Ludhiana News: ਐਲੂਮੀਨੀਅਮ ਦੇ ਬਰਤਨਾਂ ਵਿੱਚ ਖਾਣਾ ਪਕਾਉਣਾ ਬੇਹੱਦ ਖਤਰਨਾਕ ਹੈ। ਇਸ ਦੇ ਬਾਵਜੂਦ ਹੋਟਲਾਂ, ਢਾਬਿਆਂ ਤੇ ਸਮਾਗਮਾਂ ਵਿੱਚ ਐਲੂਮੀਨੀਅਮ ਦੇ ਬਰਤਨਾਂ ਵਿੱਚ ਭੋਜਨ ਤਿਆਰ ਕੀਤਾ ਜਾਂਦਾ ਹੈ। ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਮਿੱਡ ਡੇ ਮੀਲ ਵੀ ਐਲੂਮੀਨੀਅਮ ਦੇ ਬਰਤਨਾਂ ਵਿੱਚ ਤਿਆਰ ਹੋ ਰਿਹਾ ਹੈ।
ਦਰਅਸਲ ਐਲੂਮੀਨੀਅਮ ਦੇ ਬਰਤਨਾਂ ਵਿੱਚ ਖਾਣਾ ਪਕਾਉਣ, ਸੰਭਾਲਣ ਤੇ ਪਰੋਸਨ ਦੇ ਸਬੰਧ ਵਿੱਚ ਸਮੇਂ-ਸਮੇਂ ’ਤੇ ਪ੍ਰਾਪਤ ਹੁੰਦੇ ਸਰਕਾਰੀ ਹੁਕਮਾਂ ਨੂੰ ਮੰਨੀਏ ਤਾਂ ਹਰ ਉਮਰ ਵਰਗ ਦੇ ਲੋਕ ਰੋਜ਼ਾਨਾ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਜ਼ਹਿਰ ਲੈ ਰਹੇ ਹਨ ਜਿਹੜੇ ਹੋਟਲਾਂ, ਢਾਬਿਆਂ ’ਤੇ ਰੁਟੀਨ ਵਿੱਚ ਖਾਣਾ ਖਾਣ ਤੋਂ ਇਲਾਵਾ ਵਿਆਹ ਸ਼ਾਦੀਆਂ ਤੇ ਭੋਗਾਂ ਦੌਰਾਨ ਜ਼ਿਆਦਾ ਖਾਣ-ਪੀਣ ਕਰਦੇ ਹਨ।
ਦੱਸ ਦਈਏ ਕਿ ਕਿਸੇ ਵੀ ਕਿਸਮ ਦੇ ਰਸਾਇਣਕ ਜ਼ਹਿਰ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਉਮਰ ਵਰਗ ਦੇ ਬੱਚਿਆਂ ਦੇ ਸਬੰਧ ਵਿੱਚ ਹੋਰ ਵੀ ਚਿੰਤਾ ਵਾਲੀ ਗੱਲ ਇਹ ਹੈ ਕਿ ਸਰਕਾਰਾਂ ਵੱਲੋਂ ਮਿਡ ਡੇਅ ਮੀਲ ਸਕੀਮ ਅਧੀਨ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਖਾਣਾ ਪਕਾਉਣ ਤੇ ਪਰੋਸਨ ਲਈ ਐਲੁਮੀਨੀਅਮ ਦੀ ਵਰਤੋਂ ਘਟਾਉਣ ਦੀਆਂ ਹਦਾਇਤਾਂ ਤਾਂ ਸਾਰੇ ਸਬੰਧਤ ਸਕੂਲਾਂ ਦੇ ਮੁਖੀਆਂ ਨੂੰ ਕੀਤੀਆਂ ਗਈਆਂ ਹਨ ਪਰ ਸਾਲਾਂ ਤੋਂ ਚੱਲੇ ਆ ਰਹੇ ਇਸ ਜ਼ਹਿਰੀਲੀ ਧਾਤ ਦੇ ਪਤੀਲੇ ਆਦਿ ਬਦਲਣ ਲਈ ਕੋਈ ਗਰਾਂਟ ਨਹੀਂ ਭੇਜੀ ਜਾ ਰਹੀ।
ਇਹ ਵੀ ਮੰਨਿਆ ਗਿਆ ਹੈ ਕਿ ਐਲੂਮੀਨੀਅਮ ਦੀ ਲੰਮੇ ਸਮੇਂ ਦੀ ਵਰਤੋਂ ਕਾਰਨ ਅਨੀਮੀਆ, ਦਿਮਾਗੀ ਕਮਜ਼ੋਰੀ ਤੇ ਹੱਡੀਆਂ ਦੀ ਕਮਜ਼ੋਰੀ ਆਦਿ ਬਿਮਾਰੀਆਂ ਨਾਲ ਕੋਈ ਵੀ ਪ੍ਰਭਾਵਿਤ ਹੋ ਸਕਦਾ ਹੈ। ਮੈਡੀਕਲ ਅਧਿਐਨ ਅਨੁਸਾਰ ਇਹ ਧਾਤ ਆਇਰਨ, ਮੈਗਨੀਸ਼ੀਅਮ ਤੇ ਕੈਲਸ਼ੀਅਮ ਸੋਖਣ ਦੀ ਪ੍ਰਕਿਰਿਆ ਵਿੱਚ ਰੁਕਾਵਟ ਬਣਦਾ ਹੈ ਤੇ ਇਸ ਨਾਲ ਔਸਟੀਓਮੈਲੇਸ਼ੀਆ, ਅਨੀਮੀਆ, ਅਲਜਾਈਮਰ, ਪਾਰਕਿਨੋਸਨ ਡਿਮੈਂਸੀਆ, ਇਨਸੈਫਲੋਪੈਥੀ ਤੇ ਗੁਰਦੇ ਦੇ ਰੋਗ ਵੀ ਹੋ ਸਕਦੇ ਹਨ।
ਲੋਕਾਂ ਨੇ ਮੰਗ ਕੀਤੀ ਹੈ ਕਿ ਹੁਣ ਜਦੋਂ ਇਹ ਪਤਾ ਲੱਗ ਚੁੱਕਿਆ ਹੈ ਕਿ ਐਲੁਮੀਨੀਅਮ ਦੇ ਬਰਤਨਾਂ ਦੀ ਲਗਾਤਾਰ ਵਰਤੋਂ ਨਾਲ ਘਾਤਕ ਬਿਮਾਰੀਆਂ ਹੋ ਸਕਦੀਆਂ ਹਨ ਤਾਂ ਇਨ੍ਹਾਂ ਦੀ ਵਰਤੋਂ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਅਹਿਮਦਗੜ੍ਹ ਦੇ ਇੱਕ ਪ੍ਰਾਈਵੇਟ ਏਡਡ ਸਕੂਲ ਦੀ ਮਿਡ ਡੇ ਮੀਲ ਰਸੋਈ ਦੀ ਚੈਕਿੰਗ ਕਰਨ ਤੋਂ ਬਾਅਦ ਤਹਿਸੀਲਦਾਰ ਮਨਮੋਹਨ ਕੌਸ਼ਕ ਨੇ ਦਾਅਵਾ ਕੀਤਾ ਕਿ ਸਬੰਧਤ ਸਕੂਲਾਂ ਨੂੰ ਇਹ ਹਦਾਇਤ ਕਰ ਦਿੱਤੀ ਗਈ ਹੈ ਕਿ ਖਾਣਾ ਪਕਾਉਣ ਤੇ ਪਰੋਸਨ ਲਈ ਐਲੁਮੀਨੀਅਮ ਦੇ ਬਰਤਨਾਂ ਦੀ ਵਰਤੋਂ ਨੂੰ ਜਲਦੀ ਬੰਦ ਕੀਤਾ ਜਾਵੇ।
ਐਲੂਮੀਨੀਅਮ ਦੇ ਬਰਤਨਾਂ 'ਚ ਭੋਜਨ ਬਣਾਉਣ ਨਾਲ ਜ਼ਿੰਦਗੀ 'ਚ ਘੁਲ ਰਿਹਾ ਜ਼ਹਿਰ, ਸਕੂਲਾਂ 'ਚ ਮਿੱਡ ਡੇ ਮੀਲ ਵੀ ਇਨ੍ਹਾਂ ਹੀ ਬਰਤਨਾਂ 'ਚ ਹੋ ਰਿਹਾ ਤਿਆਰ
ABP Sanjha
Updated at:
01 Aug 2023 10:12 AM (IST)
Edited By: shankerd
Ludhiana News: ਐਲੂਮੀਨੀਅਮ ਦੇ ਬਰਤਨਾਂ ਵਿੱਚ ਖਾਣਾ ਪਕਾਉਣਾ ਬੇਹੱਦ ਖਤਰਨਾਕ ਹੈ। ਇਸ ਦੇ ਬਾਵਜੂਦ ਹੋਟਲਾਂ, ਢਾਬਿਆਂ ਤੇ ਸਮਾਗਮਾਂ ਵਿੱਚ ਐਲੂਮੀਨੀਅਮ ਦੇ ਬਰਤਨਾਂ ਵਿੱਚ ਭੋਜਨ ਤਿਆਰ ਕੀਤਾ ਜਾਂਦਾ ਹੈ।
Mid-day meal
NEXT
PREV
Published at:
01 Aug 2023 10:12 AM (IST)
- - - - - - - - - Advertisement - - - - - - - - -