ਪੜਚੋਲ ਕਰੋ

Ludhiana News :  ਘਰ 'ਚ ਵੜ੍ਹ ਕੇ ਤੇਜ਼ਧਾਰ ਹਥਿਆਰਾਂ ਨਾਲ ਪ੍ਰਿੰਸੀਪਲ ਦਾ ਕਤਲ , ਪੋਸਟਮਾਰਟਮ ਰਿਪੋਰਟ 'ਚ ਵੱਡਾ ਖੁਲਾਸਾ

ਲੁਧਿਆਣਾ 'ਚ ਪ੍ਰਿੰਸੀਪਲ ਇਕਬਾਲ ਸਿੰਘ ਦੇ ਕਤਲ ਮਾਮਲੇ 'ਚ ਪੋਸਟਮਾਰਟਮ ਦੌਰਾਨ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਦੀ ਹੱਤਿਆ ਚਾਕੂ ਨਾਲ ਕੀਤੀ ਗਈ ਸੀ। ਉਨ੍ਹਾਂ ਦੇ ਪੇਟ ਅਤੇ ਛਾਤੀ 'ਤੇ ਚਾਕੂ ਦੇ ਵਾਰਾਂ ਦੇ ਨਿਸ਼ਾਨ ਮਿਲੇ ਹਨ। ਪੁਲਿਸ ਵੱਲੋਂ ਮਾਮਲੇ ਦੀ ਹਰ

ਲੁਧਿਆਣਾ 'ਚ ਪ੍ਰਿੰਸੀਪਲ ਇਕਬਾਲ ਸਿੰਘ ਦੇ ਕਤਲ ਮਾਮਲੇ 'ਚ ਪੋਸਟਮਾਰਟਮ ਦੌਰਾਨ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਦੀ ਹੱਤਿਆ ਚਾਕੂ ਨਾਲ ਕੀਤੀ ਗਈ ਸੀ। ਉਨ੍ਹਾਂ ਦੇ ਪੇਟ ਅਤੇ ਛਾਤੀ 'ਤੇ ਚਾਕੂ ਦੇ ਵਾਰਾਂ ਦੇ ਨਿਸ਼ਾਨ ਮਿਲੇ ਹਨ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਕੁਝ ਇਲੈਕਟ੍ਰਾਨਿਕ ਡਿਵਾਈਸ ਵੀ ਕਬਜ਼ੇ ਵਿੱਚ ਲੈ ਕੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਪ੍ਰਿੰਸੀਪਲ ਇਕਬਾਲ, ਉਨ੍ਹਾਂ ਦੇ ਪੁੱਤਰ ਅਤੇ ਹੋਰ ਸੰਬੰਧਤ ਲੋਕਾਂ ਦੀਆਂ ਕਾਲ ਡੀਟੇਲਾਂ ਖੰਗਾਲ ਰਹੀ ਹੈ। ਸੂਤਰਾਂ ਮੁਤਾਬਕ ਘਟਨਾ ਵਾਲੀ ਰਾਤ ਤੋਂ ਪਹਿਲਾਂ ਦੇ ਮੋਬਾਈਲ ਡੰਪ ਡਾਟਾ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਵਾਰਦਾਤ ਤੋਂ ਪਹਿਲਾਂ ਇਲਾਕੇ ਵਿੱਚ ਕਿਹੜੇ-ਕਿਹੜੇ ਮੋਬਾਈਲ ਨੰਬਰ ਐਕਟਿਵ ਸਨ। ਕੁਝ ਨੰਬਰਾਂ ਦੀ ਲੋਕੇਸ਼ਨ ਵੀ ਟ੍ਰੇਸ ਕੀਤੀ ਜਾ ਰਹੀ ਹੈ।

ਪੁੱਤਰ ਅਜੇ ਵੀ ਸਦਮੇ ਵਿੱਚ

ਪੁਲਿਸ ਕੋਲ 4 ਤੋਂ 5 ਸ਼ੱਕੀ ਮੋਬਾਈਲ ਨੰਬਰਾਂ ਦੀ ਸੂਚੀ ਹੈ, ਜਿਨ੍ਹਾਂ ਦੀ ਜਾਂਚ ਜਾਰੀ ਹੈ। ਹੁਣ ਤੱਕ ਦੀ ਜਾਂਚ ਵਿੱਚ ਪੁਲਿਸ ਨੂੰ ਸ਼ੱਕ ਹੈ ਕਿ ਇਸ ਕਤਲ ਵਿੱਚ ਕਿਸੇ ਜਾਣ-ਪਛਾਣ ਵਾਲੇ ਵਿਅਕਤੀ ਦੀ ਭੂਮਿਕਾ ਹੋ ਸਕਦੀ ਹੈ। ਮ੍ਰਿਤਕ ਦਾ ਪੁੱਤਰ ਯੁਵੀ ਅਜੇ ਵੀ ਗਹਿਰੇ ਸਦਮੇ ਵਿੱਚ ਹੈ।

