ਪੜਚੋਲ ਕਰੋ

Ludhiana News: ਵਿਆਹ ਤੋਂ 5 ਦਿਨ ਪਹਿਲਾਂ ਕੁੜੀ ਨੇ ਕੀਤੀ ਖ਼ੁਦਕੁਸ਼ੀ, ਮਾਂ ਨੂੰ ਲਹਿੰਗਾ ਤੇ ਚੂੜਾ ਲੈਣ ਲਈ ਬਾਜ਼ਾਰ ਭੇਜ ਕੇ ਲਾਇਆ ਫਾਹਾ

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਉਸ ਦੀ ਧੀ ਨੇ ਕਿਹਾ ਕਿ ਮੇਰੇ ਲਈ ਬਾਜ਼ਾਰ ਤੋਂ ਚੂੜੀਆਂ ਅਤੇ ਲਹਿੰਗਾ ਲੈ ਆਓ। ਸੁਨੀਤਾ ਨੇ ਦੱਸਿਆ ਕਿ ਜਦੋਂ ਉਹ ਚੂੜੀਆਂ ਅਤੇ ਲਹਿੰਗਾ ਖਰੀਦ ਕੇ ਘਰ ਪਰਤੀ ਤਾਂ ਦੇਖਿਆ ਕਿ ਉਸ ਦੀ ਬੇਟੀ ਲਟਕ ਰਹੀ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ।

Punjab News:  ਲੁਧਿਆਣਾ ਵਿੱਚ ਸ਼ਨੀਵਾਰ ਰਾਤ ਇੱਕ ਲੜਕੀ ਨੇ ਖ਼ੁਦਕੁਸ਼ੀ ਕਰ ਲਈ। ਲੜਕੀ ਨੇ ਲੋਹੇ ਦੇ ਐਂਗਲ ਨਾਲ ਸਕਾਰਫ਼ ਬੰਨ੍ਹ ਕੇ ਫਾਹਾ ਲੈ ਲਿਆ। ਉਸ ਦਾ 5 ਦਿਨਾਂ ਬਾਅਦ ਵਿਆਹ ਹੋਣਾ ਸੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਹੋਣ ਵਾਲੇ ਜਵਾਈ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਬੇਟੀ ਨੇ ਫਾਹਾ ਲੈ ਲਿਆ। ਮ੍ਰਿਤਕ ਲੜਕੀ ਦੀ ਪਛਾਣ ਬਿੰਦੀਆ ਵਾਸੀ ਸਰਾਫਾ ਨਗਰ ਵਜੋਂ ਹੋਈ ਹੈ। ਲਾਸ਼ ਲਟਕਦੀ ਦੇਖ ਕੇ ਪਰਿਵਾਰ ਵਾਲਿਆਂ ਨੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸੂਚਨਾ ਦਿੱਤੀ। ਦੇਰ ਰਾਤ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ।

ਲਵ ਮੈਰਿਜ਼ ਕਰਵਾਉਣ ਲਈ ਪਰਿਵਾਰ ਨੂੰ ਮਨਾਇਆ ਤੇ...

ਮ੍ਰਿਤਕ ਬਿੰਦੀਆ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਉਸ ਦੀ ਲੜਕੀ ਘਰਾਂ ਦੀ ਸਫ਼ਾਈ ਦਾ ਕੰਮ ਕਰਦੀ ਸੀ। ਉਨ੍ਹਾਂ ਦੇ ਇਲਾਕੇ 'ਚ ਰਹਿਣ ਵਾਲਾ ਵਿਸ਼ਾਲ ਨਾਂਅ ਦਾ ਨੌਜਵਾਨ ਇੱਕ ਦੁਕਾਨ 'ਤੇ ਕੰਮ ਕਰਦਾ ਹੈ। ਉਸ ਨੇ ਉਨ੍ਹਾਂ ਦੀ ਬੇਟੀ ਨੂੰ ਆਪਣੇ ਪ੍ਰੇਮ ਜਾਲ 'ਚ ਫਸਾ ਲਿਆ। ਲੜਕੀ ਦਾ ਉਕਤ ਨੌਜਵਾਨ ਨਾਲ ਪਿਛਲੇ ਇਕ ਸਾਲ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ। ਸੁਨੀਤਾ ਨੇ ਦੱਸਿਆ ਕਿ ਉਸ ਦੀ ਧੀ ਇਸ ਗੱਲ 'ਤੇ ਅੜੀ ਹੋਈ ਸੀ ਕਿ ਉਹ ਵਿਸ਼ਾਲ ਨਾਲ ਹੀ ਵਿਆਹ ਕਰੇਗੀ। ਇਸ ਲਈ ਸਾਰਾ ਪਰਿਵਾਰ ਵਿਆਹ ਲਈ ਰਾਜ਼ੀ ਹੋ ਗਿਆ। ਕਰੀਬ 10 ਦਿਨ ਪਹਿਲਾਂ ਹੀ ਵਿਸ਼ਾਲ ਨਾਲ ਉਸ ਦੀ ਮੰਗਣੀ ਹੋਈ ਸੀ। ਉਨ੍ਹਾਂ ਦਾ ਵਿਆਹ 28 ਜੂਨ ਨੂੰ ਤੈਅ ਸੀ। ਹਰ ਕੋਈ ਇਸ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਸੀ।

