਬਾਅਦ ਐਕਸ਼ਨ 'ਚ ਸਰਕਾਰ
CM ਮਾਨ ਅੱਜ ਫਿਲੌਰ 'ਚ, ਨਸ਼ੇ ਦੇ ਖਿਲਾਫ ਬਣੇਗੀ ਪਲਾਨਿੰਗ, ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਸੱਦੇ; ਝੋਟਾ ਕਤਲਕਾਂਡ ਤੋਂ ਬਾਅਦ ਐਕਸ਼ਨ 'ਚ ਸਰਕਾਰ
ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ
ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ 'ਚ ਛੁੱਟੀਆਂ ਦੀ ਲਿਸਟ ਜਾਰੀ, ਜਾਣੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ; ਦੇਖੋ ਪੂਰੀ ਲਿਸਟ
ਪੰਜਾਬ 'ਚ ਛੁੱਟੀਆਂ ਦੀ ਲਿਸਟ ਜਾਰੀ, ਜਾਣੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ; ਦੇਖੋ ਪੂਰੀ ਲਿਸਟ
ਡਾ. ਨਵਜੋਤ ਕੌਰ ਸਿੱਧੂ ਦੀ ਛੁੱਟੀ! BRP ਨੇ ਨਵੇਂ ਪੰਜਾਬ ਇੰਚਾਰਜ ਦਾ ਕੀਤਾ ਐਲਾਨ
ਡਾ. ਨਵਜੋਤ ਕੌਰ ਸਿੱਧੂ ਦੀ ਛੁੱਟੀ! BRP ਨੇ ਨਵੇਂ ਪੰਜਾਬ ਇੰਚਾਰਜ ਦਾ ਕੀਤਾ ਐਲਾਨ
Embed widget