Khanna Accident : ਇਸ ਸਰਦੀ ਦੀ ਪਹਿਲੀ ਧੁੰਦ ਨੇ ਆਪਣਾ ਕਹਿਰ ਸ਼ੁਰੂ ਕਰ ਦਿੱਤਾ ਹੈ। ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਉਪਰ ਵਿਜਿਬਿਲਟੀ ਜ਼ੀਰੋ ਹੋਣ ਕਰਕੇ ਖੰਨਾ ਵਿਖੇ ਗੱਡੀਆਂ ਆਪਸ 'ਚ ਭਿੜ ਗਈਆਂ ਹਨ। ਇਹਨਾਂ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਵੀ ਸ਼ਾਮਲ ਸੀ। ਬੱਸ 'ਚ ਸਵਾਰ ਕਰੀਬ 25 ਸ਼ਰਧਾਲੂ ਜਖ਼ਮੀ ਹੋ ਗਏ। ਜਿਹਨਾਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ। ਇਹ ਬੱਸ ਜਲੰਧਰ ਦੇ ਆਦਮਪੁਰ ਤੋਂ ਫ਼ਤਹਿਗੜ੍ਹ ਸਾਹਿਬ ਜਾ ਰਹੀ ਸੀ।

ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਉਪਰ ਵਿਜਿਬਿਲਟੀ ਜ਼ੀਰੋ ਹੋਣ ਕਰਕੇ ਖੰਨਾ ਵਿਖੇ ਗੱਡੀਆਂ ਆਪਸ 'ਚ ਭਿੜ ਗਈਆਂ ਹਨ। ਇਹਨਾਂ 'ਚ ਯਾਤਰੀ ਬੱਸ ਵੀ ਸ਼ਾਮਲ ਸੀ। ਬੱਸ 'ਚ ਸਵਾਰ ਕਰੀਬ 25 ਸਵਾਰੀਆਂ ਜਖ਼ਮੀ ਹੋ ਗਈਆਂ ਹਨ। ਜਿਹਨਾਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ। 


 ਇਹ ਵੀ ਪੜ੍ਹੋ : 7 ਮਹੀਨੇ ਬਾਅਦ ਹਵੇਲੀ 'ਚ ਵਾਪਸ ਪਹੁੰਚੀ ਸਿੱਧੂ ਮੂਸੇਵਾਲਾ ਦੀ ਥਾਰ, ਅਦਾਲਤੀ ਹੁਕਮਾਂ 'ਤੇ ਪੁਲਿਸ ਨੇ ਪਰਿਵਾਰ ਨੂੰ ਸੌਂਪੀ ਗੱਡੀ ਤੇ ਪਿਸਤੌਲ


 

ਡਰਾਈਵਰ ਨੇ ਦੱਸਿਆ ਕਿ ਜੀਟੀ ਰੋਡ ਉਪਰ ਹੀ ਖਰਾਬ ਟਰੱਕ ਖੜ੍ਹਾ ਸੀ ਜੋ ਕਿ ਧੁੰਦ 'ਚ ਨਹੀਂ ਦਿੱਖ ਰਿਹਾ ਸੀ। ਇਸਦੇ ਪਿੱਛੇ ਬੱਸ ਟਕਰਾ ਗਈ। ਜਖ਼ਮੀ ਸ਼ਰਧਾਲੂ ਰਣਜੀਤ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਕਈ ਬੱਚੇ ਅਤੇ ਔਰਤਾਂ ਵੀ ਜਖ਼ਮੀ ਹੋ ਗਈਆਂ ਹਨ।

 

 ਦੱਸ ਦਈਏ ਕਿ ਪੰਜਾਬ 'ਚ ਠੰਢ ਦੇ ਨਾਲ -ਨਾਲ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ , ਜਿਸ ਕਾਰਨ ਕਈ ਸੜਕ ਹਾਦਸੇ ਵਾਪਰ ਰਹੇ ਹਨ। ਧੁੰਦ ਕਾਰਨ ਰਾਤ ਵੇਲੇ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ। ਅਜਿਹੇ 'ਚ ਉਹ ਰਸਤੇ 'ਚ ਖੜ੍ਹੇ ਕਿਸੇ ਵਾਹਨ ਨਾਲ ਟਕਰਾ ਜਾਂਦੇ ਹਨ ਜਾਂ ਸੜਕਾਂ ਦੇ ਕਿਨਾਰਿਆਂ 'ਤੇ ਚਿੱਟੀਆਂ ਪੱਟੀਆਂ ਨਾ ਹੋਣ ਕਾਰਨ ਵਾਹਨ ਸੜਕ ਤੋਂ ਉਤਰ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।