Ludhiana News: ਹੁਣ ਬੱਚਿਆਂ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਕਰਨ 'ਤੇ ਜੇਲ੍ਹ ਵਿੱਚ ਜਾਣਾ ਪੈ ਸਕਦਾ ਹੈ। ਕਾਨੂੰਨ ਮੁਤਾਬਕ ਪਹਿਲੀ ਵਾਰ ਗਲਤੀ ਕਰਨ ਤੇ ਕੇਸ ਦਰਜ ਹੋਣ ’ਤੇ ਪੰਜ ਸਾਲ ਦੀ ਸਜ਼ਾ ਦੇ ਨਾਲ ਨਾਲ ਪੰਜ ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਅਜਿਹਾ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ। ਇੱਥੇ ਪੁਲਿਸ ਨੇ ਪੋਰਨੋਗ੍ਰਾਫ਼ੀ ਵੀਡੀਓ ਸ਼ੇਅਰ ਕਰਨ ਦੇ ਮਾਮਲੇ ’ਚ ਪੰਜ ਨੌਜਵਾਨ ਫੜੇ ਹਨ।

ਦਰਅਸਲ ਚਾਈਲਡ ਪੋਰਨੋਗ੍ਰਾਫ਼ੀ ਵੀਡੀਓ ਨੂੰ ਆਪਣੇ ਖਾਤੇ ਤੋਂ ਅੱਗੇ ਸ਼ੇਅਰ ਕਰਨ ਦੇ ਮਾਮਲੇ ’ਚ ਲੁਧਿਆਣਾ ਪੁਲਿਸ ਨੇ ਪੰਜ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੰਜਾਂ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਤੋਂ ਮਿਲੇ ਨਿਰਦੇਸ਼ਾਂ ਦੇ ਰਾਹੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਕੁਝ ਨੌਜਵਾਨ ਬੱਚਿਆਂ ਨਾਲ ਜੁੜੀਆਂ ਪੋਰਨੋਗ੍ਰਾਫ਼ੀ ਵੀਡੀਓ ਅਪਲੋਡ ਕਰਦੇ ਹਨ ਜਾਂ ਫਿਰ ਦੇਖਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਾਈਬਰ ਸੈਲ ਨੂੰ ਟਿਪ ਲਾਈਨਾਂ ਦੇ ਰਾਹੀਂ ਇਸ ਕਾਰਵਾਈ ਲਈ ਲੁਧਿਆਣਾ ਸਾਈਬਰ ਸੈਲ ਕੋਲ ਜਾਂਚ ਭੇਜੀ ਗਈ। ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਿਲਾ ਮੁਹੱਲਾ ਵਾਸੀ ਅਭਿਸ਼ੇਕ ਸ਼ਰਮਾ, ਮੁਹੱਲਾ ਹਰਿਗੋਬਿੰਦ ਨਗਰ ਵਾਸੀ ਦੇਵਰਾਜ ਯਾਦਵ, ਸ਼ਿਮਲਾਪੁਰੀ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਅਜਾਇਬ ਸਿੰਘ, ਪਲਵਿੰਦਰ ਸਿੰਘ ਤੇ ਸਤਵਿੰਦਰ ਸਿੰਘ ਆਪਣੀ ਆਈਡੀ ਤੋਂ ਵੀਡੀਓ ਸ਼ੇਅਰ ਵੀ ਕਰਦੇ ਹਨ ਤੇ ਅੱਗੇ ਅਪਲੋਡ ਵੀ ਕਰਦੇ ਹਨ।

ਪੁਲਿਸ ਵੱਲੋਂ ਮੁਲਜ਼ਮਾਂ ਦੇ ਬਾਰੇ ’ਚ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਕੇਸ ਦਰਜ ਕਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪਹਿਲੀ ਵਾਰ ਗਲਤੀ ਕਰਨ ਤੇ ਕੇਸ ਦਰਜ ਹੋਣ ’ਤੇ ਪੰਜ ਸਾਲ ਦੀ ਸਜ਼ਾ ਦੇ ਨਾਲ ਨਾਲ ਪੰਜ ਲੱਖ ਰੁਪਏ ਤੱਕ ਜੁਰਮਾਨਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 



 



 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