ਮਾਂ ਨੂੰ ਬਾਜ਼ਾਰ ਭੇਜਕੇ ਚੁੱਕਿਆ ਖ਼ੌਫਨਾਕ ਕਦਮ

ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਉਸ ਦੀ ਧੀ ਨੇ ਕਿਹਾ ਕਿ ਮੇਰੇ ਲਈ ਬਾਜ਼ਾਰ ਤੋਂ ਚੂੜੀਆਂ ਅਤੇ ਲਹਿੰਗਾ ਲੈ ਆਓ। ਸੁਨੀਤਾ ਨੇ ਦੱਸਿਆ ਕਿ ਜਦੋਂ ਉਹ ਚੂੜੀਆਂ ਅਤੇ ਲਹਿੰਗਾ ਖਰੀਦ ਕੇ ਘਰ ਪਰਤੀ ਤਾਂ ਦੇਖਿਆ ਕਿ ਉਸ ਦੀ ਬੇਟੀ ਲਟਕ ਰਹੀ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ।

ਹੋਣ ਵਾਲੇ ਜਵਾਈ ਨੇ ਵਿਆਹ ਤੋਂ ਕੀਤਾ ਇਨਕਾਰ 

ਸੁਨੀਤਾ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ ਵਿਸ਼ਾਲ ਦੇ ਕਈ ਫੋਨ ਆਏ ਪਰ ਉਹ ਕਿਤੇ ਰੁੱਝੀ ਹੋਈ ਸੀ, ਇਸ ਲਈ ਫੋਨ ਨਹੀਂ ਚੁੱਕ ਸਕੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ। ਸੁਨੀਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਵਿਸ਼ਾਲ ਨੇ ਉਸ ਦੀ ਲੜਕੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹੀ ਕਾਰਨ ਹੈ ਕਿ ਬੇਟੀ ਨੇ ਮੌਤ ਨੂੰ ਗਲੇ ਲਗਾ ਲਿਆ।

ਟਾਪ ਹੈਡਲਾਈਨ

ਵੱਡੀ ਵਾਰਦਾਤ ਨਾਲ ਕੰਬਿਆ ਲੁਧਿਆਣਾ! ਨੌਜਵਾਨ 'ਤੇ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਫੈਲੀ ਦਹਿਸ਼ਤ
ਵੱਡੀ ਵਾਰਦਾਤ ਨਾਲ ਕੰਬਿਆ ਲੁਧਿਆਣਾ! ਨੌਜਵਾਨ 'ਤੇ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਫੈਲੀ ਦਹਿਸ਼ਤ
Machhiwara Sahib 'ਚ ਮੀਂਹ ਦਾ ਕਹਿਰ , ਘਰ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ , ਭੂਆ ਜ਼ਖਮੀ 
Machhiwara Sahib 'ਚ ਮੀਂਹ ਦਾ ਕਹਿਰ , ਘਰ ਦੀ ਛੱਤ ਡਿੱਗਣ ਕਾਰਨ ਔਰਤ ਦੀ ਮੌਤ , ਭੂਆ ਜ਼ਖਮੀ 
ਲੁਧਿਆਣਾ 'ਚ ਅੰਡਰ ਗਾਰਮੈਂਟਸ 'ਚ ਲੁਕਾ ਕੇ ਕੁੜੀਆਂ ਕਰ ਰਹੀਆਂ ਨਸ਼ੇ ਦੀ ਡਿਲੀਵਰੀ, ਮੱਚਿਆ ਹੜਕੰਪ; ਪੁਲਿਸ ਨੇ ਲਿਆ ਐਕਸ਼ਨ
ਲੁਧਿਆਣਾ 'ਚ ਅੰਡਰ ਗਾਰਮੈਂਟਸ 'ਚ ਲੁਕਾ ਕੇ ਕੁੜੀਆਂ ਕਰ ਰਹੀਆਂ ਨਸ਼ੇ ਦੀ ਡਿਲੀਵਰੀ, ਮੱਚਿਆ ਹੜਕੰਪ; ਪੁਲਿਸ ਨੇ ਲਿਆ ਐਕਸ਼ਨ
ਰਿਸ਼ਤੇ ਹੋਏ ਸ਼ਰਮਸਾਰ! ਪਿਓ ਨੇ ਨਾਬਾਲਗ ਧੀ ਦੀ ਰੋਲੀ ਪੱਤ, ਇੱਕ ਮਹੀਨਾ ਪਹਿਲਾਂ ਵੀ ਬਣਾਏ ਸੀ ਸਰੀਰਕ ਸਬੰਧ; ਮੱਚੀ ਸਨਸਨੀ
ਰਿਸ਼ਤੇ ਹੋਏ ਸ਼ਰਮਸਾਰ! ਪਿਓ ਨੇ ਨਾਬਾਲਗ ਧੀ ਦੀ ਰੋਲੀ ਪੱਤ, ਇੱਕ ਮਹੀਨਾ ਪਹਿਲਾਂ ਵੀ ਬਣਾਏ ਸੀ ਸਰੀਰਕ ਸਬੰਧ; ਮੱਚੀ ਸਨਸਨੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
EMI ਨਾ ਭਰਨ 'ਤੇ ਤੁਰੰਤ ਲੌਕ ਨਹੀਂ ਹੋਵੇਗਾ ਤੁਹਾਡਾ ਫੋਨ, ਜਾਣੋ RBI ਦੇ ਨਵੇਂ ਮੋਬਾਈਲ ਲੌਕਿੰਗ ਨਿਯਮ
Embed widget