Ludhiana News: ਵਿਦੇਸ਼ ਜਾਣ ਦੇ ਚਾਹਵਾਨ ਮੁੰਡੇ ਕੁੜੀਆਂ ਦੀ ਨੌਸਰਬਾਜ਼ੀ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਮੁੰਡਿਆਂ ਨੂੰ ਕੁੜੀਆਂ ਆਪਣੇ ਜਾਲ 'ਚ ਫਸਾ ਕੇ ਲੱਖਾਂ ਰੁਪਏ ਖਰਚ ਕਰਵਾ ਕੇ ਵਿਦੇਸ਼ ਪਹੁੰਚ ਜਾਂਦੀਆਂ ਹਨ ਤੇ ਪਿੱਛੋਂ ਮੁੰਡੇ ਤੇ ਉਨ੍ਹਾਂ ਦਾ ਪਰਿਵਾਰ ਇਨਸਾਫ਼ ਮੰਗਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਪਾਉਂਦਾ। ਅਜਿਹਾ ਹੀ ਇੱਕ ਮਾਮਲਾ ਸਮਰਾਲਾ ਦੇ ਪਿੰਡ ਪਪੜੋਦੀ ਤੋਂ ਸਾਹਮਣੇ ਆਇਆ ਹੈ ਜਿੱਥੇ ਫੁੱਲ ਵੇਚਣ ਵਾਲੇ ਵਿਅਕਤੀ ਦੇ ਪਰਿਵਾਰ ਨਾਲ 30 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ।

ਬਲਵਿੰਦਰ ਸਿੰਘ ਤੇ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤ ਦਾ ਵਿਆਹ ਆਈਲੈਟਸ 7 ਬੈਂਡ ਵਾਲੀ ਸ਼ਹਿਨਾਜ ਵਾਲੀਆ ਪਿੰਡ ਬੜਾ ਦੋਦਪੁਰ (ਚਮਕੌਰ ਸਾਹਿਬ) ਨਾਲ ਕੀਤਾ ਸੀ। ਸ਼ਹਿਨਾਜ ਵਾਲੀਆ ਨੂੰ ਵਿਦੇਸ਼ ਭੇਜਣ ਦਾ ਖ਼ਰਚਾ ਤਾਂ ਕਰਨਾ ਹੀ ਸੀ ਪਰ ਅਪਣੇ ਪੁੱਤਰ ਦੇ ਵਿਆਹ ਦੇ ਚਾਅ ਨੂੰ ਪੂਰਾ ਕਰਨ ਲਈ ਵਿਆਹ ਦਾ ਖ਼ਰਚਾ ਵੀ ਚੁੱਕਣਾ ਪਿਆ।




ਬਲਵਿੰਦਰ ਸਿੰਘ ਫੁੱਲ ਵੇਚਣ ਦਾ ਕੰਮ ਕਰਦਾ ਹੈ। ਉਸ ਨੇ ਅਪਣੇ ਪੁੱਤਰ ਦੇ ਉੱਜਵਲ ਭਵਿੱਖ ਨੂੰ ਦੇਖਦੇ ਹੋਏ 18 ਲੱਖ ਰੁਪਏ ਦੀ ਰਾਸ਼ੀ ਵਿਆਜ਼ 'ਤੇ ਫੜੀ ਜੋ ਸ਼ਹਿਨਾਜ ਵਾਲੀਆ ਦੇ ਵਿਦੇਸ਼ ਭੇਜਣ 'ਤੇ ਖਰਚੇ ਗਏ। ਵਿਆਹ ਦੇ ਲਈ 10 ਲੱਖ ਰੁਪਏ ਦਾ ਲੋਨ ਬੈਂਕ ਤੋਂ ਵੀ ਲੈਣਾ ਪਿਆ।




ਵਿਆਹ ਤੋਂ 25 ਦਿਨਾਂ ਮਗਰੋਂ ਉਨ੍ਹਾਂ ਦੀ ਨੂੰਹ ਪੇਕੇ ਚਲੀ ਗਈ। ਉਨ੍ਹਾਂ ਉਪਰ ਝੂਠਾ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸੇ ਦੌਰਾਨ ਕੁੜੀ ਕੈਨੇਡਾ ਭੇਜ ਦਿੱਤੀ ਗਈ। ਡੀਐਸਪੀ ਸਮਰਾਲਾ ਵਰਿਆਮ ਸਿੰਘ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ 'ਚ ਲੜਕੀ ਸਮੇਤ ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਖਿਲਾਫ ਕੇਸ ਦਰਜ ਕੀਤਾ ਹੈ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।