ਕਤਲ ਤੋਂ ਪਹਿਲਾਂ ਪਿਤਾ-ਪੁੱਤਰ ਨੂੰ ਬਣਾਇਆ ਬੰਧਕ

ਯੁਵੀ ਨੇ ਪੁਲਿਸ ਨੂੰ ਦੱਸਿਆ ਕਿ ਦੇਰ ਰਾਤ ਦੋ ਵਿਅਕਤੀ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਏ। ਉਨ੍ਹਾਂ ਨੇ ਪਹਿਲਾਂ ਉਸਨੂੰ ਅਤੇ ਉਸਦੇ ਪਿਤਾ ਨੂੰ ਬੰਧਕ ਬਣਾ ਲਿਆ। ਦੋਵਾਂ ਨੂੰ ਅੱਧ-ਨੰਗਾ ਕਰਕੇ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਹਮਲਾਵਰਾਂ ਨੇ ਉਸਦੇ ਪਿਤਾ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਪੁਲਿਸ ਨੂੰ ਮ੍ਰਿਤਕ ਦੀ ਗਰਦਨ ਅਤੇ ਪਿੱਠ 'ਤੇ ਵੀ ਕਿਸੇ ਨੁਕੀਲੀ ਚੀਜ਼ ਨਾਲ ਹਮਲੇ ਦੇ ਨਿਸ਼ਾਨ ਮਿਲੇ ਹਨ। 50 ਸਾਲਾ ਇਕਬਾਲ ਸਿੰਘ ਆਪਣੇ ਘਰ ਵਿੱਚ ਹੀ ਸਕੂਲ ਚਲਾਉਂਦੇ ਸਨ। ਇਹ ਘਟਨਾ ਐਤਵਾਰ ਦੇਰ ਰਾਤ ਦੀ ਹੈ। ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਦੀ ਪੁਲਿਸ ਅਤੇ ਸੀਆਈਏ ਸਟਾਫ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਦੋ ਹਮਲਾਵਰ ਦੇਰ ਰਾਤ ਘਰ ਵਿੱਚ ਘੁਸੇ

ਘਟਨਾ ਲੁਧਿਆਣਾ ਦੇ ਪਿੰਡ ਜੰਡਿਆਲੀ ਦੀ ਹੈ। ਯੁਵੀ ਦੇ ਬਿਆਨ ਮੁਤਾਬਕ ਦੋ ਵਿਅਕਤੀ ਦੇਰ ਰਾਤ ਘਰ ਵਿੱਚ ਦਾਖਲ ਹੋਏ ਅਤੇ ਉਸਨੂੰ ਤੇ ਉਸਦੇ ਪਿਤਾ ਨੂੰ ਬੰਧਕ ਬਣਾ ਕੇ ਕੁੱਟਮਾਰ ਕੀਤੀ। ਇਸ ਤੋਂ ਬਾਅਦ ਇਕਬਾਲ ਸਿੰਘ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਪੁੱਤਰ ਦੇ ਰੌਲਾ ਪਾਉਣ 'ਤੇ ਪਹੁੰਚੇ ਗੁਆਂਢੀ

ਯੁਵੀ ਨੇ ਦੱਸਿਆ ਕਿ ਉਸਦੇ ਪਿਤਾ ਇਕਬਾਲ ਸਿੰਘ ਪੇਸ਼ੇ ਤੋਂ ਵਕੀਲ ਸਨ ਅਤੇ ਆਪਣੇ ਘਰ ਵਿੱਚ ਹੀ 'ਧਾਲੀਵਾਲ ਸਕੂਲ' ਨਾਮ ਨਾਲ ਅੱਠਵੀਂ ਜਮਾਤ ਤੱਕ ਦਾ ਸਕੂਲ ਚਲਾਉਂਦੇ ਸਨ। ਘਟਨਾ ਤੋਂ ਬਾਅਦ ਯੁਵੀ ਨੇ ਰੌਲਾ ਪਾਇਆ, ਜਿਸ 'ਤੇ ਗੁਆਂਢੀ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ।

ਪਤਨੀ ਭੋਪਾਲ ਵਿੱਚ ਪ੍ਰੀਖਿਆ ਦੇਣ ਗਈ ਹੋਈ ਸੀ

ਵਾਰਦਾਤ ਸਮੇਂ ਇਕਬਾਲ ਸਿੰਘ ਦੀ ਪਤਨੀ ਵਕਾਲਤ ਦੀ ਪ੍ਰੀਖਿਆ ਦੇਣ ਲਈ ਭੋਪਾਲ ਗਈ ਹੋਈ ਸੀ। ਇਕਬਾਲ ਸਿੰਘ ਆਪਣੀ ਪਤਨੀ ਅਤੇ ਪੁੱਤਰ ਨਾਲ ਰਹਿੰਦੇ ਸਨ। ਪੁਲਿਸ ਨੇ ਕੁਲਦੀਪ ਦੇ ਭਰਾ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਹੈ। ਘਟਨਾ ਤੋਂ ਬਾਅਦ ਯੁਵੀ ਘਰ ਤੋਂ ਬਾਹਰ ਆਇਆ ਅਤੇ ਰੌਲਾ ਪਾਇਆ ਕਿ "ਮੇਰੇ ਪਾਪਾ ਨੂੰ ਮਾਰ ਦਿੱਤਾ।"

ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੀ ਜਾਂਚ ਜਾਰੀ

ਸ਼ੁਰੂਆਤੀ ਜਾਂਚ ਵਿੱਚ ਲੁੱਟਪਾਟ ਦੇ ਕੋਈ ਸਪੱਸ਼ਟ ਸਬੂਤ ਨਹੀਂ ਮਿਲੇ ਹਨ। ਜਾਣਕਾਰੀ ਮੁਤਾਬਕ ਮ੍ਰਿਤਕ ਪਹਿਲੀ ਮੰਜ਼ਿਲ 'ਤੇ ਸੁੱਤਾ ਹੋਇਆ ਸੀ ਅਤੇ ਸ਼ੱਕ ਹੈ ਕਿ ਕਤਲ ਤੋਂ ਬਾਅਦ ਲਾਸ਼ ਨੂੰ ਤਿਰਪਾਲ ਵਿੱਚ ਲਪੇਟ ਕੇ ਹੇਠਾਂ ਲਿਆਂਦਾ ਗਿਆ। ਘਰ ਦੇ ਬਾਹਰ ਇੱਕ ਸਕੂਟੀ ਖੜੀ ਸੀ ,ਜਿਸ ਦੀ ਲਾਈਟ ਜਲ ਰਹੀ ਸੀ ਅਤੇ ਇੱਕ ਕਾਰ ਵੀ ਉੱਥੇ ਮੌਜੂਦ ਸੀ।

ਪੁਲਿਸ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਇਕਬਾਲ ਸਿੰਘ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਾ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਦੂਜਾ ਵਿਆਹ ਕੀਤਾ ਸੀ। ਪਹਿਲੀ ਪਤਨੀ ਤੋਂ ਇੱਕ ਧੀ ਹੈ, ਜਿਸਨੂੰ ਉਨ੍ਹਾਂ ਦੇ ਭਰਾ ਨੇ ਗੋਦ ਲਿਆ ਹੋਇਆ ਹੈ। ਪੁਲਿਸ ਸੀਸੀਟੀਵੀ ਫੁਟੇਜ ਸਮੇਤ ਹਰ ਸਬੂਤ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।

Advertisement

ਟਾਪ ਹੈਡਲਾਈਨ

Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ 'ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਲਹਿਰਾਇਆ ਤਿਰੰਗਾ, DC-CP ਦੇ ਨਾਲ ਕੀਤਾ ਪਰੇਡ ਦਾ ਨਿਰੀਖਣ; ਪੁਲਿਸ ਦਾ ਸਖ਼ਤ ਪਹਿਰਾ
ਲੁਧਿਆਣਾ 'ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਲਹਿਰਾਇਆ ਤਿਰੰਗਾ, DC-CP ਦੇ ਨਾਲ ਕੀਤਾ ਪਰੇਡ ਦਾ ਨਿਰੀਖਣ; ਪੁਲਿਸ ਦਾ ਸਖ਼ਤ ਪਹਿਰਾ
ਲੁਧਿਆਣਾ 'ਚ ਮਸ਼ੀਨ 'ਚ ਚੁੰਨੀ ਫਸਣ ਨਾਲ ਮਹਿਲਾ ਦੀ ਮੌਤ, ਸਫਾਈ ਦੌਰਾਨ ਵਾਪਰੀ ਭਿਆਨਕ ਘਟਨਾ; ਪਰਿਵਾਰ ਨੇ ਫੈਕਟਰੀ ਦੇ ਬਾਹਰ ਲਾਇਆ ਧਰਨਾ
ਲੁਧਿਆਣਾ 'ਚ ਮਸ਼ੀਨ 'ਚ ਚੁੰਨੀ ਫਸਣ ਨਾਲ ਮਹਿਲਾ ਦੀ ਮੌਤ, ਸਫਾਈ ਦੌਰਾਨ ਵਾਪਰੀ ਭਿਆਨਕ ਘਟਨਾ; ਪਰਿਵਾਰ ਨੇ ਫੈਕਟਰੀ ਦੇ ਬਾਹਰ ਲਾਇਆ ਧਰਨਾ
ਲੁਧਿਆਣਾ ‘ਚ ਭਾਜਪਾ ਆਗੂ ‘ਤੇ ਹਮਲਾ, 10-15 ਲੋਕਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਲੁਧਿਆਣਾ ‘ਚ ਭਾਜਪਾ ਆਗੂ ‘ਤੇ ਹਮਲਾ, 10-15 ਲੋਕਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
Advertisement

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
Embed widget