ਪੜਚੋਲ ਕਰੋ

Ludhiana Robbery : ਚੋਰੀ ਲਈ ਰੱਖਿਆ ਸੀ ਡਰੈੱਸ ਕੋਡ - ਪੈਸੇ ਨਹੀਂ ਸਾਂਭੇ ਗਏ ਤਾਂ ਜ਼ਮੀਨ 'ਚ ਦੱਬੇ, ਡਾਕੂ ਹਸੀਨਾ ਸਾਊਥ ਵੱਲ ਫਰਾਰ

Ludhiana Robbery Update - ਪੁਲਿਸ ਨੂੰ ਇਹਨਾਂ ਚਾਰਾਂ ਲੁਟੇਰਿਆਂ ਦੇ ਦੱਖਣ ਭਾਰਤ ਵਿੱਚ ਲੁਕੇ ਹੋਣ ਦੇ ਇਨਪੁੱਟ ਵੀ ਮਿਲੇ ਹਨ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਾਡੀਆਂ 5 ਟੀਮਾਂ ਪੰਜਾਬ ਤੋਂ ਬਾਹਰ ਚੱਲ ਗਈਆਂ ਹਨ। ਇਸ ਤੋਂ ਪਹਿਲਾਂ ਰਾਜਸਥਾਨ, ਹਰਿਆਣਾ...

ਲੁਧਿਆਣਾ : ਪੰਜਾਬ ਪੁਲਿਸ ਵੱਲੋਂ ਲੁਧਿਆਣਾ ਲੁੱਟ ਮਾਮਲੇ ਵਿੱਚ ਅੱਜ ਵੀ ਵੱਡੇ ਖੁਲਾਸੇ ਕੀਤੇ ਗਏ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੂੰ 75 ਲੱਖ ਰੁਪਏ ਹੋਰ ਬਰਾਮਦ ਹੋ ਗਏ ਹਨ। ਪਿਛਲੇ ਦਿਨੀ ਪੁਲਿਸ ਨੇ 5 ਕਰੋੜ ਰੁਪਏ ਰਿਕਵਰ ਕੀਤੇ ਸਨ। ਜਿਹੜੇ ਅੱਜ ਪੈਸੇ ਬਰਾਮਦ ਹੋਏ ਹਨ ਇਹ ਸਾਰੀ ਰਕਮ ਦੋ ਮੁਲਜ਼ਮਾਂ ਤੋਂ ਫੜੀ ਗਈ ਹੈ। ਇਸ ਵਿੱਚ ਲੁੱਟ ਦੇ ਸਾਜਿਸ਼ਕਰਤਾ ਮਨਜਿੰਦਰ ਮਨੀ ਦੇ ਘਰੋਂ 50 ਲੱਖ ਰੁਪਏ ਬਰਾਮਦ ਹੋਏ ਹਨ ਅਤੇ 25 ਲੱਖ ਰੁਪਏ ਮੁਲਜ਼ਮ ਨਰਿੰਦਰ ਤੋਂ ਰਿਕਵਰ ਕੀਤੇ ਹਨ। ਨਰਿੰਦਰ ਨੇ ਇਹ ਪੈਸੇ ਇੱਕ ਸੇਫਟੀ ਟੈਂਕ ਵਿੱਚ ਲੁਕਾ ਕੇ ਰੱਖੇ ਹੋਏ ਸਨ। ਪੁਲਿਸ ਦੀ ਟੀਮ ਨਰਿੰਦਰ ਦੀ ਨਿਸ਼ਾਨਦੇਹੀ 'ਤੇ ਰੁਪਏ ਰਿਕਵਰ ਕਰਨ ਗਈ ਤਾਂ ਕਈ ਨੋਟ ਪਾਣੀ ਨਾਲ ਗਿੱਲੇ ਹੋਏ ਸਨ। ਪੁਲਿਸ ਕਮਿਸ਼ਨਰ  ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਹਨਾਂ ਨੇ ਡਾਕਾ ਇੰਨਾ ਵੱਡਾ ਮਾਰ ਲਿਆ ਸੀ ਕਿ ਇਹਨਾਂ ਤੋਂ ਕੈਸ਼ ਨਹੀਂ ਸਾਂਭਿਆ ਜਾ ਰਿਹਾ ਸੀ ਕਿ ਇੰਨੀ ਵੱਡੀ ਰਕਮ ਨੂੰ ਸਾਂਭ ਕੇ ਕਿੱਥੇ ਰੱਖਣਾ ਹੈ। ਇਸੇ ਲਈ ਕਈਆਂ ਨੇ ਤਾਂ ਪੈਸੇ ਜ਼ਮੀਨ ਵਿੱਚ ਦੱਬ ਦਿੱਤੇ ਸਨ। 

Ludhiana Robbery : ਚੋਰੀ ਲਈ ਰੱਖਿਆ ਸੀ ਡਰੈੱਸ ਕੋਡ - ਪੈਸੇ ਨਹੀਂ ਸਾਂਭੇ ਗਏ ਤਾਂ ਜ਼ਮੀਨ 'ਚ ਦੱਬੇ, ਡਾਕੂ ਹਸੀਨਾ ਸਾਊਥ ਵੱਲ ਫਰਾਰ
ਪੁਲਿਸ ਨੇ ਦੱਸਿਆ ਕਿ ਚੋਰੀ ਨੂੰ ਅੰਜਾਮ ਦੇਣ ਵਾਲੇ ਹੁਣ ਤੱਕ 6 ਜਣੇ ਗ੍ਰਿਫ਼ਤਾਰ ਹੋ ਗਏ ਹਨ ਅਤੇ ਬਾਕੀ ਚਾਰ ਲੁਟੇਰੇ ਹਾਲੇ ਵੀ ਫਰਾਰ ਹੈ। ਇਹਨਾਂ ਵਿੱਚ ਚੋਰੀ ਦੀ ਮੁੱਖ ਸਾਜਿਸ਼ਕਰਤਾ ਮੋਨਾ ਵੀ ਸ਼ਾਮਲ ਹੈ। ਪੁਲਿਸ ਨੂੰ ਇਹਨਾਂ ਚਾਰਾਂ ਲੁਟੇਰਿਆਂ ਦੇ ਦੱਖਣ ਭਾਰਤ ਵਿੱਚ ਲੁਕੇ ਹੋਣ ਦੇ ਇਨਪੁੱਟ ਵੀ ਮਿਲੇ ਹਨ। ਪੁਲਿਸ ਕਮਿਸ਼ਨਰ  ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਾਡੀਆਂ 5 ਟੀਮਾਂ ਪੰਜਾਬ ਤੋਂ ਬਾਹਰ ਚੱਲ ਗਈਆਂ ਹਨ। ਇਸ ਤੋਂ ਪਹਿਲਾਂ ਰਾਜਸਥਾਨ, ਹਰਿਆਣਾ ਅਤੇ ਹਿਮਾਚਲ ਵਿੱਚ ਵੀ ਛਾਪੇਮਾਰੀ ਕੀਤੀ ਹੈ। ਚਾਰਾਂ ਲੁਟੇਰਿਆਂ ਦੇ ਹੁਣ ਦੱਖਣੀ ਭਾਰਤ ਵਿੱਚ ਹੋਣ ਦੀ ਜਾਣਕਾਰੀ ਮਿਲੀ ਹੈ ਤੇ ਜਲਦ ਹੀ ਸਾਡੀਆਂ ਟੀਮਾਂ ਇੱਧਰ ਰਵਾਨਾ ਹੋ ਜਾਣਗੀਆਂ। ਪੁਲਿਸ ਨੇ ਕਿਹਾ ਕਿ ਇਹਨਾਂ ਲੁਟੇਰਿਆਂ ਨੇ ਪੂਰੀ ਪਲਾਨਿੰਗ ਨਾਲ ਚੋਰੀ ਨੂੰ ਅੰਜਾਮ ਦਿੱਤਾ ਸੀ। ਇਹਨਾਂ ਸਾਰਿਆਂ ਨੇ ਇੱਕ ਡਰੈੱਸ ਕੋਡ ਵੀ ਰੱਖਿਆ ਸੀ ਤੇ ਚੋਰੀ ਵੇਲੇ ਇਹਨਾਂ ਸਾਰਿਆਂ ਨੇ ਕਾਲੇ ਰੰਗ ਕੱਪੜੇ ਪਾਏ ਹੋਏ ਸਨ ਤਾਂ ਜੋਂ ਰਾਤ ਵੇਲੇ ਇਹਨਾਂ ਦੀ ਗਤੀਵਿਧੀ ਘੱਟ ਨਜ਼ਰ ਆਵੇ। ਇੱਥੋਂ ਤੱਥ ਕਿ ਲੁੱਟ ਤੋਂ ਪਹਿਲਾਂ ਹੀ ਚੋਰਾਂ ਨੇ ਸੋਚ ਲਿਆ ਸੀ ਕਿ ਲੁੱਟ ਦੇ ਪੈਸੇ ਕਿੱਥੇ ਇਨਵੈੱਸਟ ਕਰਨੇ ਹਨ ਅਤੇ ਕਿਸ ਨੇ ਕਿਹੜਾ ਕੰਮ ਸ਼ੁਰੂ ਕਰਨਾ ਹੈ ਅਤੇ ਕਿੰਨੇ ਮੁਲਾਜ਼ਮਾਂ ਦਾ ਸਟਾਫ਼ ਰੱਖਣਾ ਹੈ।

