ਲੁਧਿਆਣਾ: ਪੰਜਾਬੀ ਗਾਈਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਵੱਖ-ਵੱਖ ਢੰਗ ਨਾਲ ਸ਼ਰਧਾਂਜਲੀ ਭੇਂਟ ਕਰਦੇ ਰਹਿੰਦੇ ਹਨ। ਹੁਣ ਪਿੰਡ ਮੂਸੇਵਾਲਾ ਦੇ ਵਾਂਗ ਲੁਧਿਆਣਾ 'ਚ ਵੀ ਸਿੱਧੂ ਮੂਸੇਵਾਲਾ ਦੀ ਹਵੇਲੀ ਬਣੀ ਹੈ।


ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੀ ਹਵੇਲੀ ਹਰ ਪੰਜਾਬੀ ਨੂੰ ਯਾਦ ਹੈ। ਪਰ ਹੁਣ ਲੁਧਿਆਣਾ ਮਲੇਰਕੋਟਲਾ ਕੌਮੀ ਸ਼ਾਹਰਾਹ 'ਤੇ ਸਿੱਧੂ ਮੂਸੇਵਾਲੇ ਦੀ ਇਕ ਹਵੇਲੀ ਇਹਨੀ ਦਿਨੀਂ ਲੋਕਾਂ 'ਚ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਹ ਹਵੇਲੀ ਦਰਅਸਲ ਇਕ ਢਾਬਾ ਹੈ ਅਤੇ ਇਸ ਢਾਬੇ ਦਾ ਮਾਲਕ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਵੱਡਾ ਫੈਨ ਹੈ।


ਜਿਸ ਕਰਕੇ ਉਸ ਨੇ ਇਸ ਪੁਰਾਤਨ ਦਿੱਖ ਵਾਲੀ ਛੋਟੀ ਜਿਹੀ ਹਵੇਲੀ ਨੂੰ ਸਿੱਧੂ ਮੂਸੇ ਵਾਲੇ ਦੀ ਹਵੇਲੀ ਦਾ ਨਾਂ ਦਿੱਤਾ ਹੈ। ਸਿੱਧੂ ਮੂਸੇ ਵਾਲਾ ਇਸ ਪੁਰਾਤਨ ਢਾਬੇ ਤੋਂ ਮਹਿਜ਼ ਥੋੜ੍ਹੀ ਹੀ ਦੂਰ ਗੁਰੂ ਨਾਨਕ ਦੇਵ ਇੰਜਿਨਰਿੰਗ ਕਾਲਜ ਦਾ ਵਿਦਿਆਰਥੀ ਰਿਹਾ ਹੈ ਜਿਸ ਤੋਂ ਕੁਝ ਹੀ ਦੂਰੀ ਤੇ ਸਿੱਧੂ ਮੂਸੇਵਾਲੇ ਦੀ ਇਹ ਹਵੇਲੀ ਉਸ ਨੂੰ ਸਮਰਪਿਤ ਕੀਤੀ ਗਈ ਹੈ। 


ਇਸ ਨੂੰ ਬਣਾਉਣ ਵਾਲੇ ਪੇਂਟਰ ਅਤੇ ਤਿਆਰ ਕਰਵਾਉਣ ਵਾਲੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਦੋਵੇਂ ਹੀ ਸਿੱਧੂ ਮੂਸੇਵਾਲੇ ਦੇ ਵੱਡੇ ਫੈਨ ਨਿਕਲੇ ਅਤੇ ਏਥੇ ਜੋ ਲੋਕ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਖਾਣ ਔਂਦੇ ਨੇ ਉਹ ਵੀ ਜ਼ਿਆਦਾਤਰ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਹੀ ਹੁੰਦੇ ਨੇ ਸਿੱਧੂ ਦੀ ਹਵੇਲੀ ਵੇਖ ਕੇ ਉਹ ਇਥੇ ਰੁਕ ਜਾਂਦੇ ਹਨ ਅਤੇ ਸੈਲਫੀਆਂ ਖਿਚਾਉਂਦੇ ਵਿਖਾਈ ਦਿੰਦੇ ਹਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: