Police Martyrs Day : ਅੱਜ ਦੇਸ਼ ਭਰ 'ਚ ਪੁਲਿਸ ਸ਼ਹਾਦਤ ਦਿਵਸ ਮਨਾਇਆ ਜਾ ਰਿਹਾ ਹੈ। ਪੁਲਿਸ ਜਿਲ੍ਹਾ ਖੰਨਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਸਨਮਾਨਤ ਕੀਤਾ ਗਿਆ ਹੈ। ਇਸ ਦੌਰਾਨ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਸ਼ਹੀਦਾਂ ਨੂੰ ਯਾਦ ਕਰਕੇ ਪਰਿਵਾਰਕ ਮੈਂਬਰ ਆਪਣੇ ਅੱਥਰੂ ਨਹੀਂ ਰੋਕ ਸਕੇ। ਓਥੇ ਹੀ ਐਸਐਸਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਹੁਕਮ ਜਾਰੀ ਕੀਤੇ ਕਿ ਹਰੇਕ ਡੀਐਸਪੀ ਹਰ ਮਹੀਨੇ ਸ਼ਹੀਦਾਂ ਪਰਿਵਾਰਾਂ ਨੂੰ ਮਿਲਕੇ ਸਮੱਸਿਆਵਾਂ ਸੁਣੇਗਾ।
ਐਸਐਸਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਕਿਹਾ ਕਿ 21 ਅਕਤੂਬਰ ਦਾ ਦਿਨ ਬਹੁਤ ਮਹੱਤਵ ਰੱਖਦਾ ਹੈ। ਪੁਲਿਸ ਜ਼ਿਲ੍ਹਾ ਖੰਨਾ ਅੰਦਰ 35 ਮੁਲਾਜ਼ਮ ਸ਼ਹੀਦ ਹੋਏ ਹਨ। ਜਿਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਹਨਾਂ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਓਥੇ ਹੀ ਸ਼ਹੀਦ ਪਰਿਵਾਰ ਦੇ ਮੈਂਬਰਾਂ ਨੇ ਮੰਗ ਕੀਤੀ ਕਿ ਪੈਨਸ਼ਨ ਸਕੀਮ ਬਹਾਲ ਕਰਨੀ ਚਾਹੀਦੀ ਹੈ। ਸ਼ਹੀਦ ਦੀ ਮਾਤਾ ਨੂੰ ਪੈਨਸ਼ਨ ਜ਼ਰੂਰ ਲੱਗਣੀ ਚਾਹੀਦੀ ਹੈ।
ਇਹ ਵੀ ਪੜ੍ਹੋ : Punjab News : ਮੁੱਖ ਮੰਤਰੀ ਸ਼ੈਸ਼ਨ ਕੋਰਟ ਤੋਂ ਵੱਡਾ ਨਹੀਂ ਹੁੰਦਾ, ਮੈਨੂੰ ਅਦਾਲਤ ਜਦੋਂ ਬੁਲਾਵੇਗੀ, ਮੈਂ ਜਾਵਾਂਗਾ : ਸੀਐਮ ਭਗਵੰਤ ਮਾਨ
ਦੱਸ ਦੇਈਏ ਕਿ ਦੇਸ਼ ਵਿੱਚ ਹਰ ਸਾਲ 21 ਅਕਤੂਬਰ ਨੂੰ ਪੁਲਿਸ ਸ਼ਹਾਦਤ ਦਿਵਸ (Police Martyrs' Day) ਮਨਾਇਆ ਜਾਂਦਾ ਹੈ। ਇਸ ਸਾਲ ਭਾਵ 21 ਅਕਤੂਬਰ 2022 ਨੂੰ ਭਾਰਤ 63ਵਾਂ ਪੁਲਿਸ ਸ਼ਹਾਦਤ ਦਿਵਸ ਮਨਾ ਰਿਹਾ ਹੈ। ਇਸ ਦਿਨ ਨੂੰ ਪੁਲਿਸ-ਅਰਧ ਸੈਨਿਕ ਬਲਾਂ ਨਾਲ ਜੁੜੇ ਸਾਰੇ ਲੋਕਾਂ ਦੁਆਰਾ ਪੁਲਿਸ ਸ਼ਹੀਦੀ ਦਿਵਸ ਜਾਂ ਪੁਲਿਸ ਪਰੇਡ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਦਿਨ ਹਰ ਸਾਲ ਪੂਰੇ ਭਾਰਤ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦੇਣ ਲਈ ਮਨਾਇਆ ਜਾਂਦਾ ਹੈ ,ਜਿਨ੍ਹਾਂ ਨੇ ਡਿਊਟੀ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
ਪੁਲਿਸ ਸ਼ਹੀਦੀ ਦਿਵਸ 1959 ਦੇ ਉਸ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਦੋਂ ਲੱਦਾਖ ਦੇ ਹਾਟ ਸਪਰਿੰਗ ਖੇਤਰ ਵਿਚ ਚੀਨੀ ਸੈਨਿਕਾਂ ਦੁਆਰਾ 20 ਭਾਰਤੀ ਸੈਨਿਕਾਂ 'ਤੇ ਹਮਲਾ ਕੀਤਾ ਗਿਆ ਸੀ, ਜਿਸ ਵਿਚ 10 ਭਾਰਤੀ ਪੁਲਿਸ ਵਾਲੇ ਮਾਰੇ ਗਏ ਸਨ ਅਤੇ ਸੱਤ ਕੈਦ ਹੋਏ ਸਨ। ਉਸ ਦਿਨ ਤੋਂ 21 ਅਕਤੂਬਰ ਨੂੰ ਸ਼ਹੀਦਾਂ ਦੇ ਸਨਮਾਨ ਵਿੱਚ ਪੁਲਿਸ ਸ਼ਹੀਦੀ ਦਿਵਸ (Police Martyrs' Day) ਵਜੋਂ ਮਨਾਇਆ ਜਾਂਦਾ ਹੈ।