ਪੁਲਿਸ ਦੇ ਘੇਰੇ ਵਿੱਚ ਹੁਣ ਕੈਸ਼ ਵੈਨ ਸਰਵਿਸ ਕੰਪਨੀ ਵੀ ਆ ਗਈ ਹੈ। ਪੁਲਿਸ ਨੇ ਸੀ.ਐਮ.ਐਸ ਕੰਪਨੀ ਤੋਂ ਹਿਸਾਬ ਕਿਤਾਬ ਦੀ ਸਾਰੀ ਰਿਪੋਰਟ ਤਲਬ ਕਰ ਲਈ ਹੈ ਅਤੇ ਕੰਪਨੀ ਨੂੰ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ। ਜੋ ਅੱਜ ਸ਼ਾਮ ਪੂਰਾ ਹੋ ਜਾਵੇਗਾ। ਪੁਲਿਸ ਨੇ ਕਿਹਾ ਕਿ ਕੰਪਨੀ ਨੂੰ ਪੈਸੇ ਕਿੱਥੋਂ, ਕਿਵੇਂ ਅਤੇ ਕਿੰਨੇ ਆਏ ਇਹ ਵੀ ਜਾਣਕਾਰੀ ਮੰਗੀ ਹੈ ਅਤੇ ਨਾਲ ਹੀ ਪੈਸੇ ਕਿਹੜੇ ਬੈਂਕ ਨੂੰ ਕਿੰਨੇ ਦਿੱਤੇ ਅਤੇ ਕਦੋਂ ਦਿੱਤੇ ਸਨ, ਇਸ ਬਾਰੇ ਵੀ ਪੁੱਛਿਆ ਹੈ।

ਟਾਪ ਹੈਡਲਾਈਨ

ਲੁਧਿਆਣਾ 'ਚ ਲਾਸ਼ ਲੈਕੇ 1KM ਘੁੰਮਦਾ ਰਿਹਾ ਹਤਿਆਰਾ, ਇੱਟ ਨਾਲ ਮਾਰ ਕੇ ਕੀਤਾ ਕਤਲ; ਹੋਇਆ ਵੱਡਾ ਖੁਲਾਸਾ
ਲੁਧਿਆਣਾ 'ਚ ਲਾਸ਼ ਲੈਕੇ 1KM ਘੁੰਮਦਾ ਰਿਹਾ ਹਤਿਆਰਾ, ਇੱਟ ਨਾਲ ਮਾਰ ਕੇ ਕੀਤਾ ਕਤਲ; ਹੋਇਆ ਵੱਡਾ ਖੁਲਾਸਾ
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Punjab News: ਪੰਜਾਬ 'ਚ ਵੱਡੀ ਵਾਰਦਾਤ, ਪ੍ਰਾਪਰਟੀ ਡੀਲਰ ਦਾ ਸ਼ਰੇਆਮ ਗੋਲੀਆਂ ਮਾਰ ਕਤਲ, ਪਿਤਾ ਬੋਲੇ- 'ਮੂਸੇਵਾਲਾ ਵਾਂਗ ਭੁੰਨਿਆ...'
ਪੰਜਾਬ 'ਚ ਵੱਡੀ ਵਾਰਦਾਤ, ਪ੍ਰਾਪਰਟੀ ਡੀਲਰ ਦਾ ਸ਼ਰੇਆਮ ਗੋਲੀਆਂ ਮਾਰ ਕਤਲ, ਪਿਤਾ ਬੋਲੇ- 'ਮੂਸੇਵਾਲਾ ਵਾਂਗ ਭੁੰਨਿਆ...'
Punjab News: ਪੰਜਾਬ ਦੇ ਮਸ਼ਹੂਰ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਇੱਟਾਂ ਅਤੇ ਪੱਥਰਬਾਜ਼ੀ, ਹਥੌੜਿਆਂ ਨਾਲ ਵਾਹਨਾਂ ਦੀ ਭੰਨਤੋੜ, ਜਾਣੋ ਪੂਰਾ ਮਾਮਲਾ...
ਪੰਜਾਬ ਦੇ ਮਸ਼ਹੂਰ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਇੱਟਾਂ ਅਤੇ ਪੱਥਰਬਾਜ਼ੀ, ਹਥੌੜਿਆਂ ਨਾਲ ਵਾਹਨਾਂ ਦੀ ਭੰਨਤੋੜ, ਜਾਣੋ ਪੂਰਾ ਮਾਮਲਾ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Punjab News: ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ 'ਚ ਲਟਕਦੀਆਂ ਮਿਲੀਆਂ ਲਾਸ਼ਾਂ...
ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ 'ਚ ਲਟਕਦੀਆਂ ਮਿਲੀਆਂ ਲਾਸ਼ਾਂ...
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Embed widget